ਪਟਿਆਲਾ ’ਚ ਰਾਮਲੀਲਾ ਵਾਲੇ ਮੰਚ ’ਤੇ ਹੋਈ ਲ ੜਾ ਈ

0
427

ਪਟਿਆਲਾ : ਪਟਿਆਲਾ ਦੇ ਜੌੜੀਆਂ ਭੱਠੀਆਂ ਇਲਾਕੇ ਦੀ ਇਕ ਦਿਲ ਕੰਬਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿਸ ਵਿਚ ਇਕ ਵਿਅਕਤੀ ਦਾ ਬਰਫ ਵਾਲੇ ਸੂਏ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਸਤਿੰਦਰਪਾਲ ਨਾਮ ਦੇ ਵਿਅਕਤੀ ਦਾ ਸੂਆ ਮਾਰ ਕੇ ਕਤਲ ਕੀਤਾ ਗਿਆ ਹੈ। ਸਤਿੰਦਰਪਾਲ ਭੋਲਾ ਦੇ ਭਰਾ ਮਹੇਸ਼ ਪਾਲ ਨੇ ਦੱਸਿਆ ਕਿ ਉਸ ਦੇ ਭਰਾ ਸਤਿੰਦਰਪਾਲ ਭੋਲਾ ਨੇ ਇੱਥੋਂ ਦੇ ਇਕ ਸ਼ਰਾਬ ਤਸਕਰ ਨੂੰ ਜਿਹੜੇ ਮੰਚ ਤੋਂ ਰਾਮਲੀਲਾ ਹੁੰਦੀ ਹੈ, ਉਸ ਤੋਂ ਸ਼ਰਾਬ ਵੇਚਣ ਤੋਂ ਰੋਕਿਆ ਸੀ ਤਾਂ ਸ਼ਰਾਬ ਤਸਕਰ ਨੇ ਰਾਲ ਲੀਲਾ ਦੇ ਮੰਚ ’ਤੇ ਹੀ ਉਸ ਦੇ ਸੂਏ ਮਾਰ ਮਾਰ ਕੇ ਕਤਲ ਕਰ ਦਿੱਤਾ। ਉਕਤ ਨੇ ਦੱਸਿਆ ਕਿ ਤਸਕਰ ਨੇ ਲਗਭਗ 15-16 ਵਾਰ ਸਤਿੰਦਰਪਾਲ ਦੀ ਛਾਤੀ ਵਿਚ ਸੂਏ ਮਾਰੇ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਦੌਰਾਨ ਜਦੋਂ ਉਹ ਆਪਣੇ ਭਰਾ ਦਾ ਬਚਾਅ ਕਰਨ ਆਇਆ ਤਾਂ ਕਾਤਲ ਮੌਕੇ ਤੋਂ ਫਰਾਰ ਹੋ ਗਿਆ।

ਵਾਰਦਾਤ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਇਹ ਘਟਨਾ ਐਤਵਾਰ ਰਾਤ ਦੀ ਦੱਸੀ ਜਾ ਰਹੀ ਹੈ। ਉਧਰ ਵਰਦਾਤ ਤੋਂ ਬਾਅਦ ਪੁਲਸ ਵੀ ਮੌਕੇ ’ਤੇ ਪਹੁੰਚ ਗਈ। ਪੁਲਸ ਨੇ ਸਤਿੰਦਰਪਾਲ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਘਟਨਾ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।