ਕੇਲਿਆ ਦੇ ਲੋਡ ਚ ਡਰੱਗ ਲੰਘਾਉਣ ਦੇ ਮਾਮਲੇ ਚ ਪੰਜਾਬੀ ਟਰੱਕ ਡਰਾਈਵਰ ਗ੍ਰਿਫਤਾਰ
ਕੈਲਗਰੀ , ਅਲਬਰਟਾ : ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਵੱਲੋ ਕੈਨੇਡੀਅਨ ਸੂਬੇ ਅਲਬਰਟਾ ਦੇ ਕਾਉਟਸ (Coutts) ਬਾਰਡਰ ਵਿਖੇ ਕੇਲਿਆ ਦੇ ਲੋਡ ਚ ਡਰੱਗ ਬਰਾਮਦਗੀ ਦੇ ਮਾਮਲੇ ਚ ਇੱਕ ਪੰਜਾਬੀ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਅਤੇ ਚਾਰਜ ਕੀਤਾ ਗਿਆ ਹੈ, ਗ੍ਰਿਫਤਾਰ ਅਤੇ ਚਾਰਜ ਹੋਣ ਵਾਲੇ ਦੀ ਸ਼ਨਾਖਤ ਕੈਲਗਰੀ ਵਾਸੀ ਗੁਰਕੀਰਤ ਸਿੰਘ (26) ਵਜੋਂ ਹੋਈ ਹੈ। ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਮੁਤਾਬਕ 6 ਨਵੰਬਰ ਨੂੰ ਕੇਲਿਆ ਦਾ ਲੋਡ ਲੈਕੇ ਇੱਕ ਕਮਰਸ਼ੀਅਲ ਵਹੀਕਲ ਕੂਟਜ਼ ਬਾਰਡਰ ਵਿਖੇ ਦਾਖਲ ਹੋਇਆ ਤੇ ਸੈਕੰਡਰੀ ਇੰਸਪੈਕਸ਼ਨ ਦੌਰਾਨ ਲੋਡ ਚੋਂ 43 ਕਿਲੋਗ੍ਰਾਮ ਕੋਕੀਨ ਦੀ ਬਰਾਮਦਗੀ ਹੋਈ ਹੈ। ਇਸ ਮਾਮਲੇ ਚ ਗ੍ਰਿਫਤਾਰ ਗੁਰਕੀਰਤ ਸਿੰਘ ਦੀ ਅਦਾਲਤ ਚ ਪੇਸ਼ੀ ਵੀਰਵਾਰ ਦੀ ਪਈ ਹੈ।
ਕੁਲਤਰਨ ਸਿੰਘ ਪਧਿਆਣਾ
ਟਰਾਂਟੋ ਪੁਲਿਸ ਵੱਲੋ ਪ੍ਰੋਜੈਕਟ ਜ਼ਫੀਰੋ ( Project Zafiro) ਤਹਿਤ 58 ਮਿਲੀਅਨ ਡਾਲਰ ਦੇ ਨਸ਼ੇ ਬਰਾਮਦ ਕੀਤੇ ਗਏ ਹਨ, ਇਸ ਬਰਾਮਦਗੀ ਚ 520 ਕਿਲੋ ਮੈਥਾਮਫੇਟਾਮਾਈਨ ਅਤੇ 151 ਕਿਲੋ ਕੋਕੀਨ ਦੱਸੀ ਜਾ ਰਹੀ ਹੈ। ਟਰਾਂਟੋ ਪੁਲਿਸ ਦੀ ਇਹ ਡਰੱਗ ਬਾਬਤ ਸਭ ਤੋਂ ਵੱਡੀ ਬਰਾਮਦਗੀ ਦੱਸੀ ਜਾ ਰਹੀ ਹੈ। ਟਰਾਂਟੋ ਪੁਲਿਸ ਇੰਸਪੈਕਟਰ ਮਨਦੀਪ ਮਾਨ ਮੁਤਾਬਕ ਇਸ ਮਾਮਲੇ ਚ ਤਿੰਨ ਸ਼ਕੀ ਵਿਅਕਤੀਆ ਦੇ ਨਾਵਾਂ ਬਾਰੇ ਕਾਨੂੰਨੀ ਕਾਰਵਾਈ ਤੋਂ ਬਾਅਦ ਐਲਾਨ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਗ੍ਰੇਟਰ ਟਰਾਂਟੋ ਖੇਤਰ ਚ ਜਿੱਥੇ ਕ੍ਰਾਇਮ ਚ ਵਾਧਾ ਹੋਇਆ ਹੈ ਉਥੇ ਬੀਤੇ ਸਮੇਂ ਚ ਵੱਡੀ ਪੱਧਰ ਤੇ ਡਰੱਗਜ਼ ਦੀਆਂ ਬਰਾਮਦਗੀਆਂ ਵੀ ਹੋਈਆਂ ਹਨ।
ਕੁਲਤਰਨ ਸਿੰਘ ਪਧਿਆਣਾ