ਕੈਨੇਡਾ ‘ਚ ਕਿਉਂ ਹੋ ਰਹੀ ਪੰਜਾਬੀ ਵਿਦਿਆਰਥੀਆਂ ਦੀ ਮੌਤ !

0
626

ਲੇਖਿਕਾ ਗੁਰਮੀਤ ਕੌਰ

ਸਾਡੇ ਪ੍ਰਵਾਸੀ ਨੌਜਵਾਨਾਂ ਦੇ ਦੋ ਸਭ ਤੋਂ ਵੱਡੇ ਕਾਤਲ ਦਿਲ ਦੇ ਦੌਰੇ ਅਤੇ ਖੁਦਕੁਸ਼ੀ ਹਨ।ਕੋਈ ਹਫ਼ਤਾ ਇਕ ਜਾਂ ਦੂਜੀ ਖ਼ਬਰ ਤੋਂ ਬਗੈਰ ਨਹੀਂ ਲੱਗਦਾ।ਅਜੇ ਕੱਲ੍ਹ ਹੀ ਫਿਰੋਜ਼ਪੁਰ ਦੇ ਰਹਿਣ ਵਾਲੇ ਅਰਸ਼ਦੀਪ ਸਿੰਘ ਖੋਸਾ (22) ਬਾਰੇ ਪਤਾ ਲੱਗਾ ਜੋ ਸਾਲ ਪਹਿਲਾਂ ਹੀ ਕੈਨੇਡਾ ਆਇਆ ਸੀ।ਅਰਸ਼ਦੀਪ ਦੀ ਮੌਤ 18 ਨਵੰਬਰ, 2022 ਨੂੰ ਦਿਲ ਦਾ ਦੌਰਾ ਪੈਣ ਕਾਰਨ ਹੋਈ।ਕੁਝ ਦਿਨ ਪਹਿਲਾਂ ਪ੍ਰੀਤਇੰਦਰ ਸਿੰਘ (21) ਦੀ 12 ਨਵੰਬਰ, 2022 ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।

ਮੈਂ ਕੋਈ ਰੋਗ ਮਾਹਿਰ ਨਹੀ ਹਾਂ ਪਰ ਕੌਮ ਦੇ ਨੇੜੇ ਹੋਣ ਕਰਕੇ ਅਤੇ ਉਤਰੀ ਅਮਰੀਕਾ ‘ਚ ਪਰਵਾਸੀ ਵਿਦਿਆਰਥੀ ਵਜੋਂ ਰਹਿਣ ਕਰਕੇ ਮੈਨੂੰ ਕੁਝ ਸਮਝ ਹੈ।ਪਰ ਇਸ ਤੋਂ ਵੀ ਵੱਧ ਮੈਨੂੰ ਚਿੰਤਾ ਹੈ ਕਿ ਪੰਜਾਬੀ ਆਪਣੇ ਬੱਚਿਆਂ ਨੂੰ ਬਿਨ੍ਹਾਂ ਕਿਸੇ ਸਰਬਪੱਖੀ ਤੋਲ ਦੇ ਵੱਡੇ ਪੱਧਰ ‘ਤੇ ਕੈਨੇਡਾ ਭੇਜ ਰਹੇ ਹਨ।ਮੇਰੇ ਵਿਚਾਰ ‘ਚ ਤਣਾਅ, ਜ਼ਿਆਦਾ ਕੰਮ, ਕੈਫੀਨ ਤੇ ਊਰਜਾ ਪੀਣ ਵਾਲੇ ਪਦਾਰਥਾਂ ਦੀ ਜ਼ਿਆਦਾ ਖਪਤ ਦਾ ਸੁਮੇਲ ਨਾਲ ਹੀ ਸਹੀ ਪੋਸ਼ਣ, ਕਸਰਤ ਤੇ ਨੀਂਦ ਦੀ ਘਾਟ-ਮੁੱਖ ਦੋਸ਼ੀ ਹਨ, ਬਹੁਤ ਸਾਰੇ ਮਾਮਲਿਆਂ ‘ਚ ਨਸ਼ਿਆਂ ਦੀ ਦੁਰਵਰਤੋਂ ਵੀ ਕਾਰਨ ਹੈ।ਜ਼ਿਆਦਾਤਰ ਪਰਿਵਾਰ ਆਪਣੇ ਬੱਚਿਆਂ ਨੂੰ ਕੈਨੇਡਾ ਭੇਜਣ ਲਈ 15-20 ਲੱਖ ਰੁਪਏ ਖ਼ਰਚ ਕਰਦੇ ਹਨ ਤੇ ਇਸ ਤੋਂ ਦੁੱਗਣਾ ਅਮਰੀਕਾ ਭੇਜਣ ਲਈ।ਉਹ ਅਕਸਰ ਜ਼ਮੀਨ ਵੇਚਦੇ ਹਨ ਜਾਂ ਕਰਜ਼ਾ ਲੈਣ ਲਈ ਇਸਨੂੰ ਗਹਿਣੇ ਰੱਖਦੇ ਹਨ।

ਇਹ ਵਿਦਿਆਰਥੀ ਇਨ੍ਹਾਂ ਕਰਜ਼ਿਆਂ ਦਾ ਭੁਗਤਾਨ ਕਰਨ ਤੇ ਪੜ੍ਹਾਈ ਦੇ ਨਾਲ ਨਾਲ ਵਾਧੂ ਕੰਮ ਕਰਨ ਕਰਕੇ ਬਹੁਤ ਤਣਾਅ ‘ਚ ਹਨ ਤੇ ਕੈਫ਼ੀਨ ਤੇ ਐਨਰਜ਼ੀ ਡ੍ਰਿੰਕਸ ਤੋਂ ਲੈ ਕੇ ਨਸ਼ਿਆਂ ‘ਤੇ ਭਰੋਸਾ ਕਰਦੇ ਹਨ, ਜਿਸਦੇ ਨਤੀਜੇ ਵਜੋਂ ਡੀਹਾਈਡ੍ਰੇਸ਼ਨ ਤੋਂ ਲੈ ਕੇ ਹਾਈਪਰਟੈਨਸ਼ਨ, ਇਨਸੌਮਨੀਆ, ਬੇਚੈਨੀ, ਨਸ਼ੇ ਦੀ ਲਤ ਦੇ ਦਿਲ ਦੇ ਦੌਰੇ ਵਰਗੇ ਰੋਗ ਮੁੱਲ ਲੈ ਲੈਂਦੇ ਹਨ।
ਬਹੁਤ ਸਾਰੇ ਵਿਦਿਆਰਥੀਆਂ ਕੋਲ ਇਸ ਜੀਵਨ ਸ਼ੈਲੀ ਕਾਰਨ ਪੈਦਾ ਹੋਏ ਤਣਾਅ ਅਤੇ ਪ੍ਰਭਾਵਾਂ ਨਾਲ ਨਜਿੱਠਣ ਲਈ ਕੋਈ ਸਿਹਤ ਸਿੱਖਿਆ, ਸਲਾਹ ਤੇ ਮਾਰਗਦਰਸ਼ਨ ਉਪਲਬਧ ਨਹੀਂ ਹੈ-ਜੋ ਪਹਿਲਾਂ ਤੋਂ ਮੌਜੂਦ ਵਿੱਤੀ ਤੇ ਭਾਵਨਾਤਮਕ ਤਣਾਅ ਨੂੰ ਕਈ ਗੁਣਾ ਕਰਦਾ ਹੈ।

ਪੰਜਾਬ ‘ਚ ਹੁਣ ਵਿਦਿਆਰਥੀਆਂ ਕੋਲ ਇਸ ਜੀਵਨ ਸ਼ੈਲ਼ੀ ਕਾਰਨ ਪੈਦਾ ਹੋਏ ਤਣਾਅ ਅਤੇ ਪ੍ਰਭਾਵਾਂ ਨਾਲ ਨਜਿੱਠਣ ਲਈ ਕੋਈ ਸਿਹਤ ਸਿੱਖਿਆ, ਸਲਾਹ ਤੇ ਮਾਰਗਦਰਸ਼ਨ ਉਪਲਬਧ ਨਹੀਂ ਹੈ-ਜੋ ਪਹਿਲਾਂ ਤੋਂ ਮੌਜੂਦ ਵਿੱਤੀ ਤੇ ਭਾਵਨਾਤਮਕ ਤਣਾਅ ਨੂੰ ਕਈ ਗੁਣਾ ਕਰਦਾ ਹੈ।

ਪੰਜਾਬ ‘ਚ ਹੁਣ ਪ੍ਰਵਾਸ ਨੂੰ ਬਹੁਤ ਹਲਕੇ ਢੰਗ ਨਾਲ ਲਿਆ ਜਾ ਸਕਦਾ ਹੈ।ਬਹੁਤ ਸਾਰੇ ਪਰਿਵਾਰਾਂ ਨੇ ਆਪਣੇ ਇਕਲੌਤੇ ਬੱਚਿਆਂ ਨੂੰ ਅੰਨ੍ਹੇਵਾਹ ਦੌੜ ‘ਚ ਗੁਆ ਦਿੱਤਾ ਹੈ।ਮਾਪਿਆਂ ਕੋਲ ਹੁਣ ਕਰਜ਼ੇ ਤੇ ਬੱਚੇ ਦਾ ਵਿਛੋੜਾ ਹੀ ਰਹਿ ਗਿਆ ਹੈ-ਕੈਨੇਡਾ ‘ਚ ਵੱਡੇ ਪੱਧਰ ‘ਤੇ ਪ੍ਰਵਾਸ ਬਾਰੇ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ।ਮੈਂ ਬਹੁਤ ਸਾਰੇ ਵਿਦਿਆਰਥੀਆਂ ਨੂੰ ਮਿਲੀ ਹਾਂ ਜਿਨ੍ਹਾਂ ਨੇ ਕੈਨੇਡਾ ‘ਚ ਪੜ੍ਹਾਈ ਪੂਰੀ ਕੀਤੀ ਹੈ ਤੇ ਹੁਣ ਚੰਗੀਆਂ ਨੌਕਰੀਆਂ ਦੀ ਖੋਜ ‘ਚ ਖੁਆਰ ਰਹੋ ਰਹੇ ਹਨ ਜਿਨ੍ਹਾਂ ਦੀ ਗਿਣਤੀ ਬਹੁਤ ਘੱਟ ਹੈ।ਉਨਾਂ੍ਹ ‘ਚੋਂ ਬਹੁਤ ਸਾਰੇ ਟੈਕਨਾਲੋਜੀ, ਕਾਰੋਬਾਰ ਆਦਿ ‘ਚ ਡਿਗਰੀਆਂ ਹੋਣ ਦੇ ਬਾਵਜੂਦ ਛੋਟੀ-ਮੋਟੀ ਨੌਕਰੀਆਂ ਦਾ ਸਹਾਰਾ ਲੈਂਦੇ ਹਨ।ਇਹ ਪੂਰਾ ਸਟੂਡੈਂਟ ਵੀਜ਼ਾ ਕਾਰੋਬਾਰ-ਬਹੁ-ਅਰਬ ਡਾਲਰ ਦਾ ਉਦਯੋਗ ਜੋ ਇਸ ਮਾਨਸਿਕਤਾ ‘ਤੇ ਚੱਲਦਾ ਹੈ ਕਿ ਪੰਜਾਬ ‘ਚ ਸਾਡੇ ਨੌਜਵਾਨਾਂ ਲਈ ਕਰਨ ਲਈ ਕੁਝ ਨਹੀਂ ਹੈ-ਸਾਡੀ ਅਸਲੀ ਦੌਲਤ ਜੋ ਕਿ ਸਾਡੀ ਨੌਜਵਾਨ ਪੀੜ੍ਹੀ ਹੈ ਅਤੇ ਪੰਜਾਬ ‘ਚ ਸਾਡੇ ਸੋਮਿਆਂ ਨੂੰ ਲੁੱਟ ਰਿਹਾ ਹੈ।ਇਸ ਨੂੰ ਗੰਭੀਰ ਸੱਚਾਈ ਦੇ ਵਿਸ਼ਲੇਸ਼ਣ ਦੀ ਲੋੜ ਹੈ।