ਨਾ ਚਾਹੁੰਦਿਆਂ ਹੋਇਆਂ ਵੀ ਲਿਖਣਾ ਪੈ ਰਿਹਾ। ਪਤਾ ਨੀ ਕਿਹੜੀ ਜਿੱਤ ਦੀਆਂ ਧਮਾਲਾਂ ਪਾਈਆਂ ਜਾ ਰਹੀਆਂ!

0
290

ਨਿਹੰਗ ਸਿੰਘਾਂ ਬਾਰੇ ਨਫ਼ਰਤ ਅਗਲੇ ਪੜਾਅ ‘ਤੇ ਪੁੱਜ ਚੁੱਕੀ ਹੈ। ਖੇਤੀ ਮੰਤਰੀ ਨਾਲ ਕੁਝ ਤਸਵੀਰਾਂ ਦੇ ਆਧਾਰ ‘ਤੇ ਮੋਰਚੇ ‘ਚ ਬੈਠੇ ਰੰਘਰੇਟਾ ਦਲ ਦੇ ਨਿਹੰਗ ਮੁਖੀ ਨੂੰ ਭਾਜਪਾ ਦਾ ਬੰਦਾ ਕਿਹਾ ਜਾ ਰਿਹਾ। ਵੈਸੇ ਇੱਥੇ ਪਤਾ ਕਿਸੇ ਦਾ ਨਹੀਂ ਕਿ ਕੌਣ ਕਿਸਦਾ ਬੰਦਾ, ਪਰ ਫਿਰ ਵੀ ਨਿਹੰਗ ਸਿੰਘ ਦਾ ਇਸ ਬਾਰੇ ਜਵਾਬ ਪਹਿਲੇ ਕੁਮੈਂਟ ‘ਚ ਪਾਈ ਵੀਡੀਓ ‘ਚ ਦੇਖ ਲੈਣਾ।

ਹੁਣ ਜੇ ਕਿਸੇ ਨਾਲ ਫੋਟੋ ਦੇ ਆਧਾਰ ‘ਤੇ ਹੀ ਕੋਈ ਬੰਦਾ ਸਰਕਾਰੀ ਹੋ ਜਾਂਦਾ ਤਾਂ ਕੀ ਖ਼ਬਰ ਲਿਖਣ ਵਾਲੇ ਟ੍ਰਿਬਿਊਨ ਦੇ ਪੱਤਰਕਾਰ ਜੁਪਿੰਦਰਜੀਤ ਸਿੰਘ ਦੀਆਂ ਡੀਜੀਪੀ ਸੁਰੇਸ਼ ਅਰੋੜੇ ਅਤੇ ਭਗਵੰਤ ਮਾਨ ਨਾਲ ਤਸਵੀਰਾਂ ਦੇਖ ਕੇ ਉਸਨੂੰ ਪੰਜਾਬ ਪੁਲਿਸ ਦਾ ਬੰਦਾ ਜਾਂ ਆਮ ਆਦਮੀ ਪਾਰਟੀ ਦਾ ਬੰਦਾ ਕਹਿਣਾ ਚਾਹੀਦਾ? ਤਸਵੀਰਾਂ ਪਿੱਛੇ ਜਾਣਾ ਤਾਂ ਕਹਿਣਾ ਪੈਣਾ ਵਰਨਾ ਅਸਲੀਅਤ ਕੁਝ ਹੋਰ ਹੋ ਵੀ ਸਕਦੀ ਤੇ ਨਹੀਂ ਵੀ, ਜੁਪਿੰਦਰਜੀਤ ਦੇ ਮਾਮਲੇ ‘ਚ ਵੀ ਤੇ ਨਿਹੰਗ ਮੁਖੀ ਦੇ ਮਾਮਲੇ ‘ਚ ਵੀ।

ਨਿਹੰਗ ਮੁਖੀ ਦੀਆਂ ਤਸਵੀਰਾਂ ਜੁਲਾਈ ਦੀਆਂ ਦੱਸੀਆਂ ਗਈਆਂ ਹਨ, ਉਦੋਂ ਦੀਆਂ ਜਦੋਂ ਸੰਘ ਦੇ ਗੁੰਡੇ ਕਿਸਾਨ ਮੋਰਚੇ ‘ਤੇ ਇੱਟਾਂ ਚਲਾ ਚੁੱਕੇ ਸਨ ਤੇ ਨਿਹੰਗਾਂ ਨੇ ਖਦੇੜੇ ਸਨ। ਬਾਕੀ ਨਿਹੰਗ ਮੁਖੀ ਦੀ ਸਫਾਈ ਵੀਡੀਓ ‘ਚ ਸੁਣ ਲਿਓ, ਪਹਿਲੇ ਕੁਮੈਂਟ ‘ਚ।

ਜਿਹੜੀਆਂ ਤਸਵੀਰਾਂ ਜੁਲਾਈ ਤੋਂ ਜਨਤਕ ਪਲੇਟਫ਼ਾਰਮ ‘ਤੇ ਹੋਣ, ਉਹ ਹੁਣ ਦਿਖਾਲ ਕੇ ਕੱਦੂ ‘ਚ ਤੀਰ ਮਾਰ ਲੈਣ ਦੇ ਦਾਅਵੇ ਕਰਨੇ ਬਹੁਤ ਹੋਛੇ ਤੇ ਹਾਸੋਹੀਣੇ ਹਨ। ਸਧਾਰਨ ਜਿਹੀ ਬੁੱਧੀ ਵਾਲਾ ਮਨੁੱਖ ਵੀ ਸਮਝ ਸਕਦਾ ਕਿ ਜਿਹੜੇ ਬੰਦੇ ਭਾਜਪਾ, ਸੰਘ ਜਾਂ ਆਰਐਸਐਸ ਲਈ ਕੰਮ ਕਰਦੇ ਹਨ, ਉਨ੍ਹਾਂ ਦੀਆਂ ਤਸਵੀਰਾਂ ਉਹ ਜਨਤਕ ਕਰਨਗੇ? ਨਾਲੇ ਸਾਰੇ ਜਣੇ ਕੈਮਰੇ ਵੱਲ ਮੂੰਹ ਕਰ ਕਰ ਤਸਵੀਰਾਂ ਖਿਚਾਉਣਗੇ? ਏਨੇ ਖੋਜੀ “ਸੰਧੂ ਸਾਬ੍ਹ” ਲੱਭਣ ਦੀ ਕੋਸ਼ਿਸ਼ ਹੀ ਨਹੀਂ ਕਰ ਰਹੇ। ਪੋਸਟ ਪੜ੍ਹਿਓਃ

ਚੰਗੀ ਗੱਲ ਇਹ ਹੋਈ ਕਿ ਨਿਹੰਗਾਂ ਦੇ ਸੋਧੇ ਤੋਂ ਬਾਅਦ ਸੰਘੀ-ਲਿਬਰਲ-ਰਾਸ਼ਟਰਵਾਦੀ-ਕਾਮਰੇਡ ਇਸ ਘਟਨਾ ਨੂੰ ਕਿਸਾਨ ਮੋਰਚੇ ਨਾਲ ਨਹੀਂ ਜੋੜ ਸਕੇ ਤੇ ਨਾ ਹੀ ਜ਼ਾਤ-ਪਾਤ ਨਾਲ। ਸੂਝਵਾਨ ਦਲਿਤ ਭੈਣਾਂ-ਭਰਾਵਾਂ ਨੇ ਹਿੰਦੂਤਵੀਆਂ ਦੀ ਕੁੱਛੜ ਬੈਠੇ ਅਖੌਤੀ ਦਲਿਤ ਚਿਹਰੇ ਠੋਕ ਠੋਕ ਜਵਾਬ ਦੇ ਕੇ, ਨੰ ਗੇ ਕਰ ਦਿੱਤੇ।

ਆਲੇ ਦੁਆਲੇ ਗੱਲ ਬਹੁਤ ਘੁਮਾਈ ਜਾ ਰਹੀ ਹੈ ਪਰ ਜਿਧਰ ਨੂੰ ਜਾਣੀ ਚਾਹੀਦੀ, ਊਹ ਗੱਲ ਨਾ ਗੋਦੀ ਮੀਡੀਆ ਕਰ ਰਿਹਾ, ਨਾ ਸੰਘੀ-ਲਿਬਰਲ-ਰਾਸ਼ਟਰਵਾਦੀ-ਕਾਮਰੇਡ ਕਿ;
1 ਲਖਬੀਰ ਦੀ ਭੈਣ ਦੇ ਬਿਆਨ ਮੁਤਾਬਕ “ਸੰਧੂ ਸਾਬ੍ਹ” ਕੌਣ ਸੀ, ਜਿਹੜਾ ਲਖਬੀਰ ਨੂੰ ਫੋਨ ਕਰਦਾ ਸੀ ਤੇ ਲਖਬੀਰ ਉਸਦੀ ਸ਼ਹਿ ‘ਤੇ ਘਰਦਿਆਂ ਨੂੰ ਕਹਿੰਦਾ ਸੀ ਕਿ ਹੁਣ ਉਸਦੀ ਗੱਲ ਵੱਡੇ ਬੰਦਿਆਂ ਨਾਲ ਹੈ? ਕੋਈ ਸਾਬਕਾ ਮੁਖਬਰ ਜਾਂ ਸੰਧੂ ਦੇ ਨਾਮ ਹੇਠ ਵਿਚਰਨ ਵਾਲਾ ਕੋਈ ਏਜੰਸੀਆਂ ਦਾ ਹੈਂਡਲਰ?

2 ਹਾਲੇ ਤੱਕ ਗੋਦੀ ਮੀਡੀਏ ਅਤੇ ਸੰਘੀ-ਲਿਬਰਲ-ਰਾਸ਼ਟਰਵਾਦੀ-ਕਾਮਰੇਡ ਗੱਠਜੋੜ ਨੇ ਲਖਬੀਰ ਦੇ ਫੋਨ ਦੀ ਕਾਲ ਡਿਟੇਲ, ਡਾਟਾ ਅਤੇ ਆਲੇ ਦੁਆਲੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਦੀ ਮੰਗ ਕਿਓਂ ਨਹੀਂ ਚੁੱਕੀ?

ਹੁਣ ਇਹ ਨਾ ਕਿਹੋ ਕਿ ਲਖਬੀਰ ਮਾਰ ਦਿੱਤਾ, ਵਰਨਾ ਉਹ ਦੱਸ ਦਿੰਦਾ ਕਿ “ਸੰਧੂ ਸਾਬ੍ਹ” ਕੌਣ ਹੈ। ਬੇਅਦਬੀਆਂ ਦੇ ਸੈਂਕੜੇ ਕੇਸ ਹੋਰ ਹੋਏ ਹਨ ਇਸ ਤੋਂ ਪਹਿਲਾਂ, ਬੰਦੇ ਫੜ ਫੜ ਅੰਦਰ ਦਿੱਤੇ ਹਨ, ਉਨ੍ਹਾਂ ਦਾ ਵੀ ਕੋਈ “ਸੰਧੂ ਸਾਬ੍ਹ” ਸੀ, ਪਤਾ ਕਰ ਲਿਆ ਕੌਣ ਸੀ?

ਸਭ ਨੂੰ ਪਤਾ ਕਿ ਇਹਨਾਂ ਬੇਅਦਬੀਆਂ ਪਿੱਛੇ ਕੌਣ ਹੈ, ਬਾਦਲਾਂ-ਕੈਪਟਨ ਤੋਂ ਵੱਡੀ ਤਾਕਤ, ਜਿਹਦੇ ਬਾਰੇ ਕੋਈ ਰਾਜਸੀ ਆਗੂ-ਅਫਸਰ-ਅਦਾਲਤ ਮੂੰਹ ਨੀ ਖੋਲ੍ਹ ਸਕਦੀ। ਬੱਸ ਸਾਰਾ ਕਸੂਰ ਨਿਹੰਗਾਂ ਸਿਰ ਮੜ੍ਹ ਕੇ ਆਪਣੀ ਸਿੱਖ ਵਿਰੋਧੀ ਨਫਰਤ ਨੂੰ ਪੱਠੇ ਪਾਏ ਜਾ ਰਹੇ ਹਨ, ਅਸਲ ਦੋਸ਼ੀ ਵੱਲ ਧਿਆਨ ਤਾਂ ਦੇਣਾ ਈ ਨੀ।

ਪਿੰਕੀ ਕੈਟ ਉੱਥੇ ਹੈ, ਇਸ ਕਰਕੇ ਨਿਹੰਗ ਸਰਕਾਰੀ ਹੈ।

ਇਹ ਦਲੀਲ ਦੇਣ ਵਾਲੇ ਭੁੱਲ ਰਹੇ ਹਨ ਕਿ ਦੁਆਬੇ ਦਾ ਮਸ਼ਹੂਰ ਮੁਖਬਰ ਕਿਸਾਨ ਆਗੂ ਦੇ ਰੂਪ ‘ਚ ਪਹਿਲੇ ਦਿਨ ਤੋਂ ਕਿਸਾਨ ਆਗੂਆਂ ਨਾਲ ਸਟੇਜ ‘ਤੇ ਬਹਿੰਦਾ, ਬੋਲਦਾ ਹੈ, ਫਿਰ ਕੀ ਕਿਸਾਨ ਆਗੂਆਂ ਨੂੰ ਵੀ ਪਿੰਕੀ-ਨਿਹੰਗ ਕੋਣ ਤੋਂ ਦੇਖੀਏ?

ਖੇਤੀ ਮੰਤਰੀ ਜਾਂ ਹੋਰ ਭਾਜਪਾ ਆਗੂਆਂ ਨੂੰ ਤਾਂ ਕਿਸਾਨ ਆਗੂ ਵੀ ਮਿਲਦੇ ਰਹੇ ਹਨ, ਹੁਣ ਉਨ੍ਹਾਂ ਨੂੰ ਕਿਹਦੇ ਬੰਦੇ ਕਹੀਏ?

ਕੀ ਕਿਸਾਨ ਆਗੂਆਂ ਨਾਲ ਜਦ ਸਰਕਾਰ ਗੱਲ ਨਹੀਂ ਕਰ ਰਹੀ ਤਾਂ ਮੋਰਚੇ ‘ਚ ਬੈਠੇ ਹੋਰ ਲੋਕਾਂ ‘ਚੋੰ ਕੋਈ ਸਰਕਾਰ ਨਾਲ ਗੱਲ ਨਹੀਂ ਕਰ ਸਕਦਾ? ਕੀ ਕਿਸਾਨ ਆਗੂਆਂ ‘ਚੋਂ ਕਿਸੇ ਨੇ ਇਕੱਲਿਆਂ ਮੀਟਿੰਗ ਨਹੀਂ ਕੀਤੀ? ਜਾਂ ਕਿਸਾਨ ਮੋਰਚੇ ਦੇ ਹਮਾਇਤੀ ਕਿਸੇ ਹੋਰ ਨੇ ਨਹੀਂ ਕੀਤੀ?

ਨਿਹੰਗ ਮੁਖੀ ਅਮਨ ਸਿੰਘ ਕੌਣ ਹੈ, ਕੀ ਹੈ, ਚੰਗਾ, ਮਾੜਾ, ਇਸ ਬਾਰੇ ਹੋਰ ਖੋਜ ਹੋ ਸਕਦੀ ਪਰ ਸਿਰਫ ਤਸਵੀਰਾਂ ਦੇ ਆਧਾਰ ‘ਤੇ ਲੋਕਾਈ ਨੂੰ ਮੂਰਖ ਬਣਾ ਕੇ ਆਪਣੀ ਅਸਫਲਤਾ ਭਰਪੂਰ ਅਗਵਾਈ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਨੂੰ ਬੂਰ ਨਹੀਂ ਪੈਣਾ।

ਮੋਰਚਾ ਭਾਜਪਾ ਦੇ ਉਲਟ ਖੇਤੀ ਬਿਲ ਖਤਮ ਕਰਾਉਣ ਲਈ ਲਾਇਆ ਕਿ ਹਰ ਰੋਜ਼ ਸਿੱਖਾਂ ਦੁਆਲ਼ੇ ਹੋਣ ਨੂੰ? ਕਮਾਲ ਹੋਈ ਪਈ।

ਸਰਕਾਰੀ ਚਾਲ ਕਾਮਯਾਬ ਰਹੀ। ਕੁਝ ਨਿਹੰਗਾਂ ਦੁਆਲੇ ਕਰ ਦਿੱਤੇ, ਬਾਕੀ ਕਿਸਾਨ ਆਗੂਆਂ ਦੁਆਲੇ ਹੋ ਗਏ। ਬੇਵਿਸ਼ਵਾਸੀ ਹੋਰ ਵਧ ਗਈ। ਨਿਹੰਗ ਮੋਰਚੇ ਤੋਂ ਤੋਰ ਦਿੱਤੇ ਜਾਣਗੇ ਤਾਂ ਕਿ ਸੰਘੀ ਗੁੰ ਡੇ ਫਿਰ ਆਰਾਮ ਨਾਲ ਹ ਮ ਲਾ ਕਰਕੇ ਮੋਰਚੇ ‘ਤੇ ਬੈਠੇ ਬਜ਼ੁਰਗਾਂ ਨੂੰ ਖਦੇੜ ਸਕਣ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ


ਨਿਹੰਗਾਂ ਵਾਂਗ ਨਾਨਕਸਰ ਵਾਲਾ ਬਾਬਾ ਲੱਖਾ ਸਿੰਘ ਵੀ ਸਿੰਗੂ ਬਾਡਰ ‘ਤੇ ਲੰਗਰ ਲਾਈ ਬੈਠਾ ਪਹਿਲੇ ਦਿਨ ਦਾ। ਉਸ ਨੂੰ ਵੀ ਸਰਕਾਰ ਨੇ ਮੀਟਿੰਗ ਵਾਸਤੇ ਬੁਲਾਇਆ ਸੀ। ਸ਼ੁਕਰ ਆ ਨਾਨਕਸਰ ਵਾਲਿਆਂ ਨੇ ਲਖਬੀਰ ਦਾ ਕ ਤ ਲ ਨਹੀਂ ਕੀਤਾ। ਨਹੀਂ ਤਾਂ ਕਾਮਰੇਡਾਂ ਤੇ ਓਹਨਾ ਦੇ ਪੱਤਰਕਾਰਾਂ ਨੇ ਇਨ੍ਹਾਂ ‘ਤੇ ਵੀ ਸਰਕਾਰ ਨਾਲ ਮਿਲੇ ਹੋਣ ਦਾ ਦੋਸ਼ ਲਾ ਦੇਣਾ ਸੀ।
#ਮਹਿਕਮਾ_ਪੰਜਾਬੀ

ਹੱਦ ਕਰੀ ਜਾਂਦੇ। ਕਿਸਾਨ ਆਗੂਆਂ ਨੇ ਨੀ ਕੀਤੀਆਂ ਮੀਟਿੰਗਾਂ?, ਰਾਜੇਵਾਲ, ਰੁਲਦੂ ਸਿੰਘ, ਯਾਦਵ ਨੇ ਨੀ ਕੀਤੀਆਂ? ਨਾਲੇ ਜਿਹਨੇ ਰਲ ਕੇ ਕੰਮ ਕਰਨਾ ਹੁੰਦਾ, ਉਹ ਫੋਟੋਆਂ ਖਿਚਵਾਉਂਦਾ ਹੁੰਦਾ ਤੇ ਪਬਲਿਕ ਡੋਮੇਨ ‘ਤੇ ਪਵਾਉਂਦਾ ਹੁੰਦਾ? ਬੱਸ ਸਾਰਾ ਕਸੂਰ ਨਿਹੰਗਾਂ ਸਿਰ ਮੜ੍ਹ ਕੇ ਆਪਣੀ ਸਿੱਖ ਵਿਰੋਧੀ ਨਫਰਤ ਨੂੰ ਪੱਠੇ ਪਾਏ ਜਾ ਰਹੇ ਹਨ, ਅਸਲ ਦੋਸ਼ੀ ਵੱਲ ਧਿਆਨ ਤਾਂ ਦੇਣਾ ਈ ਨੀ।