ਹਰ ਸੂਬੇ ਦੇ 5 ਲੱਖ ਤੋਂ ਉੱਤੇ ਦੀ ਅਬਾਦੀ ਤੋਂ ਵੱਧ ਵਾਲੇ ਸ਼ਹਿਰ ਵਿੱਚ ਗੁਰੂਦੁਆਰੇ ਜ਼ਰੂਰ ਹਨ

0
343

ਵੈਸੇ ਬੋਲਣ ਦਾ ਸਿੱਧਾ ਹੱਕ ਤਾਂ ਨਹੀਂ ਹੈ ਕਿਓਂਕਿ ਸਿੱਖ ਧਰਮ ਦਾ ਅਨੁਸਰਣ ਕਰਨ ਵਾਲਿਆਂ ਦਾ ਅੰਦਰੂਨੀ ਮਸਲਾ ਹੈ ਪਰ ਪੰਜਾਬੀ ਹੋਣ ਦੇ ਨਾਂ ਤੇ ਕੇਵਲ ਵਿਚਾਰ ਸਾਂਝੇ ਕਰ ਰਿਹਾ ਹਾਂ |

SGPC ਅਤੇ ਹੋਰਨਾਂ ਧਾਰਮਿਕ ਅਦਾਰਿਆਂ ਦੀ ਪੱਤ ਨਾ ਰੋਲੋ | ਉਹਨਾਂ ਨੂੰ ਬੌਣਾ ਨਾ ਕਰੋ | ਜੱਥੇਦਾਰ ਅਕਾਲ ਤਖ਼ਤ ਅਤੇ ਹੋਰਨਾਂ ਉੱਚ ਅਹੁਦਿਆਂ ਤੇ ਬੈਠਿਆਂ ਨੂੰ ਨੀਵਾਂ ਨਾ ਵਿਖਾਓ | ਜਦੋਂ ਇਹਨਾਂ ਖਿਲਾਫ ਲਗਾਤਾਰ ਬਿਆਨਬਾਜ਼ੀ ਹੁੰਦੀ ਹੈ ਅਤੇ ਪੰਜਾਬ ਤੋਂ ਬਾਹਰ ਬੈਠੇ ਲੋਕ ਚਟਖਾਰੇ ਲੈ ਕੇ ਮੁੱਦੇ ਨੂੰ ਸਮਝੇ ਬਗੈਰ ਗੱਲ ਕਰਦੇ ਹਨ ਤਾਂ ਚੰਗਾ ਨਹੀਂ ਲੱਗਦਾ | ਪ੍ਰਭਾਵ ਤਾਂ ਮਾੜਾ ਪੈਂਦਾ ਹੀ ਹੈ ਕੀਤੀ ਕਿਤਾਈ ਖੂਹ ਚ ਪੈ ਜਾਂਦੀ ਹੈ |

Sikh Institutions ਜੋ ਕੰਮ ਕਰ ਰਹੇ ਹਨ ਉਹ ਲਾਸਾਨੀ ਹੈ ਅਤੇ ਇਨਸਾਨੀਅਤ ਨੂੰ ਉਹਨਾਂ ਦੀ ਬਹੁਤ ਵੱਡੀ ਦੇਣ ਹੈ | ਇਹ ਸਮਾਜ ਨੂੰ basically Solution Oriented Leadership ਦੇ ਰਹੇ ਹਨ | ਜੇ ਦੋ-ਚਾਰ ਬੁਰਾਈਆਂ ਹੋਣ ਵੀ ਤਾਂ ਦਰਜਨਾਂ ਦੇ ਹਿਸਾਬ ਨਾਲ ਚੰਗਿਆਈਆਂ ਵੀ ਹਨ |

ਇਸ ਵੇਲੇ ਕਰਨਾਟਕ ਅਤੇ ਕੇਰਲ ਦੇ ਬਾਡਰ ਤੇ ਬਸੇ ਸ਼ਹਿਰ ਮੈਂਗਲੌਰ ਵਿੱਚ ਬੈਠਾ ਹਾਂ | ਇੱਥੇ ਦੋ ਗੁਰੂਦੁਆਰਾ ਸਾਹਿਬ ਹਨ | ਇੱਕ ਗੁਰੂਦੁਆਰਾ ਸਿੰਘ ਸਭਾ ਹੈ ਅਤੇ ਦੂਸਰਾ ਛੋਟਾ ਗੁਰੂਦੁਆਰਾ ਹੈ | ਦੋਹੇਂ ਥਾਂ ਪਾਠ ਹੁੰਦਾ ਹੈ ਲੰਗਰ ਚਲਦਾ ਹੈ | ਦੁਨੀਆ ਦਾ ਤਾਂ ਪਤਾ ਨਹੀਂ ਪਰ ਭਾਰਤ ਦੇ 16 ਸੂਬਿਆਂ ਚ ਵੇਖ ਚੁੱਕਿਆਂ ਹਾਂ ਕਿ ਹਰ ਸੂਬੇ ਦੇ 5 ਲੱਖ ਤੋਂ ਉੱਤੇ ਦੀ ਅਬਾਦੀ ਤੋਂ ਵੱਧ ਵਾਲੇ ਸ਼ਹਿਰ ਵਿੱਚ ਗੁਰੂਦੁਆਰੇ ਜ਼ਰੂਰ ਹਨ | ਹਰ ਥਾਂ ਭੁੱਖਿਆਂ ਨੂੰ ਰੋਟੀ ਅਤੇ ਨਿਰਾਸਾਰਿਆਂ ਨੂੰ ਆਸਰਾ ਮਿਲਦਾ ਹੈ |

ਹੁਣ ਸਾਡੇ ਹਿੰਦੂ ਧਰਮ ਚ ਕਈ ਇਸ਼ਟ ਦੇਵ ਹਨ | ਪਰ ਸੱਚ ਹੈ ਬਹੁਤਿਆਂ ਬਾਰੇ ਮੈਨੂੰ ਵੀ ਨਹੀਂ ਪਤਾ ਅਤੇ ਦੱਖਣੀ ਭਾਰਤ ਵਾਲਿਆਂ ਨਾਲ ਮੇਰਾ connect ਵੀ ਨਹੀਂ ਬੈਠਦਾ ਕਿਓਂਕਿ ਜਿਸ ਬਾਰੇ ਪਤਾ ਹੀ ਨਹੀਂ ਉਸ ਨਾਲ ਜੁੜਿਆ ਕਿਵੇਂ ਜਾਵੇ ?

ਪਰ ਸਿੱਖ ਗੁਰੂਆਂ ਦਾ ਸਤਿਕਾਰ ਹੈ ਅਤੇ ਗੁਰੂਦੁਆਰਿਆਂ ਚ ਸ਼ਰਧਾ ਵੀ ਹੈ | ਜਦੋਂ ਦਿਸਦਾ ਹੈ ਕਿ ਇਹ ਚੰਗਾ ਕੰਮ ਕਰਦੇ ਹਨ ਤਾਂ ਬੰਦਾ ਜਿੰਨੇ ਜੋਗਾ ਹੁੰਦਾ ਦਾਨ ਕਰ ਹੀ ਦਿੰਦਾ |

ਇਹ ਕਹਿਣਾ ਕਿ SGPC ਅਤੇ ਸਿੱਖ ਧਰਮ ਪ੍ਰਚਾਰ ਨਾਲ ਜੁੜਿਆ ਹਰ ਬੰਦਾ ਲਾਲਚੀ ਹੈ ਅਤੇ ਸਿਰਫ ਪੈਸੇ ਲਈ ਕੰਮ ਕਰ ਰਿਹਾ ਨਾ ਸਿਰਫ ਗ਼ਲਤ ਹੈ ਸਗੋਂ ਬਦਮਾਸ਼ੀ ਅਤੇ ਅਪਰਾਧ ਵਾਂਗੂ ਹੈ | ਚੰਗੀ ਗੱਲ ਹੈ ਪੰਜਾਬੀ ਇਸ ਵੇਲੇ Introspection ਦੇ ਦੌਰ ਚੋਂ ਲੰਘ ਰਹੇ ਹਨ ਪਰ ਇਸੇ ਦੌਰਾਨ ਆਪਣੀ ਖਹਿ-ਬਾਜ਼ੀ ਦੇ ਚੱਕਰ ਚ Established Institutions ਨੂੰ ਢਾਹ ਨਾ ਲਾਓ | ਮੁੱਖ ਮੰਤਰੀ ਸਾਹਿਬ ਨੇ ਗੋਲਕ ਵਾਲੀ ਗੱਲ ਗ਼ਲਤ ਕਹੀ ਹੈ | ਠੀਕ ਹੈ ਆਮ ਆਦਮੀ ਪਾਰਟੀ ਚੋਣ ਲੜਨਾ ਚਾਹੁੰਦੀ ਹੈ ਖੁੱਲ ਕੇ ਲੜੇ | ਹਾਲੇ BJP ਵੀ ਤਿਆਰ ਬੈਠੀ ਹੈ | ਜਿਸ ਨੇ ਵੀ ਚੋਣ ਲੜਨੀ ਹੈ ਲੜੇ ਪਰ ਆਵਦੇ ਨੰਬਰ ਬਨਾਉਣ ਦੇ ਚੱਕਰ ਚ Institutions ਨੂੰ ਢਾਹ ਨਾ ਲਾਓ |

ਨਹੀਂ ਕਿਤੇ “ਲਮਹੋਂ ਨੇ ਖ਼ਤਾ ਕੀ ਸਦੀਓਂ ਨੇ ਸਜ਼ਾ ਪਾਈ” ਵਾਲੀ ਗੱਲ ਨਾ ਹੋਜੇ | ਹੋਰ ਪੰਜਾਂ ਸਾਲਾਂ ਨੂੰ ਪਤਾ ਨਹੀਂ ਕਿਹੜੀ ਸਰਕਾਰ ਕਿਹੜਾ ਮੁੱਖ ਮੰਤਰੀ ਹੋਊ ਪਰ ਜੇ SGPC ਵਾਲਾ ਕੰਮ ਖਿਲਾਰ ਲਿਆ ਮੁੜ ਕੇ ਸਾਂਭ ਨਹੀਂ ਹੋਣਾ |

ਪਹਿਲਾਂ ਹੀ ਨਸ਼ਾ – ਨਸ਼ਾ ਕਰਦਿਆਂ ਨੇ ਬਥੇਰੀ ਬਦਨਾਮੀ ਖੱਟ ਲਈ ਹੈ | ਕਿਤੇ ਇਸ ਪਾਸੇ ਵੀ ਝੁੱਗਾ ਚੌੜ ਨਾ ਕਰਵਾ ਲਿਓ | ਬਾਕੀ ਤੁਹਾਡੀ ਮਰਜ਼ੀ ਹੈ ਭਾਈ | ਸਭ ਨੂੰ ਆਜ਼ਾਦੀ ਹੈ !
Vinayak Dutt