ਗੰ+ਨ ਕਲਚਰ ਪੰਜਾਬ ਦੇ ਕਲਚਰ ਦਾ ਹੀ ਹਿੱਸਾ ਹੈ। – ਸਤਵੰਤ ਸਿੰਘ

0
109

ਇਸ ਨੂੰ ਹਊਆ ਬਣਾ ਕੇ ਸਰਕਾਰ ਪੰਜਾਬ ਦਾ ਕਲਚਰ ਬਦਲਣਾ ਚਾਹੁੰਦੀ ਹੈ। ਪੰਜਾਬ ਦੇ ਲੋਕ ਹਿੰਦੋਸਤਾਨੀਆਂ ਵਾਂਗ ਧਾੜਵੀਆਂ ਮੂਹਰੇ ਮੂੰਹ’ਚ ਘਾਹ ਲੈ ਕੇ ਗਊਆਂ ਬਣਨ ਵਾਲੇ ਨਹੀਂ ਹਨ। ਪੰਜਾਬ ਦੇ ਬਹਾਦਰ ਲੋਕਾਂ ਨੇ ਸਿਕੰਦਰ ਤੋਂ ਲੈ ਕੇ ਇੰਦਰਾ ਗਾਂਧੀ ਤੱਕ ਸਭ ਨੂੰ ਹਥਿਆਰਾਂ ਨਾਲ ਹੀ ਨੱਪਿਆ ਹੈ। ਦਿੱਲੀ ਤੋੰ ਚੱਲ ਰਹੀ ਪੰਜਾਬ ਸਰਕਾਰ ਹਥਿਆਰਾਂ ਤੇ ਪਾਬੰਦੀ ਲਗਾ ਕੇ ਪੰਜਾਬ ਦਾ ਸੱਭਿਆਚਾਰ ਬਦਲਣਾ ਚਾਹੁੰਦੀ ਹੈ। ਲਾਈਸੈਂਸੀ ਹਥਿਆਰ ਨਾਲ ਭਲਾ ਕਿੰਨਾਂ ਕੁ ਜ਼ੁਰਮ ਹੁੰਦਾ ਹੈ। ਬਾਕੀ ਪੰਜਾਬ’ਚ ਹੋਣ ਵਾਲੇ ਜ਼ੁਰਮ’ਚ ਬਾਹਰੀ ਬੰਦੇ ਵੀ ਵੱਡੀ ਗਿਣਤੀ’ਚ ਸ਼ਾਮਲ ਹੁੰਦੇ ਹਨ। ਲੋੜ ਤਾਂ ਹੈ ਪੰਜਾਬ’ਚ ਬਾਹਰੀ ਲੋਕਾਂ ਦੀ ਮੌਜ਼ੂਦੀ ਨੂੰ ਠੱਲ ਪਈ ਜਾਵੇ। ਜਦ ਸਰਕਾਰ ਹਰ ਪਹਿਲੂ ਤੋਂ ਫੇਲ ਹੋ ਰਹੀ ਹੈ ਤਾਂ ਇਹਨਾਂ ਨੇ ਹਥਿਆਰਾਂ ਨੂੰ ਹਊਆ ਬਣਾ ਲਿਆ। ਜਦਕਿ ਨਸ਼ਾ, ਅਸ਼ਲੀਨਤਾ, ਮੌਡਰਨਟੀ ਜਿਹੜੇ ਯੂਥ ਨੂੰ ਗਲਤ ਪਾਸੇ ਲਿਜਾ ਰਹੀ ਹੈ ਉਸ ਤਰਾਂ ਦੇ ਗੀਤਾਂ ਤੇ ਕੋਈ ਰੋਕ ਨਹੀਂ। ਨਸ਼ਾ ਵਿਕਣਾ ਵੀ ਇਹਨਾਂ ਤੋਂ ਰੁਕ ਨਹੀਂ ਰਿਹਾ। ਆਪਣੇ ਇਸ ਫੈਸਲਾ ਨਾਲ ਇਹ ਪੰਜਾਬ ਦੇ ਲੋਕਾਂ ਕੋਲੋ ਹਥਿਆਰ ਖੋਹ ਕੇ ਉਹਨਾਂ ਨੂੰ ਲਾਚਾਰ ਬਣਾਉਣਾ ਹੈ। ਜਦ ਸਿੱਖਾਂ ਕੋਲੋ ਹਥਿਆਰ ਖੋਹ ਲਏ ਤਾਂ ਇਹ ਸਿੱਖਾਂ ਦਾ ਉਹ ਹਾਲ ਕਰਨਗੇ ਜਿਹੜਾ ਚੁਰਾਸੀ’ਚ ਦਿੱਲੀ ਵਿਚ ਕੀਤਾ ਸੀ। ਜਦਕਿ ਹਥਿਆਰ ਸਾਨੂੰ ਗਾਉਣ ਵਾਲਿਆਂ ਨਹੀਂ ਦਿੱਤੇ ਕਿ ਅਸੀੰ ਗੁੰਮਰਾਹ ਹੋ ਕੇ ਰੱਖਦੇ ਹਾਂ। ਇਹ ਗੁਰੂਆਂ ਨੇ ਬਖ਼ਸ਼ੇ। ਗੁਰੂਆਂ ਨੇ ਤਾਂ ਇਹਨਾਂ ਨੂੰ ਪੀਰ ਦਾ ਰੁਤਬਾ ਦਿੱਤਾ ਹੈ। ਸਰਕਾਰ ਨੇ ਧਾਰਮਿਕ ਅਸਥਾਨਾਂ ਤੇ ਹਥਿਆਰ ਲਿਜਾਣ ਤੇ ਲੋਕ ਲਗਾਈ ਹੈ ਇਹ ਰੋਕ ਸਿੱਖ ਧਰਮ’ਚ ਦਖ਼ਲਅੰਦਾਜ਼ੀ ਹੈ। ਜੇਕਰ ਆਉਣ ਵਾਲੇ ਦਿਨ੍ਹਾਂ’ਚ ਸਿੱਖਾਂ ਦੇ ਲਾਈਸੈਂਸ ਰੱਦ ਹੁੰਦੇ ਹਨ ਅਤੇ ਥਾਂ-ਥਾਂ ਰੋਕ ਕੇ ਤਲਾਸੀ ਲਈ ਜਾਂਦੀ ਹੈ ਇਹ ਗ਼ੁਲਾਮੀ ਦੀ ਹੀ ਨਿਸ਼ਾਨੀ ਹੈ।
– ਸਤਵੰਤ ਸਿੰਘ