Facebook ਤੋਂ ਕੁੰਡਲੀ ਕੱਢ ਲਾਉਂਦੈ ਸਕੀਮਾਂ

0
2076

ਹਿੰਦੂਤਵੀ ਬਾਬੇ ਬੜੇ ਆ ਗਏ ਮਾਰਕੀਟ ‘ਚ। ਬੜੇ ਪਰਮੋਟ ਕੀਤੇ ਜਾ ਰਹੇ ਹਨ।ਕਿਓਂ?
ਰੋਜ਼-ਮਰ੍ਹਾ ਦੀਆਂ ਤਕਲੀਫ਼ਾਂ ਤੋਂ ਦੁਖੀ ਲਾਈਲੱਗ ਲੋਕ ਪਾਸਟਰਾਂ ਕੋਲ ਕਿਓਂ ਜਾਣ! ਓਹੋ ਜਿਹੇ ਪਖੰਡ ਕਰਨ ਵਾਲੇ ਆਪਣੇ ਪੈਦਾ ਕਰੋ। ਅਜਿਹੇ ਲੋਕ ਆਪਣੇ ਪਾਸੇ ਰੱਖ ਕੇ ਆਪਣਾ ਬਿਰਤਾਂਤ ਸਿਰਜੋ।
ਰਾਮਦੇਵ-ਆਸਾਰਾਮ ਨਹੀਂ ਚਲਤਾ ਅਬ। ਕੁਛ ਨਯਾ ਕਰਨਾ ਪੜੇਗਾ ਰੇ। ਨਾਲੇ ਅਗਾਂਹ ਚੋਣਾਂ ‘ਚ ਅਜਿਹੇ ਬਾਬਿਆਂ ਰਾਹੀਂ ਲਾਈਲੱਗ ਲੋਕਾਂ ਦੇ ਦਿਮਾਗ ਕਾਬੂ ਕਰਕੇ ਆਪਣੇ ਬੰਦਿਆਂ ਨੂੰ ਵੋਟਾਂ ਪਵਾਓ ਤੇ ਜਿਤਾਓ।

ਕਦੀ ਨਾ ਕਦੀ ਤੁਹਾਨੂੰ ਵੀ ਕਿਸੇ ਨੇ ਦੱਸਿਆ ਹੋਵੇਗਾ ਕਿ ਤੁਹਾਡਾ ਆਉਣ ਵਾਲਾ ਦਿਨ ਕਿਹੋ ਜਿਹਾ ਰਹੇਗਾ, ਜਾਂ ਕਦੀ ਇਸ ਤਰ੍ਹਾਂ ਹੋਇਆ ਹੋਵੇਗਾ ਕਿ ਕਿਸੇ ਨੇ ਚਿਹਰਾ ਦੇਖਦਿਆ ਹੀ ਦੱਸ ਦਿੱਤਾ ਕਿ ਮਨ ’ਚ ਕਿਹੜੇ ਵਿਚਾਰ ਘਰ ਕਰੀ ਬੈਠੇ ਹਨ।

ਬੀਤੇ ਕਈ ਦਿਨਾਂ ਤੋਂ ਸਤਸੰਗ ਸੰਚਾਲਕ ਧਿਰੇਂਦਰਾ ਕ੍ਰਿਸ਼ਨਾ ਸ਼ਾਸ਼ਤਰੀ ਆਪਣੀਆਂ ਅਜਿਹੀਆਂ ਹੀ ਚਮਤਕਾਰੀ ਸ਼ਕਤੀਆਂ ਕਾਰਨ ਚਰਚਾ ਵਿੱਚ ਹਨ।

ਮੱਧ ਪ੍ਰਦੇਸ਼ ਦੇ ਛਤਰਪੁਰ ਦੇ ਬਾਗੇਸ਼ਵਰ ਧਾਮ ਦੇ ਮੁਖੀ ਸ਼ਾਸ਼ਤਰੀ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਬਾਘੇਸ਼ਵਰ ਬਾਲਾਜੀ ਵਿੱਚ ਵਿਸ਼ਵਾਸ ਹੈ।

ਉਨ੍ਹਾਂ ਨੇ ਚੁਣੌਤੀ ਦਿੰਦਿਆਂ ਕਿਹਾ,“ਕੋਈ ਵੀ ਮੇਰੇ ਸ਼ਬਦਾਂ ਤੇ ਗਤੀਵਿਧੀਆਂ ਨੂੰ ਕੈਮਰੇ ਸਾਹਮਣੇ ਚੁਣੌਤੀ ਦੇ ਸਕਦਾ ਹੈ। ਮੈਨੂੰ ਜੋ ਪ੍ਰੇਰਿਤ ਕਰੇਗਾ, ਮੈਂ ਲਿਖਾਂਗਾ। ਜੋ ਮੈਂ ਲਿਖ ਦੇਵਾਂ, ਉਹ ਸੱਚ ਹੋ ਜਾਵੇਗਾ।”

ਬਾਘੇਸ਼ਵਰ ਧਾਮ ਦੇ ਮੁਖੀ ਬਾਰੇ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਉਹ ਲੋਕਾਂ ਦੀਆਂ ਦੁੱਖ਼-ਤਕਲੀਫ਼ਾਂ ਬਾਰੇ ਆਪ-ਮੁਹਾਰੇ ਸਮਝ ਜਾਂਦੇ ਹਨ। ਕਿਸੇ ਪ੍ਰਸ਼ੰਸਕ ਨੇ ਉਨ੍ਹਾਂ ਨੂੰ ਕੁਝ ਦੱਸਿਆ ਹੋਵੇ ਜਾਂ ਨਾ ਉਹ ਮਨ ਦੀਆਂ ਗੱਲਾਂ ਸਮਝ ਲੈਂਦੇ ਹਨ।ਅਜਿਹਾ ਹੋਣ ’ਤੇ ਕਈ ਵਾਰ ਅਸੀਂ ਹੈਰਾਨ ਹੁੰਦੇ ਹਾਂ ਤੇ ਕਈ ਵਾਰ ਜੀਅ ਕਰਦਾ ਹੈ, ਮਨ ਪੜ੍ਹਨ ਦਾ ਦਾਅਵਾ ਕਰਨ ਵਾਲਿਆਂ ’ਤੇ ਵਿਸ਼ਵਾਸ ਕਰ ਲਈਏ।

ਭਲਾਂ ਕੋਈ ਅਣਜਾਣ ਵਿਅਕਤੀ ਤੁਹਾਡਾ ਚਿਹਰਾ ਦੇਖਕੇ ਜਾਂ ਤੁਹਾਡੇ ਹਾਵ-ਭਾਵ ਤੋਂ ਇਹ ਕਿਵੇਂ ਦੱਸ ਸਕਦਾ ਹੈ ਕਿ ਤੁਹਾਡੇ ਜ਼ਿਹਨ ’ਚ ਚੱਲ ਕੀ ਰਿਹਾ ਹੈ?

ਅਸੀਂ ਆਪਣੇ ਆਲੇ ਦੁਆਲੇ ਬਹੁਤ ਸਾਰੇ ਪ੍ਰਚਾਰਕ ਅਜਿਹੇ ਦੇਖੇ ਜੋ ਆਉਣ ਵਾਲੇ ਸਮੇਂ ਬਾਰੇ ਜਾਣਨ ਦਾ ਦਾਅਵਾ ਕਰਦੇ ਹਨ।

ਭਵਿੱਖ ਵਿੱਚ ਤੁਹਾਡੇ ਨਾਲ ਕੀ ਹੋਵੇਗਾ ਇਹ ਦੱਸਣ ਦਾ ਵੀ ਦਾਅਵਾ ਕਰਦੇ ਹਨ। ਸਮੇਂ ਸਮੇਂ ਅਜਿਹੇ ਦਾਅਵਿਆਂ ਨੂੰ ਚੁਣੌਤੀਆਂ ਵੀ ਦਿੱਤੀਆਂ ਜਾਂਦੀਆਂ ਰਹੀਆਂ ਹਨ।

ਬਾਗੇਸ਼ਵਰ ਬਾਬਾ ਹੋਇਆ ਪਰਦਾਫਾਸ਼ – Facebook ਤੋਂ ਕੁੰਡਲੀ ਕੱਢ ਲਾਉਂਦੈ ਸਕੀਮਾਂ ਅੰਧ-ਵਿਸ਼ਵਾਸ਼ੀ ਭਗਤੋਂ ਦੇਖਲੋ ਸੱਚ
#BageshwarDham #BageshwarBaba #Hinduism #BageshwarDhamSarkar #Facebook