(By ਗੁਰਬਾਜ਼ ਸਿੰਘ ਢਿੱਲੋਂ – [email protected])
ਹਿਦੂਤਵੀਆਂ ਵੱਲੋਂ ਸ਼ਰੂ ਕੀਤੀ ਬਾਈਕਾਟ ਮੁਹਿੰਮ ਤੋਂ ਡਰਦੇ ਭਾਰਤੀ ਸਿਨਮੇ ਤੇ ਟੀਵੀ ਸੀਰੀਅਲਾਂ ਨੇ ਹੁਣ ਸਿੱਖਾਂ ਨੂੰ ਜਲੀਲ ਕਰਨ ਦਾ ਕੀਤਾ ਰੁੱਖ ।
ਦਸਤਾਰ ਤੇ ਕੇਸਾਂ ਦੀ ਬੇਅਦਬੀ ਕਰਕੇ ਭਾਰਤੀ ਹਿੰਦੂ ਨੂੰ ਕਰਨਗੇ ਖੁਸ਼
ਜ਼ੀ ਟੀਵੀ ਦੇ ਸ਼ੋਅ ਕੁੰਡਲੀ ਭਾਗਿਆ ਵਿੱਚ ਅਦਾਕਾਰਾ ਦੀ ਲੁੱਕ ਦੇਖ ਕੇ ਹਰ ਕੋਈ ਹੈਰਾਨ ਹੈ। ਤਸਵੀਰ ‘ਚ ਸ਼ਰਧਾ ਇੱਕ ਸਰਦਾਰ ਦੀ ਤਰ੍ਹਾਂ ਇਸ ਤਰ੍ਹਾਂ ਨਜ਼ਰ ਆ ਰਹੀ ਹੈ ਕਿ ਉਸ ਨੂੰ ਪਛਾਣਨਾ ਮੁਸ਼ਕਿਲ ਹੈ।
ਏਕਤਾ ਕਪੂਰ ਵਰਗੀਆਂ ਨੇ ਹੁਣ ਨਵਾਂ ਤਮਾਸ਼ਾ ਫੜਿਆ – ਤੀਜੇ ਕੁ ਦਿਨ ਆਹਨੇ ਬਹਾਨੇ ਜ਼ਨਾਨੀਆ ਦੇ ਨਕਲੀ ਦਾਹੜੀ ਪੱਗ ਬੰਨ ਕੇ ਸਿੱਖੀ ਸਰੂਪ ਦੀ ਬੇਅਦਬੀ ਕਰਦੀ ਆ ਏਕਤਾ ਕਪੂਰ
ਤਸਵੀਰ ‘ਚ ਸ਼ਰਧਾ ਆਰਿਆ ਇੱਕ ਸਰਦਾਰ ਦੀ ਤਰ੍ਹਾਂ ਇਸ ਤਰ੍ਹਾਂ ਨਜ਼ਰ ਆ ਰਹੀ ਹੈ ਕਿ ਉਸ ਨੂੰ ਪਛਾਣਨਾ ਮੁਸ਼ਕਿਲ ਹੈ।
‘ਕੁੰਡਲੀ ਭਾਗਿਆ’ ਦੀ ਅਦਾਕਾਰਾ ਸ਼ਰਧਾ ਆਰੀਆ ਨੇ ਮੀਡੀਆ ਨੂੰ ਪੂਰੇ ਸੀਨ ਬਾਰੇ ਦੱਸਿਆ। ਉਨ੍ਹਾਂ ਇਹ ਵੀ ਕਿਹਾ ਕਿ ਲੁੱਕ ‘ਚ ਆਉਣਾ ਕਾਫੀ ਚੁਣੌਤੀਪੂਰਨ ਸੀ। ਉਨ੍ਹਾਂ ਕਿਹਾ, ‘ਕੁੰਡਲੀ ਭਾਗਿਆ’ ਸ਼ੁਰੂ ਤੋਂ ਹੀ ਮੇਰੇ ਲਈ ਇੱਕ ਚੁਣੌਤੀਪੂਰਨ ਸ਼ੋਅ ਰਿਹਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮੈਂ ਇਸਦਾ ਹਰ ਇੱਕ ਹਿੱਸੇ ਦਾ ਆਨੰਦ ਮਾਣ ਰਹੀ ਹਾਂ ਅਤੇ ਬਹੁਤ ਕੁਝ ਸਿੱਖ ਰਹੀ ਹਾਂ। ਜਦੋਂ ਮੈਨੂੰ ਪਤਾ ਲੱਗਾ ਕਿ ਅੰਜੁਮ ਫਕੀਹ ਅਤੇ ਮੈਂ ਪੱਗੜੀ ਪਹਿਨ ਕੇ ਸਰਦਾਰਾਂ ਦੇ ਰੂਪ ਵਿੱਚ ਨਜ਼ਰ ਆਵਾਂਗੇ ਤਾਂ ਮੈਨੂੰ ਬਹੁਤ ਖੁਸ਼ੀ ਹੋਈ। ”
ਇਸ ਤੋਂ ਪਹਿਲਾਂ ਇਸ ਨੇ ਇਸ ਦੇ ਨਾਟਕ ਕੁਮ ਕੁਮ ਭਾਗਿਆ ਵਿਚ ਵੀ ਪਰਾਚੀ ਨਾਮ ਦੀ ਹੀਰੋਇਨ ਨੂੰ ਸਿੱਖ ਬਣਾ ਕੇ ਪੇਸ਼ ਕੀਤਾ ਸੀ