ਗੰਗਵੀਰ ਨੇ ਸਹੀ ਮੁੱਦਾ ਚੁੱਕਿਆ ਹੈ। ਇਸ ਪ੍ਰਸੰਗ ਵਿਚ ਰਾਹੁਲ ਗਾਂਧੀ ਨੂੰ ਬੋਲਣ ਲਈ ਮਜਬੂਰ ਕਰਨਾ ਚਾਹੀਦਾ ਹੈ।
ਕੀ ਪੰਜਾਬ ਦੇ ਪੱਤਰਕਾਰ ਰਾਹੁਲ ਗਾਂਧੀ ਨੂੰ ਅਜਿਹੇ ਸਵਾਲ ਕਰਨਗੇ?
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ
ਇਕ ਆਮ ਮਹਿਮਾਨ ਵਜੋਂ ਰਾਹੁਲ ਗਾਂਧੀ ਦੀ ਭਾਰਤ ਜੋੜ੍ਹੋ ਯਾਤਰਾ ਦਾ ਪੰਜਾਬ ਵਿਚ ਸਵਾਗਤ ਹੈ, ਪਰ ਰਾਹੁਲ ਗਾਂਧੀ ਵੋਟਾ ਵੇਲੇ ਜਨੇਊ ਧਾਰਨ ਕਰਕੇ ਮੰਦਰਾਂ ਵਿਚ ਵੀ ਗਿਆ ਸੀ, ਆਪਣੀ ਗੋਤ ਦੱਤਾਤਰੇਯਾ ਬ੍ਰਾਹਮਣ ਦੱਸੀ ਸੀ, ਜੋ ਕੇ ਸਿਰਫ ਚੋਣ ਪਰਚਾਰ ਦਾ ਹਿੱਸਾ ਸੀ
ਪੰਜਾਬ ਆਉਣ ਤੇ ਰਾਹੁਲ ਗਾਂਧੀ ਦਾ ਪੱਗ ਬੰਨ੍ਹਣਾ ਮੋਦੀ ਦੇ ਪੱਗ ਬੰਨ੍ਹਣ ਤੋਂ ਵੱਖ ਨਹੀਂ ਹੈ, ਪਰ ਜੇਕਰ ਰਾਹੁਲ ਗਾਂਧੀ ਸੱਚੀ ਹੀ ਕਿਸੇ ਭਾਰਤ ਨੂੰ ਜੋੜ੍ਹਣ ਦੀ ਗੱਲ ਕਰ ਰਿਹਾ ਹੈ ਤਾਂ ਉਸਨੂੰ ਆਪਣੇ ਬਜ਼ੁਰਗਾਂ ਵੱਲੋਂ ਪੰਜਾਬ ਨਾਲ ਕੀਤੇ ਗਏ ਰਾਜਨੀਤਕ ਧੱਕੇ ਅਤੇ ਬਸਤੀਵਾਦੀ ਵਰਤਾਰੇ ਅਤੇ ਸਿੱਖ ਨਸਲਕੁਸ਼ੀ ਨੂੰ ਖੁਲੇ ਮੰਨ ਨਾਲ ਸਵੀਕਾਰ ਕਰਦੇ ਹੋਏ ਭਵਿੱਖ ਦੀ ਰਾਜਨੀਤੀ ਦੀ ਸ਼ੁਰੂਯਾਤ ਕਰਨੀ ਚਾਹੀਦੀ ਹੈ ਅਤੇ ਉਸਦੇ ਨਾਲ ਹੀ ਜਿਸ ਤਰ੍ਹਾਂ ਉਸਨੇ ਤਾਮਿਲਨਾਡੂ ਵਿਚ ਸੂਬੇਆਂ ਦੇ ਵੱਧ ਹੱਕਾਂ ਦੀ ਗੱਲ ਕੀਤੀ ਹੈ ਤਾਂ ਪੰਜਾਬ ਦੇ ਵੀ ਇਹਨਾਂ ਹੱਕਾਂ ਅਤੇ ਮੰਗਾ ਦੀ ਗੱਲ ਤੇ ਵਿਚਾਰ ਰੱਖਣਾ ਚਾਹੀਦਾ ਹੈ ਅਤੇ ਦੱਸਣਾ ਚਾਹੀਦਾ ਹੈ ਕੇ ਅਕਾਲੀਆਂ ਦਾ ਸੂਬਿਆਂ ਲਯੀ ਵੱਧ ਹੱਕਾ ਵਾਲਾ ਮਸਲਾ ਰਾਸ਼ਟਰ ਦਰੋਹ ਵਾਲਾ ਮਸਲਾ ਨਹੀਂ ਸੀ ਜਿਵੇੰ ਕੇ ਉਸਦੀ ਦਾਦੀ ਅਤੇ ਪਿਤਾ ਨੇ ਪਰਚਾਰ ਕੀਤਾ,
ਇਸਦੇ ਨਾਲ ਹੀ ਸਿੱਖ ਰਾਜਨੀਤਕ ਕੈਦੀਆਂ ਦੀ ਰਿਹਾਈ ਵਾਰੇ ਵੀ ਉਸਨੂੰ ਗੱਲ ਰੱਖਣੀ ਚਾਹੀਦੀ ਹੈ, ਇੱਥੇ ਪੰਜਾਬ ਦਾ ਭਾਰਤ ਦੇ ਬਾਕੀ ਸੂਬਿਆਂ ਨਾਲੋਂ ਇਕ ਫਰਕ ਸਾਫ਼ ਸਮਝਣ ਦੀ ਲੋੜ੍ਹ ਹੈ ਕੇ ਪੰਜਾਬ ਭਾਰਤ ਦੇ ਬਾਕੀ ਸੂਬਿਆਂ ਵਾਂਗ ਨਾ ਹੋ ਕੇ ਭਾਰਤ ਦੀ ਆਜ਼ਾਦੀ ਵਿਚ ਸ਼ਾਮਲ ਇਕ ਪ੍ਰਵਾਨਤ ਧਿਰ ਸਿੱਖਾਂ ਦਾ ਸੱਭਿਆਚਾਰਕ ਅਤੇ ਰਾਜਨੀਤਕ ਹੋਮਲੈਂਡ ਵੀ ਹੈ ਜਿਸ ਉਤੋਂ ਲਗਾਤਾਰ ਸਿੱਖਾ ਦੇ ਦਾਅਵੇ ਨੂੰ ਕੇਂਦਰ ਵਿਚ ਬੈਠੀਆਂ ਅਖੌਤੀ ਧਰਮ ਨਿਰਪੇਖ ਧਿਰਾਂ ਮੰਨਣ ਤੋਂ ਇਨਕਾਰੀ ਹਨ, ਮੈਂ ਰਾਜਨੀਤਕ ਤੌਰ ਤੇ ਪੂਰਬੀ ਪੰਜਾਬ ਦੇ ਸਿੱਖਾ ਦੀ ਹਿੰਦੂ ਭਾਰਤ ਨਾਲ ਬੈਠ ਕੇ ਇਕ ਸਨਮਾਣਯੋਗ ਹੱਲ ਦੇ ਪੱਖ ਵਿਚ ਹਾਂ ਇਹ ਗੱਲ ਭਾਰਤ ਦੀਆਂ ਰਾਜਨੀਤਕ ਧਿਰਾਂ ਨੂੰ ਵੀ ਸੋਚਣੀ ਚਾਹੀਦੀ ਹੈ ਕੇ ਉਹਨਾਂ ਦੇ ਪੰਜਾਬ ਨਾਲ ਸਬੰਧ ਵਿਚ ਇਸ ਖਿੱਤੇ ਦੇ ਰਾਜਨੀਤਕ ਦਾਅਵੇਦਾਰ ਸਿੱਖਾਂ ਨੂੰ ਕਿੱਥੇ ਰੱਖ ਕੇ ਚਲਦੇ ਹਨ!