ਗੈਂਗਸਟਰ Goldy Brar detained in US: Punjab CM ਭਗਵੰਤ ਮਾਨ

0
229

ਪੁਲਿਸ ਮੁਤਾਬਕ ਕੈਨੇਡਾ ‘ਚ ਬੈਠੇ ਗੋਲਡੀ ਬਰਾੜ ਅਤੇ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਲਈ ਜ਼ਿੰਮੇਵਾਰ ਹਨ।

ਪੰਜਾਬ ਦੇ ਮਾਨਸਾ ‘ਚ 30 ਤੋਂ ਵੱਧ ਗੋਲੀਆਂ ਚਲਾ ਕੇ ਪੰਜਾਬੀ ਸਿੰਗਰ ਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦਾ ਕਤਲ ਕਰਨ ਵਾਲੇ ਗੋਲਡੀ ਬਰਾੜ ਦਾ ਪੂਰਾ ਨਾਂ ਸਤਵਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਹੈ। ਦੱਸ ਦਈਏ ਕਿ ਤਾਜ਼ਾ ਜਾਣਕਾਰੀ ਮੁਤਾਬਕ ਬਰਾੜ ਨੂੰ ਯੂਐਸ ਦੇ ਕੈਲੀਫੋਰਨੀਆ ‘ਚ ਡਿਟੇਨ ਕੀਤਾ ਗਿਆ ਹੈ ਅਤੇ FBI ਉਸ ਦੇ ਜ਼ੁਰਮ ਦੀ ਸਾਰੀ ਜਾਣਕਾਰੀ ਮੰਗ ਰਹੀ ਹੈ।

ਇੱਥੇ ਜਾਣੋ ਕੌਣ ਹੈ ਗੈਂਗਸਟਰ ਗੋਲਡੀ ਬਰਾੜ -ਸਤਵਿੰਦਰ ਸਿੰਘ ਉਰਫ ਗੋਲਡੀ ਬਰਾੜ ਦਾ ਜਨਮ 1994 ‘ਚ ਹੋਇਆ ਸੀ ਅਤੇ ਉਸ ਨੇ ਬੀਏ ਦੀ ਡਿਗਰੀ ਪੂਰੀ ਕੀਤੀ ਹੈ। ਸਤਵਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਦੀਆਂ 5 ਵੱਖ-ਵੱਖ ਤਸਵੀਰਾਂ ਪੰਜਾਬ ਪੁਲਿਸ ਦੇ ਡੋਜ਼ੀਅਰ ‘ਚ ਹਨ, ਤਸਵੀਰਾਂ ਦੇਖ ਕੇ ਪਤਾ ਲੱਗਦਾ ਹੈ ਕਿ ਗੋਲਡੀ ਬਰਾੜ ਸਮੇਂ ਦੇ ਨਾਲ ਆਪਣਾ ਹੁਲੀਆ ਬਦਲਦਾ ਰਹਿੰਦਾ ਹੈ।

ਗੋਲਡੀ A+ ਸ਼੍ਰੇਣੀ ਦਾ ਗੈਂਗਸਟਰ ਹੈ ਤੇ ਅਦਾਲਤ ਵੱਲੋਂ ਭਗੌੜਾ ਕਰਾਰ – ਡੋਜ਼ੀਅਰ ‘ਚ ਗੋਲਡੀ ਬਰਾੜ ਦੇ 12 ਸਾਥੀਆਂ ਦਾ ਪੂਰੀ ਤਰ੍ਹਾਂ ਖੁਲਾਸਾ ਕੀਤਾ ਗਿਆ ਹੈ ਜੋ ਅਪਰਾਧਿਕ ਗਤੀਵਿਧੀਆਂ ਵਿਚ ਉਸ ਦੇ ਨਾਲ ਸ਼ਾਮਲ ਹੁੰਦੇ ਹਨ। ਉਸ ਦੇ ਸਾਥੀਆਂ ਵਿਚ ਰਾਜਸਥਾਨ ਦੇ ਗੈਂਗਸਟਰ ਸੰਪਤ ਨਹਿਰਾ ਦਾ ਨਾਂ ਪਹਿਲੇ ਨੰਬਰ ‘ਤੇ ਆਉਂਦਾ ਹੈ। ਪੰਜਾਬ ਦੇ ਬਦਨਾਮ ਗੈਂਗਸਟਰ ਲਾਰੇਂਸ ਬਿਸ਼ਨੋਈ ਦਾ ਨਾਂ ਵੀ ਇਸ ਲਿਸਟ ‘ਚ ਸ਼ਾਮਲ ਹੈ। ਨਹਿਰਾ ਉਹ ਗੈਂਗਸਟਰ ਹੈ ਜਿਸ ਨੇ ਸਾਲ 2018 ‘ਚ ਮੁੰਬਈ ਜਾ ਕੇ ਸਲਮਾਨ ਖ਼ਾਨ ਦੇ ਘਰ ਦੀ ਰੇਕੀ ਕੀਤੀ ਸੀ।

ਦੱਸ ਦਈਏ ਕਿ ਗੋਲਡੀ ਬਰਾੜ ‘ਤੇ ਕਤਲ, ਕਤਲ ਦੀ ਕੋਸ਼ਿਸ਼, ਜਬਰੀ ਵਸੂਲੀ ਵਰਗੇ ਗੰਭੀਰ ਮਾਮਲੇ ਦਰਜ ਹਨ, ਗੋਲਡੀ ‘ਤੇ ਪੰਜਾਬ ‘ਚ ਕੁੱਲ 16 ਅਪਰਾਧਿਕ ਮਾਮਲੇ ਦਰਜ ਹਨ ਜਦਕਿ 4 ਕੇਸ ਅਜਿਹੇ ਹਨ, ਜਿਨ੍ਹਾਂ ‘ਚੋਂ ਉਹ ਬਰੀ ਹੋ ਚੁੱਕਿਆ ਹੈ। ਕੈਨੇਡਾ ਭੱਜਣ ਤੋਂ ਪਹਿਲਾਂ ਗੋਲਡੀ ਨੇ ਪੰਜਾਬ ਦੇ ਫ਼ਿਰੋਜ਼ਪੁਰ ਅਤੇ ਸ੍ਰੀ ਮੁਕਤਸਰ ਸਾਹਿਬ ਵਿੱਚ ਹੋਰ ਅਪਰਾਧਿਕ ਗਤੀਵਿਧੀਆਂ ਕੀਤੀਆਂ ਸੀ।

ਪੁਲਿਸ ਸੂਤਰਾਂ ਮੁਤਾਬਕ ਲਾਰੈਂਸ ਦੇ ਜੇਲ੍ਹ ਜਾਣ ਤੋਂ ਬਾਅਦ ਹੁਣ ਸਤਵਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਕੈਨੇਡਾ ਬੈਠੇ ਗੈਂਗ ਦੀ ਕਮਾਂਡ ਸੰਭਾਲ ਰਿਹਾ ਸੀ। ਜੇਲ੍ਹ ਵਿੱਚ ਬੈਠਾ ਲਾਰੈਂਸ ਜੇਲ੍ਹ ਚੋਂ ਸਿਰਫ ਇਸ਼ਾਰਾ ਕਰਦਾ ਜੋ ਕੈਨੇਡਾ ਬੈਠੇ ਗੋਲਡੀ ਤੱਕ ਪਹੁੰਚਦਾ ਅਤੇ ਉਸ ਤੋਂ ਬਾਅਦ ਗੋਲਡੀ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ ਤੇ ਹਿਮਾਚਲ ਵਿੱਚ ਬੈਠੇ ਸ਼ੂਟਰਾਂ ਨਾਲ ਸੰਪਰਕ ਕਰਦਾ ਅਤੇ ਉਨ੍ਹਾਂ ਨੂੰ ਤਿਆਰ ਕਰਦਾ ਹੈ, ਫਿਰ ਟਾਸਕ ਦਿੰਦਾ ਹੈ ਅਤੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ।