Gujarat – Santa Claus ਬਣ ਕੇ ਗਿਫਟ ਵੰਡ ਰਹੇ Shashi Kant ਨੂੰ ..

0
325

Gujarat – Santa Claus ਬਣ ਕੇ ਗਿਫਟ ਵੰਡ ਰਹੇ Shashi Kant ਨੂੰ ਹਿੰਦੂਆਂ ਨੇ ਚਾੜਿਆ ਕੁ ਟਾ ਪਾ…ਕਿਹਾ ਇਹ ਇਲਾਕਾ ਹਿੰਦੂਆਂ ਦਾ

ਗੁਜਰਾਤ : ਕ੍ਰਿਸਮਿਸ ‘ਤੇ ਚਾਕਲੇਟ ਵੰਡ ਰਹੇ ਸਾਂਟਾ ਕਲਾਜ਼ ਨੂੰ ਲੋਕਾਂ ਨੇ ਕੁੱਟਿਆ, ਹਸਪਤਾਲ ‘ਚ ਭਰਤੀ

ਗੁਜਰਾਤ ਦੇ ਵਡੋਦਰਾ ਵਿੱਚ ਇੱਕ ਵਿਅਕਤੀ ਸਾਂਤਾ ਕਲਾਜ਼ ਦਾ ਪਹਿਰਾਵਾ ਪਾ ਕੇ ਘੁੰਮ ਰਿਹਾ ਸੀ। ਬਜ਼ੁਰਗਾਂ ਦੇ ਨਾਲ-ਨਾਲ ਬੱਚੇ ਵੀ ਸਾਂਤਾ ਨੂੰ ਦੇਖਣ ਲਈ ਉਤਸੁਕ ਸਨ, ਪਰ ਇਸ ਦੌਰਾਨ ਕੁਝ ਲੋਕਾਂ ਨੇ ਇੱਕ ਲੋਕਾਂ ਨੇ ਸਾਂਟਾ ਕਲਾਜ਼ ਬਣੇ ਬੰਦੇ ਨੂੰ ਬੁਰੀ ਕੁੱਟਣਾ ਸ਼ੁਰੂ ਕਰ ਦਿੱਤਾ। ਮਾਮਲਾ ਮਕਰਪੁਰਾ ਕਾਲੋਨੀ ‘ਚ ਬੀਤੇ ਮੰਗਲਵਾਰ ਦਾ ਹੈ। ਪੁਲਿਸ ਨੇ ਘਟਨਾ ਦੀ ਪੁਸ਼ਟੀ ਕਰ ਦਿੱਤੀ ਹੈ ਅਤੇ ਸ਼ਿਕਾਇਤ ਮਿਲਣ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ਸਬੰਧੀ ਪੁਲਿਸ ਵੱਲੋਂ ਦੱਸਿਆ ਗਿਆ ਹੈ ਕਿ ਮਕਰਪੁਰਾ ਦੀ ਇੱਕ ਕਾਲੋਨੀ ਵਿੱਚ ਸਾਂਤਾ ਕਲਾਜ਼ ਦਾ ਪਹਿਰਾਵਾ ਪਹਿਨ ਕੇ ਇੱਕ ਵਿਅਕਤੀ ਚਾਕਲੇਟ ਵੰਡ ਰਿਹਾ ਸੀ। ਉਹ ਕਾਲੋਨੀ ਦੇ ਈਸਾਈ ਭਾਈਚਾਰੇ ਦੇ ਲੋਕਾਂ ਨੂੰ ਮਿਲਣ ਗਿਆ ਸੀ। ਇਸ ਦੌਰਾਨ ਕਾਲੋਨੀ ਵਿੱਚ ਮੌਜੂਦ ਹੋਰ ਭਾਈਚਾਰਿਆਂ ਦੇ ਲੋਕਾਂ ਨੇ ਇਸ ‘ਤੇ ਨਾਰਾਜ਼ਗੀ ਪ੍ਰਗਟਾਈ। ਇਸ ਤੋਂ ਬਾਅਦ ਕੁਝ ਝਗੜਾ ਹੋਇਆ ਜਿਸ ਤੋਂ ਬਾਅਦ ਲੋਕਾਂ ਨੇ ਸਾਂਤਾ ਕਲਾਜ਼ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਹਾਲਾਂਕਿ ਇਸ ਦੌਰਾਨ ਕੁਝ ਲੋਕਾਂ ਨੇ ਦਖਲ ਦੇ ਕੇ ਮਾਮਲਾ ਸ਼ਾਂਤ ਕਰਵਾਇਆ।

ਕ੍ਰਿਸਮਿਸ ਮੌਕੇ ਅਜਿਹੀ ਘਟਨਾ ਤੋਂ ਬਾਅਦ ਈਸਾਈ ਭਾਈਚਾਰੇ ਦੇ ਲੋਕਾਂ ਨੇ ਨਾਰਾਜ਼ਗੀ ਜ਼ਾਹਰ ਕਰਦਿਆਂ ਪੁਲਿਸ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ। ਪੁਲਿਸ ਮੁਤਾਬਕ ਕ੍ਰਿਸਮਿਸ ਦੇ ਮੌਕੇ ‘ਤੇ ਈਸਾਈ ਭਾਈਚਾਰੇ ਦੇ ਲੋਕਾਂ ਨੇ ਸ਼ੋਭਾ ਯਾਤਰਾ ਕੱਢਣ ਲਈ ਸੁਰੱਖਿਆ ਦੀ ਮੰਗ ਕੀਤੀ ਹੈ। ਪੁਲਿਸ ਨੇ ਈਸਾਈ ਭਾਈਚਾਰੇ ਦੇ ਲੋਕਾਂ ਨੂੰ ਸੁਰੱਖਿਆ ਦੇਣ ਦਾ ਵੀ ਭਰੋਸਾ ਦਿੱਤਾ ਹੈ। ਇਸ ਮਾਮਲੇ ਵਿੱਚ ਅਜਿਹੀ ਜਾਣਕਾਰੀ ਵੀ ਮਿਲੀ ਹੈ ਕਿ ਲੋਕਾਂ ਨੇ ਧਮਕੀਆਂ ਵੀ ਦਿੱਤੀਆਂ ਹਨ ਕਿ ਇਹ ਸਾਡਾ ਇਲਾਕਾ ਹੈ, ਇੱਥੇ ਇਹ ਸਭ ਨਹੀਂ ਚੱਲੇਗਾ। ਜ਼ਖਮੀ ਸਾਂਤਾ ਕਲਾਜ਼ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਅਜਿਹੀ ਘਟਨਾ ਤੋਂ ਬਾਅਦ ਪੁਲਿਸ ਵੀ ਚੌਕਸ ਹੋ ਗਈ ਹੈ।