ਇੱਕ ਪਾਸੇ ਸਿੱਖ ਕਹਿ ਰਹੇ ਹਨ ਕਿ…

0
188

ਇੱਕ ਪਾਸੇ ਸਿੱਖ ਕਹਿ ਰਹੇ ਹਨ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭਾਰਤ ਸਰਕਾਰ ਤੋਂ ਆਜ਼ਾਦ ਕਰਵਾਉਣਾ ਹੈ। ਦੂਜੇ ਪਾਸੇ ਆਜ਼ਾਦੀ ਪਸੰਦ ਸਿੱਖ ਹੀ ਇਤਰਾਜ਼ ਕਰ ਰਹੇ ਹਨ ਕਿ ਗਿਆਰਾਂ ਸਾਲਾਂ ਤੋਂ ਭਾਰਤ ਸਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀਆਂ ਚੋਣਾਂ ਨਹੀਂ ਕਰਵਾ ਰਹੀ। ਸਟੇਟ ਨੇ ਬਾਦਲਾਂ ਨੂੰ ਗ਼ੈਰਕਾਨੂੰਨੀ ਗੁਰਦੁਆਰਿਆਂ’ਤੇ ਕਾਬਜ਼ ਕੀਤਾ ਹੋਇਆ ਹੈ।

ਜੇਕਰ ਭਾਰਤ ਸਰਕਾਰ ਐਸ.ਜੀ.ਪੀ.ਸੀ ਦੀਆਂ ਚੋਣਾਂ ਨਹੀੰ ਕਰਵਾਉਂਦੀ ਤਾਂ ਸਿੱਖ ਆਪਣੇ ਆਪ ਕਰਵਾ ਲੈਣ। ਭਾਰਤ ਸਰਕਾਰ ਰੈਫ਼ਰੈਂਨਡਮ ਕਰਵਾਉਣ ਦੀ ਵੀ ਇਜਾਜ਼ਤ ਨਹੀੰ ਦਿੰਦੀ। ਪਰ ਕਰਵਾਉਣ ਵਾਲੇ ਕਰਵਾ ਰਹੇ ਹਨ। ਦੇਸ ਬਣਾਉਣ ਲਈ ਤਾਂ ਦੁਨੀਆਂ ਦੀ ਸਹਿਮਤੀ ਦੀ ਲੋੜ ਪਵੇਗੀ ਮਸਲਾ ਸੰਯੁਕਤ ਰਾਸ਼ਟਰ’ਚ ਜਾਵੇਗਾ। ਪਰ ਗੁਰਦੁਆਰੇ ਆਜ਼ਾਦ ਕਰਵਾਉਣ ਲਈ ਤਾਂ ਸਾਨੂੰ ਕਿਸੇ ਸੰਯੁਕਤ ਰਾਸ਼ਟਰ ਜਾਂ ਅਦਾਲਤਾਂ’ਚ ਜਾਣ ਦੀ ਲੋੜ ਨਹੀੰ। ਇਹ ਦਾ ਪੰਥ ਦਾ ਅੰਦਰੂਨੀ ਮਸਲਾ ਹੈ।

ਜੇਕਰ ਭਾਰਤ ਸਰਕਾਰ ਚੋਣਾਂ ਨਹੀੰ ਕਰਵਾਉਂਦੀ ਤਾਂ ਸਰਕਾਰ ਦਾ ਫਾਹਾ ਵੱਢੋ। ਸਿੱਖ ਪੰਥ ਦੀ ਇੱਕਤਰਤਾ ਜਾਂ ਸਰਬੱਤ ਖਾਲਸਾ ਬੁਲਾ ਕੇ ਆਪ ਫੈਸਲਾ ਕਰ ਲੈਣ। ਜੇਕਰ ਚੋਣਾਂ ਕਰਵਾਉਣੀਆਂ ਹਨ ਤਾਂ ਸਿੱਖ ਕੌਮ ਸਰਬਸੰਮਤੀ ਨਾਲ ਆਪਣਾ “ਗੁਰਦੁਆਰਾ ਚੋਣ ਕਮਿਸ਼ਨ” ਬਣਾ ਲਵੇ। ਚੋਣਾਂ ਦੀ ਰੂਪ-ਰੇਖਾ ਤਹਿ ਕਰੇ। ਬਾਹਰਲੇ ਸਿੱਖਾਂ ਤੇ ਗੁਰਦੁਆਰਿਆਂ ਨੂੰ ਵੀ ਇਸ ਕਮੇਟੀ ਦਾ ਹਿੱਸਾ ਬਣਾਵੇ। ਭਾਰਤ ਸਰਕਾਰ ਦੀ ਮਰਜ਼ੀ ਤੋੰ ਬਿਨ੍ਹਾਂ ਗੁਰਦੁਆਰਿਆਂ ਦੀਆਂ ਚੋਣਾਂ ਕਰਵਾਈਆਂ ਜਾਣ।

ਬਾਦਲ ਇਸ’ਚ ਹਿੱਸਾ ਨਹੀਂ ਲੈਣਗੇ ਕਿਉਂਕਿ ਉਹਨਾਂ ਦਾ ਹਾਰਨਾ ਤਹਿ ਹੈ। ਪਰ ਜੇਕਰ ਫੇਰ ਵੀ ਹਿੱਸਾ ਲੈਣਾ ਚਾਹੁਣ ਤਾਂ ਖੁੱਲ ਦਿੱਤੀ ਜਾਵੇ। ਜਿਹੜੀ ਧਿਰ ਨੂੰ ਪੰਥ ਗੁਰਦੁਆਰਾ ਪ੍ਰਬੰਧ ਸੰਭਾਲਣ ਦੀ ਸਹਿਮਤੀ ਦੇਵੇਗਾ। ਬਾਕੀ ਸਾਰੀਆਂ ਧਿਰਾਂ ਗੁਰਦੁਆਰੇ ਆਜ਼ਾਦ ਕਰਵਾਉਣ ਲਈ ਉਸ ਧਿਰ ਦਾ ਸਹਿਯੋਗ ਕਰਨ। ਬਾਦਲਾਂ ਨੂੰ ਅਮਨ-ਸ਼ਾਂਤੀ ਨਾਲ ਗੁਰਦੁਆਰਿਆਂ ਦਾ ਪ੍ਰਬੰਧ ਪੰਥ ਨੂੰ ਸੰਭਾਲ ਦੇਣ ਦੀ ਬੇਨਤੀ ਕਰੀ ਜਾਵੇ। ਜੇਕਰ ਉਹ ਨਹੀੰ ਮੰਨਦੇ ਤਾਂ ਪੰਥ ਤੋਂ ਸਹਿਮਤੀ ਲੈਣ ਤੋਂ ਬਾਅਦ ਪੰਥ ਵੱਲੋੰ ਪ੍ਰਬੰਧ ਸੰਭਾਲਣ ਲਈ ਜੱਥੇ ਭੇਜੇ ਜਾਣ। ਜਿਵੇਂ ਮਹੰਤਾਂ ਤੋਂ ਆਜ਼ਾਦ ਕਰਵਾਉਣ ਲਈ ਭੇਜੇ ਸਨ। ਜਦ ਪੰਥ ਇੱਥੋਂ ਤੱਕ ਪਹੁੰਚ ਗਿਆ ਤਾਂ ਬਾਦਲ ਭਾਰਤੀ ਸਟੇਟ ਦੇ ਜ਼ੋਰ ਨਾਲ ਗੁਰਦੁਆਰਿਆਂ’ਤੇ ਕਬਜ਼ਾ ਨਹੀੰ ਰੱਖ ਸਕਦੇ।

ਪੰਥ ਨੂੰ ਅਪੀਲ ਹੈ ਕਿ ਗੁਰਦੁਆਰਾ ਨੂੰ ਇੱਕਲੇ ਬਾਦਲਾਂ ਤੋਂ ਆਜ਼ਾਦ ਕਰਵਾਉਣ ਦੀ ਗੱਲ ਨਾ ਕਰੋ। ਦੱਸੋ ਕਿਉਂ ਭਾਰਤੀ ਸਟੇਟ ਅਧੀਨ ਚੋਣਾਂ ਹੋਣ ਦੀ ਉਡੀਕ’ਚ ਬੈਠੇ ਹੋ। ਇੱਕੋ ਸਟੈੱਪ’ਚ ਬਾਦਲਾਂ ਤੇ ਭਾਰਤੀ ਸਟੇਟ ਦੋਵਾਂ ਤੋਂ ਆਜ਼ਾਦ ਕਰਵਾਉ। ਇਹ ਡੈਮੋਕਰੇਟਿਵ ਢੰਗ ਹੈ, ਤੇ ਖ਼ੁਦਮੁਖਤਿਆਰ ਵੀ ਹੈ। ਪੰਥ ਇਸ ਵਾਰੇ ਆਪਣਾ ਫੈਸਲਾ ਕਰੇ।
– ਸਤਵੰਤ ਸਿੰਘ