32 ਯੂਨੀਅਨਾਂ ਕਿਹੜਾ ਸਟੇਟ ਨਾਲ “ਗੁਰੀਲਾ ਯੁੱਧ” ਲੜ ਰਹੀਆਂ…

0
353

32 ਯੂਨੀਅਨਾਂ ਕਿਹੜਾ ਸਟੇਟ ਨਾਲ “ਗੁਰੀਲਾ ਯੁੱਧ” ਲੜ ਰਹੀਆਂ ਹਨ ਕਿ ਕਿਸੇ ਨਿਹੰਗ ਆਗੂ ਵੱਲੋਂ ਸਰਕਾਰ ਦੇ ਮੰਤਰੀ ਨੂੰ ਮਿਲਣਾ ਗੁਨਾਹ ਹੋ ਗਿਆ। ਤੁਸੀਂ ਤਾਂ ਦਸ ਮਹੀਨੇ ਤੋਂ ਸਰਕਾਰ ਦੇ ਮੰਤਰੀ ਨਾਲ ਗੱਲਬਾਤ ਕਰਨ ਨੂੰ ਤਰਸੇ ਪਏ ਹੋ ਅਗਲਾ ਤੁਹਾਨੂੰ ਮੂੰਹ ਲਾ ਕੇ ਰਾਜ਼ੀ ਨਹੀਂ ।

ਕਿਸਾਨ ਆਗੂਆਂ ਦੀਆਂ ਬੁੱਚੜ ਪੁਲਿਸ ਮੁਖੀ ਤੋੰ ਲੈ ਕੇ ਹਰ ਪਾਰਟੀ ਦੇ ਲੀਡਰਾਂ ਨਾਲ ਤਸਵੀਰਾਂ ਹਨ। ਕੀ ਸਰਕਾਰ ਨਾਲ ਗੱਲਬਾਤ ਕਰਨ ਦਾ ਅਧੀਕਾਰ ਕੇਵਲ ਇਹਨਾਂ ਯੂਨੀਅਨ ਲੀਡਰਾਂ ਨੂੰ ਹੀ ਹੈ ?

ਜੇ ਸਰਕਾਰ ਨਾਲ ਗੱਲ ਕਰਨਾ ਤੁਸੀਂ ਗੁਨਾਹ ਹੀ ਸਮਝਦੇ ਹੋ ਤਾਂ ਪੱਕੀ ਲਕੀਰ ਖਿੱਚੋ ਤੇ ਐਲਾਨ ਕਰੋ ਕਿ ਅੱਜ ਤੋੰ ਬਾਅਦ ਸਰਕਾਰ ਦੇ ਕਿਸੇ ਮੰਤਰੀ ਨਾਲ ਕਿਸੇ ਨੇ ਗੱਲਬਾਤ ਜਾਂ ਮੁਲਾਕਾਤ ਨਹੀੰ ਕਰਨੀ। ਰਾਸ਼ਟਰਵਾਦ ਤੁਹਾਡੇ ਖੂਨ ਰਚਿਆ ਤੇ ਇਤਰਾਜ਼ ਤੁਸੀੰ ਮੁਲਾਕਾਤ ਤੇ ਐਵੇਂ ਕਰ ਰਹੇ ਹੋ ਜਿਵੇਂ ਬੱਬਰ ਖਾਲਸਾ ਦੇ ਮੈਂਬਰ ਹੋਵੋ।

ਦੂਜਾ ਪੰਜਾਬੀ ਟ੍ਰਿਬਿਊਨ ਨੇ ਜਿਸ ਤਰਾਂ ਖ਼ਬਰ ਨੂੰ ਗਲ਼ਤ ਰੰਗਤ ਦਿੱਤੀ ਹੈ ਅਤੇ ਬੀ.ਬੀ.ਸੀ ਤੋਂ ਲੈ ਕੇ ਸਾਰਾ ਪੰਜਾਬ ਕਾਮਰੇਡ ਮੀਡੀਆ ਚੀਕਾਂ ਮਾਰ ਰਿਹਾ। ਮੇਰਾ ਇਸ ਗੱਲ ਤੇ ਯਕੀਨ ਹੋਰ ਪੱਕਾ ਹੋਇਆ ਕਿ ਅਗਲਾ ਗੁੱਟ ਕਿਸੇ ਪੱਤਰਕਾਰ ਦਾ ਹੀ ਹੋਵੇਗਾ।
– ਸਤਵੰਤ ਸਿੰਘ

ਇਹ ਗੱਲ ਬੱਚਾ-ਬੱਚਾ ਸਮਝ ਚੁੱਕਾ ਕਿ ਦੋਸ਼ੀ ਬੇਅਦਬੀ ਦੀ ਮਨਸ਼ਾ ਨਾਲ ਉੱਥੇ ਗਿਆ ਤੇ ਉਸ ਨੇ ਬੇਅਦਬੀ ਕੀਤੀ। ਉਸ ਨ ਸ਼ੇ ੜੀ ਨੇ ਰਮਾਲਾ ਸਾਹਿਬ ਖਿਲਾਰੇ, ਚੌਰ ਸਾਹਿਬ ਪਰੇ ਸੁੱਟਿਆ ਤੇ ਇੱਕ ਪੋਥੀ ਉੱਥੋਂ ਚੁੱਕ ਕੇ ਦੂਰ ਸੁੱਟ ਆਇਆ।

ਪਰ ਢੰਡਰੀਆਂਵਾਲਾ ਚਵਲ ਆਖ ਰਿਹਾ ਕਿ ਮੈਨੂੰ ਗੁਰੂ ਗ੍ਰੰਥ ਸਾਹਿਬ ਦੇ ਪਾੜੇ ਹੋਏ ਅੰਗ ਦਿਖਾਉ। ਜਿਸ ਚੀਜ਼ ਨੂੰ ਦੇਖ ਕੇ ਸਿੱਖ ਖੂਨ ਦੇ ਹੰਝੂ ਰੋਂਦੇ ਹਨ ਇਹ ਆਰਾਮ ਨਾਲ ਹੀ ਉਸ ਨੂੰ ਦੇਖਣ ਦੀ ਮੰਗ ਕਰ ਰਿਹਾ।

ਢੰਡਰੀਆਂਵਾਲੇ ਦੇ ਇਹਨਾਂ ਬਿਆਨਾਂ ਨਾਲ ਬੇਅਦਬੀ ਕਰਨ ਵਾਲਿਆਂ ਨੂੰ ਹੱਲਾਸ਼ੇਰੀ ਮਿਲੇਗੀ। ਜੇਕਰ ਤੁਸੀਂ ਚੁੱਪ ਹੋ ਤੇ ਇਸ ਗੰਦ ਦਾ ਵਿਰੋਧ ਨਹੀੰ ਕਰ ਸਕਦੇ ਤਾਂ ਤੁਹਾਡੀ ਵੀ ਇਸ ਵਾਂਗ ਬੇਅਦਬੀ ਦੇ ਦੋਸ਼ੀਆਂ ਨਾਲ ਸਹਿਮਤੀ ਗਿਣੀ ਜਾਵੇਗੀ। ਜੇਕਰ ਇਸ ਵੱਲੋਂ ਦਿੱਤੀ ਗਈ ਹੱਲਾਸ਼ੇਰੀ ਕਾਰਨ ਭਵਿੱਖ’ਚ ਇਹ ਘਟਨਾਵਾਂ ਜਾਰੀ ਰਹਿੰਦੀਆਂ ਹਨ ਤਾਂ ਇਸ ਵੇਲੇ ਤੁਹਾਡੀ ਚੁੱਪ ਇਸ ਦੀ ਸਹਿਯੋਗੀ ਹੋਵੇਗੀ।

ਕੌਮ ਨੂੰ ਇੱਕਠੇ ਹੋ ਕੇ ਢੰਡਰੀਆਂਵਾਲੇ ਦਾ ਪੱਕਾ ਹੱਲ ਕਰਨਾ ਚਾਹੀਦਾ। ਇਸ ਨੂੰ ਇਸ ਤਰਾਂ ਬਕਵਾਸ ਕਰਨ ਦਾ ਕੋਈ ਹੱਕ ਨਹੀਂ। ਇਸ ਦੇ ਡੇਰੇ ਤੋਂ ਗੁਰੂ ਮਹਾਰਾਜ ਦਾ ਸਰੂਪ ਚੁੱਕਿਆ ਜਾਵੇ ਤੇ ਇਸ ਉੱਤੇ ਸਿੱਖ ਧਰਮ ਦੇ ਕਿਸੇ ਵੀ ਮਸਲੇ ਤੇ ਬੋਲਣ ਤੇ ਮੁਕੰਮਲ ਰੋਕ ਲੱਗੇ।
– ਸਤਵੰਤ ਸਿੰਘ

ਜਦੋਂ ਕੋਈ ਸਿੱਖ ਸਪਰਿਟ ਨੂੰ ਹੁਲਾਰਾ ਦੇਣ ਵਾਲਾ ਐਕਸ਼ਨ ਹੁੰਦਾ ਤਾਂ ਸਾਰਾ ਕਾਮਰੇਡ, ਲਿਬਰਲ, ਮੌਡਰਨ ਤੇ ਮਿਸ਼ਨਰੀ ਲਾਣਾ ਇੱਕਠਾ ਹੋ ਕੇ ਸਿੱਖਾਂ ਤੇ ਹਮਲਾਵਰ ਹੋ ਜਾਂਦਾ। ਨਿਹੰਗ ਸਿੰਘਾਂ ਨੇ ਬੇਅਦਬੀ ਦੇ ਦੋਸ਼ੀ ਦਾ ਸੋਧਾ ਲਗਾ ਕੇ ਕੌਮ ਦਾ ਮਨੋਬਲ ਚੱਕ ਦਿੱਤਾ ਕਿ ਅਸੀਂ ਗਲੀਆਂ’ਚ ਰੋਲੇ ਜਾਂਦੇ ਗੁਰੂ ਮਹਾਰਾਜ ਦੇ ਅੰਗਾਂ ਨੂੰ ਬਰਦਾਸ਼ਤ ਨਹੀੰ ਕਰਾਂਗਾ। ਇਸ ਬੱਜਰ ਗੁਨਾਹ ਦੀ ਸਜਾ ਇਸੇ ਤਰਾਂ ਹੀ ਚੌਂਕ’ਚ ਟੰਗ ਕੇ ਦਿੱਤੀ ਜਾਵੇਗੀ।

ਇਸ ਘਟਨਾ ਤੋਂ ਬਾਅਦ ਨਿਹੰਗਾਂ ਨੂੰ ਉਸ ਤਰਾਂ ਦੇ ਵਿਰੋਧ ਦਾ ਹੀ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਤਰਾਂ ਦਾ ਵਿਰੋਧ 26 ਜਨਵਰੀ ਨੂੰ ਲਾਲ ਕਿਲ੍ਹੇ ਤੇ ਕੇਸਰੀ ਝੰਡਾ ਝਲਾਉਣ ਤੋਂ ਬਾਅਦ ਦੀਪ ਸਿੱਧੂ ਤੇ ਬਾਕੀ ਸਿੱਖਾਂ ਨੂੰ ਸਹਿਣਾ ਪਿਆ ਸੀ।

ਦੋਵੇਂ ਘਟਨਾਵਾਂ ਨੇ ਕਿਸਾਨ ਸੰਘਰਸ਼ ਦਾ ਰੱਤੀ ਭਰ ਵੀ ਨੁਕਸਾਨ ਨਹੀਂ ਕੀਤਾ। ਸਗੋਂ ਸੰਘਰਸ਼ ਦੀ ਮੁੱਖ ਫੋਰਸ ਦਾ ਮਨੋਬਲ ਸੱਤਵੇਂ ਅਸਮਾਨ ਤੇ ਕਰ ਦਿੱਤਾ। ਪਰ ਸਿੱਖਾਂ ਦੇ ਵਿਰੋਧੀਆਂ ਤੋੰ ਇਹ ਬਿਲਕੁਲ ਵੀ ਬਰਦਾਸ਼ਤ ਨਹੀੰ ਹੁੰਦਾ ਕਿ ਸਿੱਖ ਕੌਮ ਇਸ ਤਰਾਂ ਦੀ ਸਪਰਿਟ’ਚ ਹੋਵੇ। ਉਹ ਅਜਿਹੇ ਮੌਕਿਆਂ ਤੇ ਸਿੱਖਾਂ ਦੇ ਮਨੋਬਲ ਨੂੰ ਢਾਹ ਲਗਾਉਣ ਲਈ ਹਰ ਹੀਲਾ ਵਰਤਦੇ ਹਨ ਭਾਵੇਂ ਉਸ ਨਾਲ ਕਿਸਾਨ ਸੰਘਰਸ਼ ਦਾ ਵੀ ਜਿੰਨਾਂ ਮਰਜ਼ੀ ਨੁਕਸਾਨ ਹੋ ਜਾਵੇ। ਉਦੋਂ 26 ਜਨਵਰੀ ਨੂੰ ਕੀ ਹੋਇਆ ਤੇ ਹੁਣ ਕੀ ਹੋ ਰਿਹਾ ਸਭ ਕੁਝ ਤੁਹਾਡੇ ਸਾਹਮਣੇ ਹੈ।
– ਸਤਵੰਤ ਸਿੰਘ


ਜੇਕਰ ਨਿਹੰਗ ਫੌਜਾਂ ਨੇ ਮੋਰਚੇ ਤੋੰ ਵਾਪਸ ਪੰਜਾਬ ਆਉਣ ਹੈ ਤਾਂ ਪੰਥ ਨੂੰ ਕੁੱਟ ਖਾਣ ਲਈ ਇੱਕਲੇ ਛੱਡ ਕੇ ਕੇਵਲ ਨਿਹੰਗ ਸਿੰਘ ਫੌਜਾਂ ਵਾਪਸ ਬਿਲਕੁਲ ਨਾ ਆਉਣ। ਜੇਕਰ ਆਉਣਾ ਪਿਆ ਤਾਂ ਜਿੰਨ੍ਹੀਆਂ ਵੀ ਸਿੱਖ ਸੰਸਥਾਵਾਂ, ਸਿੱਖਾਂ ਦੇ ਲੰਗਰ, ਜਲ-ਪਾਣੀ ਸਮੇਤ ਹਰ ਤਰਾਂ ਦੀ ਸੇਵਾ ਵਾਲੇ, ਗੁਰੂ ਨੂੰ ਮੰਨਣ ਵਾਲੇ ਕਿਰਤੀ ਸਿੱਖ ਅਤੇ ਸੇਵਾ ਕਰ ਰਹੀਆਂ ਸਿੱਖ ਬੀਬੀਆਂ ਉੱਥੇ ਮੌਜ਼ੂਦ ਹਨ ਇਹ ਸਾਰੇ ਹੀ ਇੱਕਠੇ ਅਰਦਾਸ ਕਰਕੇ ਵਾਪਸ ਆਉਣ।

ਇੱਕਲੇ ਨਿਹੰਗਾਂ ਨੂੰ ਵਾਪਸ ਆਉਣਾ ਦਾ ਫੈਸਲਾ ਬਿਲਕੁਲ ਨਹੀਂ ਚਾਹੀਦਾ। ਜੇਕਰ ਵਾਪਸ ਆਉਣਾ ਹੈ ਤਾਂ ਸਾਰਾ ਪੰਥ ਹੀ ਸੰਘਰਸ਼ ਤੋਂ ਵਾਪਸ ਆ ਜਾਵੇ ਤੇ ਇੱਥੇ 26 ਜਨਵਰੀ ਤੋੰ ਬਾਅਦ ਵਾਪਸ ਆ ਚੁੱਕੇ ਪੰਥ ਨਾਲ ਰਲ ਕੇ ਆਪਣੇ ਸੰਘਰਸ਼ ਦੀ ਨਵੀਂ ਰਣਨੀਤੀ ਤਿਆਰ ਕਰੇ।

ਫੌਜਾਂ ਜ਼ਲੀਲ ਹੋ ਕੇ ਇੱਕਲੀਆਂ ਬਿਲਕੁਲ ਵੀ ਵਾਪਸ ਨਾ ਆਉਣ। ਪੰਥ ਉਹਨਾਂ ਦੇ ਨਾਲ ਹੈ ਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ। ਨਿਹੰਗ ਨੇ ਪੰਥ ਤੋੰ ਸੁਝਾਅ ਮੰਗੇ ਹਨ ਉਹਨਾਂ ਤੱਕ ਆਪਣੇ ਸੁਝਾਅ ਪਹੁੰਚਦੇ ਕਰੋ।
– ਸਤਵੰਤ ਸਿੰਘ

ਢੰਡਰੀਆਂਵਾਲੇ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ’ਚ ਬੈਠ ਕੇ ਬੋਲਣਾ ਹੀ ਗੁਰੂ ਦੀ ਬੇਅਦਬੀ ਹੈ। ਜੱਥੇਦਾਰ ਹਰਪ੍ਰੀਤ ਸਿੰਘ ਨੂੰ ਅਕਾਲੀ ਦਲ ਦੀਆਂ ਵੋਟਾਂ ਦਾ ਫ਼ਿਕਰ ਛੱਡ ਕੇ ਇਸ ਦਾ ਕੋਈ ਹੱਲ ਕਰਨਾ ਚਾਹੀਦਾ ਹੈ।

ਇਸ ਦੇ ਡੇਰੇ ਤੋੰ ਗੁਰੂ ਮਹਾਰਾਜ ਦਾ ਸਰੂਪ ਚੱਕਿਆ ਜਾਵੇ। । ਇਸ ਉੱਤੇ ਸਿੱਖ ਧਰਮ, ਸਿੱਖ ਇਤਿਹਾਸ ਤੇ ਸਿੱਖ ਮਸਲਿਆਂ ਉੱਤੇ ਬੋਲਣ ਤੇ ਪੂਰਨ ਪਾਬੰਦੀ ਲਗਾਉਣੀ ਚਾਹੀਦੀ ਹੈ।

ਜਿਹੋ ਜਿਹਾ ਇਹ ਪ੍ਰਚਾਰ ਕਰਦਾ ਉਸ ਲਈ ਉੱਥੇ ਗੁਰੂ ਸਾਹਿਬ ਦਾ ਹੋਣਾ ਜ਼ਰੂਰੀ ਨਹੀਂ। ਉਹ ਧਰਮ ਤੋਂ ਪਾਸਾ ਵੱਟ ਚੁੱਕੇ ਮੌਡਰਨਟੀ ਦੇ ਸ਼ਿਕਾਰ ਲੋਕਾਂ ਲਈ motivation ਸਪੀਕਰ ਬਣ ਸਕਦਾ ਜਾਂ LGBTQ ਕਿਊਮਨਟੀ ਦੇ ਹੱਕਾਂ ਦਾ ਕਾਰਕੁੰਨ।

ਚੰਗਾ ਹੋਵੇਗਾ ਕਿ ਢੰਡਰੀਆਂਵਾਲਾ ਆਪਣੇ ਆਪ ਹੀ ਸਿੱਖਾਂ ਤੋੰ ਵੱਖ ਹੋ ਜਾਵੇ। ਇਸ ਨਾਲ ਇਸ ਦਾ ਵੀਹ ਸਾਲ ਦੀ ਮਿਹਨਤ ਨਾਲ ਬਣਾਇਆ ਡੇਰਾ ਬਚ ਜਾਵੇਗਾ। ਨਹੀੰ ਜਿਹੜਾ ਰਾਹ ਇਹਨੇ ਫੜਿਆ ਇਹਨੂੰ ਇੱਕ ਦਿਨ ਸਿੱਖਾਂ ਨੇ ਡੇਰੇ’ਚੋਂ ਨੰਗੇ ਪੈਂਰੀ ਭਜਾਉਣਾ, ਚੱਪਲਾਂ ਵੀ ਨਹੀੰ ਪਾਉਣ ਦੇਣੀਆਂ।
– ਸਤਵੰਤ ਸਿੰਘ

ਉਸ ਨ ਸੇ ੜੀ ਨੇ ਮਹਾਰਾਜ ਦੇ ਰੁਮਾਲੇ ਖਿਲਾਰ ਦਿੱਤੇ। ਚੌਰ ਸਾਹਿਬ ਚੱਕ ਕੇ ਪਰੇ ਸੁੱਟ ਦਿੱਤਾ। ਘਟਨਾ ਵਾਲੀ ਥਾਂ ਤੋੰ ਸੀਖਾਂ ਦੀਆਂ ਡੱਬੀਆਂ ਮਿਲੀਆਂ ਹਨ। ਭਾਵੇਂ ਉਸ ਨੇ ਅੱਗ ਲਗਾਉਣ ਦੀ ਕੋਸ਼ਿਸ਼ ਵੀ ਕੀਤੀ ਹੋਵੇ। ਫਿਰ ਉਹ ਇੱਕ ਪੋਥੀ ਚੱਕ ਕੇ ਕੂੜੇ’ਚ ਸੁੱਟ ਆਇਆ। ਹੁਣ ਕੀ ਉਸ ਨਸੇੜੀ ਨੂੰ ਪਤਾ ਹੋਵੇਗਾ ਕਿ ਕਿਹੜੀ ਪੋਥੀ ਕਿਸ ਗ੍ਰੰਥ ਦੀ ਹੈ ? ਉਸ ਨੇ ਰਮਾਲਾ ਸਾਹਿਬ ਨੂੰ ਹੱਥ ਹੀ ਗੁਰੂ ਸਾਹਿਬ ਦੀ ਬੇਅਦਬੀ ਕਰਨ ਦੀ ਮਨਸ਼ਾ ਨਾਲ ਪਾਇਆ ਸੀ ਜਿਸ ਨੂੰ ਉਸ ਨੇ ਸਵੀਕਾਰ ਵੀ ਕੀਤਾ।

ਪਰ ਹੁਣ ਢੰਡਰੀਆਂਵਾਲਾ ਤੇ ਉਸ ਦੀ ਕਤੀੜ ਇਹ ਤਰਕ ਦੇ ਰਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਹੋਈ। ਇਹ ਤਾਂ ਉਸ ਨੇ ਸਰਬ ਲੋਹ ਗ੍ਰੰਥ ਚੱਕ ਕੇ ਸੁੱਟਿਆ ਹੈ।

ਇਹ ਉਸ ਤਰਾਂ ਦੇ ਬਿਆਨ ਹਨ ਜਿਸ ਤਰਾਂ 84’ਚ ਹਮਲੇ ਤੋੰ ਬਾਅਦ ਸ਼੍ਰੀ ਅਕਾਲ ਤਖ਼ਤ ਸਾਹਿਬ ਢਹਿ ਢੇਰੀ ਹੋਏ ਤੇ ਜੱਥੇਦਾਰ ਕਹਿ ਰਿਹਾ ਸੀ ਕਿ “ਕੋਠਾ ਸਾਹਿਬ ਠੀਕ ਠਾਕ ਹੈ।” ਇਹ ਲੋਕ ਯਾਦ ਰੱਖਣ ਕਿ ਸਿੱਖਾਂ ਨੇ ਨਾ ਤਾਂ 84’ਚ ਗੁਰੂ ਦੀ ਬੇਅਦਬੀ ਕਰਨ ਵਾਲਾ ਬਖ਼ਸ਼ਿਆਂ ਅਤੇ ਨਾ ਹੀ ਕੌਮ ਨੂੰ ਗੁੰਮਰਾਹ ਕਰਨ ਵਾਲਾ ਜੱਥੇਦਾਰ।
– ਸਤਵੰਤ ਸਿੰਘ