ਢੰਡਰੀਆਂਵਾਲਾ ਸਿੱਖਾਂ ਦੇ ਮਨਾਂ’ਚੋੰ ਗੁਰੂ ਦਾ ਡਰ ਚੱਕ ਰਿਹਾ

0
205

ਡੈਮੋਕਰੇਸੀ ਦੀ ਬੀਨ ਵਜਾ ਕੇ ਢੰਡਰੀਆਂਵਾਲਾ ਸਿੱਖਾਂ ਨੂੰ ਪੱਕੇ ਤੌਰ ਤੇ ਭਾਰਤ ਦੀ ਪਟਾਰੀ’ਚ ਬੰਦ ਕਰਨਾ ਚਾਹੁੰਦਾ। ਉਹ ਸਿੱਖਾਂ ਦੇ ਮਨਾਂ’ਚੋੰ ਗੁਰੂ ਦਾ ਡਰ ਚੱਕ ਰਿਹਾ ਤੇ ਕਾਨੂੰਨ ਦਾ ਡਰ ਭਰ ਰਿਹਾ। ਤਾਂ ਕਿ ਸਿੱਖ ਗੁਰੂ ਵੱਲੋਂ ਬਖ਼ਸ਼ਿਆ ਪਾਤਸ਼ਾਹੀ ਦਾਅਵਾ ਛੱਡ ਕੇ ਆਪਣੇ ਆਪ ਨੂੰ ਭਾਰਤੀ ਪਿੰਜਰੇ ਦੇ ਪੰਛੀ ਸਵੀਕਾਰ ਕਰ ਲੈਣ।

ਜਦ ਢੰਡਰੀਆਂਵਾਲੇ ਦੇ ਚੇਲਿਆਂ ਵਾਂਗ ਸਿੱਖਾਂ ਕੌਮ ਨੇ ਇਹ ਸਵੀਕਾਰ ਕਰ ਲਿਆ ਕਿ ਕਾਨੂੰਨ ਤੋਂ ਬਾਹਰ ਜਾਣਾ ਹੀ ਨਹੀੰ ਤਾਂ ਫੇਰ ਖਾਲਸਾ ਰਾਜ ਸੁਆਹ ਸਥਾਪਤ ਕਰਨਾ। ਕਾਨੂੰਨ ਦੀਆਂ ਐਨਕਾਂ’ਚੋਂ ਜਦੋਂ ਆਪਣਾ ਇਤਿਹਾਸ ਦੇਖਾਂਗੇ ਤਾਂ ਸਾਡੀ ਖ਼ਾਤਰ ਜਾਨਾਂ ਵਾਰਨ ਵਾਲੇ ਸਾਡੇ ਪਿਆਰੇ ਸ਼ਹੀਦ ਸਾਨੂੰ ਕਾਨੂੰਨ ਤੋੜਨ ਵਾਲੇ ਅਪਰਾਧੀ ਦਿਖਗਣੇ। ਕਾਨੂੰਨ ਤੋੜਨ ਵਾਲਿਆਂ ਨੂੰ ਇਹ ਪਹਿਲਾਂ ਹੀ ਗੁੰਡਿਆਂ ਦਾ ਨਾਮ ਦੇ ਚੁੱਕਾ। ਹੁਣ ਸਿੱਖਾਂ ਨੇ ਸੋਚਣਾ ਕਿ ਉਹਨਾਂ ਨੇ ਗੁਰੂ ਨੂੰ ਸਰਬਉੱਚ ਰੱਖਣਾ ਜਾਂ ਕਾਨੂੰਨ ਨੂੰ ? ਆਪਣੇ ਇਤਿਹਾਸ ਨੂੰ ਸਿੱਖ ਨਜ਼ਰੀਏ ਨਾਲ ਦੇਖਣਾ ਜਾਂ ਇਸ ਗੁਰੂ ਨਿੰਦਕ ਦੇ ਨਜ਼ਰੀਏ ਨਾਲ ?
– ਸਤਵੰਤ ਸਿੰਘ

ਇਹ ਗੱਲ ਬੱਚਾ-ਬੱਚਾ ਸਮਝ ਚੁੱਕਾ ਕਿ ਦੋਸ਼ੀ ਬੇਅਦਬੀ ਦੀ ਮਨਸ਼ਾ ਨਾਲ ਉੱਥੇ ਗਿਆ ਤੇ ਉਸ ਨੇ ਬੇਅਦਬੀ ਕੀਤੀ। ਉਸ ਨਸ਼ੇੜੀ ਨੇ ਰਮਾਲਾ ਸਾਹਿਬ ਖਿਲਾਰੇ, ਚੌਰ ਸਾਹਿਬ ਪਰੇ ਸੁੱਟਿਆ ਤੇ ਇੱਕ ਪੋਥੀ ਉੱਥੋਂ ਚੁੱਕ ਕੇ ਦੂਰ ਸੁੱਟ ਆਇਆ।

ਪਰ ਢੰਡਰੀਆਂਵਾਲਾ ਚਵਲ ਆਖ ਰਿਹਾ ਕਿ ਮੈਨੂੰ ਗੁਰੂ ਗ੍ਰੰਥ ਸਾਹਿਬ ਦੇ ਪਾੜੇ ਹੋਏ ਅੰਗ ਦਿਖਾਉ। ਜਿਸ ਚੀਜ਼ ਨੂੰ ਦੇਖ ਕੇ ਸਿੱਖ ਖੂਨ ਦੇ ਹੰਝੂ ਰੋਂਦੇ ਹਨ ਇਹ ਆਰਾਮ ਨਾਲ ਹੀ ਉਸ ਨੂੰ ਦੇਖਣ ਦੀ ਮੰਗ ਕਰ ਰਿਹਾ।

ਢੰਡਰੀਆਂਵਾਲੇ ਦੇ ਇਹਨਾਂ ਬਿਆਨਾਂ ਨਾਲ ਬੇਅਦਬੀ ਕਰਨ ਵਾਲਿਆਂ ਨੂੰ ਹੱਲਾਸ਼ੇਰੀ ਮਿਲੇਗੀ। ਜੇਕਰ ਤੁਸੀਂ ਚੁੱਪ ਹੋ ਤੇ ਇਸ ਗੰਦ ਦਾ ਵਿਰੋਧ ਨਹੀੰ ਕਰ ਸਕਦੇ ਤਾਂ ਤੁਹਾਡੀ ਵੀ ਇਸ ਵਾਂਗ ਬੇਅਦਬੀ ਦੇ ਦੋਸ਼ੀਆਂ ਨਾਲ ਸਹਿਮਤੀ ਗਿਣੀ ਜਾਵੇਗੀ। ਜੇਕਰ ਇਸ ਵੱਲੋਂ ਦਿੱਤੀ ਗਈ ਹੱਲਾਸ਼ੇਰੀ ਕਾਰਨ ਭਵਿੱਖ’ਚ ਇਹ ਘਟਨਾਵਾਂ ਜਾਰੀ ਰਹਿੰਦੀਆਂ ਹਨ ਤਾਂ ਇਸ ਵੇਲੇ ਤੁਹਾਡੀ ਚੁੱਪ ਇਸ ਦੀ ਸਹਿਯੋਗੀ ਹੋਵੇਗੀ।

ਕੌਮ ਨੂੰ ਇੱਕਠੇ ਹੋ ਕੇ ਢੰਡਰੀਆਂਵਾਲੇ ਦਾ ਪੱਕਾ ਹੱਲ ਕਰਨਾ ਚਾਹੀਦਾ। ਇਸ ਨੂੰ ਇਸ ਤਰਾਂ ਬਕਵਾਸ ਕਰਨ ਦਾ ਕੋਈ ਹੱਕ ਨਹੀਂ। ਇਸ ਦੇ ਡੇਰੇ ਤੋਂ ਗੁਰੂ ਮਹਾਰਾਜ ਦਾ ਸਰੂਪ ਚੁੱਕਿਆ ਜਾਵੇ ਤੇ ਇਸ ਉੱਤੇ ਸਿੱਖ ਧਰਮ ਦੇ ਕਿਸੇ ਵੀ ਮਸਲੇ ਤੇ ਬੋਲਣ ਤੇ ਮੁਕੰਮਲ ਰੋਕ ਲੱਗੇ।
– ਸਤਵੰਤ ਸਿੰਘ