ਢੱਡਰੀਆਂਵਾਲੇ ਤੇ ਹੋਇਆ ਮੰਦਵਾੜੇ ਦਾ ਅਸਰ…

0
1682

ਢੱਡਰੀਆਂਵਾਲੇ ਤੇ ਹੋਇਆ ਮੰਦਵਾੜੇ ਦਾ ਅਸਰ… ਨੇਕੀ ਨੇ ਲਾਈ ਅਪਗਰੇਡਾਂ ਨੂੰ ਮਦੱਦ ਦੀ ਗੁਹਾਰ.. ਕਿਹਾ, ਬੜੇ ਲਾਹਣਤੀ ਹੋ ਤੁਸੀਂ ਜੇ ਢੱਡਰੀ ਨੂੰ 20 ਡਾਲਰ ਨਹੀਂ ਦੇ ਸਕਦੇ..ਢੱਡਰੀਆਂਵਾਲੇ ਤੇ ਹੋਇਆ ਮੰਦਵਾੜੇ ਦਾ ਅਸਰ…ਮੰਗਵਾੜੇ ਬਣੇ ਚੇਲੇ – ਨਵੀਂਆਂ ਡਰੈਸਾਂ ਹੋਈਆਂ ਮਹਿੰਗੀਆਂ…ਨੇਕੀ ਨੇ ਲਾਈ ਅਪਗਰੇਡਾਂ ਨੂੰ ਮਦੱਦ ਦੀ ਗੁਹਾਰ…ਕਿਹਾ, ਬੜੇ ਲਾਹਣਤੀ ਹੋ ਤੁਸੀਂ ਜੇ ਢੱਡਰੀ ਨੂੰ 20 ਡਾਲਰ ਨਹੀਂ ਦੇ ਸਕਦੇ


ਸਿੱਖਾਂ ਨੂੰ 1984 ਤੋਂ ਬਾਅਦ ਹਿੰਦੂਆਂ ਤੋਂ ਕੋਈ ਅਜਿਹਾ ਖ਼ਤਰਾ ਨਹੀਂ ਕਿ ਹਿੰਦੂ ਸਿੱਖਾਂ ਨੂੰ ਆਪਣੇ ਅੰਦਰ ਜਜ਼ਬ ਕਰ ਸਕਣ। 1984 ‘ਚ ਸਿੱਖ ਧਾਰਮਿਕ ਤੌਰ ਤੇ ਆਜ਼ਾਦ ਹੋ ਗਏ। ਹਿੰਦੂਆਂ ਦਾ ਧਾਰਮਿਕ ਗ਼ਲਬਾ ਸੰਤ ਭਿੰਡਰਾਂਵਾਲਿਆਂ ਨੇ ਸਦਾ ਲਈ ਤੋੜ ਦਿੱਤਾ। ਭਾਵੇੰ ਕੁਝ ਕੇਸਾਧਾਰੀ ਸਿੱਖ ਨਿੱਜੀ ਤੌਰ ਤੇ ਹਮੇਸ਼ਾਂ ਹੀ ਆਪਣੇ ਆਪ ਨੂੰ ਹਿੰਦੂਆਂ ਦਾ ਅੰਗ ਦੱਸਦੇ ਰਹਿਣਗੇ ਪਰ ਸਿੱਖ ਕੌਮੀ ਤੌਰ ਤੇ ਹਮੇਸ਼ਾਂ ਲਈ ਹਿੰਦੂਆਂ ਤੋਂ ਵੱਖ ਅਤੇ ਆਜ਼ਾਦ ਹਨ। ਆਰ.ਐਸ.ਐਸ ਸਾਰੀ ਉਮਰ ਲੱਖ ਕੋਸ਼ਿਸ਼ਾਂ ਕਰੀ ਜਾਵੇ ਪਰ ਹੁਣ ਸਿੱਖ ਸੁਰਤ ਹਿੰਦੂਆਂ ਦਾ ਹਿੱਸਾ ਨਹੀੰ ਬਣ ਸਕਦੀ।
ਸਿੱਖੀ ਨੂੰ ਜਿਹੜਾ ਮੁੱਖ ਚੈਲਿੰਜ ਹੈ ਉਹ ਪੱਛਮੀ ਰੁੱਖੀ ਤੇ ਬੇਰਸ ਵਿਚਾਰਧਾਰਾ ਤੋੰ ਹੈ। ਇਹ ਮਿਸ਼ਨਰੀ, ਮੌਡਰਨ, ਤੇ ਅੱਪਗਰੇਡ ਸਿੱਖਾਂ ਅੰਦਰੋੰ ਧਾਰਮਿਕ ਤੱਤ ਮਾਰ ਰਹੇ ਹਨ। ਇਹ ਗੁਰੂ ਦੇ ਦੈਵੀ ਪ੍ਰਤਾਪ ਨੂੰ ਮੱਧਮ ਕਰਨਾ ਦਾ ਯਤਨ ਕਰ ਰਹੇ ਹਨ। ਇਸ ਸੋਚ ਵਿਚੋੰ ਧੂੰਦੇ, ਢੰਡਰੀ, ਸਵੈਮਾਣ ਵਰਗੇ ਸਿੱਖ ਪੈਦਾ ਹੋਣਗੇ। ਇਹੋ ਜਿਹੇ ਲੋਕਾਂ ਦੀ ਬਾਹਰ ਮੁਖੀ ਦਿਖ ਗੁਰੂ ਵੱਲੋੰ ਸਾਜੇ ਸਿੱਖਾਂ ਵਰਗੀ ਤਾਂ ਹੋ ਸਕਦੀ ਹੈ ਪਰ ਆਤਮਿਕ ਤੌਰ ਤੇ ਇਹਨਾਂ ਅੰਦਰ ਕੋਈ ਸਿਫ਼ਤੀ ਤਬਦੀਲੀ ਨਹੀਂ ਆਵੇਗੀ। ਇਹਨਾਂ ਦੀ ਸੇਵਾ ਵੀ ਨਿਸ਼ਕਾਮ ਨਹੀਂ ਹੋ ਸਕੇਗੀ ਇਹ ਇਸ ਭਾਵਨਾ ਨੂੰ ਦਿਖਾਵੇਬਾਜ਼ੀ ਅਤੇ ਇਸ ਦਾ ਦੁਨੀਆਵੀ ਮੁੱਲ ਵੱਟਣ ਤੱਕ ਸੀਮਤ ਕਰ ਦੇਣਗੇ। ਜੇ ਸਿੱਖਾਂ ਦੇ ਮਨ ਅੰਦਰ ਗੁਰੂ ਦਾ ਦੈਵੀ ਬਿੰਬ ਉਸਾਰਨਾ ਬੰਦ ਹੋ ਗਿਆ ਤਾਂ ਸਿੱਖਾਂ ਨੇ ਕਾਸੇ ਜੋਗੇ ਨਹੀਂ ਰਹਿਣਾ। ਫੇਰ ਗੁਰੂ ਦਾ ਖਾਲਸਾ ਨਿਆਰਾ ਨਹੀੰ ਰਹੇਗਾ ਸਗੋਂ ਆਮ ਲੋਕਾਂ ਦੀ ਭੀੜ’ਚ ਹੀ ਰਲ ਜਾਵੇਗਾ। ਪਰ ਖਾਲਸੇ ਨੂੰ ਗੁਰੂ ਨੇ ਜੱਗ ਤੋਂ ਨਿਆਰਾ ਸਾਜਿਆ ਹੈ। ਸਿੱਖ ਲਈ ਫੋਕੇ ਤਰਕਾਂ ਅਤੇ ਦੁਨੀਆਵੀ ਅਕਲਾਂ ਤੋੰ ਪਾਰ ਜਾ ਕੇ ਹੀ ਗੁਰੂ ਦੀ ਬਖ਼ਸ਼ਿਸ਼ ਦਾ ਦਰਵਾਜ਼ਾ ਖੁੱਲਦਾ ਹੈ। ਇਸ ਬਖ਼ਸ਼ਿਸ਼ ਤੋਂ ਬਿਨਾਂ ਅਸੀਂ ਜਿਉਂਦੇ ਵੀ ਮਰਿਆ ਵਰਗੇ ਹੀ ਹੋਵਾਂਗੇ।
– ਸਤਵੰਤ ਸਿੰਘ

ਢੰਡਰੀਆਂਵਾਲੇ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ’ਚ ਬੈਠ ਕੇ ਬੋਲਣਾ ਹੀ ਗੁਰੂ ਦੀ ਬੇਅਦਬੀ ਹੈ। ਜੱਥੇਦਾਰ ਹਰਪ੍ਰੀਤ ਸਿੰਘ ਨੂੰ ਅਕਾਲੀ ਦਲ ਦੀਆਂ ਵੋਟਾਂ ਦਾ ਫ਼ਿਕਰ ਛੱਡ ਕੇ ਇਸ ਦਾ ਕੋਈ ਹੱਲ ਕਰਨਾ ਚਾਹੀਦਾ ਹੈ। ਇਸ ਦੇ ਡੇਰੇ ਤੋੰ ਗੁਰੂ ਮਹਾਰਾਜ ਦਾ ਸਰੂਪ ਚੱਕਿਆ ਜਾਵੇ। । ਇਸ ਉੱਤੇ ਸਿੱਖ ਧਰਮ, ਸਿੱਖ ਇਤਿਹਾਸ ਤੇ ਸਿੱਖ ਮਸਲਿਆਂ ਉੱਤੇ ਬੋਲਣ ਤੇ ਪੂਰਨ ਪਾਬੰਦੀ ਲਗਾਉਣੀ ਚਾਹੀਦੀ ਹੈ।
ਜਿਹੋ ਜਿਹਾ ਇਹ ਪ੍ਰਚਾਰ ਕਰਦਾ ਉਸ ਲਈ ਉੱਥੇ ਗੁਰੂ ਸਾਹਿਬ ਦਾ ਹੋਣਾ ਜ਼ਰੂਰੀ ਨਹੀਂ। ਉਹ ਧਰਮ ਤੋਂ ਪਾਸਾ ਵੱਟ ਚੁੱਕੇ ਮੌਡਰਨਟੀ ਦੇ ਸ਼ਿਕਾਰ ਲੋਕਾਂ ਲਈ motivation ਸਪੀਕਰ ਬਣ ਸਕਦਾ ਜਾਂ LGBTQ ਕਿਊਮਨਟੀ ਦੇ ਹੱਕਾਂ ਦਾ ਕਾਰਕੁੰਨ। ਚੰਗਾ ਹੋਵੇਗਾ ਕਿ ਢੰਡਰੀਆਂਵਾਲਾ ਆਪਣੇ ਆਪ ਹੀ ਸਿੱਖਾਂ ਤੋੰ ਵੱਖ ਹੋ ਜਾਵੇ। ਇਸ ਨਾਲ ਇਸ ਦਾ ਵੀਹ ਸਾਲ ਦੀ ਮਿਹਨਤ ਨਾਲ ਬਣਾਇਆ ਡੇਰਾ ਬਚ ਜਾਵੇਗਾ। ਨਹੀੰ ਜਿਹੜਾ ਰਾਹ ਇਹਨੇ ਫੜਿਆ ਇਹਨੂੰ ਇੱਕ ਦਿਨ ਸਿੱਖਾਂ ਨੇ ਡੇਰੇ’ਚੋਂ ਨੰਗੇ ਪੈਂਰੀ ਭਜਾਉਣਾ, ਚੱਪਲਾਂ ਵੀ ਨਹੀੰ ਪਾਉਣ ਦੇਣੀਆਂ।
– ਸਤਵੰਤ ਸਿੰਘ

ਫਰੂਟੀ ਕਾਂਡ – ਭਾਈ ਭੁਪਿੰਦਰ ਸਿੰਘ ਨੂੰ ਢੰਡਰੀਆਂਵਾਲੇ ਦੀਆਂ ਕਮਜ਼ੋਰੀਆਂ ਦਾ ਪਤਾ ਸੀ। ਉਸ ਦਿਨ ਢੰਡਰੀਆਂਵਾਲੇ ਨੇ ਉਸ ਨੂੰ ਜਾਣ ਕੇ ਮੂਹਰਲੀ ਸੀਟ ਤੇ ਬਿਠਾ ਦਿੱਤਾ ਅਤੇ ਆਪ ਹੀ ਪਿੱਛੋੰ ਗੋਲੀ ਮਾਰ ਕੇ ਮਾਰ ਦਿੱਤਾ। ਫਿਰ ਸਬੀਲ ਵਾਲੀ ਕਹਾਣੀ ਬਣਾ ਕੇ ਲੋਕਾਂ’ਚ ਸੱਚਾ ਬਣ ਗਿਆ। ਜੇ ਢੰਡਰੀਆਂਵਾਲਾ ਸੱਚਾ ਹੈ ਤਾਂ ਭੁਪਿੰਦਰ ਸਿੰਘ ਦੇ ਗੋਲੀ ਲੱਗਦੀ ਦੀ ਵੀਡੀਓ ਜਾਰੀ ਕਰੇ। ਸਬੀਲ ਵੱਲੋਂ ਕੀਤੇ ਹਮਲੇ ਦੀ ਡੈਸਕੈਮ ਵੀਡੀਓ ਜਾਰੀ ਕਰੇ। ਇਹ ਸਾਰੀ ਕਹਾਣੀ ਇਸ ਨੇ ਆਪ ਹੀ ਬਣਾਈ ਹੈ। ਬਾਅਦ ਦੀਆਂ ਫੋਟੋਆਂ ਦਿਖਾ ਦਿੱਤੀਆਂ ਪਰ ਘਟਨਾ ਹੁੰਦੀ ਦੀ ਵੀਡੀਓ ਨਹੀਂ ਦਿਖਾਈ। ਜਿਹੜੇ ਤਰਕ ਨਾਲ ਇਹ ਲੋਕਾਂ ਤੇ ਸਵਾਲ ਕਰਦਾ ਉਸੇ ਤਰਕ ਅਧੀਨ ਜਵਾਬ ਇਸ ਨੂੰ ਵੀ ਦੇਣੇ ਪੈਣਗੇ? ਆਪਣੀ ਵੀਡੀਓ ਦੇ ਕੇ ਨਿਹੰਗਾਂ ਤੋੰ ਬੇਅਦਬੀ ਵਾਲੀ ਵੀਡੀਓ ਲੈ ਜਾਵੇ।
– ਸਤਵੰਤ ਸਿੰਘ