ਪੰਜਾਬੀ ਮੀਡੀਆ ਦਾ ਰੋਲ ਦੇਖ ਕੇ ਲੱਗਦਾ ਕਿ ਕਰਫ਼ਿਊ, ਮੱਕੜ, ਡੇਲੀ ਪੋਸਟ, ਪ੍ਰਾਈਮ ਏਸ਼ੀਆ ਤੇ ਹੋਰ ਉਰਾ-ਪਰਾ ਚੈਨਲ ਸਾਰੇ ਲਾਲਾ ਜਗਤ ਨਰਾਇਣ ਦੇ ਵਾਰਸ ਬਣ ਗਏ। ਪੰਜਾਬ ਦੇ ਸੁਹਿਰਦ ਲੋਕਾਂ ਨੂੰ ਚਾਹੀਦਾ ਹੈ ਕਿ ਇੱਕ ਗ਼ੈਰਸਰਕਾਰੀ ਪਬਲਿਕ ਕਮਿਸ਼ਨ ਬਣ ਕੇ ਇਹਨਾਂ ਮੀਡੀਏ ਵਾਲਿਆ ਨੂੰ ਸੰਮਣ ਕਰਨ। ਇਹਨਾਂ ਦੀਆਂ ਖ਼ਬਰਾਂ ਦੀ ਰਿਪੋਰਟ ਬਣਾ ਕੇ ਇਹਨਾਂ ਨੂੰ ਪੁੱਛਿਆ ਜਾਵੇ ਕਿ ਤੁਸੀਂ ਪੰਜਾਬ ਦਾ ਮੀਡੀਆ ਹੋ ਕੇ ਇਹ ਕੀ ਰੋਲ ਅਦਾ ਕਰ ਰਹੇ ਹੋ। ਆਮ ਲੋਕਾਂ’ਚ ਇਹਨਾਂ ਦੇ ਨਾਂਹਪੱਖੀ ਰੋਲ ਪ੍ਰਤੀ ਇੱਕ ਸੁਨੇਹਾ ਜਾਵੇ। ਆਉਣ ਵਾਲੇ ਸਮੇਂ ਹੋਰ ਬਹੁਤ ਕੁਝ ਹੋਣਾ ਹੈ। ਇਹਨਾਂ ਬੇਲਗ਼ਾਮ ਮੀਡੀਆ ਅਦਾਰਿਆਂ ਨੂੰ ਜਵਾਬਦੇਹ ਬਣਾਉਣਾ ਜ਼ਰੂਰੀ ਹੈ। – ਸਤਵੰਤ ਸਿੰਘ #AmritpalSingh #Moga #Sandeep #Sunny #LatestNews #SudhirSuri #AmritpalSingh #SikhLeader #Sikhism #SikhCommunity #FIR #SudhirSuri #ShivSenaLeader #Amritsar #PunjabGovernment #Punjabspectrum #SudhirSuri #ShivSenaLeader #PunjabPolice #AmitArora
ਸੰਦੀਪ ਸਿੰਘ ਦੇ ਪਰਿਵਾਰ ਨੂੰ ਧ ਮ ਕੀ ਦੇਣ ਵਾਲਿਆਂ ਨੂੰ ਸਿੱਧੇ ਹੋਏ ਭਾਈ ਅੰਮ੍ਰਿਤਪਾਲ ਸਿੰਘ
ਸੈਕੂਲਰਾਂ ਦੀ ਇਹ ਸਮੱਸਿਆ ਕਹਿ ਲਵੋ ਜਾਂ ਬੇਈਮਾਨੀ ਕਹਿ ਲਵੋ। ਧਰਮ ਦੀ ਗੱਲ ਕਰਨ ਲੱਗੇ ਇਹ ਪੀੜਤ ਤੇ ਜ਼ਾਲਮ ਦੋਵਾਂ ਨੂੰ ਬਰਾਬਰ ਰੱਖ ਕੇ ਹੀ ਦੇਖਦੇ ਹਨ।
ਡਾ: ਧਰਮਵੀਰ ਗਾਂਧੀ ਦੀ ਸੈਕੂਲਰਤਾ ਉਹਨਾਂ ਨੂੰ ਸੱਚ ਕਹਿਣ ਦੀ ਇਜ਼ਾਜਤ ਨਹੀਂ ਦਿੰਦੀ। ਉਹ ਐਨਾ ਨਹੀਂ ਕਹਿ ਸਕਦੇ ਕਿ ਅਖੌਤੀ ਸ਼ਿਵ ਸੈਨਾ ਵਾਲੇ ਹਿੰਦੂਤਵੀ ਸਿੱਖਾਂ ਖਿਲਾਫ਼ ਬਕਵਾਸ ਕਰਦੇ ਹਨ ਤੇ ਸਟੇਟ ਉਹਨਾਂ ਨੂੰ ਸੁਰੱਖਿਆ ਦੇ ਕੇ ਆਪਣੀ ਸ਼ਰਨ’ਚ ਰੱਖਦੀ ਹੈ। ਜਦ ਸਟੇਟ ਫੇਲ ਹੁੰਦੀ ਹੈ ਤਾਂ ਸਿੱਖਾਂ ਨੂੰ ਇੰਨਸਾਫ਼ ਆਪਣੇ ਆਪ ਕਰਨਾ ਪੈਂਦਾ ਹੈ।
ਪਰ ਡਾ: ਸਾਹਿਬ ਨੇ ਆਪਣੀ ਪੋਸਟ’ਚ “ਹਰ ਧਰਮ” ਲਿਖ ਕੇ ਹੁਕਮਰਾਨ ਹਿੰਦੂ ਅਤੇ ਗ਼ੁਲਾਮੀ ਭੋਗ ਰਹੇ ਸਿੱਖਾਂ ਨੂੰ ਬਰਾਬਰ ਰੱਖ ਲਿਆ। ਜੇਕਰ ਲਾਚਾਰ ਹੋਏ ਸਿੱਖ ਆਪਣੇ ਧਰਮ ਲਈ ਬੋਲਣ ਤਾਂ ਡਾ:ਗਾਂਧੀ ਨੂੰ ਲੱਗਦਾ ਹੈ ਕਿ ਉਹ ਸ਼ਿਵ ਸੈਨਾ ਵਾਲੀਆਂ ਕਤੀੜਾਂ ਦੇ ਬਰਾਬਰ ਹਨ। ਜਿਹੜੀਆਂ ਸਿੱਖਾਂ ਖਿਲਾਫ਼ ਬਕਵਾਸ ਕਰਦੀਆਂ ਹਨ ਤੇ ਨਸਲਕੁਸ਼ੀ ਦੀਆਂ ਧਮਕੀਆਂ ਦਿੰਦੀਆਂ ਹਨ। ਡਾ: ਸਾਹਿਬ ਦੱਸਣਗੇ ਕਿ ਸਿੱਖਾਂ ਨੇ ਕਦੋਂ ਹਿੰਦੂਆਂ ਨੂੰ ਨਸਲਕੁਸ਼ੀ ਦੀ ਧਮਕੀ ਦਿੱਤੀ ਹੈ ਤੇ ਕਦੋੰ ਨਸਲਕੁਸ਼ੀ ਕੀਤੀ ? ਕਦੋਂ ਹਿੰਦੂਆਂ ਦੀਆਂ ਧੀਆਂ ਭੈਣਾਂ ਨੂੰ ਬਲਾਤਕਾਰ ਦੀਆਂ ਧਮਕੀਆਂ ਦਿੱਤੀਆਂ ਹਨ ? ਤੇ ਸਟੇਟ ਕਦੋਂ ਸਾਰੇ ਧਰਮਾਂ ਨੂੰ ਬਰਾਬਰ ਦੀ ਖੁੱਲ ਦਿੰਦੀ ਹੈ।
ਡਾ: ਸਾਬ ਤਾਂ ਸੁਲਝੇ ਹੋਏ ਇਨਸਾਨ ਹਨ। ਉਹਨਾਂ ਵਾਰੇ ਤੇ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਉਹਨਾਂ ਨੂੰ ਕਿਸੇ ਗੱਲ ਦੀ ਸਮਝ ਨਹੀਂ। ਸਾਰਾ ਕੁਝ ਸਮਝਦੇ ਹੋਏ ਇਸ ਤਰਾਂ ਦੀ ਗੱਲਾਂ ਕਰਨੀਆਂ ਬੰਦੇ ਦੀ ਨਿਰਪੱਖਤਾ ਤੇ ਸਵਾਲ ਖੜੇ ਕਰਦੀਆਂ ਹਨ। ਇਹ ਪਹਿਲਾ ਮੌਕਾ ਨਹੀੰ ਜਦੋੰ ਉਹਨਾਂ ਅਜਿਹਾ ਕੀਤਾ ਹੋਵੇ। ਬਾਕੀ ਜੇਕਰ ਅਜਿਹੀਆਂ ਗੱਲਾਂ ਕਰਨੀਆਂ ਹਨ ਤਾਂ ਸ਼ਰੇਆਮ ਨਾਮ ਲੈ ਕੇ ਵੀ ਕਰ ਸਕਦੇ ਹੋ ਸਾਨੂੰ ਕੋਈ ਇਤਰਾਜ਼ ਨਹੀਂ।
– ਸਤਵੰਤ ਸਿੰਘ
ਜੇਕਰ ਪੰਜਾਬ ਸਰਕਾਰ ਭਾਈਚਾਰਕ ਸਾਂਝ ਲਈ ਫ਼ਿਕਰਮੰਦ ਹੈ ਤਾਂ ਸਾਰੇ ਸ਼ਿਵ ਸੈਨਕਾਂ ਤੇ ਸਿੱਖਾਂ ਖਿਲਾਫ਼ ਭੌਕਣ ਵਾਲੀ ਕਤੀੜ ਦੀ ਸੁਰੱਖਿਆ ਵਾਪਸ ਲੈ ਲਵੇ। ਜੇਕਰ ਸਰਕਾਰ ਐਨਾ ਕੰਮ ਕਰ ਦੇਵੇ ਤਾਂ ਇਹਨਾਂ ਨੇ ਬਕਵਾਸ ਬੰਦ ਕਰ ਲੈਣੀ ਹੈ ਤੇ ਭਾਈਚਾਰਕ ਸਾਂਝ ਆਪੇ ਬਣ ਜਾਣੀ ਹੈ। ਜੇ ਸਰਕਾਰ ਇਹਨਾਂ ਨੂੰ ਸੁਰੱਖਿਆ ਦੇ ਕੇ ਇਸ ਤਰਾਂ ਹੀ ਸੰਭਾਲਦੀ ਰਹੀ ਤਾਂ ਇਸ ਦਾ ਮਤਲਬ ਹੈ ਕਿ ਸਰਕਾਰ ਖ਼ੁਦ ਆਪ ਭਾਈਚਾਰਕ ਸਾਂਝ ਨਹੀਂ ਬਣਨ ਦੇਣਾ ਚਾਹੁੰਦੀ।
– ਸਤਵੰਤ ਸਿੰਘ
ਸੂਰੀ ਨੇ ਇਸੇ ਤਰ੍ਹਾਂ ਹੀ ਮਰਨਾ ਸੀ। ਇਹ ਰਾਹ ਉਸ ਨੇ ਖ਼ੁਦ ਆਪ ਚੁਣਿਆ ਸੀ। ਜਦ ਉਸ ਦੀ ਨਫ਼ਰਤ ਭਰੀ ਬਕਵਾਸ ਨੂੰ ਰੋਕਣ’ਚ ਸਟੇਟ ਫੇਲ ਹੋਈ ਹੋਵੇ ਤਾਂ ਪੰਜਾਬ’ਚ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਲਈ ਉਸ ਦਾ ਮਰਨਾ ਜ਼ਰੂਰੀ ਸੀ। ਇਸ ਲਈ ਜਿਹੜਾ ਕੁਝ ਹੋਇਆ ਚੰਗਾ ਹੀ ਹੋਇਆ ਇਸ ਨੂੰ ਕੋਈ ਮਾੜੀ ਘਟਨਾ ਬਣਾ ਕੇ ਇਸ ਦੀ ਨਿੰਦਿਆ ਨਾ ਕੀਤੀ ਜਾਵੇ।
ਸੂਰੀ ਦੀ ਮੌਤ ਤੇ ਹਿੰਦੂ ਭਾਈਚਾਰੇ ਨੇ ਵੀ ਕੋਈ ਸੋਗ ਨਹੀਂ ਮਨਾਇਆ। ਨਾ ਉਸ ਦੀ ਮੌਤ ਤੇ ਕੋਈ ਬੰਦ ਦੇ ਸੱਦੇ ਦਾ ਅਸਰ ਹੋਇਆ। ਇਹ ਇਹੀ ਸਾਬਤ ਕਰਦਾ ਹੈ ਕਿ ਉਹ ਹਿੰਦੂਆਂ ਦਾ ਆਗੂ ਨਹੀਂ ਸੀ। ਇਹ ਚੰਗੀ ਗੱਲ ਹੈ ਕਿ ਹਿੰਦੂ ਭਾਈਚਾਰੇ ਨੇ ਇਸ ਦੁਸ਼ਟ ਬੰਦਾ ਦਾ ਸਾਥ ਨਹੀਂ ਦਿੱਤਾ। ਪਰ ਇਹ ਗਿਲਾ ਵੀ ਹੈ ਕਿ ਹਿੰਦੂਆਂ ਨੇ ਇਸ ਦਾ ਕੋਈ ਖੁੱਲ ਕੇ ਵਿਰੋਧ ਵੀ ਨਹੀਂ ਕੀਤਾ।
ਜੇਕਰ ਦੇਖਿਆ ਜਾਵੇ ਤਾਂ ਸੂਰੀ ਪੰਜਾਬੀ ਹਿੰਦੂਆਂ ਦਾ ਬੰਦਾ ਨਹੀੰ ਸੀ। ਉਹ ਭਾਰਤੀ ਸਟੇਟ ਦਾ ਬੰਦਾ ਸੀ। ਸਟੇਟ ਉਸ ਨੂੰ ਸਿੱਖਾਂ ਖਿਲਾਫ਼ ਵਰਤਦੀ ਸੀ। ਜਦ ਸੂਰੀ ਨੇ ਸਿੱਖਾਂ ਖਿਲਾਫ਼ ਬਕਵਾਸ ਕਰਨੀ ਸ਼ੁਰੂ ਕੀਤੀ ਤਾਂ ਸਟੇਟ ਉਸ ਨੂੰ ਰੋਕਣ ਦੀ ਥਾਂ ਗੰਨਮੈਨ ਤੇ ਸੁਰੱਖਿਆ ਦੇ ਕੇ ਆਪਣੀ ਛੱਤਰ ਛਾਇਆ’ਚ ਲੈ ਆਈ। ਉਸ ਨੇ ਫਿਰ ਦੋ ਪ੍ਰਤੀਸ਼ਤ ਸਿੱਖਾਂ ਨੂੰ ਮਸਲਣ ਤੇ ਨਸਲਕੁਸ਼ੀ ਦੀਆਂ ਧਮਕੀਆਂ ਦਿੱਤੀਆਂ। ਗੁਰੂ ਸਾਹਿਬ ਤੇ ਸ਼ਹੀਦਾਂ ਖਿਲਾਫ਼ ਬੋਲਿਆ। ਪਰ ਸਟੇਟ ਨੇ ਉਸ ਦੇ ਸਿਰ ਤੇ ਹੱਥ ਰੱਖੀ ਰੱਖਿਆ। ਇਹੀ ਸਟੇਟ ਦਾ ਫੇਲੀਅਰ ਸੀ ਜਿਸ ਕਰਕੇ ਭਾਈਚਾਰਕ ਸਾਂਝ ਲਈ ਕਿਸੇ ਨੂੰ ਇਹ ਇਨਸਾਫ਼ ਕਰਨਾ ਪਿਆ ਜਾਂ ਇਨਸਾਫ਼ ਹੋ ਗਿਆ। ਹੋਰ ਘਟਨਾਵਾਂ ਜੁੜ ਕੇ ਕਾਰਨ ਚਾਹੇ ਕੋਈ ਵੀ ਬਣਿਆ ਹੋਵੇ ਪਰ ਸੂਰੀ ਨਾਲ ਇਹ ਹੋਣਾ ਬਣਦਾ ਸੀ।
– ਸਤਵੰਤ ਸਿੰਘ