ਕਨਿੰਘਮ ਲਿਖਦਾ ਹੈ ਕਿ …

0
204

ਕਨਿੰਘਮ ਲਿਖਦਾ ਹੈ ਕਿ “ਫੇਰੂ ਸ਼ਹਿਰ ਦੀ ਜੰਗ’ਚ ਸਿੱਖ ਫੌਜਾਂ ਨੇ ਅੰਗਰੇਜ਼ਾਂ ਦਾ ਮੂੰਹ ਭੰਨ ਕੇ ਰੱਖ ਦਿੱਤਾ”

ਇਸ ਤਸਵੀਰ’ਚ ਦੇਸ਼ ਪੰਜਾਬ ਦੀ “ਖਾਲਸਾ ਫੌਜ” ਦਾ ਇੱਕ ਸਿੱਖ ਸਿਪਾਹੀ “ਬੰਦੂਕ ਦਾ ਬੱਟ” ਮਾਰ ਕੇ ਅੰਗਰੇਜ਼ ਫੌਜੀ ਨੂੰ ਘੋੜੇ’ਤੋਂ ਹੇਠਾਂ ਸੁੱਟ ਰਿਹਾ ਹੈ। ਇਹ ਤਸਵੀਰ “#ਫੇਰੂ_ਸ਼ਹਿਰ_ਦੀ_ਜੰਗ” ਦੀ ਹੈ ਅਤੇ ਕਿਸੇ ਅੰਗਰੇਜ਼ ਚਿੱਤਰਕਾਰ ਨੇ ਹੀ ਬਣਾਈ ਹੈ।

ਇਹ ਤਸਵੀਰ ਉਹ ਬਿਆਨ ਕਰਦੀ ਹੈ ਜਿਹੜਾ 21-22 ਦਸੰਬਰ 1845 ਨੂੰ ਬ੍ਰਿਟਿਸ਼ ਇੰਡੀਆ ਅਤੇ ਦੇਸ਼ ਪੰਜਾਬ ਵਿਚਕਾਰ ਲੜੀ ਗਈ ਜੰਗ ਵਾਰੇ ਜੋਸਫ ਡੇਵੀ ਕਨਿੰਘਮ ਲਿਖਦਾ ਹੈ ਕਿ —
“ਸੱਚੀ ਗੱਲ ਤਾਂ ਇਹ ਹੈ ਕਿ ਸਿੱਖ ਫੌਜਾਂ ਨੇ ਅੰਗਰੇਜ਼ਾਂ ਦਾ ਮੂੰਹ #ਭੰਨ ਕੇ ਰੱਖ ਦਿੱਤਾ ਸੀ। ਬ੍ਰਿਟਿਸ਼ ਸਾਮਰਾਜ ਦੇ ਇਤਿਹਾਸ ਵਿੱਚ ਸ਼ਾਇਦ ਇਹ ਪਹਿਲਾ ਮੌਕਾ ਸੀ ਜਦੋਂ ਅੰਗਰੇਜ਼ਾਂ ਨੇ ਮੈਦਾਨੇ ਜੰਗ ਵਿੱਚ ਆਪਣੇ ਦੁਸ਼ਮਣ ਦੇ ਸਾਹਮਣੇ ਬਿਨਾਂ ਸ਼ਰਤ ਹਥਿਆਰ ਸੁੱਟਣ ਦੀ ਤਿਆਰੀ ਕੀਤੀ ਹੋਵੇ।”

ਅੰਗਰੇਜ਼ ਇਸ ਲੜਾਈ ਨੂੰ ਆਪਣੇ ਇਤਿਹਾਸ’ਚ ਲੜਾਈਆਂ ਗਈਆਂ ਔਖੀਆਂ ਜੰਗਾਂ ਵਿੱਚੋਂ ਇੱਕ ਮੰਨਦੇ ਹਨ; ਇਸ ਦਾ ਮਾਣ ਸਾਡੀ ਕੌਮ ਹਿੱਸੇ ਆਉਂਦਾ ਹੈ। ਕਿ ਅੱਜ ਦੇ ਦਿਨ ਸਾਡੇ ਬੁਜ਼ਰਗਾਂ ਨੇ ਇਸ “ਹਿੰਦ ਅਤੇ ਪੰਜਾਬ” ਦੀ ਲੜਾਈ’ਚ ਅੰਗਰੇਜ਼ਾਂ ਅਤੇ ਹਿੰਦੋਸਤਾਨੀਆਂ ਦਾ ਨੱਕ ਭੰਨ ਦਿੱਤਾ ਸੀ ਅਤੇ ਭਾਰਤੀ ਬਟਾਲੀਅਨਾਂ ਤਾਂ ਡਰਦੇ ਮਾਰੇ ਲਾਰਡ ਹਾਰਡਿੰਗ ਨੂੰ ਸਿੱਖਾਂ ਵਿਰੁੱਧ ਲੜਨ ਤੋੰ ਜਵਾਬ ਦੇ ਗਈਆਂ ਸਨ।

ਫੇਰੂ ਸ਼ਹਿਰ ਦੀ ਜੰਗ ਦੌਰਾਨ 21 ਦਸੰਬਰ 1845 ਦੀ ਉਸ ਰਾਤ ਨੂੰ ਲਾਰਡ ਹਾਰਡਿੰਗ (ਟੁੰਡੀ ਲਾਟ) ਨੇ ਆਪਣੀ ਇੱਕ ਚਿੱਠੀ ਵਿੱਚ ਜ਼ਿੰਦਗੀ ਦੀ ਸਭ ਤੋਂ ਅਣਹੋਣੀ ਰਾਤ ਲਿਖਿਆ ਹੈ। ਲਾਰਡ ਹਾਰਟਿੰਗ ਲਿਖਦਾ ਹੈ ਕਿ ਕੜਾਕੇ ਦੀ ਠੰਡ’ਚ ਸਾਡੇ ਸਿਪਾਹੀ ਲੜਾਈ’ਚ ਹੰਭੇ ਭੁੱਖੇ – ਨੰਗੇ ਬੈਠੇ ਸਨ ਅਤੇ ਉਹਨਾਂ ਨੂੰ ਰਾਤ ਦੇ ਹਨੇਰੇ’ਚ ਸਿੱਖਾਂ ਦੇ ਜੈਕਾਰੇ ਹੋਰ ਡਰਾ ਰਹੇ ਸਨ।
ਇਸ ਲੜਾਈ’ਚ ਅੰਗਰੇਜ਼ ਸਿੱਖ ਅੱਗੇ ਬਿਨ੍ਹਾਂ ਸ਼ਰਤ ਹਥਿਆਰ ਸੁੱਟਣ ਲਈ ਸਲਾਹਾਂ ਕਰ ਰਹੇ ਸਨ। ਪਰ ਲਾਲ ਸਿੰਘ ਤੇ ਤੇਜ ਸਿੰਘ ਨੇ ਗ਼ਦਾਰੀ ਨਾਲ ਆਪਣੀ ਫੌਜ ਨੂੰ ਜਿੱਤੇ ਹੋਏ ਮੈਦਾਨ’ਚੋਂ ਵਾਪਸ ਬੁਲਾ ਲਿਆ। ਪਹਾੜਾ ਸਿੰਘ ਜਾ ਅੰਗਰੇਜ਼ਾਂ ਨਾਲ ਰਲਿਆ ਤੇ ਸਿੱਖ ਜਿੱਤੀ ਹੋਈ ਲੜਾਈ ਹਾਰ ਗਏ।
– ਸਤਵੰਤ ਸਿੰਘ ਗਰੇਵਾਲ