ਹਰਵਿੰਦਰ ਸੋਨੀ ਯੋਗਤਾ ਬੱਸ ਇਕੋ ਸੀ…

0
923

Shiv Sena leader Harvinder Soni arrested in Gurdaspur – ਇੱਕ ਪਾਇਲਟ ਗੱਡੀ, ਇਕ ਬੁਲਟ ਪਰੂਫ ਸਕਾਰਪੀਓ, 26 ਗੰਨਮੈਨ ਨਫਰਤੀ ਨਾਗ ਹਰਵਿੰਦਰ ਸੋਨੀ ਨੂੰ ਮਿਲੇ ਹੋਏ ਸਨ। ਉਸਦੀ ਯੋਗਤਾ ਬੱਸ ਇਕੋ ਸੀ – ਸਿੱਖਾਂ ਖਿਲਾਫ ਜ਼ਹਿਰ ਉਗਲਣੀ।

ਗੰਨਮੈਨਾਂ ਲਈ ਨਾ ਸੌਣ ਦੀ ਜਗ੍ਹਾ, ਨਾ ਉਨ੍ਹਾਂ ਨੂੰ ਰੋਟੀ ਖੁਆਉਣ ਦਾ ਪ੍ਰਬੰਧ। ਜ਼ਾਹਰ ਹੈ ਕਿ ਇਹੋ ਜਿਹੇ ਨੰਗ ਨਫ਼ਰਤੀਆਂ ਨੂੰ ਪਾਲਣਾ ਸਰਕਾਰੀ ਅਤੇ ਪੰਜਾਬ ਪੁਲਿਸ ਦੀ ਪਾਲਿਸੀ ਦਾ ਹਿੱਸਾ ਹੈ।

ਇਹੋ ਜਿਹੇ ਲੋਕਾਂ ਦੀ ਅਸਲ ਜਗ੍ਹਾ ਜੇਲ੍ਹ ਸੀ ਪਰ ਕਾਂਗਰਸ ਨੇ ਪੈਦਾ ਕੀਤੇ ਤੇ ਬਾਦਲਾਂ – ਭਾਜਪਾ ਨੇ ਇਨ੍ਹਾਂ ਨੂੰ ਸਿਰ ‘ਤੇ ਬਿਠਾਇਆ।

ਉੱਧਰ ਪੰਜਾਬ ਦੇ ਗੱਭਰੂ ਪੁੱਤ ਸਿੱਧੂ ਮੂਸੇਵਾਲੇ ਕੋਲ ਚਾਰ ਗੰਨਮੈਨ ਸਨ, ਉਸ ਕੋਲੋਂ ਵੀ ਪੁਲਿਸ ਅਧਿਕਾਰੀਆਂ ਨੇ ਦੋ ਵਾਪਸ ਲੈ ਲਏ ਤੇ ਫਿਰ ਇਨ੍ਹਾਂ ਗੰਨਮੈਨ ਵਾਪਸੀ ਦੀ ਮਸ਼ਹੂਰੀ ਕਰਕੇ ਉਸਦੇ ਕਤਲ ਦਾ ਰਾਹ ਖੋਲ੍ਹਿਆ।

#Unpopular_Opinions #Unpopular_Ideas #Unpopular_Facts

ਨਕਲੀ ਸ਼ਿਵ ਸੈਨਾ ਦੇ ਇਸ ਆਗੂ ਨੂੰ ਪੰਜਾਬ ਵਿੱਚ ਛੱਬੀ ਗੰਨਮੈਨ ਦਿੱਤੇ ਹੋਏ ਸਨ ਤੇ ਇੱਕ ਬੁਲੇਟ ਪਰੂਫ ਗੱਡੀ। ਜਦਕਿ ਸਿੱਧੂ ਮੂਸੇਆਲੇ ਨੂੰ ਕੇਵਲ ਦੋ।

ਗੰਨ ਕਲਚਰ ਖਤਮ ਕਰਨ ਦੀਆਂ ਦਲੀਲਾਂ ਤੇ ਅਪੀਲਾਂ ਕਰਨ ਵਾਲੇ ਲੀਡਰ ਪਹਿਲਾਂ ਖ਼ੁਦ ਆਪਣੇ ਲਾਇਸੰਸੀ ਹਥਿਆਰ ਤੇ ਗੰਨਮੈਨ ਤਿਆਗਣ ਤੇ ਨਾਲ ਹੀ ਅਜਿਹੇ ਲੋਕਾਂ ਨੂੰ ਦਿੱਤੇ ਹਥਿਆਰ ਵਾਪਸ ਲੈਣ। ਜੇ ਲੀਡਰ ਤੇ ਅਜਿਹੇ ਲੋਕ ਕੁਝ ਗਲਤ ਕਰਦੇ ਹੀ ਨਹੀਂ ਤਾਂ ਖਤਰਾ ਕਿਸ ਗੱਲ ਦਾ ਹੈ?

ਲੋਕਾਂ ਨੂੰ ਸਮਝਾਉਣ ਲਈ ਖ਼ੁਦ ਮਿਸਾਲਾਂ ਪੇਸ਼ ਕਰਨ। ਲੋਕ ਆਪੇ ਮਗਰ ਲੱਗ ਜਾਣਗੇ। ਦੇਖੀਏ ਹਥਿਆਰ ਤੇ ਗੰਨਮੈਨ ਤਿਆਗਣ ਦੀ ਪਹਿਲ ਕਿਹੜਾ ਲੀਡਰ ਕਰਦਾ?

-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

ਅਜਿਹੇ ਨਕਲੀ ਸ਼ਿਵ ਸੈਨਿਕਾਂ ਨੂੰ ਪੰਜਾਬ ਵਿੱਚ ਨਸ਼ੇ ਕਬੂਲ ਹਨ ਪਰ ਅਮ੍ਰਿਤ ਛਕਾਉਣਾ ਨਹੀਂ।

ਚੰਗੀ ਗੱਲ ਹੈ ਕਿ ਪੰਜਾਬ ਦੇ ਬਹੁਤ ਸਾਰੇ ਹਿੰਦੂ ਅਜਿਹੇ ਨਕਲੀ ਸ਼ਿਵ ਸੈਨਿਕਾਂ ਦੀ ਸੋਚ ਤੇ ਸਕੀਮਾਂ ਸਮਝ ਕੇ ਇਨ੍ਹਾਂ ਨੂੰ ਭੜਕਾਊ ਅਤੇ ਹੇਟ ਕਰਾਈਮ ਦੇ ਦਾਇਰੇ ‘ਚ ਰੱਖ ਰਹੇ ਹਨ। ਕੁਝ ਸੁਹਿਰਦ ਹਿੰਦੂ ਪੱਤਰਕਾਰ ਤਾਂ ਬਹੁਤ ਹੀ ਵਧੀਆ ਕੰਮ ਕਰਕੇ, ਪੰਜਾਬ ਦੇ ਸਪੂਤ ਹੋਣ ਦਾ ਹੱਕ ਅਦਾ ਕਰ ਰਹੇ ਹਨ।

1980ਵਿਆਂ ‘ਚ ਪੰਜਾਬੀ ਹਿੰਦੂ ਸਮਾਜ ਵਿਚਲੇ ਬਹੁਤੇ ਲੋਕ ਹਰਬੰਸ ਲਾਲ ਖੰਨਾ, ਲਕਸ਼ਮੀ ਕਾਂਤਾ ਚਾਵਲਾ, ਲਾਲਾ ਜਗਤ ਨਰਾਇਣ ਵਰਗਿਆਂ ਦੀ ਅਜਿਹੀ ਹੀ ਭੜਕਾਊ ਤੇ ਪੰਜਾਬ ਵਿਰੋਧੀ ਭੂਮਿਕਾ ਨੂੰ ਸਮਝ ਨਹੀਂ ਸਨ ਸਕੇ ਪਰ ਹੁਣ ਬਹੁਤ ਸਾਰੇ ਸਮਝ ਰਹੇ ਹਨ ਕਿ ਪੰਜਾਬ ਸਾਡਾ ਸਭ ਦਾ ਹੈ ਤੇ ਪੰਜਾਬ ਦੇ ਹੱਕਾਂ ਉਲਟ ਭੁਗਤਣ ਵਾਲੇ ਸਾਡੇ ਨਹੀਂ।

ਪੰਜਾਬ ਦਾ ਹਿੰਦੂ ਸਮਾਜ ਤਾਜ਼ਾ ਵਰਤਾਰੇ ‘ਚੋਂ ਭਲੀ-ਭਾਂਤ ਸਮਝ ਰਿਹਾ ਕਿ ਇਹ ਨਕਲੀ ਸ਼ਿਵ ਸੈਨਿਕ ਪੈਦਾ ਕਿੱਦਾਂ ਹੁੰਦੇ ਹਨ, ਇਨ੍ਹਾਂ ਨੂੰ ਸੁਰੱਖਿਆ ਕਿੱਦਾਂ ਤੇ ਕਿਸਤੋਂ ਮਿਲਦੀ, ਜਿਹੜੀ ਹੇਟ ਸਪੀਚ ਇਹ ਕਰਦੇ, ਉਸਦਾ ਫ਼ਾਇਦਾ ਕਿਸਨੂੰ ਹੁੰਦਾ ਤੇ ਨੁਕਸਾਨ ਕਿਸਨੂੰ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ