ਜੋਸ਼ੀਮਠ ਵਿੱਚ ਜ਼ਮਨੀ ਧਸੀ, ਘਰਾਂ ਅਤੇ ਸੜਕਾਂ ‘ਚ ਪਈਆਂ ਤਰੇੜਾਂ

0
137

Central agencies are assisting the Uttarakhand government to prepare plans and rescue teams are on standby after hundreds of buildings in Joshimath developed cracks.

ਜੋਸ਼ੀ ਮੱਠ ਉਤਰਾਖੰਡ ਦਾ ਮਸ਼ਹੂਰ ਸ਼ਹਿਰ ਹੈ। ਭਾਰਤ ਸਰਕਾਰ ਵੱਲੋਂ ਕੁਦਰਤ ਨਾਲ ਚਾਲਾਂ ਖੇਡਣ ਕਰਕੇ ਅੱਜ ਇਹ ਖ਼ੂਬਸੂਰਤ ਸ਼ਹਿਰ ਰਹਿਣ ਲਈ ਅਸੁਰੱਖਿਅਤ ਬਣ ਗਿਆ ਹੈ। ਸ਼ਹਿਰ ਦੀ ਹੋਂਦ ਨੂੰ ਖਤਰਾ ਪੈਦਾ ਹੋ ਗਿਆ ਹੈ। ਮਕਾਨਾਂ ‘ਚ ਤਰੇੜਾਂ ਆ ਗਈਆਂ ਕਿਉਂਕਿ ਹੇਠਲੀਆਂ ਕੱਚੀਆਂ ਪਹਾੜੀਆਂ ਖਿਸਕ ਰਹੀਆਂ ਹਨ। ਲੋਕਾਂ ਨੂੰ ਚਲੇ ਜਾਣ ਲਈ ਕਿਹਾ ਗਿਆ ਹੈ।

ਉੱਚੀ ਪਹਾੜੀ ‘ਤੇ ਬਣੇ ਸ਼ਹਿਰ ਦੁਆਲਿਓਂ ਦਰਿਆ ਸ਼ੂਕਦੇ ਗੁਜ਼ਰਦੇ ਹਨ। ਸ਼ਹਿਰ ਹੇਠੋਂ ਕੱਢੀ ਗਈ ਸੁਰੰਗ ਅੱਜ ਵਾਲੀ ਤਬਾਹੀ ਦਾ ਕਾਰਨ ਦੱਸੀ ਜਾ ਰਹੀ ਹੈ।


ਕੇਵਲ ਇੱਥੇ ਹੀ ਨਹੀਂ, ਹਿਮਾਚਲ ਤੇ ਉੱਤਰਖੰਡ ‘ਚ ਹੋਰ ਬਹੁਤ ਸਾਰੀਆਂ ਥਾਂਵਾਂ ‘ਤੇ ਕੁਦਰਤ ਨਾਲ ਇਸੇ ਤਰੀਕੇ ਖੇਡਿਆ ਗਿਆ ਹੈ। ਪੰਜਾਬ ਦਾ ਪਾਣੀ ਉੱਪਰੋਂ ਹੀ ਬਾਈਪਾਸ ਕਰਕੇ ਪਹਾੜੀਆਂ ‘ਚ ਅਨੇਕਾਂ ਡੈਮ ਤੇ ਸੁਰੰਗਾਂ ਕੱਢੀਆਂ ਗਈਆਂ ਹਨ।


ਪਹਾੜੀ ਲੋਕ ਇਸਦਾ ਵਿਰੋਧ ਕਰਦੇ ਰਹੇ ਕਿ ਅਸੀਂ ਮਾਰੇ ਜਾਵਾਂਗੇ ਪਰ ਗਊੁ ਬੈਲਟ ਵਾਲਿਆਂ ਇੱਕ ਨਾ ਸੁਣੀ। ਗਊ ਬੈਲਟ (ਯੂ.ਪੀ.-ਬਿਹਾਰ-ਰਾਜਸਥਾਨ-ਗੁਜਰਾਤ-ਮੱਧ ਪ੍ਰਦੇਸ਼) ਨੂੰ ਪਾਣੀ-ਬਿਜਲੀ ਚਾਹੀਦੇ, ਜਿੱਥੋਂ ਦੀਆਂ ਵੋਟਾਂ ਨਾਲ ਸਰਕਾਰ ਬਣਦੀ, ਬਾਕੀ ਜਾਣ ਢੱਠੇ ਖ਼ੂਹ ‘ਚ।


ਵਾਹਿਗੁਰੂ ਇਨ੍ਹਾਂ ਕੁਚਾਲਾਂ ਦਾ ਸ਼ਿਕਾਰ ਬਣੇ ਆਮ ਲੋਕਾਂ ‘ਤੇ ਮਿਹਰ ਭਰਿਆ ਹੱਥ ਰੱਖੀਂ। ਬਚਾ ਲਵੀਂ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ


Notably, Joshimath Municipal Chairman Shailendra Pawar said huge cracks appeared in the houses due to water leakage from inside the ground in the Marwadi ward. The teams from National Disaster Response Force (NDRF) have also been deployed in the area as a precautionary measure, Chamoli Chief Development Officer (CDO) Lalit Narayan Mishra said on Friday.

ਜੋਸ਼ੀਮਠ ‘ਚ ਜ਼ਮੀਨ ਧਸਣ ਕਾਰਨ ਘਰਾਂ ਅਤੇ ਸੜਕਾਂ ‘ਚ ਆਈਆਂ ਤਰੇੜਾਂ ਵਧ ਰਹੀਆਂ ਹਨ ਤੇ ਪਰੇਸ਼ਾਨ ਹੋਏ ਕਈ ਪਰਿਵਾਰ ਤਾਂ ਆਪਣੇ ਘਰ ਛੱਡਣ ਨੂੰ ਵੀ ਮਜਬੂਰ ਹੋਏ ਹਨ, ਦੇਖੋ ਕੀ ਹਨ ਹਾਲਾਤ।