ਇਹ ਤਸਵੀਰ ਕੁਝ ਵੱਖਰੀ ਏ….

  0
  737

  ਇੱਕ ਨਹੀਂ ਕਿੰਨੇ ਵਰਤਾਰੇ ਵੇਖੇ ਇੰਝ ਦੇ..ਢਿਡੋਂ ਕੱਢਿਆ ਮੁੱਕ ਗਿਆ ਤੇ ਜੰਮਣ ਵਾਲੀ ਜਿਉਂਦੀ ਹੋਵੇ..ਫੇਰ ਤੁਰ ਗਿਆ ਹਰ ਮੌਕੇ ਯਾਦ ਆਉਂਦਾ..ਖੁਸ਼ੀ ਗਮੀਂ ਮੰਗਣੇ ਜੰਮਣੇ ਸੁਵੇਰੇ ਸ਼ਾਮ..!

  ਪਰ ਇਹ ਤਸਵੀਰ ਕੁਝ ਵੱਖਰੀ ਏ..ਮਿਲ ਕੇ ਮੁੜ ਰਹੀ ਮਾਤਾ ਵੱਲ ਹੱਸਦਾ ਹੋਇਆ ਆਖ ਰਿਹਾ..ਓ ਮੰਮੀ..ਓ ਮਾਤਾ ਦਿਲ ਨਾ ਛੱਡੀਂ..ਬਥੇਰਾ ਕੁਝ ਛੱਡ ਗਿਆ ਤੇਰੇ ਜੋਗਾ..!

  ਪਰ ਉਹ ਆਖਦੀ ਨਹੀਂ ਮੈਨੂੰ ਤੇ ਬੱਸ ਤੂੰ ਹੀ ਚਾਹੀਦਾ ਏ..!

  ਸਾਡੀਆਂ ਅੱਖੀਆਂ ਵੀ ਨਮ ਨੇ ਕਿਓੰਕੇ ਜਾਂਦਾ ਜਾਂਦਾ ਵਿਲੱਖਣ ਗੱਲ ਕਰ ਗਿਆ..ਜਟਾਣੇ..ਪਾਣੀਆਂ..ਅਣਖ ਇਤਿਹਾਸ ਅਤੇ ਓਹਨਾ ਦੋਗਲਿਆਂ ਦੀ ਜਿਹਨਾਂ ਦਾ ਅਜੇ ਵੀ ਭਰਮਾਰ ਏ..ਆਸ ਪਾਸ ਉਪਰ ਥੱਲੇ ਦੂਰ ਨੇੜੇ ਉੱਡਦੇ ਭਮੱਕੜ..!

  ਪਰ ਬੁਝਾ ਦਿੱਤੀ ਗਈ ਇੱਕ ਚਿਣਗ ਲੱਟ-ਲੱਟ ਕਰਦੀ ਅੰਬਰ ਛੂ ਰਹੀ..!

  ਹੰਝੂ ਵਗਾਉਣੇ ਬੇਸ਼ਕ ਕੌਮੀਂ ਸਿਧਾਂਤ ਨਹੀਂ..ਪਰ ਕਈ ਵੇਰ ਮੱਲੋ ਮੱਲੀ ਵਹਿ ਹੀ ਤੁਰਦੇ..ਜਦੋਂ ਥੰਮ ਡਿੱਗਦਾ..ਦਸਤਾਰ ਵਾਲ ਥੰਮ ਜਿਸਨੂੰ ਕੁਲ ਜਹਾਨ ਨੇ ਮੰਨਿਆ!

  ਅਰਦਾਸ ਕਦੇ ਰਹਾਂਗੇ..ਕੌਂਮ ਅਤੇ ਸਰਬੱਤ ਦੇ ਭਲੇ ਦੀ..ਸਿਧਾਂਤ ਦੀ..ਫਲਸਫੇ ਦੀ..ਇਤਿਹਾਸ ਦੀ..ਹਰ ਵੇਲੇ..ਸੁਵੇਰੇ ਸ਼ਾਮ!
  ਹਰਪ੍ਰੀਤ ਸਿੰਘ ਜਵੰਦਾ