ਜੇ ਜੁਪਪਿੰਦਰ ਜੀਤ ਹੀਰੋ ਹੈ ਤਾਂ ਅਰਨਬ ਗੋਸਵਾਮੀ ਵੀ ਹੀਰੋ ਹੈ

0
208

ਇੱਕ ਫੋਟੋ ਕਿਸੇ ਨੇ ਆਪ ਭੇਜੀ ਤੇ ਉਸ ਅਧਾਰ ‘ਤੇ ਖ਼ਬਰ ਛਾਪੀ ਅਤੇ ਐਲਾਨ ਕਰ ਦਿੱਤਾ ਕਿ ਇਹ ਖੋਜੀ ਪੱਤਰਕਾਰੀ ਦੀ ਅੱਜ ਸਭ ਤੋਂ ਮਾਅਰਕਾ ਖ਼ਬਰ ਹੈ।

ਖ਼ਬਰ ਵਿੱਚ ਜਾਣਕਾਰੀ ਨੂੰ ਇਸ ਤਰ੍ਹਾਂ ਪੇਸ਼ ਕੀਤਾ ਗਿਆ ਤਾਂ ਕਿ ਇਹ ਦੱਸਿਆ ਜਾਵੇ ਕਿ ਮੌਜੂਦਾ ਸਰਕਾਰ ਦੇ ਮੰਤਰੀ ਨਾਲ ਖੜ੍ਹਾ ਹੈ ਜੋ ਨਹਿੰਗ ਹੈ, ਇਸ ਵੱਡੀ ਮਿਲੀ ਭੁਗਤ ਹੈ।

ਇਹ ਅਜਬ ਖੇਡ ਇਕ ਧਿਰ ਦੇ ਬੁਲਾਰੇ ਬਣਕੇ ਪੱਤਰਕਾਰੀ ਕਰਨ ਦਾ ਰਹਿ ਗਿਆ ਹੈ। ਫੇਰ ਭਾਵੇਂ ਅਰਨਬ ਗੋਸਵਾਮੀ ਵਾਂਗ ਕਿਸੇ ਜਾਣਕਾਰੀ ਨੂੰ ਸਰਕਾਰ ਦੇ ਹੱਕ ‘ਚ ਤੋੜਿਆ ਮਰੋੜਿਆ ਜਾਵੇ ਜਾਂ ਫੇਰ ਜੁਪਿੰਦਰ ਜੀਤ ਦੀ ਖ਼ਬਰ ਵਾਂਗ ਕਾਮਰੇਡਾਂ ਦੇ ਹੱਕ ‘ਚ।

ਅੱਜ ਰਜਿੰਦਰ ਦੀਪ ਵਰਗੇ ਕਾਮਰੇਡ ਪੰਜਾਬੀ ਟ੍ਰਿਬਿਊਨ ‘ਚ ਛਪੀ ਖਬਰ ਦੇ ਅਧਾਰ ‘ਤੇ ਉਸੇ ਤਰ੍ਹਾਂ ਦੇ ਬਿਆਨ ਦੇ ਰਹੇ ਨੇ ਜਿਵੇਂ ਸੰਬਿਤ ਪਾਤਰਾ ਉਸਦੇ ਚਹੇਤੇ ਅਰਨਬ ਗੋਸਵਾਮੀ ਦੀ ਖ਼ਬਰ ਨੂੰ ਦੁਨੀਆਂ ਦਾ ਆਖਰੀ ਸੱਚ ਮੰਨ ਕੇ ਦਿੰਦਾ।

ਜਦੋਂ ਕਾਮਰੇਡ ਕਥਿਤ ਨਕਸਲੀਆਂ ਦੀਆਂ ਫੋਟੋਆਂ ਆਵਦੇ ਪ੍ਰੋਗਰਾਮਾਂ ‘ਚ ਲਾਉਂਦੇ ਨੇ ਤੇ ਅਰਨਬ ਗੋਸਵਾਮੀ ਵਰਗੇ ਪੱਤਰਕਾਰ ਉਨ੍ਹਾਂ ਫ਼ੋਟੋਆਂ ਦੇ ਅਧਾਰ ‘ਤੇ ਸਾਰੇ ਕਿਸਾਨਾਂ ਨੂੰ ਨਕਸਲੀ ਦਸਦੇ ਨੇ।‌ ਤਾਂ ਉਹ ਵੀ ਬੀਜੇਪੀ ਵਾਸਤੇ ਖੋਜੀ ਪੱਤਰਕਾਰੀ ਹੀ ਹੁੰਦੀ ਹੈ।

ਜਿਵੇਂ ਬੀਜੇਪੀ ਅਰਨਬ ਗੋਸਵਾਮੀ ਦੀ ਖ਼ਬਰ ਨੂੰ ਵਰਤੀ ਹੈ, ਉਵੇਂ ਹੀ ਜੁਪਿੰਦਰ ਜੀਤ ਦੀ ਖ਼ਬਰ ਕਿਸੇ ਇਕ ਨਹਿੰਗ ਨੂੰ ਨਹੀਂ, ਸਗੋਂ ਸਾਰੇ ਨਹਿੰਗਾਂ ਨੂੰ ਨਿਸ਼ਾਨਾ ਬਣਾਉਣ ਵਾਸਤੇ ਵਰਤੀ ਜਾ ਰਹੀ ਹੈ।

ਫੋਟੋ ਖੋਜੀ ਪੱਤਰਕਾਰ ਨੇ ਆਵਦੀ ਜਾਨ ‘ਤੇ ਖੇਡ ਕੇ ਅਤੇ ਲੁਕ ਛਿਪ ਕੇ ਨਹੀਂ ਖਿੱਚੀ ਸੀ। ਸਗੋਂ ਇਹ ਫੋਟੋ ਇਸ ਨੂੰ ਖਿਚਣ ਵਾਲੇ ਨੇ ਆਪ ਹੀ ਪੱਤਰਕਾਰ ਤੱਕ ਪਹੁੰਚਾਈ।

ਹੁਣ ਅਮਨ ਬਾਬੇ ਨੇ ਤਾਂ ਜ਼ਾਹਿਰ ਹੈ ਕਿ ਇਹ ਫੋਟੋ ਪੱਤਰਕਾਰ ਨੂੰ ਦਿੱਤੀ ਨਹੀਂ। ਫੋਟੋ ਤਾਂ ਬੀਜੇਪੀ ਨੇ ਹੀ ਮੁਹੱੲੀਆ ਕਰਵਾਈ ਹੈ।

ਖੋਜੀ ਪੱਤਰਕਾਰੀ ਤਾਂ ਵੀ ਮੰਨ ਲੈਂਦੇ ਜੇ ਪੱਤਰਕਾਰ ਇਸ ਗੱਲ ਵੱਲ ਕੋਈ ਇਸ਼ਾਰਾ ਕਰਦਾ ਕਿ ਇਹ ਫੋਟੋ ਬਾਹਰ ਕੱਢਣ ਦਾ ਮਕਸਦ ਕੀ ਸੀ। ਪਰ ਨਹੀਂ।‌ ਪੱਤਰਕਾਰ ਨੇ ਤਾਂ‌ ਸਾਰਾ ਤੋੜਾ ਬਾਬੇ ਅਮਨ ‘ਤੇ ਝਾੜ ਦਿੱਤਾ।

ਫੇਰ ਵੀ ਜੇ ਤਹਾਨੂੰ ਇਹ ਪੱਤਰਕਾਰ ਬਹੁਤ ਮਹਾਨ ਲੱਗ ਰਿਹਾ ਤਾਂ ਇਸ ਪੱਤਰਕਾਰ ਵਲੋਂ ਸਮੇਂ ਸਮੇਂ ‘ਤੇ ਟ੍ਰਿਬਿਊਨ ਅਖਬਾਰ ਵਿੱਚ ਸਾਬਕਾ ਡੀਜੀਪੀ ਸੁਰੇਸ਼ ਅਰੋੜਾ ਅਤੇ ਦਿਨਕਰ ਗੁਪਤਾ ਦੇ ਵਾਸਤੇ ਲਿਖੇ ਕਸੀਦੇ ਪੜ ਲੳੁ । ਪਤਾ ਲੱਗ ਜਾਊਗਾ ਕਿ ਅਰਨਬ ਘੱਟੋ ਘੱਟੋ ਅਮਿਤ ਸ਼ਾਹ ਤੇ ਮੋਦੀ ਤੋਂ ਥੱਲੇ ਕਿਸੇ ਦੇ ਪਾਣੀ ਨਹੀਂ ਮਾਰਦਾ। ਪਰ ਇਹ ਜਨਾਬ ਤਾਂ ਡੀਜੀਪੀਆਂ ਅੱਗੇ ਹੀ ਲੇਟੇ ਮਾਰਦੇ ਰਹੇ।