Battle of Chillianwallah on 13th January 1849 during the Second Sikh War – ਚੇਲਿਆਂਵਾਲਾ ਦੀ ਲ+ੜਾ+ਈ ਤੋਂ ਬਾਅਦ:

0
176

ਚੇਲਿਆਂਵਾਲਾ ਦੀ ਲੜਾਈ ਤੋਂ ਬਾਅਦ:* ਬਰਤਾਨਵੀ ਪ੍ਰੈਸ ਅਤੇ ਬਰਤਾਨਵੀ ਲੋਕ ਇਸ ਭਿਆਨਕ ਲੜਾਈ ਤੋਂ ਬਾਅਦ ਸਹਿਮ ਗਏ ਸਨ। ਬਰਤਾਨਵੀ ਸਰਕਾਰ ਨੇ ਜਨਰਲ ਗੱਫ਼ ਦੀ ਥਾਂ ਕਮਾਂਡਰ ਇਨ ਚੀਫ਼ ਬੁਜ਼ਰਗ ਅਫ਼ਸਰ ਲੋਰਡ ਨੈਪੀਅਰ ਨੂੰ ਲਗਾਉਣ ਦਾ ਫੈਸਲਾ ਕਰ ਲਿਆ ਸੀ * ਬਰਤਾਨਵੀ ਪਾਰਲੀਮੈਂਟ ਵਿਚ ਇਸ ਲੜਾਈ ਵਿਚ ਹੋਏ ਨੁਕਸਾਨ ਕਾਰਨ ਮਾਤਮ ਮਨਾਇਆ ਗਿਆ। * ਐਡਵਿਨ ਆਰਨਲਡ ਨੇ ਇਸ ਲੜਾਈ ਵਾਰੇ ਲਿਖਿਆ ਕਿ ਜੇ ਸਿੱਖ ਅਜਿਹੀ ਇੱਕ ਹੋਰ ਲੜਾਈ ਜਿੱਤ ਜਾਂਦੇ ਤਾਂ ਬਰਤਾਨੀਆਂ ਨੇ ਪੰਜਾਬ ਵੱਲ ਮੂੰਹ ਨਹੀਂ ਕਰਨਾ ਸੀ। * ਜਰਨਲ ਥੈਕਵਿਲ ਨੇ ਕਿਹਾ ਕਿ: ਮੇਰਾ ਖ਼ਿਆਲ ਹੈ ਕਿ ਇਸ ਮਹਾਂਨਾਸ ਵਿੱਚੋਂ ਮੇਰਾ ਇੱਕ ਵੀ ਸਿਪਾਹੀ ਨਹੀਂ ਸੀ ਬਚਿਆ। ਬਰਤਾਨਵੀ ਫੌਜ ਸਿੱਖ ਫ਼ੌਜੀਆਂ ਤੋਂ ਐਨੀ ਡਰ ਗਈ ਸੀ ਉਹ ਮੈਦਾਨ ਵਿੱਚੋਂ ਇੰਝ ਭੱਜੇ ਜਿਵੇਂ ਭੇਡਾਂ ਆਪਣੀ ਜਾਨ ਬਚਾ ਕੇ ਭੱਜਦੀਆਂ ਹਨ।
– ਸਤਵੰਤ ਸਿੰਘ

ਚੇਲਿਆਂਵਾਲੀ ਦੀ ਲੜਾਈ ਤੋਂ ਪਹਿਲਾਂ ਬੰਗਾਲ ਨੇਟਿਵ ਇੰਨਫੈਨਟਰੀ ਅਤੇ ਅੰਗਰੇਜ਼ਾਂ ਦੇ ਝੰਡਿਆਂ ਨੂੰ ਬ੍ਰਹਮਣਾਂ ਦੁਆਰਾ ਹਿੰਦੂ ਰੀਤੀ-ਰਿਵਾਜ਼ਾਂ ਨਾਲ ਪੂਜਾ ਕਰ ਕੇ #ਪੰਜਾਬ’ਤੇ ਹਮਲਾ ਕਰਨ ਭੇਜਿਆ ਸੀ।
ਪਰ 13 ਜਨਵਰੀ 1849 ਨੂੰ ਹਿੰਦ-ਪੰਜਾਬ ਦੇ ਇਸ ਜੰਗ’ਚ ਬੰਗਾਲ ਨੇਟਿਵ ਇੰਨਫੈਨਟਰੀ ਅਤੇ ਅੰਗਰੇਜ਼; ਪੰਜਾਬ ਦੀ ਖਾਲਸਾ ਫੌਜ ਸਾਹਮਣੇ ਟਿਕ ਨਹੀੰ ਸਕੇ। ਜਿਨ੍ਹਾਂ ਪੰਜ ਝੰਡਿਆਂ ਦੀ ਪੂਜਾ ਕੀਤੀ ਸੀ ਉਸ ਵਿੱਚੋਂ ਚਾਰ ਸਿੱਖਾਂ ਨੇ ਖੋਹ ਲਏ ਅਤੇ ਭਾਰਤੀਆਂ ਦੀ ਫੌਜ ਮੈਦਾਨ ਛੱਡ ਕੇ ਪਿੱਛੇ ਦੌੜ ਗਈ। ਬਾੜੀ ਮੁਸ਼ਕਿਲ ਨਾਲ ਬੰਗਾਲੀ ਰੈਜੀਮੈਂਟ ਦਾ ਇੱਕ ਝੰਡਾ ਬਚਾਇਆ ਗਿਆ ਸੀ।
Bengal Native Infantry blessing their colours before the Regimental Brahmin: Battle of Chillianwallah on 13th January 1849 during the Second Sikh War
– ਸਤਵੰਤ ਸਿੰਘ

ਚੇਲਿਆਂਵਾਲੀ ਦੀ ਲੜਾਈ ਤੋਂ ਪਹਿਲਾਂ ਬੰਗਾਲ ਨੇਟਿਵ ਇੰਨਫੈਨਟਰੀ ਅਤੇ ਅੰਗਰੇਜ਼ਾਂ ਦੇ ਝੰਡਿਆਂ ਨੂੰ ਬ੍ਰਹਮਣਾਂ ਦੁਆਰਾ ਹਿੰਦੂ ਰੀਤੀ-ਰਿਵਾਜ਼ਾਂ ਨਾਲ ਪੂਜਾ ਕਰ ਕੇ #ਪੰਜਾਬ’ਤੇ ਹਮਲਾ ਕਰਨ ਭੇਜਿਆ ਸੀ।

ਪਰ 13 ਜਨਵਰੀ 1849 ਨੂੰ ਹਿੰਦ-ਪੰਜਾਬ ਦੇ ਇਸ ਜੰਗ’ਚ ਬੰਗਾਲ ਨੇਟਿਵ ਇੰਨਫੈਨਟਰੀ ਅਤੇ ਅੰਗਰੇਜ਼; ਪੰਜਾਬ ਦੀ ਖਾਲਸਾ ਫੌਜ ਸਾਹਮਣੇ ਟਿਕ ਨਹੀੰ ਸਕੇ। ਜਿਨ੍ਹਾਂ ਪੰਜ ਝੰਡਿਆਂ ਦੀ ਪੂਜਾ ਕੀਤੀ ਸੀ ਉਸ ਵਿੱਚੋਂ ਚਾਰ ਸਿੱਖਾਂ ਨੇ ਖੋਹ ਲਏ ਅਤੇ ਭਾਰਤੀਆਂ ਦੀ ਫੌਜ ਮੈਦਾਨ ਛੱਡ ਕੇ ਪਿੱਛੇ ਦੌੜ ਗਈ। ਬਾੜੀ ਮੁਸ਼ਕਿਲ ਨਾਲ ਬੰਗਾਲੀ ਰੈਜੀਮੈਂਟ ਦਾ ਇੱਕ ਝੰਡਾ ਬਚਾਇਆ ਗਿਆ ਸੀ।

Bengal Native Infantry blessing their colours before the Regimental Brahmin: Battle of Chillianwallah on 13th January 1849 during the Second Sikh War (ਬਿ੍ਟਿਸ਼ ਸਰਕਾਰ ਦੇ ਦਸਤਾਵੇਜ਼ਾਂ’ਚੋਂ ਇਹ ਤਸਵੀਰ ਲਈ ਗਈ ਹੈ) – ਸਤਵੰਤ ਸਿੰਘ

ਅਮਿਤਾਬ ਬੱਚਨ ਨੇ ਦਿਲ ਦੀ ਭੜਾਸ ਕੱਢੀ..ਮਨਘੜਤ ਇਤਿਹਾਸ ਤੇ ਬਣ ਰਹੀਆਂ ਫ਼ਿਲਮਾਂ ਦਾ ਸਫਲ ਹੋਣਾ ਇੱਕ ਵੱਡੀ ਬਦਸ਼ਗਨੀ!
ਈਰਖਾ ਸੀ..ਜਾ ਫੇਰ ਹੀਣ ਭਾਵਨਾ..ਪਰ ਉਸਦਾ ਇਸ਼ਾਰਾ 2022 ਵਿਚ ਬਣੀ ਆਰ.ਆਰ.ਆਰ RRR ਵੱਲ..ਅਸਲੀਅਤ ਵਿੱਚ ਕਿਥੋਂ ਤੁਰੀ ਇਹ ਫਿਲਮ ਅੱਜ ਆਸਕਰ ਦੀਆਂ ਬਰੂਹਾਂ ਤੀਕਰ ਵੀ ਜਾ ਅਪੜੀ..!
ਕੱਲ ਅੱਧੀ ਵੇਖੀ..ਬਾਹੂਬਲੀ ਵਾਲਾ ਰਾਜਾ ਮੋਇਲੀ..ਗੋਰਿਆਂ ਖਿਲਾਫ ਵਿਦਰੋਹ ਤੇ ਬਣਾਈ ਫਿਲਮ..ਕਾਫੀ ਖਰਚਾ ਕੀਤਾ..ਪਰ ਗੂਗਲ ਕਰ ਲਵੋ..ਇਹ ਵਿਦਰੋਹ ਕਦੇ ਹੋਇਆ ਹੀ ਨਹੀਂ..!
ਦੂਜੇ ਪਾਸੇ 13 ਜਨਵਰੀ 1849 ਨੂੰ ਚੇਲਿਆਂ ਵਾਲੀ ਦਾ ਯੁੱਧ..ਸੋਹਣ ਸਿੰਘ ਸ਼ੀਤਲ ਵੱਲੋਂ ਲਿਖਿਆ ਬਿਰਤਾਂਤ..ਯੂ.ਪੀ..ਬਿਹਾਰ..ਬੰਗਾਲ ਵੱਲੋਂ ਲਿਆਂਦੀ ਅਣਗਿਣਤ ਫੌਜ..ਗੋਰਿਆਂ ਬੰਗਾਲੀਆਂ ਬਿਹਾਰੀਆਂ ਦਾ ਸਾਂਝਾ ਫਰੰਟ ਅਤੇ ਝੰਡਾ..ਖਾਲਸਾ ਫੌਜ ਗਿਣਤੀ ਵਿੱਚ ਬਹੁਤ ਥੋੜੀ..ਤਾਂ ਵੀ ਚਾਰ ਝੰਡੇ ਖੋਹ ਲਏ..ਕਰਨਲ ਗਫ਼ ਦੀ ਕਮਾਨ..ਭਾਰੀ ਤੋਪਖਾਨਾ..ਖਾਲਸਾ ਫੌਜ ਨੇ ਤਾਂ ਵੀ ਆਹੂ ਲਾਹ ਸੁੱਟੇ..ਵਜੂਦ ਮੁੱਕ ਗਏ ਪਰ ਅਖੀਰ ਤੱਕ ਜੀ ਜਾਨ ਨਾਲ ਲੜੇ..ਕਿੰਨੇ ਗੋਰੇ ਜਰਨੈਲ ਮਾਰੇ ਗਏ..ਇੰਗਲੈਂਡ ਤੀਕਰ ਤਾਰਾਂ ਖੜਕ ਗਈਆਂ..ਸਰਕਾਰ-ਏ-ਖਾਲਸਾ ਦਾ ਇੱਕ ਪੈਦਲ ਫੌਜੀ..ਤਿੰਨ ਘੋੜ ਸਵਾਰਾਂ ਤੇ ਭਾਰੂ ਸੀ..ਕਿਓੰਕੇ ਮਨ ਵਿੱਚ ਗੁੱਸਾ ਸੀ..ਤੌਖਲਾ ਸੀ..ਹੁਣ ਤੇ ਜਾਂ ਫੇਰ ਕਦੀ ਨਹੀਂ..ਉੱਤੋਂ ਗੱਦਾਰਾਂ ਦੀ ਭਰਮਾਰ..ਅਖੀਰ ਓਹੀ ਹੋਇਆ..ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ..ਲਾਰਡ ਡਲਹੌਜੀ ਗੁਲਾਮ ਹਿੰਦੁਸਤਾਨ ਦਾ ਉਸ ਵੇਲੇ ਗਵਰਨਰ ਜਨਰਲ..ਪਹਿਲਾਂ ਤੋਂ ਹੀ ਬੰਦੀ ਬਣਾਏ 1ਸਾਲ ਦੇ ਮਹਾਰਾਜੇ ਦਲੀਪ ਸਿੰਘ ਨੂੰ ਹਰਜਾਨੇ ਵੱਜੋਂ ਅੱਸੀ ਲੱਖ ਜੁਰਮਾਨਾ ਪਾਇਆ..ਮਸੂਮ ਬੱਚਾ..ਵਿਚਾਰੇ ਲਈ ਕਾਹਦੀ ਜੰਗ ਅਤੇ ਕਾਹਦਾ ਜੁਰਮਾਨਾ..ਸਰਕਾਰ-ਏ-ਖਾਲਸਾ ਦੇ ਟੁਕੜਿਆਂ ਤੇ ਪਲੇ ਗੱਦਾਰ ਗੁਲਾਬ ਸਿੰਘ ਨੇ ਮੌਕਾ ਸਾਂਭਿਆ..ਕੌਂਮ ਦੇ ਖਜਾਨਿਆਂ ਵਿਚੋਂ ਹੀ ਜੁਰਮਾਨੇ ਦੀ ਰਕਮ ਅਦਾ ਕਰਕੇ ਆਪਣੇ ਲਈ ਕਸ਼ਮੀਰ ਮੁੱਲ ਲੈ ਲਿਆ..ਸਾਡੀਆਂ ਜੁੱਤੀਆਂ ਸਾਡਾ ਸਿਰ..!

ਮਿਥਿਹਾਸ ਅਸਲ ਬਣੀ ਜਾਂਦੇ ਤੇ ਅਸਲ ਮਿਥਿਹਾਸ! ਖੈਰ ਬਿਰਤਾਂਤ ਲੰਮਾ ਹੋ ਜਾਣਾ ਪਰ ਅਫਸੋਸ ਸਿਰਫ ਇਹ ਹੈ ਕੇ ਸਦੀ ਪਹਿਲੋਂ ਵਾਪਰਿਆ ਇਹ ਬਿਰਤਾਂਤ ਬਹੁਤਿਆਂ ਨੂੰ ਯਾਦ ਨਹੀਂ ਕਿਓੰਕੇ ਇਸ ਗੱਲ ਦੀ ਫਿਕਰ ਬਹੁਤੀ ਏ ਕੇ ਲੋਹੜੀ ਤੇ ਹਵਾ ਕਿਓਂ ਨਹੀਂ ਵਗੀ..ਉਚੇਚੀ ਲਵਾਈ ਡੋਰ ਅਤੇ ਮਹਿੰਗੀਆਂ ਪਤੰਗਾਂ ਦਾ ਕੀ ਬਣੂੰ!
ਹਰਪ੍ਰੀਤ ਸਿੰਘ ਜਵੰਦਾ