ਦੱਖਣੀ ਕੋਰੀਆ ਵਿੱਚ ਹੈਲੋਵੀਨ ਸਮਾਗਮ ਦੌਰਾਨ ਦਰਜਨਾਂ ਲੋਕਾਂ ਨੂੰ ਪਿਆ ਦਿਲ ਦਾ ਦੌਰਾ, ਕਈ ਮੌਤਾਂ ਦਾ ਖਦਸ਼ਾ

0
382

ਦੱਖਣੀ ਕੋਰੀਆ ਵਿੱਚ ਹੈਲੋਵੀਨ ਸਮਾਗਮ ਦੌਰਾਨ ਦਰਜਨਾਂ ਲੋਕਾਂ ਨੂੰ ਪਿਆ ਦਿਲ ਦਾ ਦੌਰਾ, ਕਈ ਮੌਤਾਂ ਦਾ ਖਦਸ਼ਾ #Halloween2022 ਦੱਖਣੀ ਕੋਰੀਆ ਵਿੱਚ ਹੈਲੋਵੀਨ ਸਮਾਗਮ ਦੌਰਾਨ ਦਰਜਨਾਂ ਲੋਕਾਂ ਨੂੰ ਪਿਆ ਦਿਲ ਦਾ ਦੌਰਾ, ਕਈ ਮੌਤਾਂ ਦਾ ਖਦਸ਼ਾ-ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਵਿੱਚ ਇੱਕ ਹੈਲੋਵੀਨ ਪ੍ਰੋਗਰਾਮ ਦੌਰਾਨ ਦਰਜਨਾਂ ਲੋਕਾਂ ਨੂੰ ਦਿਲ ਦਾ ਦੌਰਾ ਪੈਣ ਦੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ। ਕਈ ਲੋਕਾਂ ਦੀ ਮੌਤ ਦਾ ਵੀ ਖਦਸ਼ਾ ਜਤਾਇਆ ਜਾ ਰਿਹਾ ਹੈ।

ਇਸ ਦੌਰਾਨ ਭਗਦੜ ਵਿੱਚ ਕਈ ਲੋਕ ਜ਼ਖ਼ਮੀ ਹੋ ਗਏ ਜਿਨ੍ਹਾਂ ਵਿੱਚੋਂ 50 ਦੇ ਕਰੀਬ ਲੋਕਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ..ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ-ਯੇਓਲ ਨੇ ਆਪਦਾ ਪ੍ਰਬੰਧਨ ਟੀਮ ਨੂੰ ਤੁਰੰਤ ਯੋਂਗਸਨ-ਗੁ ਜ਼ਿਲ੍ਹੇ ਦੇ ਈਤੇਵੋਨ ਵਿਖੇ ਪਹੁੰਚਣ ਦੇ ਹੁਕਮ ਦਿੱਤੇ ਹਨ।ਫਾਇਰ ਵਿਭਾਗ ਦੁਆਰਾ ਦਿੱਤੀ ਗਈ ਜਾਣਕਾਰੀ ਮੁਤਾਬਕ, ਲੋਕਾਂ ਦੇ ਕੁਚਲੇ ਜਾਣ ਦੀਆਂ ਰਿਪੋਰਟਾਂ ਦੇ ਵਿਚਕਾਰ “ਸਾਹ ਲੈਣ ਵਿੱਚ ਤਕਲੀਫ਼” ਦੀਆਂ 81 ਰਿਪੋਰਟਾਂ ਦਰਜ ਹੋਈਆਂ ਹਨ।

ਮਹਾਂਮਾਰੀ ਤੋਂ ਬਾਅਦ ਇੱਥੇ ਪਹਿਲੀ ਵਾਰ ਜਨਤਕ ਤੌਰ ‘ਤੇ ਨੋ-ਮਾਸਕ ਹੈਲੋਵੀਨ ਪ੍ਰੋਗਰਾਮ ਰੱਖਿਆ ਗਿਆ ਸੀ।ਜਾਣਕਾਰੀ ਮੁਤਾਬਕ, ਜਿਸ ਇਲਾਕੇ ਵਿੱਚ ਇਹ ਜਸ਼ਨ ਮਨਾਇਆ ਜਾ ਰਿਹਾ ਸੀ ਉੱਥੇ 100,000 ਦੇ ਕਰੀਬ ਲੋਕ ਪਹੁੰਚੇ ਹੋਏ ਸਨ।ਇਹ ਸਮਾਗਮ ਰਾਤ ਦੇ ਸਮੇਂ ਮਨਾਇਆ ਜਾ ਰਿਹਾ ਸੀ।

ਸੋਸ਼ਲ ਮੀਡੀਆ ‘ਤੇ ਆ ਰਹੇ ਵੀਡੀਓਜ਼ ਵਿੱਚ ਦੇਖਿਆ ਜਾ ਰਿਹਾ ਹੈ ਕਿ ਈਤੇਵੋਨ ਵਿੱਚ ਜ਼ਮੀਨ ਉੱਤੇ ਪਏ ਲੋਕਾਂ ਨੂੰ ਸੀਪੀਆਰ ਟਰੀਟਮੈਂਟ ਦਿੱਤਾ ਜਾ ਰਿਹਾ ਹੈ।ਘਟਨਾ ਸ਼ਨੀਵਾਰ ਸ਼ਾਮ ਦੀ ਹੈ। ਇੱਥੇ ਗਲੀਆਂ ਵਿੱਚ ਹੈਲੋਵੀਨ ਦੌਰਾਨ ਭਾਰੀ ਭੀੜ ਇਕੱਠੀ ਹੋਈ ਸੀ। ਇਸ ਦੌਰਾਨ ਭਗਦੜ ਕਾਰਨ ਵੱਡੀ ਗਿਣਤੀ ਵਿੱਚ ਲੋਕ ਜ਼ਖ਼ਮੀ ਹੋ ਗਏ।ਇਸ ਤੋਂ ਪਹਿਲਾਂ ਸੋਸ਼ਲ ਮੀਡੀਆ ਪੋਸਟ ‘ਤੇ ਲੋਕ ਸ਼ਾਮ ਨੂੰ ਹੈਲੋਵਿਨ ਦੌਰਾਨ ਭਗਦੜ ਦਾ ਖਦਸ਼ਾ ਜਤਾਇਆ ਜਾ ਰਿਹਾ ਸੀ।ਕੁਝ ਲੋਕਾਂ ਦਾ ਕਹਿਣਾ ਸੀ ਕਿ ਭੀੜ ਕਾਰਨ ਈਤੇਵੋਨ ਇਲਾਕਾ ਅਸੁਰੱਖਿਅਤ ਲੱਗ ਰਿਹਾ ਸੀ।ਇੱਕ ਸਥਾਨਕ ਪੱਤਰਕਾਰ ਨੇ ਕਿਹਾ ਕਿ ਯੋਂਗਸਾਨ ਜ਼ਿਲ੍ਹੇ ਵਿੱਚ ਹਰੇਕ ਮੋਬਾਈਲ ਫੋਨ ‘ਤੇ ਇੱਕ ਐਮਰਜੈਂਸੀ ਸੰਦੇਸ਼ ਭੇਜਿਆ ਗਿਆ ਹੈ।ਇੱਕ ਫੋਟੋ ਵਿੱਚ, ਬਹੁਤ ਸਾਰੇ ਲੋਕ ਇੱਕ ਤੰਗ ਸੜਕ ‘ਤੇ ਲੋਕਾਂ ‘ਤੇ ਸੀਪੀਆਰ ਕਰਦੇ ਦਿਖਾਈ ਦਿੱਤੇ।

ਜਿਸ ਵਿੱਚ ਨਾਗਰਿਕਾਂ ਨੂੰ “ਈਤੇਵੋਨ ਵਿੱਚ ਹੈਮਿਲਟਨ ਹੋਟਲ ਨੇੜੇ ਇੱਕ ਐਮਰਜੈਂਸੀ ਦੁਰਘਟਨਾ” ਦੀ ਜਾਣਕਾਰੀ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਘਰ ਵਾਪਸ ਜਾਣ ਦੀ ਅਪੀਲ ਕੀਤੀ ਗਈ ਹੈ।ਸੀਪੀਆਰ ਇੱਕ ਪ੍ਰਕਾਰ ਦੀ ਮੁੱਢਲੀ ਸਹਾਇਤਾ ਹੁੰਦੀ ਹੈ ਜੋ ਕਿਸੇ ਨੂੰ ਦਿਲ ਦਾ ਦੌਰਾ ਪੈਣ ਸਮੇਂ ਦਿੱਤੀ ਜਾਂਦੀ ਹੈ। ਇਸ ਵਿੱਚ ਪੀੜਤ ਦੀ ਛਾਤੀ ਨੂੰ ਦੱਬਣਾ ਅਤੇ ਮੂੰਹ ਨਾਲ ਸਾਂਹ ਦੇਣ ਆਦਿ ਸ਼ਾਮਲ ਹੈ।