‘ਆਪ’ ਨੇ ਦਿੱਲੀ ਵਿੱਚ ਹਥਿਆਰਾਂ ਦੀ ਸਿਖਲਾਈ ਦੇਣ ਲਈ ਦਿੱਲੀ ਦੇ ਸਕੂਲਾਂ ਵਿੱਚ 8 ਸ਼ੂਟਿੰਗ ਰੇਂਜਾਂ ਸ਼ੁਰੂ ਕੀਤੀਆਂ

0
147

ਭਾਰਤੀ ਸਮਾਜ ਜਾਤ ਦੇ ਆਧਾਰ ‘ਤੇ ਚਾਰ ਵੱਖ-ਵੱਖ ਸਮੂਹਾਂ ਵਿੱਚ ਵੰਡਿਆ ਹੋਇਆ ਸੀ। ਹਥਿਆਰ ਰੱਖਣ ਦਾ ਅਧਿਕਾਰ ਸਿਰਫ਼ ਰਾਜਪੂਤਾਂ ਦੇ ਰਾਜਿਆਂ ਨੂੰ ਸੀ। ਪਰ ਜਦੋਂ ਮੁਗਲ ਹਮਲਾਵਰ ਆਏ ਤਾਂ ਪ੍ਰਿਥਵੀ ਰਾਜ ਚੌਹਾਨ ਤੋਂ ਇਲਾਵਾ, ਬਾਕੀ ਰਾਜਪੂਤ ਰਾਜਿਆਂ ਨੇ ਹਥਿਆਰਾਂ ਦੀ ਵਰਤੋਂ ਨਹੀਂ ਕੀਤੀ, ਸਗੋਂ ਆਪਣੇ ਰਾਜ ਨੂੰ ਬਰਕਰਾਰ ਰੱਖਣ ਲਈ ਹਮਲਾਵਰਾਂ ਨਾਲ ਆਪਣੀਆਂ ਧੀਆਂ ਦਾ ਵਿਆਹ ਕਰਵਾ ਕੇ ਹਮਲਾਵਰਾਂ ਨਾਲ ਸਮਝੌਤਾ ਕੀਤਾ।

ਚੋਣਵੇਂ ਰਾਜਪੂਤ ਰਾਜਿਆਂ ਕੋਲ ਹਥਿਆਰ ਚੁੱਕਣ ਦੇ ਅਧਿਕਾਰ ਦੀ ਇਜ਼ਾਜ਼ਤ ਕਾਰਨ, ਭਾਰਤ ਇੱਕ ਗੁਲਾਮ ਦੇਸ਼ ਬਣ ਗਿਆ।

ਬਾਅਦ ਵਿੱਚ ਜਾਟ ਨੇਤਾ ਚੂਰਾਮਨ ਦੀ ਅਗਵਾਈ ਹੇਠ ਕਿਸਾਨਾਂ ਨੇ ਤਿੰਨ ਸੌ ਸਾਲ ਪਹਿਲਾਂ ਬਗ਼ਾਵਤ ਕੀਤੀ ਅਤੇ ਮੁਗਲਾਂ ਦੇ ਨੱਕ ਵਿੱਚ ਦਮ ਕੀਤਾ।

ਅਜਿਹਾ ਹੀ ਮਾਮਲਾ ਆਨੰਦਪੁਰ ਸਾਹਿਬ ਦੇ ਆਲੇ-ਦੁਆਲੇ ਦੇ ਪਹਾੜੀ ਇਲਾਕਿਆਂ ਵਿੱਚ ਦੇਖਿਆ ਗਿਆ ਸੀ, ਜਿੱਥੇ ਪਹਾੜੀ ਰਾਜਿਆਂ ਨੂੰ ਸਿਰਫ਼ ਹਥਿਆਰ ਰੱਖਣ ਦਾ ਅਧਿਕਾਰ ਸੀ। 1699 ਦੀ ਵਿਸਾਖੀ ਮੌਕੇ ਗੁਰੂ ਗੋਬਿੰਦ ਸਿੰਘ ਜੀ ਵੱਲੋ ਆਮ ਲੋਕਾਂ ਨੂੰ ਹਥਿਆਰਬੰਦ ਕਰਨ ‘ਤੇ ਪਹਾੜੀ ਰਾਜੇ ਭੜਕ ਗਏ ਸਨ। ਗੁਰੂ ਸਾਹਿਬ ਨੇ ਹਰ ਜਾਤ-ਬਰਾਦਰੀ ਦੇ ਲੋਕਾਂ ਨੂੰ ਹਥਿਆਰ ਰੱਖਣ ਦੀ ਆਜ਼ਾਦੀ ਬਖਸ਼ੀ ਤੇ ਜੰਗ ਦੇ ਮੈਦਾਨ ‘ਚ ਵਰਤਣ ਦੇ ਯੋਗ ਬਣਾਇਆ। ਅਛੂਤ ਐਲਾਨੇ ਗਏ ਲੋਕ, ਜਿਹੜੇ ਹਥਿਆਰ ਰੱਖਣ ਬਾਰੇ ਸੋਚ ਵੀ ਨਹੀਂ ਸੀ ਸਕਦੇ, ਉਹ ਰੰਘਰੇਟੇ ਗੁਰੂ ਕੇ ਬੇਟੇ ਬਣੇ। ਇਹ ਉਨ੍ਹਾਂ ਦੀ ਹਰ ਤਰ੍ਹਾਂ ਦੀ ਆਜ਼ਾਦੀ ਦਾ ਰਾਹ ਸੀ।

ਬਾਬਾ ਬੰਦਾ ਸਿੰਘ ਬਹਾਦਰ ਨੇ ਕਿਸਾਨੀ ਨੂੰ ਸੂਬਾ ਸਰਹਿੰਦ ਵਿਰੁੱਧ ਹਥਿਆਰ ਚੁੱਕਣ ਲਈ ਪ੍ਰੇਰਿਆ। ਜ਼ਿਆਦਾਤਰ ਕਿਸਾਨਾਂ ਕੋਲ ਹਥਿਆਰ ਨਹੀਂ ਸਨ ਪਰ ਉਹ ਆਪਣੇ ਕੋਲ ਮੌਜੂਦ ਖੇਤੀ ਸੰਦਾਂ ਨਾਲ ਬਹਾਦਰੀ ਨਾਲ ਲੜਦੇ ਸਨ। ਹੋਰ ਬਰਾਦਰੀਆਂ ਦੇ ਲੋਕ ਆਪੋ ਆਪਣੇ ਹਥਿਆਰਾਂ ਨਾਲ ਲੜੇ।

ਨਵੰਬਰ 1984 ਵਿੱਚ ਦਿੱਲੀ ਵਿੱਚ ਸਿੱਖਾਂ ਦੀ ਨਸਲਕੁਸ਼ੀ ਦੌਰਾਨ ਪੁਲਿਸ ਅਧਿਕਾਰੀਆਂ ਨੇ ਪਹਿਲਾਂ ਦਿੱਲੀ ਵਿਚ ਸਿੱਖਾਂ ਦੇ ਹਥਿਆਰ ਜ਼ਬਤ ਕੀਤੇ ਅਤੇ ਫਿਰ ਯੋਜਨਾਬੱਧ ਤਰੀਕੇ ਨਾਲ ਦੰਗਾਕਾਰੀਆਂ ਨੂੰ ਖੁੱਲੇ ਛੱਡ ਦਿੱਤਾ।

ਇੱਕ ਪਾਸੇ ਆਰਐਸਐਸ ਦੇਸ਼ ਭਰ ਵਿੱਚ ਹਥਿਆਰਾਂ ਦੀ ਸਿਖਲਾਈ ਦੇ ਰਹੀ ਹੈ। ‘ਆਪ’ ਨੇ ਦਿੱਲੀ ਵਿੱਚ ਹਥਿਆਰਾਂ ਦੀ ਸਿਖਲਾਈ ਦੇਣ ਲਈ ਦਿੱਲੀ ਦੇ ਸਕੂਲਾਂ ਵਿੱਚ 8 ਸ਼ੂਟਿੰਗ ਰੇਂਜਾਂ ਸ਼ੁਰੂ ਕੀਤੀਆਂ ਹਨ। ਰਾਘਵ ਚੱਢਾ ਅਤੇ ਕੇਜਰੀਵਾਲ ਟਵਿਟਰ ‘ਤੇ ਦਿੱਲੀ ਦੇ ਸਕੂਲਾਂ ‘ਚ ਹਥਿਆਰਾਂ ਦੀ ਸਿਖਲਾਈ ਦਾ ਪ੍ਰਚਾਰ ਕਰ ਰਹੇ ਹਨ। ਤੇ ਪੰਜਾਬ ਵਿੱਚ ਹਥਿਆਰਾਂ ‘ਤੇ ਪਾਬੰਦੀ ਲਾਈ ਜਾ ਰਹੀ ਹੈ, ਜਿੱਥੇ ਅਪਰਾਧ ਦਰ ਬਾਕੀ ਸੂਬਿਆਂ ਮੁਕਾਬਲੇ ਬਹੁਤ ਘੱਟ ਹੈ।

ਅਨੰਦਪੁਰ ਸਾਹਿਬ ਦੇ ਮਤੇ ਵਿਚ ਸਿੱਖਾਂ ਦੇ ਹਥਿਆਰ ਰੱਖਣ ਦੇ ਅਧਿਕਾਰ ਬਾਰੇ ਇਕ ਮਤਾ ਸੀ।

1947 ਵਿੱਚ ਕਈ ਸਿੱਖ ਆਪਣੇ ਆਪ ਨੂੰ ਬਚਾਉਣ ਵਿੱਚ ਕਾਮਯਾਬ ਹੋ ਗਏ ਕਿਉਂਕਿ ਉਨ੍ਹਾਂ ਕੋਲ ਹਥਿਆਰ ਸਨ। ਹਵਾਲੇ ਲਈ ਪਿੰਡ ਭੁੱਲੇਰ ਨਾਲ ਸਬੰਧਤ ਲੇਖ ਪੜ੍ਹ ਸਕਦੇ ਹੋ।
================= #Unpopular_Opinions #Unpopular_Ideas #Unpopular_Facts