
Email – [email protected]
ਨਕਲੀ ਸ਼ਿਵ ਸੈਨਾ ਦੇ ਇਸ ਆਗੂ ਨੂੰ ਪੰਜਾਬ ਵਿੱਚ ਛੱਬੀ ਗੰਨਮੈਨ ਦਿੱਤੇ ਹੋਏ ਸਨ ਤੇ ਇੱਕ ਬੁਲੇਟ ਪਰੂਫ ਗੱਡੀ। ਜਦਕਿ ਸਿੱਧੂ ਮੂਸੇਆਲੇ ਨੂੰ ਕੇਵਲ ਦੋ।
ਗੰਨ ਕਲਚਰ ਖਤਮ ਕਰਨ ਦੀਆਂ ਦਲੀਲਾਂ ਤੇ ਅਪੀਲਾਂ ਕਰਨ ਵਾਲੇ ਲੀਡਰ ਪਹਿਲਾਂ ਖ਼ੁਦ ਆਪਣੇ ਲਾਇਸੰਸੀ ਹਥਿਆਰ ਤੇ ਗੰਨਮੈਨ ਤਿਆਗਣ ਤੇ ਨਾਲ ਹੀ ਅਜਿਹੇ ਲੋਕਾਂ ਨੂੰ ਦਿੱਤੇ ਹਥਿਆਰ ਵਾਪਸ ਲੈਣ। ਜੇ ਲੀਡਰ ਤੇ ਅਜਿਹੇ ਲੋਕ ਕੁਝ ਗਲਤ ਕਰਦੇ ਹੀ ਨਹੀਂ ਤਾਂ ਖਤਰਾ ਕਿਸ ਗੱਲ ਦਾ ਹੈ?
ਲੋਕਾਂ ਨੂੰ ਸਮਝਾਉਣ ਲਈ ਖ਼ੁਦ ਮਿਸਾਲਾਂ ਪੇਸ਼ ਕਰਨ। ਲੋਕ ਆਪੇ ਮਗਰ ਲੱਗ ਜਾਣਗੇ। ਦੇਖੀਏ ਹਥਿਆਰ ਤੇ ਗੰਨਮੈਨ ਤਿਆਗਣ ਦੀ ਪਹਿਲ ਕਿਹੜਾ ਲੀਡਰ ਕਰਦਾ?
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ
ਅਜਿਹੇ ਨਕਲੀ ਸ਼ਿਵ ਸੈਨਿਕਾਂ ਨੂੰ ਪੰਜਾਬ ਵਿੱਚ ਨਸ਼ੇ ਕਬੂਲ ਹਨ ਪਰ ਅਮ੍ਰਿਤ ਛਕਾਉਣਾ ਨਹੀਂ।
ਚੰਗੀ ਗੱਲ ਹੈ ਕਿ ਪੰਜਾਬ ਦੇ ਬਹੁਤ ਸਾਰੇ ਹਿੰਦੂ ਅਜਿਹੇ ਨਕਲੀ ਸ਼ਿਵ ਸੈਨਿਕਾਂ ਦੀ ਸੋਚ ਤੇ ਸਕੀਮਾਂ ਸਮਝ ਕੇ ਇਨ੍ਹਾਂ ਨੂੰ ਭੜਕਾਊ ਅਤੇ ਹੇਟ ਕਰਾਈਮ ਦੇ ਦਾਇਰੇ ‘ਚ ਰੱਖ ਰਹੇ ਹਨ। ਕੁਝ ਸੁਹਿਰਦ ਹਿੰਦੂ ਪੱਤਰਕਾਰ ਤਾਂ ਬਹੁਤ ਹੀ ਵਧੀਆ ਕੰਮ ਕਰਕੇ, ਪੰਜਾਬ ਦੇ ਸਪੂਤ ਹੋਣ ਦਾ ਹੱਕ ਅਦਾ ਕਰ ਰਹੇ ਹਨ।
1980ਵਿਆਂ ‘ਚ ਪੰਜਾਬੀ ਹਿੰਦੂ ਸਮਾਜ ਵਿਚਲੇ ਬਹੁਤੇ ਲੋਕ ਹਰਬੰਸ ਲਾਲ ਖੰਨਾ, ਲਕਸ਼ਮੀ ਕਾਂਤਾ ਚਾਵਲਾ, ਲਾਲਾ ਜਗਤ ਨਰਾਇਣ ਵਰਗਿਆਂ ਦੀ ਅਜਿਹੀ ਹੀ ਭੜਕਾਊ ਤੇ ਪੰਜਾਬ ਵਿਰੋਧੀ ਭੂਮਿਕਾ ਨੂੰ ਸਮਝ ਨਹੀਂ ਸਨ ਸਕੇ ਪਰ ਹੁਣ ਬਹੁਤ ਸਾਰੇ ਸਮਝ ਰਹੇ ਹਨ ਕਿ ਪੰਜਾਬ ਸਾਡਾ ਸਭ ਦਾ ਹੈ ਤੇ ਪੰਜਾਬ ਦੇ ਹੱਕਾਂ ਉਲਟ ਭੁਗਤਣ ਵਾਲੇ ਸਾਡੇ ਨਹੀਂ।
ਪੰਜਾਬ ਦਾ ਹਿੰਦੂ ਸਮਾਜ ਤਾਜ਼ਾ ਵਰਤਾਰੇ ‘ਚੋਂ ਭਲੀ-ਭਾਂਤ ਸਮਝ ਰਿਹਾ ਕਿ ਇਹ ਨਕਲੀ ਸ਼ਿਵ ਸੈਨਿਕ ਪੈਦਾ ਕਿੱਦਾਂ ਹੁੰਦੇ ਹਨ, ਇਨ੍ਹਾਂ ਨੂੰ ਸੁਰੱਖਿਆ ਕਿੱਦਾਂ ਤੇ ਕਿਸਤੋਂ ਮਿਲਦੀ, ਜਿਹੜੀ ਹੇਟ ਸਪੀਚ ਇਹ ਕਰਦੇ, ਉਸਦਾ ਫ਼ਾਇਦਾ ਕਿਸਨੂੰ ਹੁੰਦਾ ਤੇ ਨੁਕਸਾਨ ਕਿਸਨੂੰ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ