ਦਸਤਾਰਧਾਰੀ ਕਾਮਰੇਡ ਹਰਕਿ੍ਸ਼ਨ ਸਿੰਘ ਸੁਰਜੀਤ, ਜਿਸ ਨੇ ਆਪਣੇ ਰਾਜਸੀ ਜੀਵਨ ਦੀ ਅੱਧੀ ਸਦੀ ਪੰਥ-ਪ੍ਰਸਤੀ ਦੇ ਸੁੱਚੇ ਜਜ਼ਬੇ ਨੂੰ ਭੰਡਣ, ਨਿਖੇੜਨ ਤੇ ਖਦੇੜਨ ਦੇ ਅਪਿਵੱਤਰ ਕਾਰਜ’ਚ ਦੇ ਲੇਖੇ ਲਾ ਦਿੱਤੀ। ਜਿਸ ਨੇ ਸਿੱਖ ਰਾਜਨੀਤੀ ਅੰਦਰ ਸੱਚੀ ਅਤੇ ਸੁੱਚੀ ਪੰਥ ਪ੍ਰਸਤੀ ਨੂੰ ਰੂਪਮਾਨ ਕਰਦੀ ਪੰਥਕ ਧਾਰਾ ਨੂੰ ਫ਼ਿਰਕੂ ਰੁਝਾਨ ਕਹਿ ਕੇ ਭੰਡਿਆ। ਜਦ ਉਹ ਪਹਿਲੀ ਨਵੰਬਰ 1984 ਨੂੰ ਤੀਨ ਮੂਰਤੀ ਹਾਊਸ ਵਿਖੇ ਇੰਦਰਾ ਗਾਂਧੀ ਨੂੰ ਸ਼ਰਧਾਂਜਲੀ ਅਰਪਣ ਕਰਨ ਪਹੁੰਚਿਆ ਤਾਂ ਉਸ ਦਰਸਾਰਧਾਰੀ ਸੁਰਜੀਤ ਨੂੰ ਹਿੰਦੂ ਭੀੜ ਤੋਂ ਜਾਨ ਬਚਾਉਣ ਲਈ ਭੱਜਣਾ ਪਿਆ।
ਹਰਕਿਸ਼ਨ ਸਿੰਘ ਸੁਰਜੀਤ ਨੇ ਆਪਣੀ ਜੁਬਾਨੀ ਦੱਸਿਆ ਕਿ ਉਸ ਦਿਨ ਮੈਂ ਵੀ ਅਨੇਕਾਂ ਲਾਸ਼ਾਂ ਵਿੱਚੋੰ ਇੱਕ ਬਣ ਜਾਣਾ ਸੀ। ਅਜੇ ਅਸੀਂ ਤੀਨ ਮੂਰਤੀ ਭਵਨ ਵਿੱਚ ਪਹੁੰਚੇ ਹੀ ਸੀ ਤਾਂ ਭੀੜ’ਚੋਂ ਕੁਝ ਵਿਅਕਤੀਆਂ ਨੇ ਮੈਨੂੰ ਦੇਖ ਲਿਆ। ਉਹ ਮੇਰੇ ਵੱਲ ਦੌੜੇ। ਪੰਜ ਹਜ਼ਾਰ ਤੋਂ ਵੱਧ ਭੀੜ ਸੰਘ ਪਾੜਵੇਂ ਸਿੱਖ ਵਿਰੋਧੀ ਨਾਅਰੇ ਲਗਾ ਰਹੀ ਸੀ। ਮੈਨੂੰ ਲੱਗਿਆ ਹੁਣ ਬਚ ਕੇ ਨਿਕਲਣ ਦਾ ਕੋਈ ਰਾਹ ਨਹੀੰ। ਮੈਂ ਨਾਲ ਦੇ ਕਾਮਰੇਡ ਸਾਥੀਆਂ ਨੂੰ ਕਿਹਾ ਕਿ ਮੈਨੂੰ ਇੱਕਲਾ ਛੱਡ ਦਿਉ ਕਿਉਂਕਿ ਇਹ ਬਿਲਕੁਲ ਸਪੱਸ਼ਟ ਹੋ ਚੁੱਕਾ ਸੀ ਕਿ ਜੇਕਰ ਉਹ ਮੇਰੀ ਮੱਦਦ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਉਹ ਵੀ ਹਮਲੇ ਤਾਂ ਸ਼ਿਕਾਰ ਹੋ ਜਾਣਗੇ। ਪਰ ਚੰਗੀ ਕਿਸਮਤ ਨੂੰ ਇੱਕ ਸੀ.ਆਈ.ਡੀ ਅਫ਼ਸਰ ਮੇਰੇ ਵੱਲ ਭੱਜਿਆ ਅਤੇ ਕਹਿਣ ਲੱਗਾ ਕਿ ਮੈੰ ਭੱਜ ਕੇ ਉਸ ਦੀ ਜੀਪ’ਚ ਬੈਠ ਜਾਵਾਂ। ਹਰਕਿਸ਼ਨ ਸੁਰਜੀਤ ਨੇ ਦੱਸਿਆ ਕਿ ਅਗਲੇ ਤਿੰਨ ਦਿਨ ਉਸ ਨੂੰ ਪਾਰਟੀ ਦਫ਼ਤਰ ਅੰਦਰ ਹੀ ਲੁਕ ਕੇ ਰਹਿਣਾ ਪਿਆ।
ਭਾਵੇੰ ਕੋਈ ਸਿੱਖ ਵਿਰੋਧੀ ਜਾਂ ਕਾਮਰੇਡ ਹੀ ਕਿਉਂ ਨਾ ਹੋਵੇ ਉਹਨਾਂ ਨੂੰ ਹਰ ਦਸਤਾਰ’ਚ ਸਿੱਖ ਹੀ ਦਿਖਦਾ ਹੈ। ਅਗਲਿਆਂ ਨੇ ਇਸ ਕਾਮਰੇਡ ਨੂੰ ਸਿੱਖ ਵਿਰੋਧੀ ਹੋਣ ਕਾਰਨ ਵੀ ਨਹੀਂ ਬਖ਼ਸ਼ਿਆ। ਇਹ ਲੁਕ ਲੁਕ ਕੇ ਦਿਨ ਕੱਟਦਾ ਰਿਹਾ। ਆਪਣੇ ਲੋਕ ਸਵਾਲ ਕਰ ਰਹੇ ਹਨ ਕਿ ਸਿੱਖਾਂ ਨੂੰ ਮੀਟ ਖਾਣਾ ਚਾਹੀਦਾ ਹੈ ਜਾਂ ਨਹੀਂ। ਜਿਵੇਂ ਇਸ ਸਵਾਲ ਨੇ ਸਿੱਖਾਂ ਨੂੰ ਨਸਲਕੁਸ਼ੀ ਤੋਂ ਬਚਾ ਲੈਣਾ ਹੋਵੇ।
#ਅਣਚਿਤਵਿਆ_ਕਹਿਰ