ਭਗਵਤ ਗੀਤਾ ਦੇ ਨਾਮ ‘ਤੇ ਬਣ ਰਹੇ ਪਾਰਕ ਦੇ ਪੱਕੇ ਸਾਈਨ ਬੋਰਡ ਨੂੰ ਕਿਸੇ ਨੇ ਖਰਾਬ ਨਹੀਂ ਕੀਤਾ- Peel Police

0
397

ਭਗਵਤ ਗੀਤਾ ਦੇ ਨਾਮ ‘ਤੇ ਬਣ ਰਹੇ ਪਾਰਕ ਦੇ ਪੱਕੇ ਸਾਈਨ ਬੋਰਡ ਨੂੰ ਕਿਸੇ ਨੇ ਖਰਾਬ ਨਹੀਂ ਕੀਤਾ- Peel Police

Peel Police confirm that the Shri Bhagavad Gita Park was not vandalized. ਭਾਰਤੀ ਕੌਂਸਲੇਟ ਅਤੇ ਨੇਪੀਅਨ ਤੋਂ ਲਿਬਰਲ ਐਮਪੀ ਚੰਦਰਾ ਆਰਿਆ ਨੇ ਇੱਕ ਮਨ-ਘੜਤ ਕਾਂਡ ਦੀ ਨਿਖੇਧੀ ਕਰਕੇ ਇਸਨੂੰ ਨਫਰਤੀ ਅਪਰਾਧ ਵੀ ਐਲਾਨ ਦਿੱਤਾ ਜਦਕਿ ਬਰੈਂਪਟਨ ਵਿੱਚ ਪੀਲ ਪੁਲਿਸ ਨੇ ਪੁਸ਼ਟੀ ਕਰ ਦਿੱਤੀ ਕਿ ਸ੍ਰੀਮਦ ਭਗਵਤ ਗੀਤਾ ਦੇ ਨਾਮ ‘ਤੇ ਬਣ ਰਹੇ ਪਾਰਕ ਦੇ ਪੱਕੇ ਸਾਈਨ ਬੋਰਡ ਨੂੰ ਕਿਸੇ ਨੇ ਵੀ ਤੋੜਿਆ-ਭੰਨਿਆ ਨਹੀਂ ਤੇ ਨਾ ਖ਼ਰਾਬ ਕੀਤਾ। ਜਿਹੜਾ ਸਾਈਨ ਉਦਘਾਟਨ ਵੇਲੇ ਲਾਇਆ ਸੀ, ਉਹ ਆਰਜ਼ੀ ਸੀ, ਉੱਥੇ ਨਹੀਂ ਸੀ ਰੱਖਿਆ। ਇਹ ਦੂਜੀ ਵਾਰ ਹੈ ਕਿ ਇਨ੍ਹਾਂ ਨੇ ਅਜਿਹੀ ਗਲਤ ਜਾਣਕਾਰੀ ਫੈਲਾਈ ਹੈ। ਟਰੂਡੋ ਨੂੰ ਚਾਹੀਦਾ ਕਿ ਕੈਨੇਡਾ ‘ਚ ਗਲਤ ਜਾਣਕਾਰੀ ਦੇ ਆਧਾਰ ‘ਤੇ ਨਫ਼ਰਤ ਫੈਲਾਉਣ ਵਾਲੇ ਇਸ ਐਮਪੀ ਤੋਂ ਅਸਤੀਫ਼ਾ ਲਵੇ।
ਇਹ ਟਵੀਟ ਖ਼ੁਦ ਦੇਖੋਃ

Both @HCI_Ottawa & @AryaCanada shared fake news about the non-incident including attempting to spread false claims of “hate crimes” & alleged “anti-Hindu”/”anti-India” groups.


My statement on recent vandalism of the park sign in Brampton named after the Hindu holy book Bhagavad Gita.


We condemn the hate crime at the Shri Bhagvad Gita Park in Brampton. We urge Canadian authorities & @PeelPolice to investigate and take prompt action on the perpetrators @MEAIndia @cgivancouver @IndiainToronto


– Shri Bhagavad Gita Park, #Brampton – Permanent sign is still waiting for the lettering to be applied – There was no evidence of vandalism to the permanent sign or any park structure – It was a temporary park sign used in the park naming ceremony – PR22035311


ਕੁੱਝ ਦਿਨ ਪਹਿਲਾ ਬਰੈਂਪਟਨ ਦੇ ਵਾਰਡ 6 ਚ ਸਥਿਤ ਟੋਰੀਅਰ ਪਾਰਕ ਦਾ ਨਾਮ ਬਦਲਕੇ ਸ਼੍ਰੀ ਭਗਵਦ ਗੀਤਾ ਪਾਰਕ ਰੱਖਿਆ ਗਿਆ ਸੀ ਜਿਸਦਾ ਬਕਾਇਦਾ ਰਸਮੀ ਤੌਰ ਤੇ ਉਦਘਾਟਨ ਵੀ ਕਰ ਦਿੱਤਾ ਗਿਆ ਸੀ । ਲੰਘੇ ਕੱਲ ਤੋਂ ਸ਼ੋਸ਼ਲ ਮੀਡੀਆ ਅਤੇ ਕੁੱਝ ਨਿੳਜ਼ ਅਦਾਰਿਆ ਤੇ ਇਸ ਪਾਰਕ ਚ ਲੱਗੇ ਸਾਈਨ ਬੋਰਡ ਦੀ ਭੰਨਤੋੜ ਦੀ ਖਬਰ ਸ਼ੇਅਰ ਹੁੰਦੀ ਰਹੀ ਤੇ ਜਿਸਦੀ ਕੁੱਝ ਚੁਣੇ ਹੋਏ ਨੁਮਾਇੰਦਿਆ ਅਤੇ ਭਾਰਤੀ ਕਾਂਸਲੇਟ ਦਫਤਰ ਵੱਲੋ ਵੀ ਨਿਖੇਧੀ ਵੀ ਕੀਤੀ ਗਈ ਸੀ, ਦੂਜੇ ਪਾਸੇ ਇਸ ਖਬਰ ਨੂੰ ਪੀਲ ਪੁਲਿਸ ਅਤੇ ਬਰੈਂਪਟਨ ਦੇ ਮੇਅਰ ਨੇ ਗਲਤ ਦੱਸਿਆ ਹੈ ਅਤੇ ਕਿਹਾ ਹੈ ਕਿ ਅਸਲ ਚ ਇਹੋ ਜਿਹੀ ਕੋਈ ਘਟਨਾ ਵਾਪਰੀ ਹੀ ਨਹੀ ਸੀ । ਦੱਸਣਯੋਗ ਹੈ ਕਿ ਚੁਣੇ ਹੋਏ ਨੁਮਾਇੰਦਿਆ ਅਤੇ ਹੋਰ ਜਿੰਮੇਵਾਰ ਅਦਾਰਿਆ ਦਾ ਫਰਜ ਬਣਦਾ ਹੈ ਕਿ ਮਹਿਜ ਸੋਸ਼ਲ ਮੀਡੀਆ ਦੀਆ ਖਬਰਾ ਦੇ ਆਧਾਰ ਤੇ ਕੋਈ ਵੀ ਬਿਆਨਬਾਜੀ ਕਰਨ ਤੋਂ ਗੁਰੇਜ ਕੀਤਾ ਜਾਵੇ।
ਕੁਲਤਰਨ ਸਿੰਘ ਪਧਿਆਣਾ