ਪੰਜਾਬ ‘ਚ ਪਰਵਾਸੀਆਂ ਨੂੰ ਮਕਾਨ ਬਨਾਮ ਪੰਜਾਬੀਆਂ ਦਾ ਉਜਾੜਾ

0
373

ਦੋ ਵੱਡੀਆਂ ਘਟਨਾਵਾਂ ਤੇ ਪੰਜਾਬ ਦਾ ਗੋਦੀ ਮੀਡੀਆ
ਜੇ ਕਿਸੇ ਨੇ ਇਹ ਸਮਝਣਾ ਹੋਵੇ ਕਿ ਪੰਜਾਬ ਵਿਚਲਾ ਗੋਦੀ ਮੀਡੀਆ, ਖਾਸ ਕਰ ਪੰਜਾਬੀ ਤੇ ਹਿੰਦੀ ਚੈਨਲ, ਕਿਵੇਂ ਸਰਕਾਰ ਨੇ ਕਾਬੂ ਕੀਤੇ ਹੋਏ ਨੇ, ਉਹ ਨਕੋਦਰ ਵਿਖੇ ਗੈਂਗਸਟਰਾਂ ਵਲੋਂ ਫਿਰੌਤੀ ਮੰਗਣ ਤੋਂ ਬਾਅਦ ਇਕ ਵਪਾਰੀ ਤੇ ਉਸਦੇ ਗੰਨਮੈਨ ਦੇ ਕਤਲ ਅਤੇ ਜਲੰਧਰ ਵਿਚ 50 ਦੇ ਕਰੀਬ ਮਕਾਨਾਂ ਨੂੰ ਇਕੋ ਦਿਨ ਵਿਚ ਢਾਹ ਕੇ ਉਨ੍ਹਾਂ ਵਿਚ ਰਹਿ ਰਹੇ ਪਰਿਵਾਰਾਂ ਨੂੰ ਬੇਘਰ ਕਰਨ ਦੀ ਕਵਰੇਜ ਤੋਂ ਸਪਸ਼ਟ ਹੋ ਜਾਂਦਾ ਹੈ।

ਦੋਵੇਂ ਘਟਨਾਵਾਂ ਬਹੁਤ ਵੱਡੀਆਂ ਸਨ ਤੇ ਸਰਕਾਰ ਨੂੰ ਕਟਹਿਰੇ ‘ਚ ਖੜਾ ਕਰਦੀਆਂ ਸਨ। ਨਕੋਦਰ ਵਾਲੀ ਘਟਨਾ ਪੰਜਾਬ ਪੁਲਿਸ ‘ਤੇ ਖਾਸਕਰ ਸੁਆਲ ਖੜੇ ਕਰਦੀ ਹੈ, ਪਰ ਕਿਸੇ ਚੈਨਲ ਨੇ ਸੁਆਲ ਨਹੀਂ ਪੁੱਛੇ। ਸੇਬ ਚੁੱਕੇ ਜਾਣ ਜਾਂ ਹੋਰ ਛੋਟੀਆਂ ਛੋਟੀਆਂ ਗੱਲਾਂ ਨੂੰ ਬਾਰ ਬਾਰ ਪੇਸ਼ ਕਰਨ ਵਾਲੇ ਚੈਨਲਾਂ ਨੇ ਇਨਾਂ ਦੋਵੇਂ ਘਟਨਾਵਾਂ ਨੂੰ ਬਹੁਤ ਥੋੜਾ ਕਵਰ ਕੀਤਾ। ਮਨੀਸ਼ਾ ਗੁਲਾਟੀ ਦੇ ਘਰਵਾਲੇ ਜਾਂ ਪੁੱਤਰ ਦੇ ਜਨਮ ਦਿਨ ਦੀਆਂ ਖਬਰਾਂ ਪਾਉਣ ਵਾਲੇ ਚੈਨਲ, ਜਾਂ ਹੋਰ “ਭਾਵਕ ਕਰਨ ਵਾਲੀਆਂ” ਤਸਵੀਰਾਂ ਪਾਉਣ ਵਾਲੇ ਚੈਨਲ ਇਨ੍ਹਾਂ ਦੋਵੇਂ ਘਟਨਾਵਾਂ ਵਿਚਲਾ ਖਤਰਨਾਕ ਅਤੇ ਭਾਵਕ ਪੱਖ ਦਿਖਾਉਣ ਤੋਂ ਪਾਸੇ ਹੀ ਰਹੇ।
ਕੁਝ ਛੋਟੇ ਸਥਾਨਕ ਚੈਨਲਾਂ ਨੇ ਮਕਾਨ ਢਾਹੁਣ ਦੀ ਘਟਨਾ ਨੂੰ ਕਵਰ ਕੀਤਾ ਪਰ ਵੱਡੇ ਚੈਨਲ ਗੁਜ਼ਾਰੇ ਜੋਗੀ ਥੋਡ਼ੀ ਜਿਹੀ ਕਵਰੇਜ ਕਰਕੇ ਪਾਸੇ ਹੀ ਰਹੇ। “ਆਪ” ਦੇ ਦਿੱਲੀ ਵਾਲੇ ਮਾਲਕਾਂ ਤੇ ਇਨ੍ਹਾਂ ਦੇ ਪੰਜਾਬ ਵਿਚਲੇ ਕਰਿੰਦਿਆਂ ਨੂੰ ਵਹਿਮ ਹੈ ਹੈ ਕਿ ਇਵੇ ਉਨ੍ਹਾਂ ਦੀ ਸਾਖ ਬਚ ਜਾਏਗੀ। ਪੰਜਾਬ ਵਿਚਲੀ ਇਨ੍ਹਾਂ ਦੀ ਡਿੱਗੀ ਸਾਖ ਨੇ ਹਿਮਾਚਲ ਚੋਣਾਂ ‘ਤੇ ਵੱਡਾ ਅਸਰ ਪਾਇਆ।

================= #Unpopular_Opinions #Unpopular_Ideas #Unpopular_Facts