ਸੋਸ਼ਲ ਮੀਡੀਆ ‘ਤੇ ਨਕਲੀ ਸ਼ਿਵ ਸੈਨਾ ਆਗੂਆਂ ਦੀਆਂ ਬੇਬਾਕ ਇੰਟਰਵਿਊਜ਼ ਕਰਨ ਕਰਕੇ ਚਰਚਾ ਦਾ ਵਿਸ਼ਾ ਬਣੇ ਪੱਤਰਕਾਰ ਮਨੋਜ ਹੀਰਾ ‘ਤੇ ਪੁਲਿਸ ਕੇਸ ਦਰਜ ਕਰਵਾ ਦਿੱਤਾ ਗਿਆ ਹੈ।
ਹਾਲਾਂਕਿ ਮਨੋਜ ਹੀਰਾ ਖੁਦ ਹਿੰਦੂ ਹਨ ਪਰ ਉਨ੍ਹਾਂ ‘ਤੇ ਹਿੰਦੂਆਂ ਦੀਆਂ ਭਾਵਨਾਵਾਂ ਭੜਕਾਉਣ ਦਾ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਪਰਚਾ ਦਰਜ ਕਰਨ ‘ਚ ਬੜੀ ਫੁਰਤੀ ਦਿਖਾਈ ਜਦਕਿ ਗੁਰਦਾਸਪੁਰ ਵਿਖੇ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਕਰਨ ਦੇ ਬਿਆਨ ਦੇਣ ਵਾਲੇ ਨਕਲੀ ਸ਼ਿਵ ਸੈਨਾ ਆਗੂ ਹਰਵਿੰਦਰ ਸੋਨੀ ‘ਤੇ ਪਰਚਾ ਕਰਾਉਣ ਲਈ ਸਿੱਖਾਂ ਨੂੰ ਧਰਨੇ ਦੇਣੇ ਪਏ ਸਨ।
ਸ਼ਿਕਾਇਤ-ਕਰਤਾ ਰੋਹਿਤ ਸ਼ਰਮਾ ਨੂੰ ਇਤਰਾਜ਼ ਹੈ ਕਿ ਪੱਤਰਕਾਰ ਮਨੋਜ ਹੀਰਾ ਨੇ ਸੁਧੀਰ ਸੂਰੀ ਨੂੰ ਗਿੱਦੜ ਕਿਹਾ। ਸਭ ਤੋਂ ਵੱਡੀ ਗੱਲ ਕਿ ਆਪਣੇ ਲਈ ਸੁਰੱਖਿਆ ਵੀ ਮੰਗੀ, ਜੋ ਕਿ ਅਸਲ ਮਕਸਦ ਹੈ।
ਗੱਲ ਕੀ, ਜੇ ਕੋਈ ਹਿੰਦੂ ਵੀ ਪੰਜਾਬ ‘ਤੇ ਆਪਣਾ ਹੱਕ ਸਮਝ ਕੇ, ਪੰਜਾਬ ਲਈ ਧਿਰ ਬਣਕੇ, ਪੰਜਾਬ ਵਿਰੋਧੀ ਸੋਚਾਂ ਨੂੰ ਸਵਾਲ ਕਰਦਾ ਹੈ ਤਾਂ ਉਸ ਖਿਲਾਫ ਵੀ ਇਹ ਕਾਰਵਾਈ ਕਰਵਾਉਣਗੇ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ
ਇਸ ਪੱਤਰਕਾਰ ਵੀਰ ਨੇ ਅਖੌਤੀ ਸ਼ਿਵਸੈਨਿਕਾਂ ਦਾ ਕੁਫ਼ਰ ਗੜ੍ਹ ਤੋੜ ਸੁੱਟਿਆ ਹੈ। ਕੀ ਪਰਚਾ ਦਰਜ ਕਰ ਕੇ ਸੱਚ ਪ੍ਰਗਟ ਹੋਣੋ ਰਹਿਜੂ? ਮੈਂ ਇਸ ਨਜਾਇਜ਼ ਪਰਚੇ ਦੇ ਖਿਲਾਫ਼ ਹਾਂ। – ਪਪਲਪ੍ਰੀਤ ਸਿੰਘ