ਸੁਖਬੀਰ ਬਾਦਲ ਦੇ ਨਿੱਜੀ ਚੈਨਲ ਨੇ ਸਿੱਖਾਂ ਖਿਲਾਫ ਖੋਲਿਆ ਮੋਰਚਾ

0
205

ਸੁਖਬੀਰ ਬਾਦਲ ਦੇ ਨਿੱਜੀ ਚੈਨਲ ਨੇ ਸਿੱਖਾਂ ਖਿਲਾਫ ਖੋਲਿਆ ਮੋਰਚਾ – ਗੁਰੂ ਗੋਬਿੰਦ ਸਿੰਘ ਜੀ ਦੇ ਸ਼ਸਤਰ ਰੱਖਣ ਹੁਕਮਾਂ ਖਿਲਾਫ ਹੋਇਆ ਬਾਦਲਾਂ ਦਾ ਚੈਨਲ

ਪਿਛਲੇ ਛੇ ਸਾਲਾਂ ‘ਚ ਸੱਤ ਡੇਰਾ ਪ੍ਰੇਮੀ ਕਤਲ ਹੋਏ ਨੇ। ਅਕਾਲੀਆਂ ਦੀ ਸਰਕਾਰ ਵੇਲੇ ਸੱਤ ਟਾਰਗੈਟ ਕਿਲ਼ਿੰਗ ਹੋਈਆਂ, ਜਿਸ ਵਿੱਚ ਵੱਡੇ ਆਰ ਐਸ ਐਸ ਲੀਡਰ ਤੋਂ ਲੈ ਕੇ ਸ਼ਿਵ ਸੈਨਾ ਦੇ ਬੰਦੇ, ਡੇਰੇ ਆਲੇ ਅਤੇ ਇਸਾਈ ਨੇਤਾ ਕਤਲ ਵੀ ਸ਼ਾਮਲ ਸੀ। ਕੈਪਟਨ ਸਰਕਾਰ ਵੇਲੇ ਵੀ ਤਿੰਨ ਡੇਰਾ ਪ੍ਰੇਮੀਆਂ ਦਾ ਕਤਲ ਹੋਇਆ।

ਆਮ ਆਦਮੀ ਪਾਰਟੀ ਦੀ ਸਰਕਾਰ ‘ਚ ਹਾਲੇ ਤੱਕ ਇਕ ਡੇਰਾ ਪ੍ਰੇਮੀ ਅਤੇ ਇਕ ਸ਼ਿਵ ਸੈਨਾ ਵਾਲੇ ਦਾ ਕਤਲ ਹੋਇਆ। ਭਾਵ ਅੰਕੜਿਆਂ ਦੇ ਲਿਹਾਜ਼ ਨਾਲ ਹਲਾਤ ਉਨੇ ਬੁਰੇ ਨਹੀੰ।

ਪਰ ਕੁੱਝ ਕਤਲ ਅੰਕੜਿਆਂ ਨਾਲ ਨਹੀਂ ਪ੍ਰਭਾਸ਼ਿਤ ਕੀਤੇ ਜਾ ਸਕਦੇ। ਸਰਕਾਰ ਕੋਈ ਵੀ ਹੋਵੇ, ਇਹ ਸਾਰੇ ਅਜਿਹੇ ਕਤਲ ਸਨ, ਜਿਸ ਤੋਂ ਬਾਅਦ ਵਿਰੋਧੀ ਪਾਰਟੀਆਂ ਵਲੋਂ ਇਹੀ ਕਿਹਾ ਗਿਆ ਕਿ ਇਸ ਨਾਲ ਪੰਜਾਬ ਦੀ ਅਮਨ ਸ਼ਾਂਤੀ ਨੂੰ ਖਤਰਾ।

ਪਰ ਕਈ ਵਾਰ ਗੱਲਾਂ ਸਿਰਫ ਸਿਆਸਤ ਕਰਨ ਲਈ ਕਹੀਆਂ ਜਾਂਦੀਆਂ। ਪੰਜਾਬ ਦੀ ਤਾਸੀਰ ਉਵੇਂ ਦੀ ਨਹੀੰ ਹੈ ਕਿ ਇਥੇ ਕਤਲ ਹੋਣ ਤੋਂ ਬਾਅਦ ਦੰਗੇ ਹੋਣ। ਜਾਂ ਲੋਕ ਇਕ ਦੂਜੇ ਦੇ ਗਲ ਪੈ ਜਾਣ। ਜਦੋਂ ਲੋਕਾਂ ਨੂੰ ਪਤਾ ਲੱਗਾ ਕਿ ਡੇਰਾ ਪ੍ਰੇਮੀ ਬੇਅਦਬੀ ‘ਚ ਸ਼ਾਮਲ ਨੇ ਤਾਂ ਵੀ ਇਥੇ ਕੋਈ ਦੰਗਈ ਕਿਸਮ ਦਾ ਰਿਐਕਸ਼ਨ ਨਹੀੰ ਹੋਇਆ। ਲੋਕ ਹਾਲੇ ਵੀ ਇੰਤਜਾਰ ਕਰ ਰਹੇ ਨੇ ਕਿ ਕਾਨੂੰਨ ਆਪਣਾ ਕੰਮ ਕਰੇਗਾ ਤੇ ਡੇਰਾ ਪ੍ਰੇਮੀਆਂ ਨੂੰ ਸਜਾ ਹੋਵੇਗੀ। ਲਗਾਤਾਰ ਸ਼ਾਂਤਮਈ ਵਿਰੋਧ ਚੱਲ ਰਿਹਾ। ਹਾਲਾਂਕਿ ਸਰਕਾਰਾਂ ਆਪਣੀ ਕਹੀ ‘ਤੇ ਨਹੀਂ ਟਿਕ ਸਕੀਆਂ। ਪਤਾ ਨਹੀਂ ਇਹ ਗੱਲ ਆਮ ਆਦਮੀ ਪਾਰੀ ਨੂੰ ਸਮਝ ਆ ਰਹੀ ਹੈ ਜਾਂ ਨਹੀਂ।
ਪਰ ਜੋ ਗੱਲ ਹੈ ਉਹ ਕਹਿਣੀ ਪਵੇਗੀ। ਨਫਰਤੀ ਬਿਆਨ ਦੇ ਕੇ ਪਰਚਾ ਹੋਣ ਤੋਂ ਬਾਅਦ ਸ਼ਿਵ ਸੈਨਿਕਾ ਨੂੰ ਸੁਰੱਖਿਆ ਦੇਣ ਦੀ ਨੀਤੀ ਆਮ ਆਦਮੀ ਪਾਰਟੀ ਨੇ ਨਹੀਂ ਲਿਆਂਦੀ। ਇਹ ਨੀਤੀ ਕਾਂਗਰਸ ਅਤੇ ਅਕਾਲੀਆਂ ਦੀ ਸੀ। ਜਿੰਨਾ ਭਾਵਨਾਤਮਕ ਮੁੱਦਿਆਂ ਨੂੰ ਲੈ ਕੇ ਕਤਲ ਹੋਏ, ਉਹ ਵੀ ਮੁੱਦੇ ਵੀ ਆਮ ਆਦਮੀ ਸਰਕਾਰ ਦੀ ਪਾਰਟੀ ਦੌਰਾਨ ਨਹੀਂ ਪੈਦਾ ਹੋਏ।

ਆਮ ਆਦਮੀ ਪਾਰਟੀ ਦੀਆਂ ਆਪਣੀਆਂ ਬਹੁਤ ਸਾਰੀਆਂ ਕਮਜੋਰੀਆਂ ਨੇ ਪਰ ਨਵੀਂ ਸਰਕਾਰ ਬਹੁਤ ਕੁੱਝ ਪੁਰਾਣਾ ਢੋਣ ਲਈ ਵੀ ਮਜਬੂਰ ਹੈ।

ਇਸੇ ਕਰਕੇ ਕਾਂਗਰਸ ਦੇ ਰਾਜਾ ਵੜਿੰਗ ਅਤੇ ਅਕਾਲੀ ਦਲ ਦੇ ਮਜੀਠੀਆਂ ਹੁਣ ਭਗਵੰਤ ਮਾਨ ਤੋਂ ਇਹ ਉਮੀਦ ਕਰ ਰਹੇ ਨੇ ਕਿ ਉਹ ਪਹਿਲਾਂ ਵਾਲੀਆਂ ਸਰਕਾਰਾਂ ਵਾਂਗ ਭਾਈ ਅਮ੍ਰਿਤਪਾਲ ਸਿੰਘ ਨੂੰ ਬਿਨਾ ਕਿਸੇ ਕਾਰਨ ਜੇਲ੍ਹ ‘ਚ ਸੁੱਟ ਦੇਵੇ।

ਜਿਵੇਂ ਸੁਖਬੀਰ ਸਿੰਘ ਬਾਦਲ ਨੇ ਸਰਬੱਤ ਖਾਲਸਾ ਦੇ ਸਾਰੇ ਪ੍ਰਬੰਧਕਾਂ ਨੂੰ ਦੇਸ਼ ਧ੍ਰੋਹ ਲਾ ਕੇ ਜੇਲ੍ਹ ‘ਚ ਸੁੱਟਿਆ ਸੀ। ਮਗਰੋਂ ਸਾਰੇ ਬਰੀ ਹੋ ਗਏ ਸਨ।

ਆਮ ਆਦਮੀ ਪਾਰਟੀ ਤਾਂ ਕਾਂਗਰਸ ਅਤੇ ਅਕਾਲੀਆਂ ਦਾ ਬਦਲ ਸੀ। ਪਰ ਫਿਲਹਾਲ ਆਮ ਆਦਮੀ ਪਾਰਟੀ ਦਾ ਕੋਈ ਬਦਲ ਨਹੀਂ ਹੈ। ਜਿੰਨਾ ਚਿਰ ਉਹ ਬਦਲ ਪੈਦਾ ਨਹੀੰ ਹੁੰਦਾ, ਉਨਾਂ ਚਿਰ ਜਰੂਰਤ ਹੈ ਕਿ ਜੋ ਹੈ ਉਸੇ ਨੂੰ ਹੀ ਬਚਾਇਆ ਜਾਵੇ।

ਥੋੜਾ ਜਿਹਾ ਬਰੀਕੀ ਨਾਲ ਦੇਖੋਂ ਤਾਂ ਪਤਾ ਲੱਗਦਾ ਹੈ ਕਿ ਰਾਜਾ ਵੜਿੰਗ ਕਹਿ ਰਿਹਾ ਕਿ ਕਾਲੀ ਮਾਤਾ ਦੇ ਮੰਦਰ ‘ਤੇ ਹਮਲਾ ਹੋਇਆ ਸੀ। ਹਮਲਾ ਸ਼ਬਦ ਵਰਤ ਰਿਹਾ। ਜਦੋਂ ਕਿ ਸਾਨੂੰ ਸਾਰਿਆਂ ਨੂੰ ਪਤਾ ਕਿ ਇਹ ਸਿੱਖ ਜਥੇਬੰਦੀਆਂ ਦੀ ਝੜਪ ਹੋਈ ਸੀ, ਸ਼ਿਵ ਸੈਨਾ ਵਾਲਿਆਂ ਨਾਲ।

ਇਸ ਤੋਂ ਬਾਅਦ ਕੁੱਝ ਹਿੰਦੂ ਜਥੇਬੰਦੀਆਂ ਨੇ ਸ਼ਿਵ ਸੈਨਿਕ ਕੁੱਟ ਦਿੱਤਾ ਸੀ ਪਰ ਇਕ ਪਾਸੇ ਰਾਜਾ ਵੜਿੰਗ ਹਮਲਾ ਕਹਿ ਰਹੇ ਨੇ, ਦੂਜੇ ਪਾਸੇ ਇਸੇ ਰਾਜਾ ਵੜਿੰਗ ਦੀ ਤਹਾਨੂੰ ਮੌੜ ਬੰਬ ਬਲਾਸਟ ‘ਤੇ ਸ਼ਾਇਦ ਹੀ ਕੋਈ ਸਟੇਟਮੈਂਟ ਲੱਭੇ।

ਸਾਫ ਹੈ ਕਿ ‘ਹਮਲਾ ਸ਼ਬਦ’ ਸਰਕਾਰ ‘ਤੇ ਦਬਾਅ ਪਾਉਣ ਲਈ ਵਰਤਿਆ ਜਾ ਰਿਹਾ। ਜੋ ਪਟਿਆਲੇ ਝੜਪ ਹੋਈ ਸੀ, ਉਸ ਦਾ ਪੰਜਾਬ ‘ਚ ਸਿੱਖ ਹਿੰਦੂ ਭਾਈਚਾਰੇ ‘ਤੇ ਕੋਈ ਅਸਰ ਨਹੀਂ ਹੋਇਆ। ਝੜਪ ਨੂੰ ਹਮਲਾ ਕਹਿ ਕੇ ਕਿਹੜੀ ਸਿਆਸਤ ਕੀਤੀ ਜਾ ਰਹੀ ਹੈ। ਸਰਕਾਰ ਵੀ ਸਮਝੇ ਤੇ ਸਰਕਾਰ ਦੇ ਵਿਰੋਧੀ ਵੀ।

ਪਰ ਇਹ ਤਾਂ ਹੀ ਸੰਭਵ ਹੈ, ਜੇ ਆਮ ਆਦਮੀ ਪਾਰਟੀ ਵੀ ਕੁੱਝ ਇਸ਼ਾਰੇ ਦੇਵੇ ਕਿ ਉਹ ਕਿਸੇ ਵੀ ਦਬਾਅ ‘ਚ ਆ ਕੇ ਕਾਂਗਰਸ ਅਤੇ ਅਕਾਲੀਆਂ ਦੇ ਦਰਸਾਏ ਰਾਹ ‘ਤੇ ਚੱਲ ਕੇ ਕੁਰਾਹੇ ਨਹੀੰ ਪਵੇਗੀ।
ਆਮ ਆਦਮੀ ਪਾਰਟੀ ਨੂੰ ਛੋਟੀ ਜਾਂ ਵੱਡੀ ਪਰ ਵੱਖਰੀ ਲਕੀਰ ਖਿੱਚਣੀ ਪਵੇਗੀ। ਜੇ ਕਾਂਗਰਸ ਅਤੇ ਅਕਾਲੀਆਂ ਵਾਂਗ ਸਾਰੇ ਫੈਸਲੇ ਲੈਣੇ ਨੇ ਤਾਂ ਆਮ ਆਦਮੀ ਪਾਰਟੀ ਦੀ ਹੋਂਦ ਪੰਜ ਸਾਲ ਤੋਂ ਪਹਿਲਾਂ ਹੀ ਖਤਮ ਹੋ ਜਾਵੇਗੀ।

ਆਮ ਆਦਮੀ ਪਾਰਟੀ ਬਹੁਤ ਕੁੱਝ ਕਰ ਸਕਦੀ ਸੀ, ਜੋ ਉਸ ਨੇ ਪਹਿਲੇ ਸੱਤ ਮਹੀਨਿਆਂ ‘ਚ ਨਹੀੰ ਕੀਤਾ ਹੈ। ਸਗੋਂ ਬਹੁਤ ਕੁੱਝ ਅਜਿਹਾ ਕੀਤਾ ਹੈ, ਜਿਸ ਦੀ ਉਸ ਤੋਂ ਬਿਲਕੁੱਲ ਵੀ ਉਮੀਦ ਨਹੀਂ ਸੀ।
ਪਰ ਕਾਨੂੰਨ ਵਿਵਸਥਾ ਦਾ ਬਹਾਨਾ ਬਣਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਮਜ਼ੋਰ ਕਰਨ ਜਾਂ ਡੇਗਣ ਦੀਆਂ ਸਾਜਿਸ਼ਾਂ ਲੋਕਾਂ ਦੇ ਹਿੱਤ ‘ਚ ਨਹੀ। ਇਸ ਕਰਕੇ ਸਰਕਾਰ ਦੇ ਉਨਾਂ ਵਿਰੋਧੀਆਂ ਨੂੰ, ਜਿੰਨਾ ਨੇ ਸੱਚਮੁੱਚ ਸਰਕਾਰ ਤੋਂ ਬਦਲਾਅ ਦੀ ਆਸ ਰੱਖੀ ਸੀ, ਬਹੁਤ ਸੰਭਲ ਕੇ ਚੱਲਣ ਦੀ ਲੋੜ ਹੈ
~ ਹਰਪ੍ਰੀਤ ਸਿੰਘ ਕਾਹਲੋਂ ਦੀ ਲਿਖਤ