ਵਰਿੰਦਰਪਾਲ ਸ਼ਰਮਾ ਦੀਵਾਨਾ ਦੀ ਰਿਸ਼ਵਤ ਮੰਗਦੇ ਦੀ ਆਡੀਉ

0
271

ਰਿਸ਼ਵਤਖੋਰ ਕਾਮਰੇਡ ਵਰਿੰਦਰਪਾਲ ਸ਼ਰਮਾ ਦੀਵਾਨਾ ਦੀ ਰਿਸ਼ਵਤ ਮੰਗਦੇ ਦੀ ਆਡੀਉ ਲੀਕ – ਬਰਨਾਲਾ ਦੀ ਪ੍ਰੈੱਸ ਨੇ ਇਸ ਮਸਲੇ ਨੂੰ ਪੂਰੀ ਤਰਾਂ ਦਬਾਇਆ

ਆਡੀਓ ਵਿਚ ਵਰਿੰਦਰ ਦੀਵਾਨਾ ਮੰਨ ਰਿਹਾ ਹੈ ਕਿ ਮੈਂ ਰਿਸ਼ਵਤ ਲੈਣ ਲੱਗ ਪਿਆ ਹਾਂ ਅਤੇ ਪੰਕਜ ਕੁਮਾਰ ਨਾਲ ਰੇਟ ਵੀ ਸੈੱਟ ਕਰ ਰਿਹਾ – ਵਿਜੀਲੈਂਸ ਬਿਊਰੋ ਨੇ ਬਰਨਾਲਾ ਤਾਇਨਾਤ ਕਿਸਾਨ ਯੂਨੀਅਨ/ਤਰਕਸੀਲ/ਕਾਮਰੇਟ ਗੱਠਜੋੜ (ਕਤਕ ਗੱਠਜੋੜ)ਦੇ ਸਾਂਝੇ ਭਗਤ ਸਿੰਘ ਉਰਫ ਵਰਿੰਦਰ ਦੀਵਾਨਾ ਇੰਸਪੈਕਟਰ ਲੀਗਲ ਮੈਟਰੋਲੋਜੀ ਨੂੰ ਫਿਟਨੈੱਸ ਸਰਟੀਫਿਕੇਟ ਜਾਰੀ ਕਰਨ ਬਦਲੇ 4,380 ਰੁਪਏ ਰਿਸ਼ਵਤ ਲੈਂਦਿਆਂ ਕੀਤਾ ਕਾਬੂ ਕੀਤਾ ਸੀ। ਇਸ ਗੱਠਜੋੜ ਦੇ ਲੋਕਾਂ ਨੇ ਰੌਲਾ ਪਾਇਆ ਸੀ ਕਿ ਸਮਾਜ ਸੇਵੀ ਵਰਿੰਦਰ ਦੀਵਾਨਾ ਰਿਸ਼ਵਤ ਨਹੀਂ ਲੈ ਸਕਦਾ। 4380 ਵਾਲੀ ਰਉਂਡ ਫਿੰਗਰ ਬਾਰੇ ਵੀ ਸਵਾਲ ਉਠਾਏ ਸੀ।

ਅੱਜ ਵਰਿੰਦਰ ਦੀਵਾਨਾ ਨੂੰ ਰੰਗੇ ਹੱਥੀਂ ਫੜਾਉਣ ਵਾਲੇ ਵੀਰ ਪੰਕਜ ਨਾਲ ਗੱਲਬਾਤ ਹੋਈ ।
ਉਸ ਨੇ ਦੱਸਿਆ ਕਿ ਵਰਿੰਦਰ ਦੀਵਾਨੇ ਨੇ ਅਸੀਂ ਕਿਵੇਂ ਦੁਖੀ ਕੀਤੇ ਹੋਏ ਸੀ। ਉਸ ਨਾਲ ਹੋਈ ਵੀਡੀਓ ਗੱਲਬਾਤ ਅਤੇ ਦੀਵਾਨੇ ਦੀਆਂ ਰਿਸ਼ਵਤ ਮੰਗਣ ਦੀਆਂ ਆਡੀਓ ਰਿਕਾਰਡਜ਼ ਵੀ ਮਿਲੀਆਂ ਹਨ ਸਾਰੇ ਸਬੂਤ ‘ਕਤਕ ਗੱਠਜੋੜ’ ਅੱਗੇ ਰੱਖਾਂਗੇ।

ਅਫਸੋਸ ਹੈ ਕਿ ਬਰਨਾਲਾ ਦੀ ਪ੍ਰੈੱਸ ਨੇ ਇਸ ਮਸਲੇ ਨੂੰ ਪੂਰੀ ਤਰਾਂ ਦਬਾ ਕੇ ਰੱਖਿਆ ਹੋਇਆ ਹੈ।

ਵਰਿੰਦਰ ਦੀਵਾਨਾ ਕਿਵੇਂ ਫਸਿਆ । ਹੁਣ ਕਿਤੇ ਦੀਵਾਨਾਵਾਦੀ ਇਹ ਨਾ ਕਹਿ ਦੇਣ ਕਿ ਇਹ ਆਵਾਜ਼ ਸਾਡੇ ਇੰਸਪੈਕਟਰ ਸਾਹਿਬ ਦੀ ਨਹੀਂ । ਇਸ ਆਡੀਓ ਵਿਚ ਦੀਵਾਨਾ ਮੰਨ ਰਿਹਾ ਹੈ ਕਿ ਮੈਂ ਰਿਸ਼ਵਤ ਲੈਣ ਲੱਗ ਪਿਆ ਹਾਂ ਅਤੇ ਪੰਕਜ ਕੁਮਾਰ ਨਾਲ ਰੇਟ ਵੀ ਸੈੱਟ ਕਰ ਰਿਹਾ ਹੈ। ਅਖੀਰ ਵਿਚ ਰਿਸ਼ਵਤ ਦੀ 80 ਰੁਪਏ ਪਰ ਕੰਡਾ ਮੁਕੱਰਰ ਹੋ ਜਾਂਦੀ ਹੈ। ਇਸੇ 80 ਰੁਪਈਆਂ ਨੇ ਦੀਵਾਨਾ ਨੂੰ ਜੇਲ ਤੱਕ ਪੁਜਦਾ ਕਰ ਦਿੱਤਾ।

ਇਸ ਆਡੀਓ ਵਿਚ ਗੰਦੀਆਂ ਗਾਲ਼ਾਂ ਹਨ ਇਸ ਲਈ ਭੈਣਾਂ- ਧੀਆਂ ਦੂਰ ਰਹਿਣ। ਮੈਂ ਇਹ ਆਡੀਓ ਪਾਉਣੀ ਵੀ ਨਹੀਂ ਸੀ ਚਹੁੰਦਾ ਪਰ ਅਸਲੀਅਤ ਸਾਹਮਣੇ ਲਿਆਉਣ ਲਈ ਪਾਉਣੀ ਜਰੂਰੀ ਸੀ। ਦਲਾਲ ਸਾਫ ਆਖ ਰਿਹਾ ਹੈ ਕਿ ਮੈਂ ਰਿਸ਼ਵਤ ਮੰਗ ਰਿਹਾ ਹਾਂ। ਜਿਹੜੇ ਕਹਿੰਦੇ ਹਨ ਕਿ ਦੀਵਾਨੇ ਨੂੰ ਸਾਜਿਸ਼ ਅਧੀਨ ਫਸਾਇਆ ਗਿਆ ਹੈ ਉਹ ਜਰੂਰ ਸੁਣ ਲੈਣ। ਤੁਸੀਂ ਖੁਦ ਪੰਕਜ ਕੁਮਾਰ ਦੀ ਥਾਂ ਖੜ੍ਹ ਕੇ ਦੇਖੋ ਜਦੋਂ ਇਕ ਆਮ ਦੁਕਾਨਦਾਰ ਨੂੰ ਵੀ ਆਪਣੀ ਕਮਾਈ ਵਿਚੋਂ ਰਿਸ਼ਵਤ ਦੇਣੀ ਪੈਂਦੀ ਹੈ ਤਾਂ ਅਫਸਰਾਂ ਦੀਆਂ ਗਾਲਾਂ ਵੀ ਸੁਣਨੀਆਂ ਪੈਂਦੀਆਂ ਹਨ। ਅੱਕ ਕੇ ਬੰਦਾ ਕੋਈ ਕਾਰਵਾਈ ਕਰੂਗਾ ਕਿ ਨਹੀਂ ?

ਸਮਾਜ ਸੇਵੀ ਲੋਕਾਂ ਨੂੰ ਪੰਕਜ ਵਰਗੇ ਲੋਕਾਂ ਨਾਲ ਖੜ੍ਹਨਾ ਚਾਹੀਦਾ ਹੈ ਨਾ ਕਿ ਦੀਵਾਨੇ ਵਰਗੇ ਕਰੱਪਟ ਅਫਸਰਾਂ ਨਾਲ । ਜਿਹੜੇ ਲੋਕ ਦੀਵਾਨੇ ਨੂੰ ਦੁੱਧ ਧੋਤਾ ਸਾਬਤ ਕਰ ਰਹੇ ਸੀ ਉਹ ਜਵਾਬ ਜਰੂਰ ਦੇਣ ।

ਵਰਿੰਦਰ ਦੀਵਾਨਾ ਇੰਸਪੈਕਟਰ ਲੀਗਲ ਮੈਟਰੋਲੋਜੀ ਬਰਨਾਲਾ ਰਿਸ਼ਵਤ ਮੰਗਣ ਲਈ ਅਕਸਰ ਵੈਟਸਅਪ ਕਾਲ ਕਰਦਾ ਸੀ ਤਾਂ ਕਿ ਕਾਲ ਰਿਕਾਰਡ ਨਾ ਹੋ ਸਕੇ। ਇਹ ਕਾਲਾਂ ਪੰਕਜ ਕੁਮਾਰ ਨੂੰ ਕੀਤੀਆਂ ਗਈਆਂ ਹਨ। ਇਹ ਕਾਲਾਂ ਵੀ ਤੁਹਾਨੂੰ ਸੁਣਾਵਾਂਗੇ। ਦੇਖਦੇ ਹਾਂ ਜਿਹੜੀਆਂ ਜਥੇਬੰਦੀਆਂ ਅਤੇ ਲਿਖਾਰੀ ਸਭਾਵਾਂ ਦੀਵਾਨੇ ਦੇ ਹੱਕ ਵਿਚ ਖੜ੍ਹੀਆਂ ਹਨ ਉਹ ਕੀ ਜਵਾਬ ਦੇਣਗੀਆਂ ।

ਕਿਸਾਨ ਯੂਨੀਅਨ/ਤਰਕਸੀਲ/ਕਾਮਰੇਟ ਗੱਠਜੋੜ (ਕਤਕ ਗੱਠਜੋੜ) ਦੇ ਵਰਿੰਦਰ ਦੀਵਾਨਾ ਦਾ ਇਕ ਦਲਾਲ ਵੀ ਸੀ। ਉਹ ਦੁਕਾਨਦਾਰਾਂ ਤੋਂ ਜਿਸ ਢੰਗ ਨਾਲ ਰਿਸ਼ਵਤ ਦੇ ਰੁਪਏ ਮੰਗਦਾ ਸੀ ਉਹ ਬੜਾ ਸ਼ਰਮਨਾਕ ਹੈ। ਉਸ ਵਿਚ ਉਹ ਗਾਲਾਂ ਤੱਕ ਕਢਦਾ ਹੈ। ਜੇ ਤੁਸੀਂ ਉਸ ਦੀਆਂ ਫੋਨ ਰਿਕਾਰਡ ਸੁਣ ਲਓ ਤਾਂ ਸ਼ਰਮ ਨਾਲ ਪਾਣੀ-ਪਾਣੀ ਹੋ ਜਾਵੋਂਗੇ। ਅਜਿਹੇ ਲੋਕਾਂ ਨੂੰ ਫੜਾਉਣ ਵਾਲੇ ਪੰਕਜ ਕੁਮਾਰ ਵਰਗੇ ਲੋਕਾਂ ਦਾ ਖੜ੍ਹਨਾ ਸਭ ਦਾ ਫਰਜ ਹੈ ਤਾਂ ਕਿ ਲੋਕਸੇਵਾ ਦੇ ਨਾਮ ਤੇ ਸਮਾਜ ਵਿਚ ਵਿਚਰ ਰਹੇ ਲੋਕਾਂ ਦੀ ਚੜ੍ਹ ਮੱਚਣ ਤੋਂ ਰੋਕਿਆ ਜਾ ਸਕੇ।

ਗੁਰਸੇਵਕ ਸਿੰਘ ਧੌਲਾ