ਅੰਮ੍ਰਿਤਪਾਲ ਸਿੰਘ ਨੂੰ ਹਿੰਦੂ ਨੇਤਾ ਅਮਿਤ ਸ਼ਰਮਾ ਕਹਿੰਦਾ – ਤੇਰੇ ਪਿਓ ਦਾ ਨਹੀਂ ਪੰਜਾਬ

0
1014

ਕਹਿੰਦਾ ਹਿੰਦੂ ਉਹ ਨਹੀਂ ਰਿਹਾ ਜੋ 35000 ਦੀ ਗਿਣਤੀ ‘ਚ ਮਾਰਿਆ ਜਾਵੇ , ਅਸੀਂ ਹਥਿਆਰ ਚਲਾਉਣੇ ਨਹੀਂ ਭੁੱਲੇ … ਜਵਾਬ ਸਾਡੇ ਤੋਂ ਲੈ ਲਉ – ਆਹੋ ਪੰਜਾਬ ਸਾਡੇ ਪਿਉ ਦਾ ਹੀ ਹੈ .. ਦੂਜੀ ਗਲ- ਤੁਹਾਡੀ ਆਪਣੀ ਹਿੰਦੂਤਵੀ ਸਰਕਾਰ ਵਲੋਂ ਜ਼ਾਰੀ ਵਾਈਟ ਪੇਪਰ ਵਿਚ 35000 ਹਿੰਦੂ ਮਾਰੇ ਜਾਣ ਦੀ ਕੋਈ ਗਲ ਨਹੀਂ, ਤੁਸੀਂ ਸਬੂਤ ਦਿਉ 35000 ਵਾਲੀ ਗਲ ਦਾ

ਜਵਾਬ ਸਾਡੇ ਤੋਂ ਲੈ ਲਉ – ਆਹੋ ਪੰਜਾਬ ਸਾਡੇ ਪਿਉ ਦਾ ਹੀ ਹੈ .. ਦੂਜੀ ਗਲ- ਤੁਹਾਡੀ ਆਪਣੀ ਹਿੰਦੂਤਵੀ ਸਰਕਾਰ ਵਲੋਂ ਜ਼ਾਰੀ ਵਾਈਟ ਪੇਪਰ ਵਿਚ 35000 ਹਿੰਦੂ ਮਾਰੇ ਜਾਣ ਦੀ ਕੋਈ ਗਲ ਨਹੀਂ, ਤੁਸੀਂ ਸਬੂਤ ਦਿਉ 35000 ਵਾਲੀ ਗਲ ਦਾ .. 15 ਸਾਲ 450 ਕਤਲ ਬਨਾਮ 3 ਦਿਨ 50,000 ਕਤਲ .. ਜਿਹੜੇ ਰੋਜ਼ ਇਹ ਕਹਿੰਦੇ 35000 ਹਿੰਦੂ ਮਾਰੇ ਗਏ ਉਹ ਇਹ ਵੀਡੀਉ ਜ਼ਰੂਰ ਦੇਖੋ ..ਸਬੂਤ ਦਿਉ 35000 ਹਿੰਦੂਆਂ ਦੇ ਮਾਰੇ ਜਾਣ ਦਾ ..ਤੁਹਾਡੀ ਸਰਕਾਰ ਦੇ ਆਪਣੇ ਵਾਈਟ ਪੇਪਰ ਵਿਚ ਵੀ ਦਰਜ ਨਹੀਂ ਹੈ ..ਸਰਕਾਰੀ ਪ੍ਰਾਪੇਗੰਡਾ ਹੈ ਕਿ ਪੰਜਾਬ ‘ਚ ਸੰਤ ਭਿੰਡਰਾਂਵਾਲਿਆਂ ਦੇ ਸਮਰਥਕਾਂ ਵਲੋਂ ਹਜ਼ਾਰਾਂ ਹਿੰਦੂ ਕਤਲ ਕੀਤੇ ਜਾ ਰਹੇ ਸਨ, ਇਸ ਲਈ ਉਨ੍ਹਾਂ ਨੂੰ ਖਤਮ ਕਰਨ ਵਾਸਤੇ ਦਰਬਾਰ ਸਾਹਿਬ ‘ਤੇ ਹਮਲਾ ਕਰਨਾ ਪਿਆ।

..ਪਰ ਭਾਰਤ ਸਰਕਾਰ ਦੇ ਅੰਕੜੇ ਕੁਝ ਹੋਰ ਹੀ ਦੱਸ ਰਹੇ ਹਨ। ਭਾਰਤ ਸਰਕਾਰ ਵਲੋਂ ਜਾਰੀ ਵਾਈਟ ਪੇਪਰ ਮੁਤਾਬਕ ਮਾਰਚ 1981 ਤੋਂ ਜੂਨ 1984 ਤੱਕ ਹਿੰਸਾ ‘ਚ ਮਰਨ ਵਾਲਿਆਂ ਦੀ ਗਿਣਤੀ ਇਹ ਸੀ: ਹਿੰਦੂ: 132 ਸਿੱਖ: 211 ਨਿਰੰਕਾਰੀ, ਪੁਲਿਸ ਵਾਲੇ ਅਤੇ ਹੋਰ ਹਿੰਦੂ-ਸਿੱਖ: 115
ਕੁੱਲ: 458 ਫਿਰ ਕਿੱਥੇ ਗਏ ਉਹ ਹਜ਼ਾਰਾਂ ਹਿੰਦੂਆਂ ਦੇ ਕਤਲ, ਜਿਨ੍ਹਾਂ ਕਰਕੇ ਦਰਬਾਰ ਸਾਹਿਬ ਅਤੇ ਹੋਰ 37 ਗੁਰਦੁਆਰਿਆਂ ‘ਤੇ ਹਮਲਾ ਕੀਤਾ ਗਿਆ? ਗੁਰਪੁਰਬ ‘ਤੇ ਮੱਥਾ ਟੇਕਣ ਆਏ 5000 ਤੋਂ ਵੱਧ ਸ਼ਰਧਾਲੂ ਬੱਚੇ, ਔਰਤਾਂ ਅਤੇ ਬਜ਼ੁਰਗ ਕੋਹ ਕੋਹ ਕੇ ਕਿਓਂ ਮਾਰੇ ਗਏ? ਇਸੇ ਪੰਨੇ ‘ਤੇ ਇਸੇ ਹੀ ਸਮੇਂ ਯੂਪੀ ‘ਚ ਹਿੰਸਾ ਦੌਰਾਨ ਮਾਰੇ ਗਏ ਲੋਕਾਂ ਦਾ ਵੀ ਵੇਰਵਾ ਹੈ। ਦੇਖ ਲਿਓ ਕਿ ਪੰਜਾਬ ਅਤੇ ਯੂਪੀ `ਚ ਮਰਨ ਵਾਲਿਆਂ ਦੀ ਗਿਣਤੀ ਕਿੰਨੀ ਕਿੰਨੀ ਸੀ।

ਇਸ ਵੀਰ ਨੂੰ ਸਾਡਾ ਦੱਸਣਾ ਬਣਦਾ ਕਿ ਪੰਜਾਬ ਬਿਲਕੁਲ ਕਿਸੇ ਭਾਰਤੀ, ਸ਼ਿਵ ਸੈਨਕ, ਰਾਸ਼ਟਰਵਾਦੀ, ਸੈਕੂਲਰ, ਕਾਮਰੇਡ ਵਗੈਰਾ ਦੇ ਪਿਉ ਦਾ ਨਹੀੰ। ਪਰ ਹਾਂ ਇਹ ਸਿੱਖਾਂ ਦੇ ਪਿਉ ਦਾ ਜ਼ਰੂਰ ਹੈ। ਇਸ ਧਰਤੀ’ਤੇ ਗੁਰੂ ਨਾਨਕ ਸਾਹਿਬ ਨੇ ਪ੍ਰਕਾਸ਼ ਧਾਰਿਆ। ਇਸ ਧਰਤੀ ਤੇ ਸਾਡੇ ਧਰਮ ਦੀ ਨੀਂਹ ਰੱਖੀ ਗਈ। ਇਸ ਧਰਤੀ ਨੂੰ ਦਸ ਗੁਰੂ ਸਾਹਿਬਾਨ ਨੇ ਆਪਣੀ ਕਰਮ ਭੂਮੀ ਬਣਾਇਆ। ਇਸ ਧਰਤੀ ਤੇ ਸਾਡੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ। ਇਸੇ ਧਰਤੀ’ਤੇ ਅੰਮ੍ਰਿਤ ਦੀ ਦਾਤ ਬਖਸ਼ੀ। ਇਸੇ ਧਰਤੀ’ਤੇ ਗੁਰੂ ਸਾਹਿਬਾਨ ਨੇ ਆਪਣਾ ਪਰਿਵਾਰ ਵਾਰਿਆ। ਇਸੇ ਧਰਤੀ’ਤੇ ਸਾਡੇ ਪਿਉ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਪਾਤਸ਼ਾਹੀ ਬਖ਼ਸ਼ੀ ਅਤੇ ਰਾਜ ਭਾਗ ਦੇ ਅਧਿਕਾਰੀ ਬਣਾਇਆ। ਇਸ ਗੱਲ ਦਾ ਕੋਈ ਭਲੇਖਾ ਨਾ ਰੱਖੇ ਪੰਜਾਬ ਸਿੱਖਾਂ ਦੇ ਪਿਉ ਦਾ ਹੀ ਹੈ।

ਪੰਜਾਬ’ਚ ਗੁਰੂਆਂ ਤੋੰ ਪਹਿਲਾਂ ਵੀ ਲੋਕ ਰਹਿੰਦੇ ਸੀ। ਜੇਕਰ ਇਸ ਧਰਤੀ ਨਾਲ ਹਿੰਦੂਆਂ ਜਾਂ ਕਿਸੇ ਹੋਰ ਨਾਲ ਸਬੰਧ ਹੈ। ਤਾਂ ਉਹ ਕੇਵਲ ਵਕਤੀ ਸਬੰਧ ਸੀ। ਉਹਨਾਂ ਨੇ ਇਸ ਧਰਤੀ ਅਤੇ ਲੋਕਾਂ’ਚ ਸਿਫ਼ਤੀ ਤਬਦੀਲੀ ਨਹੀੰ ਲਿਆਂਦੀ। ਗੁਰੂਆਂ ਦੇ ਵਰਾਂ ਦੇ ਨਾਲ ਇੱਥੇ ਟਿੱਬਿਆਂ’ਚ ਬਾਗ਼ ਆਬਾਦ ਹੋਏ। ਗੁਰੂ ਵੱਲੋੰ ਸਾਜੇ ਖਾਲਸਾ ਪੰਥ ਨੇ ਪੰਜਾਬ ਦੀ ਸਦੀਆਂ ਦੀ ਗੁਲਾਮੀ ਕੱਟ ਦਿੱਤੀ ਅਤੇ ਧਾੜਵੀਆਂ ਦੇ ਰਾਸਤੇ ਬੰਦ ਕਰ ਦਿੱਤੇ। ਗੁਰੂ ਨੇ ਤੀਰ ਦੀ ਨੋਕ ਨਾਲ ਕਾਹੀ ਦਾ ਬੂਟੇ ਪੱਟ ਕੇ ਬਚਨ ਕਹੇ ਸਨ ਕਿ ਇਸ ਧਰਤੀ ਤੋੰ ਮੁਗਲਾਂ ਦੀ ਜੜ੍ਹ ਪੱਟੀ ਜਾਵੇਗੀ। ਸਿੱਖਾਂ ਨੇ ਇੱਕ ਸਦੀ ਚਰਖੜੀਆਂ’ਤੇ ਚੜ ਕੇ, ਖੋਪੜ ਲਹਾ ਕੇ, ਬੰਦ-ਬੰਦ ਕਟਵਾ ਕੇ, ਘੋੜਿਆਂ ਦੀ ਕਾਠੀਆਂ’ਤੇ ਦਰਖ਼ਤਾਂ ਦੇ ਪੱਤੇ ਖਾ ਕੇ, ਦੋ ਘੱਲੂਘਾਰੇ ਹੰਢਾ ਕੇ ਇਸ ਧਰਤੀ’ਤੇ ਆਪਣਾ ਰਾਜ ਕਾਇਮ ਕੀਤਾ ਸੀ। ਜਦੋਂ ਲੜਨ ਦਾ ਸਮਾਂ ਸੀ, ਜਦੋਂ ਕੁਰਬਾਨੀਆਂ ਦਾ ਸਮਾਂ ਉਦੋਂ ਪੰਜਾਬ ਖ਼ਾਤਰ ਕੋਈ ਹੋਰ ਨਾਲ ਬਹੁੜਿਆ। ਸਿੱਖਾਂ ਨੇ ਗੁਰੂ ਦੇ ਨਾਮ ਤੇ ਹੀ ਖੰਡਾ ਵਾਹ ਕੇ ਰਾਜ ਕਾਇਮ ਕੀਤਾ ਸੀ। ਉਦੋਂ ਪੰਜਾਬ ਨੂੰ ਵਸਾਉਣ ਨਾ ਕੋਈ ਹਿੰਦੂ ਆਇਆ ਅਤੇ ਨਾ ਮੁਸਲਮਾਨ ਸਿੱਖਾਂ ਨੇ ਗੁਰੂ ਦੇ ਨਾਮ ਤੇ ਸਿਰ ਦੇ-ਦੇ ਪੰਜਾਬ ਨੂੰ ਵਸਾਇਆ ਹੈ। ਤਾਂਹੀ ਕਿਹਾ ਜਾਂਦਾ ਪੰਜਾਬ ਵੱਸਦਾ ਗੁਰਾਂ ਦੇ ਨਾਮ’ਤੇ। ਇਹ ਗੁਰਾਂ ਦੇ ਨਾਮ ਤੇ ਹੀ ਵੱਸੇਗਾ, ਗੁਰਾਂ ਵੱਲ ਪਿੱਠ ਕਰਕੇ ਉਜਾੜ ਹੀ ਉਜਾੜ ਹੈ।
– ਸਤਵੰਤ ਸਿੰਘ