ਸਾਡੇ ਛਿੰਦੂ ਤੰਤਰ ਕੋਲ ਕੁਲ ਮਿਲਾ ਕੇ ਪੱਛਮ ਵਿੱਚ ਦੱਸਣ ਨੂੰ ਫਰਾਂਸ ਦੀ ਧਰਮ ਨਿਰਪੇਖਤਾ ਅਤੇ ਪੱਛਮ ਦਾ ਸਿਸਟਮ ਸੀ , ਹਾਲਾਂਕਿ ਜਿਆਦਾਤਰ ਛਿੰਦੂ ਤੰਤਰ ਖੁਦ ਕਾਮਰੇਡ ਹੁੰਦੇ ਹੋਏ ਵੀ ਰੂਸ , ਚੀਨ ਜਾਂ ਕਿਸੇ ਹੋਰ ਕਮਿਊਨਿਸਟ ਜਾਂ ਨਾਸਤਕ ਮੁਲਕ ਦੀ ਮਿਸਾਲ ਨਹੀਂ ਦੇ ਸਕਦੇ ਸਨ , ਫੇਰ ਇਸ ਤੰਤਰ ਕੋਲ ਪੱਛਮ ਦਾ ਵੈਲਫੇਅਰ ਮਾਡਲ ਹੀ ਸੀ, ਅੱਜਕਲ ਪੱਛਮ ਦਾ ਵੈਲਫੇਅਰ ਮਾਡਲ ਟੁੱਟਣ ਜਾਂ ਰਿਹਾ ਹੈ ਕਾਫ਼ੀ ਹੱਦ ਤੱਕ ਪੱਛਮ ਕੋਲ ਤੀਸਰੀ ਦੁਨੀਆਂ ਤੋਂ ਲੁੱਟਿਆ ਸਰਮਾਇਆ ਖ਼ਤਮ ਹੋ ਰਿਹਾ ਹੈ , ਕੱਲ ਰਾਤ ਫਰਾਂਸ ਦੀ ਹਾਰ ਨੇ ਦੁਨੀਆਂ ਦੇ ਧਰਮ ਨਿਰਪੇਖ ਰਾਜ ਦੇ ਸਮਾਜ ਦੀ ਅਸਲੀਅਤ ਵੀ ਦੁਨੀਆ ਅੱਗੇ ਰੱਖ ਦਿੱਤੀ ਹੈ , ਦੁਨੀਆਂ ਵਿੱਚ ਖੇਡ ਮੁਕਾਬਲੇ ਅੱਜ ਦੇ ਦੌਰ ਵਿੱਚ ਆਪਸੀ ਸਹਿਯੋਗ ਅਤੇ ਸਾਂਝ ਦੇ ਮਸਲੇ ਨਾ ਰਹਿ ਕੇ ਰਾਸ਼ਟਰਵਾਦ ਦੀ ਇੱਕ ਮਾਇਆ ਧਾਰੀ ਲੜ੍ਹਾਈ ਰਹਿ ਗਈ ਹੈ , ਦੋ ਟੀਮਾਂ ਖੇਡ ਦੀਆ ਹਨ ਇੱਕ ਨੇ ਹਾਰਨਾ ਹੁੰਦਾ ਹੈ ਅਤੇ ਇੱਕ ਨੇ ਜਿੱਤਣਾ ਹੁੰਦਾ ਹੈ , ਜੇਕਰ ਹਾਰਣ ਵਾਲੀ ਟੀਮ ਤੇ ਉਸਦੇ ਮੁਲਕ ਦੇ ਲੋਕ ਰਾਸ਼ਟਰੀ ਭਾਵਨਾ ਤਹਿਤ ਹਾਰਣ ਨੂੰ ਇਕ ਗੁਨਾਹ ਮੰਨਣ ਲੱਗ ਜਾਣ ਤਾਂ ਅਜਿਹੇ ਖੇਡ ਮੁਕਾਬਲੇ ਕਰਵਾਉਣ ਦਾ ਕੋਈ ਫਾਇਦਾ ਨਹੀਂ ਰਹਿ ਜਾਂਦਾ ਹੈ ,
ਸਿਰਫ ਸੱਟੇਬਾਜਾਂ ਅਤੇ ਇਹਨਾ ਮੁਕਾਬਲਿਆ ਤੇ ਪੈਸਾ ਲਗਾਉਣ ਵਾਲੇ ਵੱਡੇ ਨਿਵੇਸ਼ਕ ਜਰੂਰ ਫਾਇਦਾ ਲੈ ਜਾਂਦੇ ਹਨ , ਸਾਡੇ ਪੰਜਾਬ ਵਿੱਚ ਇੱਕ ਰਸਾਲੇ ਤੋਂ ਅਖਬਾਰ ਅਤੇ ਅਖ਼ਬਾਰ ਤੋਂ tv ਚੈਨਲ ਖੜ੍ਹਾ ਕਰਨ ਵਾਲੇ ਇੱਕ investment ਗੁਰੂ ਦੇ ਲਾਡਲੀ ਬੇਟਾ ਜੀ ਪਰਸੋ ਰੋ ਰਹੇ ਸਨ ਕੇ ਪੰਜਾਬ ਵਿੱਚ ਕਿਸੇ ਥਾਂ ਫੂਕੇ ਫਰਨੀਚਰ ਦੀ ਫੋਟੋ ਦੇਖ ਕੇ ਨਿਵੇਸ਼ਕ ਪੰਜਾਬ ਵਿੱਚ ਪੈਸਾ ਨਹੀਂ ਲਾਉਣਗੇ , ਹਲਾਂਕਿ ਜੇਕਰ ਉਹ ਲਤੀਫ਼ ਪੁਰੇ ਦੇ ਉਜਾੜੇ ਦੀ ਕਾਰਵਾਈ ਦੀ ਕਹਾਣੀ ਦੱਸ ਦੇਂਦੇ ਤਾਂ ਪੰਜਾਬ ਵਿੱਚ ਕਈ ਨਿਵੇਸ਼ਕ ਹੋਰ ਆ ਜਾਣੇ ਸਨ ਜਿਹਨਾਂ ਲੋਕਾਂ ਦੇ ਮਾੜੇ ਮੋਟੇ ਮਕਾਨਾਂ ਅਤੇ ਦੁਕਾਨਾਂ ਹਟਾ ਕੇ ਸ਼ਾਪਿੰਗ ਮਾਲ ਜਾਂ ਫਲੈਟ ਬਣਾ ਕੇ ਪੰਜਾਬ ਦੀ ਤਰੱਕੀ ਜਰੂਰ ਹੋ ਜਾਣੀ ਸੀ ਫੇਰ ਜਲੰਧਰ ਵਿਚ ਕੋਈ ਇਨਵੈਸਟਰ ਮੀਟ ਕਰਵਾਉਣ ਵਿਚ ਸਪਾਂਸਰ ਕਈ ਅਜਿਹੇ ਮੀਡੀਆ ਅਦਾਰੇ ਵੀ ਬਣ ਜਾਣੇ ਸਨ ਪਰ ਓਹ ਅਜਿਹਾ ਕਰਨੋ ਖੁੰਝ ਗਏ , ਬੀਬੀ ਜੀ ਦੀਆਂ ਸਲਾਹਾਂ ਬਹੁਤ ਵਧੀਆ ਹਨ ਫਰਾਂਸ ਸਮੇਤ ਯੂਰਪੀ ਯੂਨੀਅਨ ਨੂੰ ਇਸ ਮੌਕੇ ਓਹਨਾ ਦੀਆਂ ਸਲਾਹਾਂ ਲੈਣ ਦੀ ਲੋੜ ਹੈ , ਬਾਕੀ ਸਾਡੇ ਛਿੰਦੂ ਤੰਤਰ , ਮਾਨਵਤਾ ਵਾਦ ਦੇ ਪੰਜਾਬ ਵਿੱਚ ਅੱਠਵੀਂ ਪਾਸ ਮੋਟਿਵੇਟਰ ਗੁਰੂਆਂ ਨੂੰ ਵੀ ਯੂਰੋਪ ਦੇ ਸਮਾਜ ਵਿਚ ਛੱਡ ਆਉਣਾ ਚਾਹੀਦਾ ਹੈ ਓਥੇ ਸਮਲਿੰਗੀ ਸੰਬਧਾ ਲਈ ਵੀ ਖੁੱਲ ਖੇਡ ਹੈ , ਇਸ ਲਈ ਹੋ ਸਕਦਾ ਹੈ ਕੇ ਗੁਲਾਬੀ ਡਿਜ਼ਾਈਨਰ ਚੁੰਨੀ , ਗੁਲਾਬੀ ਬੂਟ ਅਤੇ ਚਿੱਟੀ ਪਜਾਮੀ ਵਾਲੇ ਮੋਟਿਵੇਟਰ ਫਰਾਂਸ ਨੂੰ ਖੁਦ ਫੁੱਟਬਾਲ ਖੇਡਕੇ ਅਗਲਾ ਵਿਸ਼ਵ ਕਪ ਹੀ ਲੈਕੇ ਕੇ ਦੇ ਦੇਣ ! – Gangveer Singh Rathour