ਭਾਰਤੀ ਮੀਡੀਆ ਦੇ ਦੋ ਗ ਲੇ ਪ ਣ ਦਾ ਸਿਖਰ

0
339

ਮੋਹਾਲੀ ਅ ਟੈ ਕ ਬਾਰੇ ਕੁੱਝ ਤੱਥ – ਇਸੇ ਸਾਲ ਨੌਂ ਮਈ ਨੂੰ ਹੋਏ ਮੋਹਾਲੀ ਅ ਟੈ ਕ ਵਿੱਚ ਦੋ ਮੁੱਖ ਦੋਸ਼ੀ ਗੈਰ ਸਿੱਖ ਹਨ ਤੇ ਇਨਾਂ ਦੋਵਾਂ ਨੇ ਪੁਲਿਸ ਦੀ ਇੰਟੈਲੀਜੈਂਸ ਦੇ ਦਫਤਰ ‘ਤੇ ਆਰਪੀਜੀ (ਰਾਕੇਟ ਪ੍ਰੋਪੈਲਡ ਗਰਨੇਡ) ਅ ਟੈ ਕ ਆਪਣੇ ਹੱਥੀਂ ਕੀਤਾ।

ਪਰ ਮੀਡੀਆਂ ਨੇ ਇਨਾਂ ਵਾਸਤੇ “ਅੱ ਤ ਵਾ ਦੀ” ਸ਼ਬਦ ਦੀ ਵਰਤੋਂ ਨਹੀਂ ਕੀਤੀ ਹੈ।

ਇਨਾਂ ਦੋਵਾਂ ਦਾ ਸਬੰਧ ਬਿਸ਼ਨੋਈ ਗੈਂਗ ਨਾਲ ਹੈ। ਮੀਡੀਆ ਨੇ ਬਿਸ਼ਨੋਈ ਗੈਂਗ ਬਾਰੇ ਵੀ “ਅੱ ਤ ਵਾ ਦੀ” ਸ਼ਬਦ ਦੀ ਵਰਤੋਂ ਨਹੀਂ ਕੀਤੀ ਹੈ। ਅਕਿਊਜ਼ਡ ਜਾਣੀਕਿ ਮੁਲਜ਼ਮ ਲਫ਼ਜ਼ ਵਰਤਿਆ ਜਾ ਰਿਹਾ ਹੈ।
ਪੁਲਿਸ ਦਾ ਦਾਅਵਾ ਹੈ ਕਿ ਰਿੰਦੇ ਨੇ ਬਾਹਰ ਬੈਠ ਕੇ ਅਟੈਕ ਦੀ ਸਾਜਿਸ਼ ਰਚੀ। ਰਿੰਦਾ ਵੀ ਗੈਂ ਗ ਸ ਟ ਰ ਹੈ, ਪਰ ਸਿੱਖ ਹੈ, ਮੀਡੀਆ ਨੇ ਉਸ ਵਾਸਤੇ “ਅੱਤਵਾਦੀ” ਸ਼ਬਦ ਦੀ ਵਰਤੋਂ ਕੀਤੀ ਹੈ।

ਰਿੰਦੇ ਨੇ ਕਦੇ ਵੀ, ਕਿਤੇ ਵੀ, ਇਹ ਦਾਅਵਾ ਨਹੀਂ ਕੀਤਾ ਕਿ ਉਹ ਖਾਲਿਸਤਾਨੀ ਹੈ। ਰਿੰਦੇ ਨੇ ਮੋਹਾਲੀ ਅਟੈਕ ਬਾਰੇ ਵੀ ਜ਼ੁੰਮੇਵਾਰੀ ਨਹੀਂ ਲਈ। ਕਿਸੇ ਖਾਲਿਸਤਾਨੀ ਧਿਰ ਨੇ ਵੀ ਅਜਿਹੀ ਕੋਈ ਜ਼ੁੰਮੇਵਾਰੀ ਨਹੀਂ ਲਈ, ਜਿਵੇਂ ਕਿ ਅੱਸੀਵਿਆਂ ਜਾਂ ਨੱਬੇਵਿਆਂ ‘ਚ ਲਈਆਂ ਜਾਂਦੀਆਂ ਸਨ।

ਹੁਣ ਮੀਡੀਆ ਦਾ ਕਹਿਣਾ ਕਿ ਦੀਪਕ ਅਤੇ ਦਿਵਿਆਂਸ਼ੂ ਨੇ ਮੋਹਾਲੀ ਅਟੈਕ ਰਿੰਦੇ ਨੂੰ ਖੁਸ਼ ਕਰਨ ਵਾਸਤੇ ਕੀਤਾ। ਭਾਵ ਉਨ੍ਹਾਂ ਦੇ ਮਨ ਵਿੱਚ ਖਾਲਿਸਤਾਨ ਸਬੰਧੀ ਕੋਈ ਭਾਵਨਾ ਨਹੀਂ ਸੀ।

ਨਾਲ ਹੀ ਬਿਸ਼ਨੋਈ ਗੈਂ ਗ ਨੇ ਸਿੱਧੂ ਮੂਸੇਵਾਲੇ ਦੇ ਕ ਤ ਲ ਦੀ ਜ਼ੁੰਮੇਵਾਰੀ ਲਈ ਹੈ। ਦਿਵਿਆਂਸ਼ੂ ਸਮੈਤ ਬਿਸ਼ਨੋਈ ਗੈਂ ਗ ਦੇ ਸਾਰੇ ਮੈਂਬਰ ਦਿੱਲੀ ਪੁਲਿਸ ਨੇ ਹੀ ਗ੍ਰਿਫਤਾਰ ਕੀਤੇ ਹਨ।

ਪੰਜਾਬ ਪੁਲਿਸ ਨੇ ਜਿਹੜਾ ਇਕ ਬਿਸ਼ਨੋਈ ਗੈਂ ਗ ਦਾ ਬੰਦਾ ਦੀਪਕ ਟੀਨੂ ਫੜਿਆ ਸੀ, ਉਹ ਵੀ ਹਿਰਾਸਤ ‘ਚੋਂ ਭਜਾ ਦਿੱਤਾ ਹੈ।

ਪਿਛਲੇ ਸਮੇਂ ਪੰਜਾਬ ‘ਚ ਅਜਿਹੀਆਂ ਕਈ ਘਟਨਾਵਾਂ ਹੋਈਆਂ, ਜਿਨ੍ਹਾਂ ਨੂੰ ਪੰਜਾਬ ਪੁਲਿਸ ਨੇ ਖਾਲਿਸਤਾਨੀਆਂ ਨਾਲ ਜੋੜਿਆ ਪਰ ਵਿੱਚ ਵਾਰਦਤ ਕਰਨ ਵਾਲੇ ਗੈਰ ਸਿੱਖ ਸਨ ਜਾਂ ਗੈਂ ਗ ਸ ਟ ਰ ਸਨ ਜਾਂ ਨ ਸ਼ਾ ਤਸਕਰ ਸਨ।

ਇਹ ਸਾਰੇ ਤੱਥ ਹਨ ਪਰ ਮੀਡੀਆ ਵਿੱਚ ਦੀਪਕ ਅਤੇ ਦਿਵਿਆਂਸ਼ੂ ਦੀ ਗ੍ਰਿਫਤਾਰੀ ਵੇਲੇ ਵੀ ਟੀਵੀ ਸਕਰੀਨ ‘ਤੇ ਫੋਟੋ, ਪਰਨਾ ਬੰਨ੍ਹ ਕੇ ਬੈਠੇ ਰਿੰਦੇ ਦੀ ਹੀ ਚਲਾਈ ਜਾਂਦੀ ਹੈ।

ਇਹ ਸਵਾਲ ਬਿਲਕੁਲ ਗਾਇਬ ਕਰ ਦਿੱਤਾ ਜਾਂਦਾ ਕਿ ਗੈਰ ਸਿੱਖ ਦੀਪਕ ਅਤੇ ਦਿਵਿਆਂਸ਼ੂ ਨੇ ਐਡਾ ਵੱਡਾ ਕਾਰਾ ਸਿਰਫ ਰਿੰਦੇ ਨੂੰ ਖੁਸ਼ ਕਰਨ ਵਾਸਤੇ ਕਿਉਂ ਕੀਤਾ, ਕਿਉਂ ਕਿ ਪੈਸੇ ਦੀ ਕਮੀ ਤਾਂ ਬਿਸ਼ਨੋਈ ਗੈਂ ਗ ਕੋਲ ਵੀ ਨਹੀਂ ਹੈ।

-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ