King Charles III visits Sri Guru Nanak Gurdwara in Luton

    0
    279

    King Charles III visits Sri Guru Nanak Gurdwara in Luton – ਜੇਕਰ ਦੁਨੀਆਵੀ ਬਾਦਸ਼ਾਹ ਆਪਣੇ ਗੋਡਿਆਂ ਜਾਂ ਆਪਣੀ ਬੁਜ਼ਰਗੀ ਦਾ ਬਹਾਨਾ ਬਣਾ ਕੇ ਸੱਚੇ ਪਾਤਸ਼ਾਹ ਅੱਗੇ ਕੁਰਸੀ ਜਾਂ ਸੋਫ਼ਾ ਲਗਾਵਾ ਲੈੰਦਾ ਤੇ ਪ੍ਰਬੰਧਕ ਲਗਾ ਦਿੰਦੇ ਤਾਂ ਸਾਡਾ ਕੀ ਰਹਿ ਜਾਂਦਾ? ਸਾਨੂੰ ਗੁਰੂ ਸਾਹਿਬ ਸਾਹਮਣੇ ਬੈਠਣ ਦੀ ਜਾਂਚ ਸਿੱਖਣੀ ਹੀ ਪਵੇਗੀ। ਜੇਕਰ ਕੁਰਸੀਆਂ ਸਟੂਲ ਸੋਫੇ ਲਗਾ ਕੇ ਮਹਾਰਾਜ ਦੇ ਸਾਹਮਣੇ ਬੈਠਦੇ ਰਹੇ ਤਾਂ ਇੱਕ ਗੁਰਦੁਆਰੇ ਚਰਚ ਦਾ ਰੂਪ ਲੈ ਲੈਣਗੇ।

    ਜਦ ਕੁਰਸੀ ਜਾਂ ਸਟੂਲ ਪਈ ਹੁੰਦੀ ਹੈ ਤਾਂ ਉਸ ਤੇ ਕਈ ਉਹ ਵੀ ਜਾ ਬੈਠਦੇ ਹਨ ਜਿਹੜੇ ਚੰਗੇ ਭਲੇ ਹੁੰਦੇ ਹਨ। ਇਹ ਕੁਰਸੀਆਂ ਦਾ ਰਿਵਾਜ਼ ਪਿਛਲੇ 10-15 ਸਾਲ ਦਾ ਹੀ ਚੱਲਿਆ ਹੈ। ਕੀ ਉਸ ਤੋਂ ਪਹਿਲਾਂ ਕੌਮ’ਚ ਕੋਈ ਬੁਜ਼ਰਗਾਂ ਨਹੀੰ ਹੋਇਆ ਜਾਂ ਕਿਸੇ ਦੇ ਗੋਡੇ ਨਹੀੰ ਦੁਖੇ। ਸਿੱਖ ਬੁਜ਼ਰਗ ਵੀ ਹੋਏ ਤੇ ਹਰ ਤਰਾਂ ਦੇ ਹਾਲਾਤਾਂ’ਚ ਸਿੱਖਾਂ ਨੇ ਗੁਰੂ ਦਾ ਅਦਬ ਬਰਕਰਾਰ ਰੱਖਿਆ।

    ਜੇਕਰ ਕਿਸੇ ਨੂੰ ਉੱਠਣ’ਚ ਤਕਲੀਫ਼ ਹੋਵੇ ਉਹ ਸੰਗਤ ਤੋਂ ਸਹਾਰਾ ਲੈ ਕੇ ਉੱਠ ਸਕਦਾ ਹੈ। ਮਹਾਰਾਜ ਦੇ ਦਰਬਾਰ’ਚ ਬੈੱਚ, ਸੋਫੇ ਲਗਾਉਣ ਦੇ ਉਲਟ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੁਕਮਨਾਮਾ ਜਾਰੀ ਕੀਤਾ ਹੋਇਆ ਹੈ ਤੇ ਰਹਿਤਮਰਿਆਦ’ਚ ਵੀ ਗੁਰੂ ਮਹਾਰਾਜ ਦੀ ਹਜ਼ੂਰੀ’ਚ ਗਦੈਲਾ, ਆਸਣ, ਕੁਰਸੀ, ਮੰਜੀ ਆਦਿ ਲਗਾ ਕੇ ਬੈਠਣ ਦੀ ਮਨਾਹੀ ਹੈ।

    ਆਪਣੀ ਸਰੀਰਕ ਸੌਖ ਲਈ ਗੁਰੂ ਦਰਬਾਰ’ਚ ਬੈਠਣ ਦੀ ਜਾਂਚ ਨਹੀੰ ਭੁੱਲਣੀ ਚਾਹੀਦੀ। ਗੁਰੂ ਮਹਾਰਾਜ ਦਾ ਸਤਿਕਾਰ ਹੀ ਸਭ ਤੋੰ ਪ੍ਰਮੁੱਖ ਰੱਖਣਾ ਚਾਹੀਦਾ ਹੈ।
    – ਸਤਵੰਤ ਸਿੰਘ

    ਜੇਕਰ ਦੁਨੀਆਵੀ ਬਾਦਸ਼ਾਹ ਆਪਣੇ ਗੋਡਿਆਂ ਜਾਂ ਆਪਣੀ ਬੁਜ਼ਰਗੀ ਦਾ ਬਹਾਨਾ ਬਣਾ ਕੇ ਸੱਚੇ ਪਾਤਸ਼ਾਹ ਅੱਗੇ ਕੁਰਸੀ ਜਾਂ ਸੋਫ਼ਾ ਲਗਾਵਾ ਲੈੰਦਾ ਤੇ ਪ੍ਰਬੰਧਕ ਲਗਾ ਦਿੰਦੇ ਤਾਂ ਸਾਡਾ ਕੀ ਰਹਿ ਜਾਂਦਾ? ਸਾਨੂੰ ਗੁਰੂ ਸਾਹਿਬ ਸਾਹਮਣੇ ਬੈਠਣ ਦੀ ਜਾਂਚ ਸਿੱਖਣੀ ਹੀ ਪਵੇਗੀ। ਜੇਕਰ ਕੁਰਸੀਆਂ ਸਟੂਲ ਸੋਫੇ ਲਗਾ ਕੇ ਮਹਾਰਾਜ ਦੇ ਸਾਹਮਣੇ ਬੈਠਦੇ ਰਹੇ ਤਾਂ ਇੱਕ ਗੁਰਦੁਆਰੇ ਚਰਚ ਦਾ ਰੂਪ ਲੈ ਲੈਣਗੇ। ਜਦ ਕੁਰਸੀ ਜਾਂ ਸਟੂਲ ਪਈ ਹੁੰਦੀ ਹੈ ਤਾਂ ਉਸ ਤੇ ਕਈ ਉਹ ਵੀ ਜਾ ਬੈਠਦੇ ਹਨ ਜਿਹੜੇ ਚੰਗੇ ਭਲੇ ਹੁੰਦੇ ਹਨ। ਇਹ ਕੁਰਸੀਆਂ ਦਾ ਰਿਵਾਜ਼ ਪਿਛਲੇ 10-15 ਸਾਲ ਦਾ ਹੀ ਚੱਲਿਆ ਹੈ। ਕੀ ਉਸ ਤੋਂ ਪਹਿਲਾਂ ਕੌਮ’ਚ ਕੋਈ ਬੁਜ਼ਰਗਾਂ ਨਹੀੰ ਹੋਇਆ ਜਾਂ ਕਿਸੇ ਦੇ ਗੋਡੇ ਨਹੀੰ ਦੁਖੇ। ਸਿੱਖ ਬੁਜ਼ਰਗ ਵੀ ਹੋਏ ਤੇ ਹਰ ਤਰਾਂ ਦੇ ਹਾਲਾਤਾਂ’ਚ ਸਿੱਖਾਂ ਨੇ ਗੁਰੂ ਦਾ ਅਦਬ ਬਰਕਰਾਰ ਰੱਖਿਆ। ਜੇਕਰ ਕਿਸੇ ਨੂੰ ਉੱਠਣ’ਚ ਤਕਲੀਫ਼ ਹੋਵੇ ਉਹ ਸੰਗਤ ਤੋਂ ਸਹਾਰਾ ਲੈ ਕੇ ਉੱਠ ਸਕਦਾ ਹੈ। ਮਹਾਰਾਜ ਦੇ ਦਰਬਾਰ’ਚ ਬੈੱਚ, ਸੋਫੇ ਲਗਾਉਣ ਦੇ ਉਲਟ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੁਕਮਨਾਮਾ ਜਾਰੀ ਕੀਤਾ ਹੋਇਆ ਹੈ ਤੇ ਰਹਿਤਮਰਿਆਦ’ਚ ਵੀ ਗੁਰੂ ਮਹਾਰਾਜ ਦੀ ਹਜ਼ੂਰੀ’ਚ ਗਦੈਲਾ, ਆਸਣ, ਕੁਰਸੀ, ਮੰਜੀ ਆਦਿ ਲਗਾ ਕੇ ਬੈਠਣ ਦੀ ਮਨਾਹੀ ਹੈ। ਆਪਣੀ ਸਰੀਰਕ ਸੌਖ ਲਈ ਗੁਰੂ ਦਰਬਾਰ’ਚ ਬੈਠਣ ਦੀ ਜਾਂਚ ਨਹੀੰ ਭੁੱਲਣੀ ਚਾਹੀਦੀ। ਗੁਰੂ ਮਹਾਰਾਜ ਦਾ ਸਤਿਕਾਰ ਹੀ ਸਭ ਤੋੰ ਪ੍ਰਮੁੱਖ ਰੱਖਣਾ ਚਾਹੀਦਾ ਹੈ।
    – ਸਤਵੰਤ ਸਿੰਘ


    King Charles also had the chance to visit the Luton Langar Hall Stand and speak volunteers about the impact that food poverty is having on the local community.He also met the volunteers who run the Sikh School and spoke to students learning Punjabi and Kirtan.