ਪੱਤਰਕਾਰੀ ਵਿੱਚ ਪਲਾਂਟਡ ਖਬਰ ਕਿਸੇ ਪੱਤਰਕਾਰ ਲਈ ਮਿਹਣਾ ਹੁੰਦੀ ਹੈ ਪਰ ਅੱਜ ਸਾਰਾ ਦਿਨ ਲੋਕ ਪਲਾਂਟਡ ਖਬਰ ਲਈ ਪੱਤਰਕਾਰ ਨੂੰ ਵਧਾਈਆਂ ਇਵੇਂ ਦਈ ਗਏ ਜਿਵੇਂ ਬੜਾ ਸਕੂਪ ਕੱਢਿਆ ਹੁੰਦਾ।
ਸੀਨੀਅਰ ਖੋਜੀ ਪੱਤਰਕਾਰ Niel Bhalinder Singh ਨੇ ਸਹੀ ਪੈੜ ਲੱਭੀ ਹੈ ਕਿ ਕਿਵੇਂ ਪਾੜਾ ਵਧਾਉਣ ਲਈ ਭਾਜਪਾ ਵਲੋੰ ਟ੍ਰਿਬਿਊਨ ਤੱਕ ਤਸਵੀਰਾਂ ਪਹੁੰਚਾਈਆਂ ਗਈਆਂ ਤੇ ਖ਼ਬਰ ਥਾਲੀ ‘ਚ ਰੱਖ ਕੇ ਪੇਸ਼ ਕੀਤੀ ਗਈ।
ਕੀ ਸਰਕਾਰ ਆਪਣੇ ਏਜੰਟਾਂ ਨੂੰ ਖ਼ੁਦ ਨੰਗਾ ਕਰਨ ਲਈ ਖ਼ੁਦ ਤਸਵੀਰਾਂ ਦੇ ਕੇ ਖ਼ਬਰ ਲਵਾਊਗੀ ਜਾਂ ਤਸਵੀਰਾਂ ਦੇਣ ਦਾ ਮਤਲਬ ਮੋਰਚੇ ‘ਚ ਬੈਠੇ ਵੱਖ ਵੱਖ ਸੋਚਾਂ ਵਾਲੇ ਲੋਕਾਂ ਦਰਮਿਆਨ ਪਾੜਾ ਵਧਾਉਣਾ ਹੈ? ਏਨਾ ਤਾਂ ਤੁਸੀਂ ਸੋਚ ਹੀ ਸਕਦੇ ਹੋ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ´
ਦਸ ਕੁ ਘੰਟੇ ਪਹਿਲਾਂ ਪਾਈ ਪੋਸਟ ਦੇ ਅਖੀਰ ‘ਚ ਇਹ ਲਿਖਿਆ ਸੀ ਤੇ ਹੁਣ ਸਵੇਰੇ ਗੱਲ ਹੋਰ ਸਪੱਸ਼ਟ ਹੋ ਚੁੱਕੀ ਹੈ, ਜਦ ਦੋਵੇਂ ਧਿਰਾਂ (ਪੰਥਕ ਤੇ ਕਾਮਰੇਡ) ਦੇ ਕੁਝ ਬੰਦੇ ਮੈਸੇਜ ਕਰਕੇ ਇਹ ਗੱਲ ਮੰਨ ਰਹੇ ਹਨ ਕਿ ਅਸਲ ਮਸਲਾ ਨਿਹੰਗਾਂ ਨੂੰ ਮੋਰਚੇ ਤੋਂ ਦੂਰ ਕਰਨਾ ਹੈ ਤਾਂ ਕਿ ਮੋਰਚੇ ‘ਤੇ ਜਦ ਸੰਘੀ ਹ ਮ ਲੇ ਕਰਨ ਤਾਂ ਅੱਗਿਓਂ ਡੱਕਣ ਵਾਲੇ ਨੀਲੇ ਬਾਣਿਆਂ ਵਾਲੇ ਨਾ ਹੋਣ। ਡੱਕਦੇ ਤਾਂ ਓਹੀ ਰਹੇ ਨੇ, ਜੱਗੀ ਬਾਬੇ ਵਰਗੇ, ਰੰਘਰੇਟਾ ਦਲ ਵਾਲੇ। ਹੋ ਸਕਦਾ ਕਿਸਾਨ ਆਗੂ ਵੀ ਹੁਣ ਨਿਹੰਗਾਂ ਨੂੰ ਜਾਣ ਲਈ ਕਹਿਣ ਤੋਂ ਪਿੱਛੇ ਹਟ ਜਾਣ।
ਜਦ ਭਾਜਪਾ ਵਾਲੇ ਨਿਹੰਗਾਂ ਨੂੰ ਖਰੀਦ ਨਾ ਸਕੇ ਤਾਂ ਆਪਣੇ ਸੰਦਾਂ ਰਾਹੀਂ ਤਸਵੀਰਾਂ ਵਾਲਾ ਤੀਰ ਚਲਵਾ ਦਿੱਤਾ। ਪਤਾ ਸੀ ਕਿ ਕਾਮਰੇਡਾਂ ਤੇ ਸਿੱਖ ਵਿਰੋਧੀਆਂ ਨੇ ਕਿਹੋ ਜਿਹਾ ਪ੍ਰਤੀਕਰਮ ਦੇਣਾ ਤੇ ਅੱਗਿਓਂ ਸਿੱਖਾਂ ਨੇ ਕਿਹੋ ਜਿਹਾ। ਸੁਨੀਲ ਜਾਖੜ ਵਰਗਾ ਕਾਂਗਰਸੀ, ਜੋ ਨਿਹੰਗਾਂ ਦੇ ਸੋਧੇ ਦਾ ਵਿਰੋਧ ਕਰਦਾ, ਕਹਿ ਰਿਹਾ ਕਿ ਨਿਹੰਗਾਂ ਦੀ ਉੱਥੇ ਮੌਜੂਦਗੀ ਮੋਰਚੇ ਦੀ ਢਾਲ ਹੈ।
ਹੁਣ ਸਵਾਲ ਇਹ ਹੈ ਕਿ ਭਾਜਪਾ ਦੁਆਲੇ ਕਦੋਂ ਹੋਣਾ?
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ