ਇਮਰਾਨ ਖ਼ਾਨ ਦੀ ਸਾਬਕਾ ਪਤਨੀ ਰੇਹਨ ਨੇ ਕੀਤਾ ਤੀਜਾ ਵਿਆਹ, ਰੇਹਮ ਤੋਂ 13 ਸਾਲ ਛੋਟੇ ਹਨ ਨਵੇਂ ਪਤੀ ਮਿਰਜ਼ਾ ਬਿਲਾਲ
Former Pakistan Prime Minister Imran Khan’s ex-wife Reham Khan on Friday announced that she got married to model and actor Mirza Bilal Baig in a ceremony in the United States.
Taking to Twitter, the 49-year-old who is now based in the US posted, “We had a lovely Nikkah ceremony performed in Seattle with the blessings of @MirzaBilal__ parents & my son as my Vakeel.”
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸਾਬਕਾ ਪਤਨੀ ਰੇਹਮ ਖ਼ਾਨ ਨੇ ਤੀਜੀ ਵਾਰ ਵਿਆਹ ਕਰ ਲਿਆ ਹੈ। ਰੇਹਮ ਨੇ ਸੋਸ਼ਲ ਮੀਡੀਆ ‘ਤੇ ਆਪਣੇ ਵਿਆਹ ਦਾ ਐਲਾਨ ਕੀਤਾ ਹੈ।
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸਾਬਕਾ ਪਤਨੀ ਰੇਹਮ ਖ਼ਾਨ ਨੇ ਤੀਜੀ ਵਾਰ ਵਿਆਹ ਕਰ ਲਿਆ ਹੈ। ਰੇਹਮ ਨੇ ਸੋਸ਼ਲ ਮੀਡੀਆ ‘ਤੇ ਆਪਣੇ ਵਿਆਹ ਦਾ ਐਲਾਨ ਕੀਤਾ ਹੈ।
ਰੇਹਮ ਨੇ ਟਵਿਟਰ ‘ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ ਜਿਸ ‘ਚ ਉਹ ਆਪਣੇ ਪਤੀ ਦਾ ਹੱਥ ਫੜੀ ਹੋਈ ਹੈ। ਇਸ ਤਸਵੀਰ ‘ਤੇ ਕੈਪਸ਼ਨ ਹੈ ‘Just Married’।
ਦੱਸਿਆ ਜਾ ਰਿਹਾ ਹੈ ਕਿ ਇਹ ਵਿਆਹ ਸ਼ੁੱਕਰਵਾਰ ਨੂੰ ਹੋਇਆ। ਰੇਹਮ ਖ਼ਾਨ ਪਾਕਿਸਤਾਨੀ ਬ੍ਰਿਟਿਸ਼ ਪੱਤਰਕਾਰ ਹੈ ਤੇ ਇਸ ਤੋਂ ਪਹਿਲਾਂ ਉਸ ਦਾ ਇਮਰਾਨ ਖ਼ਾਨ ਨਾਲ ਵਿਆਹ ਹੋਇਆ ਸੀ ਜੋ ਜ਼ਿਆਦਾ ਸਮਾਂ ਨਹੀਂ ਚੱਲਿਆ। ਰੇਹਮ ਖ਼ਾਨ ਦੇ ਨਵੇਂ ਪਤੀ ਦਾ ਨਾਂ ਮਿਰਜ਼ਾ ਬਿਲਾਲ ਬੇਗ ਹੈ।
ਰੇਹਮ ਖ਼ਾਨ ਦਾ ਪਹਿਲਾ ਵਿਆਹ ਏਜਾਜ਼ ਰਹਿਮਾਨ ਨਾਲ ਹੋਇਆ ਸੀ ਜੋ ਇੱਕ ਪਾਕਿਸਤਾਨੀ ਮਨੋਵਿਗਿਆਨੀ ਸੀ। 2005 ‘ਚ ਤਲਾਕ ਹੋਣ ਤੋਂ ਬਾਅਦ ਰੇਹਮ ਖ਼ਾਨ ਨੇ 2014 ‘ਚ ਪਾਕਿਸਤਾਨ ਦੇ ਸਾਬਕਾਦੱਸਿਆ ਜਾ ਰਿਹਾ ਹੈ ਕਿ ਰੇਹਮ ਖ਼ਾਨ ਨੇ ਅਮਰੀਕਾ ‘ਚ ਆਪਣੇ ਮਾਤਾ-ਪਿਤਾ ਦੇ ਕੋਲ ਵਿਆਹ ਕਰਵਾਇਆ ਸੀ। ਇਸ ਦੌਰਾਨ ਉਨ੍ਹਾਂ ਦਾ ਬੇਟਾ ਵੀ ਮੌਜੂਦ ਸੀ। ਰੇਹਮ ਦੇ ਪਤੀ ਮਿਰਜ਼ਾ ਬਿਲਾਲ ਬੇਗ ਵੀ ਇੱਕ ਪੱਤਰਕਾਰ ਹਨ ਤੇ ਅੱਜ ਚੈਨਲ ‘ਚ ਕੰਮ ਕਰਦੇ ਹਨ।
ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਵਿਆਹ ਕੀਤਾ ਸੀ।
ਇਹ ਵਿਆਹ ਵੀ ਜ਼ਿਆਦਾ ਦੇਰ ਨਹੀਂ ਚੱਲ ਸਕਿਆ ਤੇ ਸਾਲ 2015 ‘ਚ ਦੋਹਾਂ ਵਿਚਾਲੇ ਤਲਾਕ ਹੋ ਗਿਆ। ਇਸ ਅਸਫਲ ਵਿਆਹ ਤੋਂ ਬਾਅਦ ਵੀ ਰੇਹਮ ਖ਼ਾਨ ਨੇ ਇੱਕ ਪਾਕਿਸਤਾਨੀ ਯੂਟਿਊਬ ਸ਼ੋਅ ਵਿੱਚ ਕਿਹਾ ਕਿ ਉਹ ਤੀਜੀ ਵਾਰ ਵਿਆਹ ਕਰਨ ਲਈ ਤਿਆਰ ਹੈ।
ਸ਼ੋਅ ‘ਚ ਜਦੋਂ ਰੇਹਮ ਖ਼ਾਨ ਤੋਂ ਉਸ ਦੇ ਵਿਆਹ ਦੀ ਯੋਜਨਾ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਉਹ ਆਪਣਾ ਪਿਆਰ ਲੱਭਣ ਅਤੇ ਇੱਕ ਵਾਰ ਫਿਰ ਵਿਆਹ ਕਰਨ ਲਈ ਤਿਆਰ ਹੈ। ਦੱਸ ਦਈਏ ਕਿ ਰੇਹਮ ਅਕਸਰ ਇਮਰਾਨ ਖਾਨ ‘ਤੇ ਹਮਲਾ ਕਰਦੀ ਰਹਿੰਦੀ ਹੈ।
ਨਿਕਾਹ ਵਾਲੇ ਦਿਨ ਰੇਹਮ ਖ਼ਾਨ ਚਿੱਟੇ ਰੰਗ ਦੀ ਵੈਡਿੰਗ ਡਰੈੱਸ ‘ਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਉਸਨੇ ਇੰਸਟਾਗ੍ਰਾਮ ‘ਤੇ ਆਪਣੇ ਵਿਆਹ ਦਾ ਐਲਾਨ ਕੀਤਾ ਅਤੇ ਦੁਨਿਆ ਨੂੰ ਆਪਣੇ ਨਵੇਂ ਪਤੀ ਨਾਲ ਜਾਣੂ ਕਰਵਾਇਆ।
ਰੇਹਮ ਖ਼ਾਨ ਨੇ ਇਹ ਵਿਆਹ ਅਜਿਹੇ ਸਮੇਂ ‘ਚ ਕੀਤਾ ਹੈ ਜਦੋਂ ਉਨ੍ਹਾਂ ਦੇ ਸਾਬਕਾ ਪਤੀ ਇਮਰਾਨ ਖ਼ਾਨ ਇੱਕ ਸੈਕਸ ਆਡੀਓ ਲੀਕ ਨੂੰ ਲੈ ਕੇ ਵਿਵਾਦਾਂ ‘ਚ ਹਨ। ਇਮਰਾਨ ਦੇ ਤਿੰਨ ਆਡੀਓ ਲੀਕ ਹੋਏ ਹਨ। ਇਸ ਵਿੱਚ ਉਹ ਬਹੁਤ ਹੀ ਅਸ਼ਲੀਲ ਗੱਲਾਂ ਕਰ ਰਿਹਾ ਹੈ।