During Brazil’s national anthem at the FIFA World Cup 2022, Neymar came out with a Sikh boy out of the dugout.
In their opening World Cup game on Thursday at the Lusail Stadium, Brazil defeated Serbia by 2-0. However, before the match began, netizens were intrigued after Brazilian captain Neymar walked out of the dugout with a Sikh boy.
ਦੁਨੀਆ ਦੇ ਸਭ ਤੋਂ ਪ੍ਰਸਿੱਧ ਪ੍ਰੋਗਰਾਮ ‘ਚ ਸਿੱਖਾਂ ਦੀ ਸ਼ਮੂਲੀਅਤ ਦੇਖਣ ਨੂੰ ਮਿਲ ਰਹੀ ਹੈ ਜੋ ਕਿ ਦੇਸ਼ ਤੇ ਪੰਜਾਬ ਕੌਮ ਲਈ ਮਾਨ ਵਾਲੀ ਗੱਲ ਹੈ। ਦਰਅਸਲ ਇਸ ਸਮੇਂ ਫੀਫਾ ਵਿਸ਼ਵ ਕੱਪ ਦੇ ਇਕ ਮੈਚ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ।
ਦੁਨੀਆ ਦੇ ਸਭ ਤੋਂ ਪ੍ਰਸਿੱਧ ਪ੍ਰੋਗਰਾਮ ‘ਚ ਸਿੱਖਾਂ ਦੀ ਸ਼ਮੂਲੀਅਤ ਦੇਖਣ ਨੂੰ ਮਿਲ ਰਹੀ ਹੈ ਜੋ ਕਿ ਦੇਸ਼ ਤੇ ਪੰਜਾਬ ਕੌਮ ਲਈ ਮਾਨ ਵਾਲੀ ਗੱਲ ਹੈ। ਦਰਅਸਲ ਇਸ ਸਮੇਂ ਫੀਫਾ ਵਿਸ਼ਵ ਕੱਪ ਦੇ ਇਕ ਮੈਚ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਜਿਸ ‘ਚ ਇਕ ਸਿੱਖ ਮੁੰਡਾ ਪੰਜ ਵਾਰ ਦੇ ਫੀਫਾ ਵਿਸ਼ਵ ਕੱਪ ਚੈਂਪੀਅਨ ਬ੍ਰਾਜ਼ੀਲ ਦੇ ਕਪਤਾਨ ਨੇਮਾਰ ਨਾਲ ਦੇਖਿਆ ਜਾ ਰਿਹਾ ਹੈ। ਮੁੰਡੇ ਦਾ ਨਾਮ ਜੋਸ਼ ਸਿੰਘ ਦੱਸਿਆ ਜਾ ਰਿਹਾ। ਵੀਡੀਓ ‘ਚ ਇਹ ਵੀ ਦੇਖਿਆ ਗਿਆ ਕਿ ਨੇਮਾਰ ਨੇ ਰਾਸ਼ਟਰੀ ਗੀਤ ਦੌਰਾਨ ਮੁੰਡੇ ਦੇ ਮੋਢੇ ‘ਤੇ ਹੱਥ ਵੀ ਰੱਖਿਆ।
ਦੱਸ ਦੇਈਏ ਕਿ ਬ੍ਰਾਜ਼ੀਲ ਨੇ ਵੀਰਵਾਰ ਨੂੰ ਲੁਸੇਲ ਸਟੇਡੀਅਮ ਵਿੱਚ ਸਰਬੀਆ ਨੂੰ 2-0 ਨਾਲ ਹਰਾ ਕੇ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ। ਨੇਮਾਰ ਵਿਸ਼ਵ ਕੱਪ ਵਿੱਚ ਸਰਬੀਆ ਉੱਤੇ ਬ੍ਰਾਜ਼ੀਲ ਦੀ 2-0 ਦੀ ਜਿੱਤ ਦੇ ਅੰਤਮ ਪਲਾਂ ਵਿੱਚ ਬੈਂਚ ਉੱਤੇ ਨਮ ਅੱਖਾਂ ਨਾਲ ਭਾਵੁਕ ਨਜ਼ਰ ਆਏ ਅਤੇ ਬਾਅਦ ਵਿਚ ਸੱਜੇ ਗਿੱਟੇ ਵਿੱਚ ਸੋਜ ਨਾਲ ਲੰਗੜਾਉਂਦੇ ਹੋਏ ਸਟੇਡੀਅਮ ਵਿਚੋਂ ਚਲੇ ਗਏ। ਬ੍ਰਾਜ਼ੀਲ ਟੀਮ ਦੇ ਡਾਕਟਰ ਰੋਡਰੀਗੋ ਲਾਸਮਾਰ ਨੇ ਕਿਹਾ ਕਿ ਨੇਮਾਰ ਦੇ ਸੱਜੇ ਗਿੱਟੇ ‘ਚ ਮੋਚ ਆ ਗਈ ਹੈ। ਉਨ੍ਹਾਂ ਨੇ ਹਾਲਾਂਕਿ ਇਹ ਨਹੀਂ ਦੱਸਿਆ ਕਿ ਉਹ ਸੋਮਵਾਰ ਨੂੰ ਸਵਿਟਜ਼ਰਲੈਂਡ ਦੇ ਖਿਲਾਫ ਟੀਮ ਦੇ ਅਗਲੇ ਮੈਚ ‘ਚ ਖੇਡਣ ਲਈ ਉਪਲੱਬਧ ਹੋਣਗੇ ਜਾਂ ਨਹੀਂ। ਉਨ੍ਹਾਂ ਕਿਹਾ, ‘ਅਸੀਂ ਡਗਆਊਟ ਵਿੱਚ ਬੈਂਚ ਉੱਤੇ ਅਤੇ ਫਿਰ ਫਿਜ਼ੀਓਥੈਰੇਪੀ ਦੌਰਾਨ ਉਸ ਦੇ ਦਰਦ ਵਾਲੀ ਥਾਂ ਉੱਤੇ ਬਰਫ਼ ਦੀ ਵਰਤੋਂ ਕੀਤੀ ਹੈ। ਸੱਟ ਦੀ ਗੰਭੀਰਤਾ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਉਹ ਨਿਗਰਾਨੀ ਹੇਠ ਰਹੇਗਾ।’ FIFA World Cup: Brazilian captain Neymar steps out with Sikh boy for national anthem