ਹੁਣ ਜਦੋਂ ਪੁਲਿਸ ਅਧਿਕਾਰੀ “ਹੇਟ ਸਪੀਚ” ਖਿਲਾਫ ਸਖਤੀ ਦੇ ਦਬਕੇ ਮਾਰ ਰਹੇ ਨੇ ਤਾਂ ਕੀ ਉਹ ਦੱਸ ਸਕਦੇ ਨੇ ਕਿ ਇੰਨੋ ਸਾਲ “ਹੇਟ ਸਪੀਚ” ਨੂੰ ਲਗਾਤਾਰ ਸਰਪ੍ਰਸਤੀ ਅਤੇ ਪੁਲਿਸ ਸੁਰੱਖਿਆ ਕਿਉਂ ਦਿੱਤੀ ਗਈ?
ਇਸਦੀ ਸਭ ਤੋਂ ਵੱਡੀ ਉਦਾਹਰਣ ਸੁਧੀਰ ਸੂਰੀ ਸੀ, ਜਿਸਦਾ ਕਤਲ ਵੀ ਉਸਦੀ ਜ਼ਹਿਰੀਲੀ ਜ਼ੁਬਾਨ ਕਰਕੇ ਹੋਇਆ। ਕਾਂਗਰਸ, ਭਾਜਪਾ ਅਤੇ ਬਾਦਲਾਂ ਨੇ ਲਗਾਤਾਰ ਇਸ “ਹੇਟ ਸਪੀਚ” ਨੂੰ ਸੁਰੱਖਿਆ ਅਤੇ ਸਟਰਪ੍ਰਸਤੀ ਦਿੱਤੀ ਤੇ ਹੁਣ ਇਸ ਦਾ ਰੌਲਾ ਵੀ ਇਹੀ ਪਾ ਰਹੇ ਨੇ ਤੇ ਸਿਰੇ ਦੀ ਮੱਕਾਰੀ ਵਰਤਦਿਆਂ ਉਂਗਲਾਂ ਇਹ ਸਿੱਖਾਂ ਵੱਲ ਕਰ ਰਹੇ ਨੇ।
#Unpopular_Opinions #Unpopular_Ideas #Unpopular_Facts
ਤੁਸੀਂ ਮਾਮੇ ਲੱਗਦੇ, ਹਥਿਆਰਾਂ ਤੋਂ ਬਗੈਰ ਦੀਪ ਸਿੱਧੂ ਮਾਰਤਾ – ਮੂਸੇਵਾਲਾ ਮਾਰਤਾ, ਮਤਲਬ ਸ਼ਿਵ ਸੈਨਾ ਵਾਲਿਆਂ ਨੂੰ ਦੇ ਦਿਉ 25-25 ਗੰਨਮੈਂਨ -ਤੇ ਸਿੱਖ ਹਥਿਆਰਾਂ ਬਗੈਰ ਚੱਲਣ ਤੇ ਜਦੋਂ ਮਰਜ਼ੀ ਰੇੜ ਦਿਉ
ਹੁਣ ਸ਼ਿਵ ਸੈਨਾ ਸਾਨੂੰ ਦੱਸੂਗੀ ਦਰਬਾਰ ਸਾਹਿਬ ਕਿਵੇਂ ਜਾਣਾ ? ਸ਼ਸਤਰਧਾਰੀ ਹੋਣਾ ਗੁਰੂ ਸਾਹਿਬਾਨ ਦਾ ਹੁਕਮ ਹੈ – ਅਕਾਲੀ ਨੇਤਾ ਉਪਕਾਰ ਸਿੰਘ ਸੰਧੂ
ਦਿੱਲੀ/ਨੋਇਡਾ, ਪੰਜਾਬ/ਚੰਡੀਗੜ੍ਹ ਵਿਚਲੇ ਮੀਡੀਏ ਜਾਂ ਪੱਤਰਕਾਰਾਂ ਵਿਚਲਾ ਫਿਰਕੂਪੁਣਾ ਵੇਖਣ ਲਈ ਇੱਕ ਸੌਖੀ ਕਸਵੱਟੀ ਹੈ – ਉਹ ਸਰਕਾਰ ਦੇ ਨੁਮਾਇੰਦਿਆਂ (ਮੰਤਰੀਆਂ ਆਦਿ) ਜਾਂ ਪੁਲਿਸ ਅਧਿਕਾਰੀਆਂ ਨੂੰ ਕਿਸੇ ਸਿੱਖ ਕਾਰਕੁੰਨ ਜਾ ਆਗੂ ‘ਤੇ ਕਾਰਵਾਈ ਕਰਾਉਣ ਲਈ ਤਾਂ ਹਰ ਸੁਆਲ ਪੁੱਛਣਗੇ ਪਰ ਜਾਅਲੀ ਸ਼ਿਵ ਸੈਨਾਵਾਂ ਦੇ ਨਫਰਤੀ ਬੋਲਾਂ ਅਤੇ ਬਲਾਤਕਾਰੀ ਸਾਧ ਬਾਰੇ, ਖਾਸ ਕਰ ਮੌੜ ਬੰਬ ਧਮਾਕੇ ਬਾਰੇ, ਕੋਈ ਕਾਰਵਾਈ ਨਾ ਹੋਣ ਬਾਰੇ ਕਦੇ ਸੁਆਲ ਵੀ ਨਹੀਂ ਪੁੱਛਣਗੇ ਤੇ ਨਾ ਹੀ ਕੋਈ ਖਬਰ ਤਿਆਰ ਕਰਨਗੇ।
ਪੰਜਾਬ ਵਿੱਚ ਗੰਨ ਕਲਚਰ ਖਤਮ ਕਰਨ ਦੇ ਨਾਮ ਹੇਠ ਲਾਇਸੰਸੀ ਹਥਿਆਰਾਂ ‘ਤੇ ਪਾਬੰਦੀ ਪੁਲਿਸ ਦੀਆਂ ਵੱਡੀਆਂ ਨਾਕਾਮੀਆਂ ਨੂੰ ਲੁਕਾਉਣ ਵਾਸਤੇ ਲਾਈ ਜਾ ਰਹੀ ਹੈ। ਸਿੱਧੂ ਮੂਸੇਆਲੇ ਦੇ ਹਾਈ ਪ੍ਰੋਫਾਇਲ ਕਤਲ ‘ਚ ਮਾਰਨ ਵਾਲੇ ਤੇ ਹਥਿਆਰ ਬਾਹਰਲੇ ਸੂਬਿਆਂ ਤੋਂ ਆਏ। ਹੋਰ ਵਾਰਦਾਤਾਂ ‘ਚ ਵਰਤੇ ਜਾਂਦੇ ਨਾਜਾਇਜ਼ ਹਥਿਆਰ ਵੀ ਯੂ.ਪੀ., ਬਿਹਾਰ, ਮੱਧ ਪ੍ਰਦੇਸ਼ ਵਗੈਰਾ ਤੋਂ ਆ ਰਹੇ ਹਨ ਤੇ ਪਾਬੰਦੀ ਪੰਜਾਬ ਦੇ ਲਾਇਸੰਸੀ ਹਥਿਆਰਾਂ ‘ਤੇ ਲਾਈ ਜਾ ਰਹੀ। ਜੇਕਰ ਪੰਜਾਬ ਵਿੱਚ ਗਲਤ ਲੋਕਾਂ ਕੋਲ ਲਾਇਸੰਸੀ ਹਥਿਆਰ ਹਨ ਤਾਂ ਉਹ ਦਿੱਤੇ ਕਿਸ ਨੇ? ਤੇ ਫਿਰ ਇਹ ਲਾਇਸੰਸ ਦੇਣ ਵਾਲਿਆਂ ‘ਤੇ ਕਾਰਵਾਈ ਕਿਓਂ ਨਹੀਂ ਹੋ ਰਹੀ? ਸੂਰੀ ਕਿਸੇ ਕੋਲ ਲਾਇਸੈਂਸੀ ਹਥਿਆਰ ਹੋਣ ਕਰਕੇ ਨਹੀਂ ਮਰਿਆ, ਪੁਲਿਸ ਅਤੇ ਸਰਕਾਰ ਵੱਲੋ ਉਸਨੂੰ ਸਿੱਖਾਂ ਖਿਲਾਫ ਜ਼ਹਿਰ ਉਗਲਣ ਦੇ ਦਿੱਤੇ ਲਾਇਸੰਸ ਕਰਕੇ ਮਰਿਆ। ਡਰੱਗਜ਼ ਦੀ ਸਮੱਸਿਆ ਪੁਲਿਸ ਦੀ ਮਿਲੀਭੁਗਤ ਤੋਂ ਬਗੈਰ ਨਹੀਂ ਵਧ ਸਕਦੀ ਸੀ। ਦੁਖਾਂਤ ਇਹ ਹੈ ਕਿ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਬਜਾਇ ਪੁਲਿਸ ਦੀਆਂ ਅਸਲੀ ਨਾਕਾਮੀਆਂ ਖਿਲਾਫ ਬੋਲਣ ਦੇ, ਇਸੇ ਦੀ ਬੋਲੀ ਬੋਲਦੀਆਂ ਨੇ।
================= #Unpopular_Opinions #Unpopular_Ideas #Unpopular_Facts