ਕਨੇਡਾ- ਸਕੂਲ ਪ੍ਰਿੰਸੀਪਲ ਸੰਜੀਵ ਧਵਨ ਨੇ ਕੀਤੀ ਭੁੱਖ ਹੜਤਾਲ

0
392

10 ਜੂਨ, 2020 ਨੂੰ, ਬਰੈਂਪਟਨ ਦਾ 54 ਸਾਲਾ ਵਿਅਕਤੀ ਸੰਜੀਵ ਕੁਮਾਰ (54-year-old man from Brampton) , ਜਿਸਨੂੰ ਭਾਈਚਾਰੇ ‘ਚ ਸੰਜੀਵ ਧਵਨ Sanjiv Kumar, also known as Sanjiv Dhawan ਦੇ ਨਾਮ ਨਾਲ ਜਾਣਿਆ ਜਾਂਦਾ ‘ਤੇ ਜਿਨਸੀ ਦੇ ਦੋਸ਼ ਲਗਾਏ ਗਏ ਸਨ।

ਬਰੈੰਪਟਨ ਨਾਲ ਸਬੰਧਤ ਸਾਬਕਾ ਸਕੂਲ ਪ੍ਰਿੰਸੀਪਲ ਸੰਜੀਵ ਧਵਨ ਜਿੰਨਾ ਤੇ ਸਕੂਲ ਵਿਦਿਆਰਥਣ ਵੱਲੋ ਜਿਣਸੀ ਹਮਲੇ ਦੇ ਦੋਸ਼ ਲਗਾਏ ਸਨ ਤੇ ਇਸ ਮਾਮਲੇ ਚ ਉਹ ਚਾਰਜ ਹੋਏ ਸਨ ਨੇ ਕੋਰਟ ਦੇ ਬਾਹਰ ਭੁੱਖ ਹੜਤਾਲ ਕੀਤੀ ਹੈ , ਉਨਾ ਦਾ ਕਹਿਣਾ ਹੈ ਕਿ ਉਨਾ ਨਾਲ ਇਨਸਾਫ ਨਹੀ ਹੋਇਆ ਹੈ ,ਦੱਸਣਯੋਗ ਹੈ ਕਿ ਸੰਜੀਵ ਧਵਨ ਤੇ ਜੂਨ 2020 ਚ ਆਪਣੇ ਸਕੂਲ ਨਾਲ ਸਬੰਧਤ 16 ਸਾਲਾਂ ਦੀ ਵਿਦਿਆਰਥਣ ਨੇ ਕਥਿਤ ਤੌਰ ਤੇ ਜਿਣਸੀ ਹਮਲੇ ਦੇ ਦੋਸ਼ ਲਗਾਏ ਸਨ

ਵੈਨਕੂਵਰ ‘ਚ ਬਰਫ਼ਵਾਰੀ ਕਾਰਨ ਘਾਹ ‘ਤੇ ਉਤਰਿਆ ਹਵਾਈ ਜਹਾਜ਼

ਵੈਨਕੂਵਰ ‘ਚ ਹੋਈ ਭਾਰੀ ਬਰਫ਼ਵਾਰੀ ਕਾਰਨ ਜਿੱਥੇ ਲੋਕਾਂ ਦੇ ਜਨਜੀਵਨ ‘ਤੇ ਭਾਰੀ ਅਸਰ ਪਿਆ ਉੱਥੇ ਕਈ ਥਾਵਾਂ ‘ਤੇ ਆਪਸੀ ਵਾਹਨ ਟਕਰਾਉਣ ਕਾਰਨ ਮਾਲੀ ਨੁਕਸਾਨ ਵੀ ਹੋਇਆ | ਬਰਫ਼ਵਾਰੀ ਕਾਰਨ ਤਾਇਵਾਨ ਦੀ ਰਾਜਧਾਨੀ ਤੈਪਈ ਤੋਂ ਆਇਆ ਇਵਾ ਏਅਰਲਾਈਨਜ਼ ਦਾ ਬੋਇੰਗ 777 ਹਵਾਈ ਜਹਾਜ਼ ਵੈਨਕੂਵਰ ਦੇ ਹਵਾਈ ਅੱਡੇ ‘ਤੇ ਰਨਵੇਅ ‘ਤੇ ਉਤਰਨ ਦੀ ਬਜਾਏ ਘਾਹ ‘ਤੇ ਉਤਾਰਨਾ ਪਿਆ ਪਾਇਲਟ ਦੀ ਸੂਝ ਕਾਰਨ ਕੋਈ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਅਤੇ ਯਾਤਰੀਆਂ ਨੂੰ ਬੱਸਾਂ ਰਾਹੀਂ ਸੁੱਰਖਿਅਤ ਥਾਂ ‘ਤੇ ਪਹੁੰਚਾਇਆ ਗਿਆ ਤੇ ਰਨਵੇਅ ਕੁਝ ਸਮੇਂ ਲਈ ਬੰਦ ਕਰਨਾ ਪਿਆ | ਖਰਾਬ ਮੌਸਮ ਕਾਰਨ ਰਾਸ਼ਟਰੀ ਤੇ ਅੰਤਰਰਾਸ਼ਟਰੀ 65 ਉਡਾਣਾਂ ਰੱਦ ਕਰਨੀਆਂ ਪਈਆਂ | ਜਿਸ ਕਾਰਨ ਯਾਤਰੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਬਹੁਤ ਸਾਰੇ ਸਕੂਲ ਤੇ ਕਾਲਜ ਵੀ ਬੰਦ ਰਹੇ | ਇਸ ਦੌਰਾਨ ਨਿਊਵੈਸਟਮਨਿਸਟਰ ਤੇ ਵੈਨਕੂਵਰ ਨੂੰ ਜੋੜਦੇ ਕੁਈਨਜ਼ਬਰੋ ਪੁਲ ‘ਤੇ ਬਹੁਤ ਸਾਰੇ ਵਾਹਨ ਫਸ ਗਏ ਤੇ ਕਈਆਂ ਨੇ ਆਪਣੇ ਵਾਹਨ ਉੱਥੇ ਹੀ ਛੱਡ ਕੇ ਨੇੜੇ ਸਥਿਤ ਗੁਰਦੁਆਰਾ ਸਾਹਿਬ ਸੁੱਖ ਸਾਗਰ ਵਿਖੇ ਸ਼ਰਨ ਲਈ, ਜਿੱਥੇ ਗੁਰੂ ਘਰ ਦੇ ਪ੍ਰਬੰਧਕਾਂ ਵਲੋਂ ਉਨ੍ਹਾਂ ਵਾਸਤੇ ਲੰਗਰ ਤੇ ਰਿਹਾਇਸ਼ ਦਾ ਪ੍ਰਬੰਧ ਕੀਤਾ ਗਿਆ | ਬਰਫ਼ਵਾਰੀ ਦਾ ਅਸਰ ਖਾਣ ਪੀਣ ਵਾਲੀਆਂ ਵਸਤਾਂ ‘ਤੇ ਵੀ ਪਿਆ ਹੈ | ਖਾਸ ਕਰ ਗੋਭੀ ਤੇ ਜਿੱਥੇ ਗੋਭੀ ਦਾ ਇਕ ਫੁੱਲ 10 ਡਾਲਰ 99 ਸੈਂਟ ਭਾਵ 660 ਰੁਪਏ ਦਾ ਵਿਕ ਰਿਹਾ ਹੈ |