ਦਵਿੰਦਰ ਬੰਬੀਹਾ ਗਰੁੱਪ ਨੇ ਸਠਿਆਲਾ ਕਾਂਡ ਦੀ ਲਈ ਜ਼ਿੰਮੇਵਾਰੀ

0
1

ਬੀਤੇ ਕੱਲ੍ਹ ਪਿੰਡ ਸਠਿਆਲਾ ਵਿਖੇ ਕੁਝ ਹਥਿਆਰਬੰਦ ਨੌਜਵਾਨਾਂ ਵਲੋਂ ਦਿਨ ਦਿਹਾੜੇ ਇਕ ਨੌਜਵਾਨ ਜਰਨੈਲ ਸਿੰਘ ਪੁੱਤਰ ਅਜੀਤ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਦੇ ਸੰਬੰਧ ਵਿਚ ਅੱਜ ਦਵਿੰਦਰ ਬੰਬੀਹਾ ਗਰੁੱਪ ਨੇ ਜ਼ਿੰਮੇਵਾਰੀ ਲਈ ਹੈ। ਫੇਸਬੁੱਕ ਆਈ.ਡੀ. ’ਤੇ ਗਰੁੱਪ ਵਲੋਂ ਲਿਖਿਆ ਗਿਆ ਹੈ ‘ਸਤਿ ਸ੍ਰੀ ਅਕਾਲ ਜੀ, ਮੇਰੇ ਸਾਰੇ ਵੀਰਾਂ ਨੂੰ’ ਜੋ ਕੱਲ੍ਹ ਸਠਿਆਲਾ ਪਿੰਡ ਕਤਲ ਹੋਇਆ ਹੈ, ਇਹ ਕਤਲ ਸਾਡੇ ਭਰਾ ਡੋਨੀ ਬੱਲ ਸਠਿਆਲਾ ਅਤੇ ਗੋਪੀ ਮਾਹਲ ਨੇ ਕਰਿਆ ਹੈ। ਉਸ ਨੇ ਕਿਹਾ ਹੈ ਕਿ ਨਿਊਜ਼ ਚੈਨਲ ਵਾਲੇ ਗਲਤ ਨਿਊਜ਼ ਚਲਾ ਰਹੇ ਹਨ ਕਿ ਜਰਨੈਲ ਸਿੰਘ ਸਾਡੇ ਭਰਾ ਗੋਪੀ ਘਨਸ਼ਾਮਪੁਰੀਆ ਗਰੁੱਪ ਦਾ ਮੈਂਬਰ ਸੀ, ਇਸ ਬੰਦੇ ਦਾ ਸਾਡੇ ਨਾਲ ਕੋਈ ਲੈਣ ਦੇਣ ਨਹੀਂ ਸੀ, ਇਹ ਬੰਦਾ ਸਾਡੇ ਐਂਟੀ ਗਰੁੱਪ ਜੱਗੂ ਖੋਟੀ ਅਤੇ ਹੈਰੀ ਚੱਠਾ ਨਾਲ ਸੰਬੰਧ ਰੱਖਦਾ ਸੀ। ਡੋਨੀ ਬੱਲ ਨੇ ਵੀ ਆਪਣੀ ਆਈ.ਡੀ. ਤੋਂ ਵੀ ਇਸ ਦੀ ਜ਼ਿੰਮੇਵਾਰੀ ਲੈਂਦਿਆਂ ਕਿਹਾ ਕਿ ਉਸ ਨੇ ਇਹ ਕਤਲ ਖ਼ੁਦ ਕੀਤਾ ਹੈ ।

ਬੀਤੇ ਦਿਨ ਅੰਮ੍ਰਿਤਸਰ ਦੇ ਸਠਿਆਲਾ ‘ਚ ਗੈਂਗਸਟਰ ਜਰਨੈਲ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਕਤਲ ਦੀ ਜ਼ਿੰਮੇਵਾਰੀ ਬੰਬੀਹਾ ਗੈਂਗ ਵੱਲੋਂ ਫੇਸਬੁੱਕ ਪੋਸਟ ਲਿਖ ਕੇ ਲਈ ਗਈ ਹੈ। ਗੈਂਗਸਟਰ ਜਰਨੈਲ ਦੀ ਬੀਤੇ ਦਿਨ ਚਾਰ ਸ਼ੂਟਰਾਂ ਨੇ 20-25 ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ।ਫੇਸਬੁੱਕ ਪੋਸਟ ਵਿੱਚ ਬੰਬੀਹਾ ਨੇ ਦੱਸਿਆ ਕਿ ਜਰਨੈਲ ਦਾ ਕਤਲ ਗੋਪੀ ਮਾਹਲ ਗੈਂਗ ਨੇ ਕੀਤਾ ਸੀ, ਜੋ ਸਾਡੇ ਨਾਲ ਜੁੜਿਆ ਹੋਇਆ ਹੈ, ਗੋਪੀ ਮਾਹਲ ਕਦੇ ਵੀ ਜਰਨੈਲ ਸਿੰਘ ਦੇ ਹੱਕ ਵਿੱਚ ਨਹੀਂ ਸੀ, ਨਾਲ ਹੀ ਪੋਸਟ ਵਿੱਚ ਇਹ ਵੀ ਲਿਖਿਆ ਕਿ ਜਰਨੈਲ ਸਿੰਘ ਸਾਡੇ ਦੁਸ਼ਮਣ ਜੱਗੂ ਕੋਠੀ ਗੈਂਗ ਨਾਲ ਸਬੰਧਿਤ ਸੀ।

ਫੇਸਬੁੱਕ ਪੋਸਟ ਲਿਖ ਬੰਬੀਹਾ ਗਰੁੱਪ ਨੇ ਲਈ ਗੈਂਗਸਟਰ ਜਨਰਲ ਸਿੰਘ ਦੇ ਕਤਲ ਦੀ ਜ਼ਿੰਮੇਵਾਰੀ
#BambihaGang #GangsterJarnailSinghMurder #Amritsar #PunjabNews #PunjabiNews