ਮੁੱਖ ਮੁੱਦਾ ਸੀ ਕਰੀਬ 6 ਸਾਲ ਪੁਰਾਣੇ ਮੌੜ ਬੰਬ ਧਮਾਕੇ ਦੇ ਬਲਾਤਕਾਰੀ ਸਾਧ ਦੇ ਚੇਲੇ ਦੋਸ਼ੀ ਫੜਨੇ ਤੇ ਬਿਸ ਦੇ ਮਗਰਲੀ ਵੱਡੀ ਸਾਜਿਸ਼ ਅਤੇ ਵੱਡੀ ਤਾਕਤ ਨੰਗੀ ਕਰਨਾ ਸੀ ਪਰ ਅੱਤਵਾਦ ਦਾ ਬਿਰਤਾਂਤ ਸਿੱਖਾਂ ਵੱਲ ਧੱਕਿਆ ਜਾ ਰਿਹਾ ਹੈ।
ਕੋਈ ਕਾਂਗਰਸੀ, ਭਾਜਪਾਈ, ਬਾਦਲ ਦਾ ਚਮਚਾ ਜਾਂ ਆਪ ਵਾਲਾ ਮੂੰਹ ਨਹੀਂ ਖੋਲ ਰਿਹਾ। ਪੰਜਾਬ ਦਾ ਡੀ ਜੀ ਪੀ ਇਸ ‘ਤੇ ਚੁੱਪ ਹੈ, ਕੋਈ ਪੱਤਰਕਾਰ ਸੁਆਲ ਨਹੀਂ ਪੁੱਛ ਰਿਹਾ, ਕੋਈ ਹਿੰਦੂਤਵੀ ਇਸ ਅਸਲੀ ਤੇ ਵੱਡੇ ਅੱਤਵਾਦ ‘ਤੇ ਨਹੀਂ ਬੋਲ ਰਿਹਾ। ਜੇ ਕਿਸੇ ਨੂੰ ਇਸ ਸਾਜ਼ਿਸ਼ੀ ਚੁੱਪ ਅਤੇ ਕਾਰਵਾਈ ਨਾ ਕੀਤੇ ਜਾਣ ਬਾਰੇ ਕੋਈ ਸ਼ੱਕ ਹੋਵੇ, ਉਹ ਇਹ ਬਿਲਕੁਲ ਤਾਜ਼ੀ ਖਬਰ ਪੜ੍ਹ ਲਵੇ।
ਮੁੱਦਾ ਸੀ ਇਹ ਦੱਸਣਾ ਤੇ ਕਾਰਵਾਈ ਕਰਨੀ ਕਿ ਸਿੱਧੂ ਮੂਸੇਵਾਲੇ ਦੀ ਸੁਰੱਖਿਆ ਘਟਾਉਣ ਦਾ ਫੈਸਲਾ ਕਿਸਨੇ ਲਿਆ, ਕਿਸਨੇ ਪੁਲਿਸ ਦੇ ਸਿਖਰ ਤੋਂ ਗੁਪਤ ਸੂਚੀ ਬਾਹਰ ਕੱਢੀ ਅਤੇ ਸਰਕਾਰ ਦੇ ਕਿਹੜੇ -ਕਿਹੜੇ ਕਰਿੰਦਿਆਂ ਨੇ ਇਹ ਜਨਤਕ ਕੀਤੀ, ਪਰ ਮੁੱਦਾ ਕਿਸੇ ਨੌਜਵਾਨ ਵਲੋਂ ਹਥਿਆਰ ਨਾਲ ਫੋਟੋ ਪਾਉਣ ਨੂੰ ਬਣਾਇਆ ਜਾ ਰਿਹਾ ਹੈ। ਪੰਜਾਬ ਦੇ ਗੱਭਰੂ ਪੁੱਤ ਦੇ ਕਤਲ ਦਾ ਰਾਹ ਖੋਲਣ ਵਾਲਿਆਂ ‘ਤੇ ਕੋਈ ਕਾਰਵਾਈ ਨਹੀਂ।
ਮੁੱਦਾ ਤਾਂ ਸੀ ਕਿ ਬਾਹਰੋਂ ਗੈਰਕਨੂੰਨੀ ਹਥਿਆਰ ਲਿਆ ਕੇ, ਬਾਹਰੋਂ ਆਏ ਬੰਦੇ ਪੰਜਾਬੀਆਂ ਦਾ ਇੰਨਾ ਵੱਡਾ ਨੁਕਸਾਨ ਕਰ ਗਏ ਪਰ ਮੁੱਦਾ ਲਾਇਸੰਸੀ ਹਥਿਆਰ ਬਣਾਏ ਜਾ ਰਹੇ ਹਨ।
ਬੜੀ ਸ਼ਾਤਰਤਾ ਨਾਲ ਮੁੱਦਾ ਘੁਮਾਇਆ ਜਾ ਰਿਹਾ ਤਾਂ ਕਿ ਸਿੱਖ ਨਿਸ਼ਾਨਾ ਬਣਾਏ ਜਾ ਸਕਣ।
================= #Unpopular_Opinions #Unpopular_Ideas #Unpopular_Facts