ਇਸਾਈਆਂ ਨੇ ਕੀਤਾ ਆਰ ਐਸ ਐਸ ਨਾਲ ਗੱਠਜੋੜ

0
485

ਕੇਰਲਾ ਵਿੱਚ RSS ਅਤੇ ਚਰਚਾਂ ਵਿਚਾਲੇ ਹੋ ਰਹੇ ਗੱਠਜੋੜ ਦੀ ਰੌਸ਼ਨੀ ਵਿੱਚ ਪੰਜਾਬ ਦੇ ਘਟਨਾਕ੍ਰਮ ਨੂੰ ਸਮਝਦਿਆ :

ਕੇਰਲਾ ਵਿੱਚ RSS ਅਤੇ ਚਰਚ ਗੱਲਬਾਤ ਦੇ ਕਈ ਗੇੜਾਂ ਤੋਂ ਬਾਅਦ ਈਸਾਈਆਂ ਦੀ ਨਵੀਂ ਜਥੇਬੰਦੀ Save Our Nation India ਦੇ ਨਾਂ ‘ਤੇ ਖਡ਼੍ਹੀ ਕੀਤੀ ਜਾ ਰਹੀ ਹੈ। ਨਵੀਂ ਜਥੇਬੰਦੀ ਪਹਿਲਾਂ ਡਰੱਗਜ਼ ਦੇ ਮੁੱਦੇ ‘ਤੇ ਕੰਮ ਕਰੇਗੀ। ਕੇਰਲਾ ਦੇ ਪ੍ਰਮੁੱਖ ਅਖ਼ਬਾਰ ਮਾਤਰੂਭੂਮੀ ਅਨੁਸਾਰ ਇਸ ਨਵੀਂ ਜਥੇਬੰਦੀ ਵਿਚ ਸੰਘ ਦੇ ਆਗੂ ਸਿੱਧੇ ਤੌਰ ‘ਤੇ ਕੋਈ ਅਹੁਦਾ ਨਹੀਂ ਲੈਣਗੇ ਅਤੇ ਵੱਖ ਵੱਖ ਚਰਚਾਂ ਦੇ ਪ੍ਰਤੀਨਿਧ ਇਸ ਦੇ ਆਗੂ ਹੋਣਗੇ।

ਦੂਰ ਦੱਖਣ ਵਿੱਚ ਹੋ ਰਹੇ ਇਸ ਘਟਨਾਕ੍ਰਮ ਰਾਹੀਂ ਪੰਜਾਬ ਵਿਚ ਪਾਸਟਰਾਂ ਵੱਲੋਂ ਜੰਗੀ ਪੱਧਰ ‘ਤੇ ਕਰਵਾਏ ਜਾ ਰਹੇ ਧਰਮ ਪਰਿਵਰਤਨ ਅਤੇ ਇਸ ਨਾਲ ਸਬੰਧਤ ਸਿਆਸਤ ਨੂੰ ਸਮਝਿਆ ਜਾ ਸਕਦਾ ਹੈ
ਸੰਘ ਅਤੇ ਇਸ ਦੀਆਂ ਜਥੇਬੰਦੀਆਂ ਪਿਛਲੇ ਕਈ ਸਾਲਾਂ ਤੋਂ ਪੰਜਾਬ ਵਿੱਚ ਧਰਮ ਪਰਿਵਰਤਨ ਬਾਰੇ ਰੌਲਾ ਪਾ ਰਹੀਆਂ ਸਨ। ਉਹ ਵੱਡੀਆਂ ਸਿੱਖ ਜਥੇਬੰਦੀਆਂ ਅਤੇ ਸਿੱਖ ਆਗੂਆਂ ਦਾ ਧਿਆਨ ਇਸ ਗੱਲ ਵੱਲ ਦੁਆ ਰਹੇ ਸਨ। ਕਈ ਤਾਂ ਤਾਅਨੇ ਮਾਰਦੇ ਸਨ। ਪਰ ਜਿਵੇਂ ਹੀ ਪਿਛਲੇ ਕੁਝ ਮਹੀਨਿਆਂ ਤੋਂ ਜਦੋਂ ਇਹ ਸਿੱਖ ਬਨਾਮ ਪਾਸਟਰ ਮੁੱਦਾ ਬਣਿਆ ਤਾਂ ਸੰਘੀ ਸੰਗਠਨ ਇਕਦਮ ਚੁੱਪ ਕਰ ਗਏ ਹਨ। ਪਿਛਲੇ ਡੇਢ ਦੋ ਮਹੀਨਿਆਂ ਤੋਂ ਉਨ੍ਹਾਂ ਵੱਲੋਂ ਕੋਈ ਆਵਾਜ਼ ਨਹੀਂ ਆਈ। ਇਹ ਤਾਂ ਕੁਝ ਸਿੱਖ ਕਾਰਕੁੰਨਾਂ ਅਤੇ ਕੁਝ ਈਸਾਈ ਆਗੂਆਂ ਦੀ ਸਮਝਦਾਰੀ ਨਾਲ ਮੁੱਦਾ ਸਿੱਖ ਬਨਾਮ ਈਸਾਈ ਨਹੀਂ ਬਣਿਆ ਅਤੇ ਸਿੱਖ ਬਨਾਮ ਪਾਸਟਰ ਹੀ ਰਿਹਾ।

ਸੰਘੀ ਸੰਗਠਨਾਂ ਦੇ ਵੱਡੇ ਆਗੂਆਂ ਦੀ ਮੁਕੰਮਲ ਚੁੱਪ ਕਿਸੇ ਡੂੰਘੀ ਸਾਜ਼ਿਸ਼ ਵੱਲ ਇਸ਼ਾਰਾ ਕਰਦੀ ਹੈ।

ਨੀਤੀ ਸਪੱਸ਼ਟ ਜਾਪਦੀ ਹੈ ਇਕ ਪਾਸੇ ਦੋ ਘੱਟਗਿਣਤੀ ਕੌਮਾਂ ਨੂੰ ਇੱਕ ਦੂਜੇ ਨਾਲ ਲੜਾ ਕੇ ਦੋਹਾਂ ਨੂੰ ਬਦਨਾਮ ਕਰਾਓ ਤੇ ਦੂਜੇ ਪਾਸੇ ਪੰਜਾਬ ਵਿੱਚ ਸਿੱਖ ਸ਼ਕਤੀ ਨੂੰ ਵੱਡੇ ਪੱਧਰ ‘ਤੇ ਖੋਰਾ ਲੱਗਣ ਦਿਉ।
ਮੁਸਲਮਾਨਾਂ ਖ਼ਿਲਾਫ਼ ਤਾਂ ਸ਼ਰ੍ਹੇਆਮ ਡੰਡਾ ਫੇਰਿਆ ਜਾ ਰਿਹਾ ਹੈ ਪਰ ਇਸਾਈਆਂ ਦੇ ਮਾਮਲੇ ‘ਤੇ ਮੋਦੀ ਸਰਕਾਰ ਦੇ ਸ਼ੁਰੂਆਤੀ ਦੌਰ ਵਿਚ ਕੁਝ ਕੁ ਪੇਚ ਕੱਸਣ ਤੋਂ ਬਾਅਦ ਭਾਜਪਾ ਤੇ ਸੰਘ ਬਿਲਕੁਲ ਚੁੱਪ ਕਰ ਗਏ ਨੇ। ਕੇਰਲਾ ਵਾਲਾ ਘਟਨਾਕ੍ਰਮ ਹੁਣ ਇਸ ਚੁੱਪ ਨੂੰ ਸਮਝਣ ਵਿਚ ਮੱਦਦ ਕਰ ਰਿਹਾ ਹੈ। ਹੋ ਸਕਦਾ ਹੈ ਪੱਛਮੀ ਮੁਲਕਾਂ ਦਾ ਦਬਾਅ ਵੀ ਤਸ਼ੱਦਦ ਨੂੰ ਰੋਕ ਰਿਹਾ ਹੋਵੇ।

ਹੋਰ ਘੱਟ ਗਿਣਤੀਆਂ ਦੀਆਂ ਜਥੇਬੰਦੀਆਂ ਅਤੇ ਉਨ੍ਹਾਂ ਦੀਆਂ ਕਾਰਵਾਈਆਂ ‘ਤੇ ਥੋੜ੍ਹੀ ਜਿਹੀ ਗੱਲ ‘ਤੇ ਵੀ ਸਖ਼ਤੀ ਕਰ ਦਿੱਤੀ ਜਾਂਦੀ ਹੈ, ਉਨ੍ਹਾਂ ਦੀ ਫੰਡਿੰਗ ‘ਤੇ ਤਿੱਖੀ ਨਜ਼ਰ ਰੱਖੀ ਜਾਂਦੀ ਹੈ ਪਰ ਪੰਜਾਬ ਵਿੱਚ ਕੰਮ ਕਰ ਰਹੇ ਪਾਸਟਰਾਂ ਦੇ ਮਾਮਲੇ ਵਿੱਚ ਸੰਘੀ ਸੰਗਠਨਾਂ ਦੇ ਰੌਲੇ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ। ਇਹ ਚੁੱਪ ਕਾਫੀ ਕੁਝ ਸਮਝਾਉਂਦੀ ਹੈ।

ਇਸ ਸਾਰੇ ਵਰਤਾਰੇ ਦਾ ਇੱਕ ਹੋਰ ਵੀ ਦਿਲਚਸਪ ਪੱਖ ਹੈ ਕਿ ਜਦੋਂ ਪੰਜਾਬ ਵਿੱਚ ਕਾਂਗਰਸ ਨੇ ਹਿੰਦੂਤਵੀ ਰਾਜਨੀਤੀ ਕੀਤੀ ਅਤੇ ਸਿੱਖਾਂ ਨੂੰ ਇਸ ਦਾ ਨਿਸ਼ਾਨਾ ਬਣਾਇਆ ਤਾਂ ਬਹੁਤ ਸਾਰੇ ਖੱਬੇ ਪੱਖੀ ਅਤੇ ਸੈਕੂਲਰ ਕਹਾਉਣ ਵਾਲੇ ਲੋਕ ਕਾਂਗਰਸ ਦੀ ਫਿਰਕੂ ਰਾਜਨੀਤੀ ਦਾ ਸੰਦ ਬਣੇ। ਉਨ੍ਹਾਂ ਇਹ ਸਾਰਾ ਕੁਝ ਧਰਮ ਨਿਰਪੱਖਤਾ ਦੇ ਨਾਂ ਹੇਠਾਂ ਕੀਤਾ। ਬਹੁਤ ਸਾਰੇ ਸੁਹਿਰਦ ਖੱਬੇ ਪੱਖੀਆਂ ਨੇ ਇਹ ਗੱਲ ਬਾਅਦ ਵਿਚ ਮਹਿਸੂਸ ਵੀ ਕੀਤੀ ਅਤੇ ਕਈਆਂ ਨੇ ਇਸ ਨੂੰ ਇਮਾਨਦਾਰੀ ਨਾਲ ਮੰਨਿਆ ਵੀ ਹੈ।

ਹੁਣ ਜਦੋਂ ਭਾਜਪਾ ਦੀ ਹਿੰਦੂਤਵੀ ਰਾਜਨੀਤੀ ਪੰਜਾਬ ਵਿੱਚ ਇੱਕ ਵੱਖਰੇ ਤਰੀਕੇ ਦੀ ਖੇਡ ਖੇਡ ਰਹੀ ਹੈ ਤਾਂ ਕਈ ਫ਼ਰਜ਼ੀ ਕਾਮਰੇਡ ਅਤੇ ਖ਼ਾਸ ਕਰਕੇ ਤਰਕਸ਼ੀਲ, ਜੋ ਸਿੱਖਾਂ ਪ੍ਰਤੀ ਨਫ਼ਰਤ ਰੱਖਦੇ ਹਨ ਤੇ ਆਨੇ ਬਹਾਨੇ ਇਸ ਨੂੰ ਜ਼ਾਹਰ ਕਰਨ ਦਾ ਕੋਈ ਮੌਕਾ ਨਹੀਂ ਛੱਡਦੇ, ਇਕ ਵਾਰ ਫਿਰ ਇਸ ਸੰਘੀ ਹਮਲੇ ਦਾ ਸੰਦ ਬਣ ਰਹੇ ਹਨ।

ਇਹ ਨਹੀਂ ਕਿ ਸਿੱਖਾਂ ਜਾਂ ਉਨ੍ਹਾਂ ਵਿਚਲੇ ਕੁਝ ਹਿੱਸਿਆਂ ਦੇ ਪਾਸਟਰਾਂ ਵਾਲੇ ਮਾਮਲੇ ‘ਤੇ ਪਹੁੰਚ ਤੇ ਕੋਈ ਆਲੋਚਨਾ ਜਾਂ ਅਸਹਿਮਤੀ ਨਹੀਂ ਹੋ ਸਕਦੀ ਪਰ ਪਾਸਟਰਾਂ ਵੱਲੋਂ ਸ਼ਰ੍ਹੇਆਮ ਭੂਤ ਕੱਢਣ ਅਤੇ ਗ਼ੈਰ ਵਿਗਿਆਨਕ ਤਰੀਕੇ ਨਾਲ ਬਿਮਾਰੀਆਂ ਨੂੰ ਠੀਕ ਕੀਤੇ ਜਾਣ ਦੇ ਦਾਅਵਿਆਂ ਤੇ ਭਗਤ ਸਿੰਘ ਦੇ ਖਾਤੇ ਪਾਈ ਜਾਂਦੀ ਕਿਤਾਬ “ਮੈਂ ਨਾਸਤਕ ਕਿਉਂ ਹਾਂ” ਨੂੰ ਵੰਡਣ ਵਾਲੇ ਤਰਕਸ਼ੀਲਾਂ ਦਾ ਬਿਲਕੁਲ ਚੁੱਪ ਰਹਿਣਾ ਦੂਹਰੇ ਮਾਪਦੰਡਾਂ ਨੂੰ ਪ੍ਰਗਟਾਉਂਦਾ ਹੈ।

ਉਮੀਦ ਹੈ ਕੇਰਲਾ ਵਿੱਚ ਹੋ ਰਹੇ ਘਟਨਾਕ੍ਰਮ ਦੇ ਪਿੱਠ ਭੂਮੀ ਵਿਚ ਪੰਜਾਬ ਵਿਚਲੇ ਵਰਤਾਰੇ ਨੂੰ ਸਮਝਦਿਆਂ ਸਾਰੀਆਂ ਧਿਰਾਂ ਧਿਆਨ ਨਾਲ ਚੱਲਣਗੀਆਂ।

ਇਸਾਈਆਂ ਨੇ ਕੀਤਾ ਆਰ ਐਸ ਐਸ ਨਾਲ ਗੱਠਜੋੜ,, RSS to join hands with Christian communities to form new association ਸਬੰਧਤ ਖਬਰ ਦਾ ਲਿੰਕ – Link https://english.mathrubhumi.com/ #Unpopular_Opinions #Unpopular_Facts #Unpopular_Ideas

ਇਸਾਈਆਂ ਦੀ ਇਕਸੰਸਥਾ ਨੇ ਸੁਪਰੀਮ ਕੋਰਟ ਵਿੱਚ ਦੱਸਿਆ ਕਿ ਇਸ ਸਾਲ ਪਹਿਲੇ ਛੇ ਮਹੀਨਿਆਂ ਦੌਰਾਨ ਜੁਲਾਈ ਤੱਕ ਭਾਰਤ ਵਿੱਚ ਇਸਾਈਆਂ ‘ਤੇ 300 ਹਮਲੇ ਹੋਏ। ਇਨਾਂ ਵਿੱਚੋਂ ਇਕ ਵੀ ਹਮਲਾ ਪੰਜਾਬ ਦੇ ਕ੍ਰਿਸਚੀਅਨਾਂ ਤੇ ਨਹੀਂ ਹੋਇਆ। ਕਿਸੇ ਵੀ ਕ੍ਰਿਸਚਨ ਜਥੇਬੰਦੀ ਨੇ ਅਮਰੀਕਾ ਵਿੱਚ ਕੋਈ ਪ੍ਰਦਰਸ਼ਨ ਨਹੀਂ ਕੀਤਾ।

ਦੂਜੇ ਪਾਸੇ ਕ੍ਰਿਸਚਨ ਪੰਜਾਬ ਦੇ ਅਮ੍ਰਿਤਸਰ ਵਿੱਚ ਸਿੱਧਾ ਸਿੱਧਾ ਜਿਹਾਦ ਦਾ ਐਲਾਨ ਕਰਦੇ ਨੇ। ਫੇਰ ਡੱਡੀਆਂ ਪਿੰਡ ‘ਚ ਇਸਾਈਆਂ ਅਤੇ ਨਹਿੰਗਾਂ ਵਿਚਾਲੇ ਇਕ ਝੜਪ ਹੁੰਦੀ ਹੈ। ਇਸ ਝੜਪ ‘ਚ ਕੋਈ ਜਖਮੀ ਨਹੀਂ ਹੁੰਦਾ। ਪਰ ਕ੍ਰਿਸਚਨ ਅਮਰੀਕਾ ‘ਚ ਵਿਰੋਧ ਪ੍ਰਦਰਸ਼ਨ ਕਰਦੇ ਨੇ।

ਇਸ ਤੋਂ ਸਾਬਤ ਹੁੰਦਾ ਕਿ ਕ੍ਰਿਸਚਨਾਂ ਨੂੰ ਛਿਤਰਾਂ ਨਾਲ ਫਰਕ ਨਹੀਂ ਪੈਂਦਾ। ਫਰਕ ਸਵਾਲ ਜਵਾਬ ਤੋਂ ਪੈਂਦਾ ਹੈ। ਜੋ ਸਵਾਲ ਅਮ੍ਰਿਤਪਾਲ ਸਿੰਘ ਨੇ ਪਾਸਟਰਾਂ ਤੋਂ ਪੁੱਛੇ ਨੇ। ਜਿਸ ਤਰਾਂ ਇਨਾਂ ਦੇ ਪਾਖੰਡ ਦਾ ਪਰਦਾਫਾਸ਼ ਕੀਤਾ। ਉਸ ਤੋਂ ਕ੍ਰਿਸਚਨ ਜਿਆਦਾ ਦੁਖੀ ਨੇ। ਮਤਲਬ ਤੀਰ ਸਹੀ ਜਗਾ ‘ਤੇ ਲੱਗਾ ਹੈ।