The Hindu ਦੀ ਇਹ ਹਫਤਾ ਪੁਰਾਣੀ ਖਬਰ ਪੜ੍ਹ ਕੇ ਲੱਗਦਾ ਹੈ ਕਿ ਭਗਵੰਤ ਮਾਨ ਨੂੰ ਲਾਹੁਣ ਦੀ ਤਿਆਰੀ ਸ਼ੁਰੂ ਹੋ ਗਈ ਹੈ। ਸਾਫ ਪਤਾ ਲੱਗ ਰਿਹਾ ਕਿ ਇਹ ਖਬਰ “ਆਪ” ਦੇ ਦਿੱਲੀ ਵਾਲੇ ਮਾਲਕਾਂ ਨੇ ਲੁਆਈ ਹੈ। ਹਰਪਾਲ ਚੀਮੇ ਨੂੰ ਉਭਾਰਿਆ ਗਿਆ ਹੈ।
ਸ਼ਾਇਦ ਖੂਹ ‘ਚ ਇੱਟ ਸੁੱਟੀ ਗਈ ਹੈ। ਗੁਜਰਾਤ ਅਤੇ ਹਿਮਾਚਲ ਦੇ ਨਤੀਜਿਆਂ ਤੋਂ ਬਾਅਦ ਹੋਰ ਪੱਤੇ ਖੁੱਲਣ ਦੀ ਸੰਭਾਵਨਾ ਲੱਗਦੀ ਹੈ। ਇਕ ਤੁਰੰਤ ਮਕਸਦ ਭਗਵੰਤ ਮਾਨ ਨੂੰ ਹੋਰ ਡਰਾਉਣਾ ਵੀ ਹੋ ਸਕਦਾ ਹੈ। In Punjab’s Jat Sikh-dominated politics, AAP’s Harpal Singh Cheema emerging as an ‘acceptable’ leader
His acceptability as a senior leader among the party cadre has grown with the passage of time, and as he stood by the party during tough times and crises, the party’s confidence in him has also grown. In 2018, when the party saw an internal rebellion by almost half of its 20 MLAs and was in disarray, the party expressed its confidence in Mr. Cheema and appointed him as the Leader of the Opposition in the Punjab Assembly, where he rose to the occasion and led his party from the front to counter the then-Congress government in Punjab on several public-centric issues.
ਇਨ੍ਹਾਂ ਨੂੰ ਆਖੋ ਕਿ ਵਾਪਸ ਆ ਜਾਓ ਹੁਣ, ਬਹੁਤ ਹੋ ਗਈ ਤੁਹਾਡੇ ਨਾਲ।ਗੁਜਰਾਤ ਦਾ ਮਿਸ਼ਨ ਪੂਰਾ ਹੋ ਗਿਆ ਹੈ, ਭਾਜਪਾ ਚੰਗੀ ਤਰ੍ਹਾਂ ਜਿੱਤ ਗਈ ਹੈ।
ਪੰਜਾਬ ਨੂੰ 10 ਸਾਲ ਲਗਾਤਾਰ ਲੁੱਟਣ, ਲੁਟਾਉਣ ਤੋਂ ਬਾਅਦ, ਬਲਾਤਕਾਰੀ ਸਾਧ ਨਾਲ ਗਠਜੋੜ ਕਰਕੇ ਬੇਅਦਬੀਆਂ ਲਈ ਰਾਹ ਖੋਲਣ ਵਾਲ, ਸਿੱਖਾਂ ‘ਤੇ ਹਰ ਤਰ੍ਹਾਂ ਦਾ ਤਸ਼ੱਦਦ ਕਰਵਾਉਣ ਵਾਲੇ, ਸੁਮੇਧ ਸੈਣੀ ਨੂੰ ਡੀ ਜੀ ਪੀ ਬਨਾਉਣ ਵਾਲੇ, ਹੁਣ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਦੱਸ ਰਹੇ ਹਨ।
ਸਿਰੇ ਦੀ ਭ੍ਰਿਸ਼ਟ ਬਾਦਲੀ ਰਾਜਨੀਤੀ ਨੇ ਪਹਿਲਾਂ ਨਕਾਰੀ ਜਾ ਚੁੱਕੀ ਕਾਂਗਰਸ ਦੇ ਪੈਰ ਲੁਆਏ ਤੇ ਫਿਰ ਆਪਣੀਆਂ ਕਰਤੂਤਾਂ ਨਾਲ ਦਿੱਲੀ ਦੇ ਛਲੇਡੇ ਨੂੰ ਤਕੜਾ ਹੋਣ ਦਾ ਮੌਕਾ ਦਿੱਤਾ। ਹਾਲੇ ਵੀ ਇਹ ਟਲ ਨਹੀਂ ਰਹੇ। ਹਰਸਿਮਰਤ ਦਾ ਭਰਾ ਵੈਸੇ ਪਹਿਲਾਂ ਹੀ ਸਿੱਖ ਕਰਕੁੰਨਾਂ ‘ਤੇ ਤਸ਼ੱਦਦ ਦਾ ਰਾਹ ਖੋਲ੍ਹਣ ਵਾਲਾ ਬਿਰਤਾਂਤ ਜ਼ੋਰ ਨਾਲ ਪੇਸ਼ ਕਰ ਚੁੱਕਾ ਹੈ। ਇਹ ਸ਼ਾਇਦ ਅਕਾਲੀ ਦਲ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਜਿੰਮੇਵਾਰੀ ਨਿਭਾ ਰਹੇ ਨੇ।
ਪਹਿਲਾਂ ਪੰਜਾਬ ‘ਚ ਡਰੱਗਜ਼ ਖਿਲਾਫ ਸਿਰਫ ਰੌਲਾ ਸੀ ਪਰ ਹੁਣ ਜ਼ਮੀਨ ‘ਤੇ ਤਕੜਾ ਮਾਹੌਲ ਹੈ। ਇਹ ਮਾਹੌਲ ਹੀ ਇੰਨਾ ਸਮਰੱਥ ਹੋ ਸਕਦਾ ਹੈ ਕਿ ਪੰਜਾਬ ਖਿਲਾਫ ਸਾਜ਼ਿਸ਼ਾਂ ਤੇ ਹਰ ਵੰਡਣ ਵਾਲੇ ਬਿਰਤਾਂਤ ਨੂੰ ਭੰਨ ਸਕਦਾ ਹੈ।
ਸਿਆਸੀ ਠੱਗਾਂ, ਉਨ੍ਹਾਂ ਦੇ ਕਰਿੰਦਿਆਂ ਤੇ ਹਰ ਤਰ੍ਹਾਂ ਦੇ ਮਾਫੀਏ ਨੇ ਤਾਂ ਇਹ ਮਾਹੌਲ ਖਰਾਬ ਕਰਨਾ ਹੀ ਹੈ ਪਰ ਹੈਰਾਨੀ ਤੇ ਪ੍ਰੇਸ਼ਾਨੀ ਇਹ ਹੈ ਕਿ ਇਹ ਮਾਹੌਲ ਬਨਾਉਣ ਵਾਲੇ ਹੀ ਹੋਰ ਮੁੱਦਿਆਂ ‘ਤੇ ਉਲਝ ਰਹੇ ਹਨ ਤੇ ਲੋਕ ਵੰਡ ਹੋ ਰਹੇ ਨੇ। ਇਹ ਆਪਣਾ ਰਾਹ ਆਪ ਹੀ ਔਖਾ ਕਰਨ ਵਾਲੀ ਗੱਲ ਹੈ।
ਗੁਜਰਾਤ ਅਤੇ ਦਿੱਲੀ ਮਿਉਂਸਪਲ ਕਾਰਪੋਰੇਸ਼ਨ ਦੀਆਂ ਚੋਣਾਂ ਨੇ ਇੱਕ ਗੱਲ ਸਾਬਤ ਕਰ ਦਿੱਤੀ ਹੈ ਕੇ ਕੇਕਰੀਵਾਲ ਨੂੰ ਹਿੰਦੂਤਵੀ ਰਾਜਨੀਤੀ ਕਰਦਿਆਂ ਕੋਈ ਹਿਚਕਚਾਹਟ ਨਹੀਂ ਪਰ ਹਿੰਦੂਤਵੀ ਵੋਟਰਾਂ ਨੂੰ ਉਸਤੇ ਫਿਲਹਾਲ ਭੋਰਾ ਯਕੀਨ ਨਹੀਂ, ਖਾਸਕਰ ਜਦੋਂ ਭਾਜਪਾ ਤਕੜੀ ਹੈ
ਗੁਜਰਾਤ ਅਤੇ ਦਿੱਲੀ ‘ਚ ਤਾਂ ਭਾਜਪਾ ਦਾ ਵੋਟ ਸ਼ੇਅਰ ਪਹਿਲਾਂ ਨਾਲੋਂ ਵਧਿਆ ਹੀ ਹੈ। ਗੁਜਰਾਤ ਵਿੱਚ “ਆਪ” ਨੇ ਸਿਰਫ ਕਾਂਗਰਸ ਦੇ ਵੋਟ ਤੋੜੇ ਹਨ, ਨਹੀਂ ਤਾਂ ਸਿੱਧੇ ਮੁਕਾਬਲੇ ਵਿੱਚ ਭਾਜਪਾ ਦੀਆਂ ਸੀਟਾਂ ਘਟਦੀਆਂ।
In Punjab’s Jat Sikh-dominated politics, AAP’s Harpal Singh Cheema emerging as an ‘acceptable’ leader
ਗੁਜਰਾਤ ਵਿੱਚ ਛੇ ਕੁ ਮਹੀਨੇ ਪਹਿਲਾਂ ਭਾਜਪਾ ਦੇ ਗੋਦੀ ਮੀਡੀਆ ਚੈਨਲਾਂ ਨੇ ਆਪ ਨੂੰ ਵਾਹਵਾ ਚੁੱਕਿਆ ਤੇ ਵੱਡੇ ਵਿਰੋਧੀ ਵੱਜੋਂ ਉਭਾਰਿਆ, ਚੋਣਾਂ ਦੇ ਲਾਗੇ ਜਾ ਕੇ ਕਿਹਾ ਮੁਕਾਬਲਾ ਭਾਜਪਾ ਤੇ ਕਾਂਗਰਸ ਵਿੱਚ ਹੀ ਹੈ। ਵਿਰੋਧੀ ਵੋਟ ਬੁਰੀ ਤਰ੍ਹਾਂ ਵੰਡਿਆ ਗਿਆ।
ਜੇ ਇਨ੍ਹਾਂ ਚੋਣਾਂ ਜੇ ਭਾਜਪਾ ਦੀ ਕਾਰੁਜ਼ਗਾਰੀ ਪਹਿਲਾਂ ਦੇ ਮੁਕਾਬਲੇ ਕਮਜ਼ੋਰ ਰਹਿੰਦੀ ਤਾਂ 2024 ‘ਤੇ ਅਸਰ ਪੈਂਦਾ ਪਰ ਹੁਣ ਮੋਦੀ ਨੂੰ ਹੋਰ ਤਾਕਤ ਮਿਲੀ ਹੈ। ਭਰਮਜਾਲ ਸਿਰਜਣ ਦਾ ਮਾਹਰ ਤਾਂ ਉਹ ਹੈ ਹੀ। ਸੋ ਕੇਜਰੀਵਾਲ ਦੀ ਰਾਜਨੀਤੀ ਨੇ ਲਗਾਤਾਰ ਭਾਜਪਾ ਨੂੰ ਤਾਕਤ ਹੀ ਦਿੱਤੀ ਹੈ।
ਵੇਖੋ ਜੇ ਪੰਜਾਬ ‘ਚ ਆਪਣੀ ਕਾਰੁਜ਼ਗਾਰੀ ‘ਚ ਮਾੜਾ ਮੋਟਾ ਸੁਧਾਰ ਕਰਦੇ ਨੇ ਜਾਂ ਨਹੀਂ। ਹਿਮਾਚਲ ‘ਚ ਇਨ੍ਹਾਂ ਦੀ ਬੇੜੀ ਪੰਜਾਬ ਨੇ ਡੁਬੋਈ ਹੈ ਕਿਉਂਕਿ ਇੱਥੋਂ ਦੀ ਘਟੀਆ ਕਾਰੁਜ਼ਗਾਰੀ ਗੁਆਂਢੀ ਰਾਜ ਵਿਚ ਲੋਕਾਂ ਨੂੰ ਪਤਾ ਲੱਗ ਗਈ। ਹਿਮਾਚਲ ਦੇ ਬਹੁਤ ਸਾਰੇ ਲੋਕ ਪੰਜਾਬ ‘ਚ ਕੰਮ ਕਰਦੇ ਨੇ ਜਾਂ ਆਉਂਦੇ ਜਾਂਦੇ ਨੇ। ਸੰਗਰੂਰ ਲੋਕ ਸਭਾ ਚੋਣ ਦੀ ਹਾਰ ਨੇ ਇਨ੍ਹਾਂ ਦਾ ਕਾਫੀ ਨੁਕਸਾਨ ਕੀਤਾ।
================= #Unpopular_Opinions #Unpopular_Ideas #Unpopular_Facts