ਧੂੰਦਾ ਅਤੇ ਢੱਡਰੀਆਂਵਾਲੇ ਨੂੰ ਕੀਤੇ ਸਵਾਲ ….ਦਿਓ ਇਹਨਾਂ ਦਾ ਜਵਾਬ

0
415

ਗੁਰੂ ਪਾਤਸ਼ਾਹ ਨੇ ਸ਼ਬਦ ਨੂੰ ਗੁਰੂ ਆਖਿਆ ਹੈ ਤਾਂ ਸ਼ਸਤਰਾਂ ਨੂੰ ਵੀ ਪੀਰ ਕਿਹਾ ਹੈ। ਗੁਰਬਾਣੀ ਦੀ ਵਿਚਾਰ ਵੇਲੇ ਗੁਰੂ ਸ਼ਬਦ ਰੂਪ ਵਿੱਚ ਪ੍ਰਤੱਖ ਹੈ ਤਾਂ ਤਖ਼ਤ ਸਾਹਿਬਾਨ ‘ਤੇ ਸ਼ਸ਼ੋਭਿਤ ਸ਼ਸਤਰਾਂ ਰਾਹੀਂ ਵੀ ਗੁਰੂ ਵਲੋਂ ਹੀ ਸਿੱਖ ਨੂੰ ਸ਼ਸਤਰ ਰੂਪੀ ਭਗੌਤੀ ਸਿਮਰਨ ਦਾ ਹੁਕਮ ਹੈ। ਪੰਜਾਬ ਅਤੇ ਪੰਥ ਦੀ ਰੂਹ ਬਣਕੇ ਬਾਈ ਦੀਪ ਸਿੱਧੂ ਪਾਤਸ਼ਾਹ ਵਲੋਂ “ਸ਼ਸਤਰ ਅਧੀਨ ਹੈ ਰਾਜ” ਦੀ ਯੁੱਗੋ ਯੁੱਗ ਅਟੱਲ ਗੱਲ ਸਾਨੂੰ ਨਿਰਭਉ ਨਿਰਵੈਰ ਹੋਕੇ ਸਮਝਾਉਂਦਾ ਰਿਹਾ ਹੈ। ਗੁਰੂ ਹੁਕਮ ਤੋਂ ਭਗੌੜੀ ਹਕੂਮਤ ਅਤੇ ਗੁਲ਼ਾਮ ਮਾਨਸਿਕਤਾ ਨੇ ਝੂਠਾ ਬਿਰਤਾਂਤ ਸਿਰਜ ਕੇ ਪੰਜਾਬ ਅਤੇ ਪੰਥ ‘ਤੇ ਇਹ ਗੱਲ ਥੋਪਣ ਦੀ ਕੋਸ਼ਿਸ਼ ਕੀਤੀ ਕਿ ਸ਼ਬਦ ਕੇਵਲ ਹਕੂਮਤ ਦਾ ਸੁਣਿਆ ਜਾਵੇ ਜੋ ਸਿੱਖ ਹੱਥ ਫੜੇ ਸ਼ਸਤਰਾਂ ਨੂੰ ਹਿੰਸਾ ਦਾ ਪ੍ਰਤੀਕ ਦੱਸਦਾ ਹੈ। ਜਦੋਂ ਸ਼ਸਤਰ ਜ਼ਾਲਮ ਬੇਈਮਾਨ ਹਕੂਮਤ ਅਤੇ ਉਸ ਦੇ ਸੰਦਾਂ ਹੱਥ ਹੁੰਦੇ ਹਨ ਤਾਂ ਉਹ ਜਲੰਧਰ ਲਤੀਫ਼ਪੁਰਾ ਵਾਂਗ ਨਿਹੱਥੀ ਲੋਕਾਈ ਨੂੰ ਘਰੋਂ ਬੇਘਰ ਕਰਦੇ ਹਨ। ਡਰਪੋਕ ਅਤੇ ਜ਼ਾਲਮ ਹਕੂਮਤ ਸ਼ਸਤਰਾਂ ਦੇ ਜੋਰ ਨਾਲ ਹੀ ਜ਼ੀਰਾ ਸ਼ਰਾਬ ਫੈਕਟਰੀ ਰਾਹੀਂ ਪੰਜਾਬ ਦੀ ਨਸਲ ਨੂੰ ਨਸ਼ੇੜੀ ਅਤੇ ਮਿੱਟੀ ਨੂੰ ਕੈਂਸਰ ਵਰਗੇ ਨਾਮੁਰਾਦ ਰੋਗ ਵਿੱਚ ਬਦਲਦੀ ਹੈ। ਇਹੋ ਸ਼ਸਤਰ ਜਦੋਂ ਪੀਰ ਬਣਕੇ ਕਿਸੇ ਧਰਮੀ ਮਨੁੱਖ ਦੇ ਹੱਥ ਹੁੰਦੇ ਹਨ ਤਾਂ ਗੁਰੂ ਦੀ ਕਿਰਪਾ ਰਾਹੀਂ ਸ਼ਸਤਰ ਜ਼ਾਲਮ ਹਕੂਮਤ ਦੀਆਂ ਗੋਡਣੀਆਂ ਲਵਾ ਦਿੰਦੇ ਹਨ। ਜਦੋੰ ਅਸੀਂ ਗੁਰੂ ਮਹਾਰਾਜ ਦੀ ਬਖ਼ਸ਼ਿਸ਼ ਸ਼ਬਦ ਗੁਰੂ ਅਤੇ ਸ਼ਸਤਰਾਂ ਦਾ ਸਤਿਕਾਰ ਕਰਨ ਯੋਗੇ ਹੋ ਗਏ ਤਾਂ ਸੰਸਾਰ ਪੰਜਾਬ ਅਤੇ ਪੰਥ ਦੇ ਸ਼ਬਦ ਅਤੇ ਸ਼ਸਤਰ ਦੋਵਾਂ ਨੂੰ ਸੁਣੇਗਾ। ਜੇ ਗੁਰੂ ਦੇ ਸਿੱਖ ਕੋਲ ਸ਼ਬਦ ਅਤੇ ਸ਼ਸਤਰ ਨਹੀਂ ਤਾਂ ਪੰਜਾਬ ਤੇ ਪੰਥ ਨੂੰ ਵੀ ਕਿਸੇ ਨੇ ਨਹੀਂ ਸੁਣਨਾ..

ਜਦੋਂ ਗੁਰੂ ਨਾਨਕ ਪਾਤਸ਼ਾਹ ਤੀਸਰੀ ਉਦਾਸੀ ਵਿੱਚ ਪਹਾੜੀ ਅਲਾਕੇ ਨੂੰ ਸਤਿਨਾਮ ਦਾ ਉਪਦੇਸ਼ ਦਿੰਦੇ ਹੋਏ ਹੇਠਾਂ ਸਤਲੁਜ ਕੰਢੇ ਆਏ ਤਾਂ ਗੁਰੂ ਜੀ ਨੇ ਅੱਜ ਵਾਲੀ ਆਨੰਦਪੁਰੀ ਦੀ ਪਹਾੜੀ ਨੂੰ ਸੀਸ ਨਵਾਇਆ ਤਾਂ ਭਾਈ ਮਰਦਾਨੇ ਨੇ ਬੇਨਤੀ ਕੀਤੀ ਮਹਾਰਾਜ ਜੀ ਏਸਦਾ ਕੀ ਕਾਰਨ ਹੈ। ਪਾਤਸ਼ਾਹ ਨੇ ਉੱਤਰ ਦਿੱਤਾ,” ਮਰਦਾਨਿਆ! ਏਸ ਪਵਿੱਤਰ ਅਸਥਾਨ ‘ਤੇ ਅਸਾਂ ਦਸਵੇਂ ਜਾਮੇ ਵਿੱਚ ਆਕੇ ਇੱਕ ਬੜਾ ਬਲਵਾਨ ਪੰਥ ਖ਼ਾਲਸਾ ਰਚਨਾ ਹੈ, ਜੋ ਦੁਸ਼ਟਾਂ ਦੋਖੀਆਂ ਨੂੰ ਦੰਡ ਦੇ ਕੇ ਸੰਤਾਂ ਭਗਤਾਂ ਅਤੇ ਅਨਾਥਾਂ ਦੀ ਰਛਿਆ ਕਰੇਗਾ। ਮਰਦਾਨੇ ਨੇ ਫੇਰ ਬੇਨਤੀ ਕੀਤੀ ਕਿ ਮਹਾਰਾਜ ਜੀ ਖ਼ਾਲਸੇ ਤੋਂ ਕੀ ਭਾਵ ਹੈ। ਗੁਰੂ ਜੀ ਨੇ ਸੰਖੇਪ ਮਾਤ ਦੱਸਿਆ ਵਾਹਿਗੁਰੂ ਨਾਲ ਪ੍ਰੇਮ, ਨਾਮ ਵਿੱਚ ਲਿਵ,ਉਚ ਆਚਰਣ,ਨਿਰਭੈਤਾ, ਚੜ੍ਹਦੀ ਕਲਾ,ਸਦਕੇ ਹੋਣ ਦਾ ਚਾਉ,ਪਾਪੀ ਤੇ ਸੀਨਾ ਜੋਰ ਅੱਗੇ ਅਝੁਕਤ, ਫ਼ਤਿਹ ਦਾ ਨਿਸਚਾ ਅਤੇ ਗੁਰੂ ‘ਤੇ ਭਰੋਸਾ ਆਦਿਕ ਖ਼ਾਲਸਾ ਹੋਣ ਦੇ ਸੁਤੇ ਭਾਵ ਹਨ।
ਗੁਰੂ ਨਾਨਕ ਪਾਤਸ਼ਾਹ ਦੇ ਖ਼ਾਲਸਾ ਪੰਥ ਨੂੰ ਆਨੰਦਪੁਰ ਸਾਹਿਬ ਵਿੱਚ ਪ੍ਰਗਟ ਹੁੰਦਿਆਂ ਕੁਲ ਜਹਾਨ ਨੇ ਦੇਖਿਆ ਹੈ। ਦਸਵੇਂ ਪਾਤਸ਼ਾਹ ਦੀ ਅਕਾਲੀ ਫ਼ੌਜ “ਖ਼ਾਲਸਾ ਵਹੀਰ” ਦੇ ਰੂਪ ਵਿੱਚ ਆਨੰਦਪੁਰ ਸਾਹਿਬ ਪਹੁੰਚ ਰਹੀ ਹੈ। ਸਮੂਹ ਖ਼ਾਲਸਾ ਪੰਥ ਨੂੰ ਬੇਨਤੀ ਹੈ ਖ਼ਾਲਸਾਈ ਅਨੁਭਵ ਨੂੰ ਆਨੰਦਪੁਰ ਸਾਹਿਬ ਵਿੱਚ ਮਾਣਿਆ ਜਾਵੇ…

ਗੁਰਮੁੱਖ ਸਿੰਘ