ਅੰਮ੍ਰਿਤਪਾਲ ਨੂੰ ਸਰਕਾਰ ਫੜਦੀ ਕਿਉਂ ਨਹੀਂ ?

0
322

ਜੇ ਕਿਸੇ ਨੂੰ ਨਹੀਂ ਪਤਾ ਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਅਤੇ ਪੰਜਾਬ ਖੇਤ ਮਜਦੂਰ ਯੂਨੀਅਨ ਨਕਸਲੀ ਜਥੇਬੰਦੀਆਂ ਨੇ, ਜਾਂ ਤਾਂ ਉਹ ਬੰਦਾ ਗੈਰ ਸਿਆਸੀ ਹੈ, ਜਾਂ ਫੇਰ ਬੇਵਕੂਫ।
ਕਿਸਾਨ ਯੂਨੀਅਨ ਉਗਰਾਹਾਂ ਦੀ ਮਰਜੀ ਦੇ ਉਲਟ ਜਦੋਂ ਕਿਸਾਨਾਂ ਨੇ ਦਿੱਲੀ ਜਾ ਕੇ ਧਰਨਾ ਲਾ ਦਿੱਤਾ ਤਾਂ ਉਗਰਾਹਾਂ ਨੇ ਆਵਦੀ ਸਟੇਜ ‘ਤੇ ਸ਼ਰੇਆਮ ਨਕਸਲੀਆਂ ਦੀਆਂ ਫੋਟੋਆਂ ਲਾ ਦਿੱਤੀਆਂ।

ਇਹ ਉਹ ਸਮਾਂ ਸੀ ਜਦੋਂ ਰਵੀਸ਼ ਕੁਮਾਰ ਹੋਰੀਂ ਡਰਾਮੇ ਕਰ ਰਹੇ ਸੀ ਕਿ ਕਿਸਾਨਾਂ ਨੂੰ ਖਾਲਿਸਤਾਨੀ ਨਾ ਕਹੋ। ਪਰ ਉਗਰਾਹਾਂ ਨੇ ਫੋਟੋਆਂ ਲਾ ਕੇ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਕਿਸਾਨ ਨਕਸਲੀ ਹਨ।
ਉਗਰਾਹਾਂ ਬਾਰੇ ਨਾ ਤਾਂ ਸਰਕਾਰ ਨੂੰ ਸ਼ੱਕ ਹੈ ਅਤੇ ਨਾ ਹੀ ਪੰਜਾਬ ਦੇ ਪੜੇ ਲਿਖੇ ਵਿਦਵਾਨਾਂ ਨੂੰ ਕਿ ਉਗਰਾਹਾਂ ਇਕ ਨਕਸਲਵਾਦੀ ਜਥੇਬੰਦੀ ਹੈ। ਇਸ ਦੇ ਬਾਵਜੂਦ ਕਦੇ ਸਰਕਾਰ ਨੇ ਚੈਕ ਨਹੀੰ ਕੀਤਾ ਕਿ ਉਗਰਾਹਾਂ ਜੋ ਪੰਜਾਬ ‘ਚੋਂ ਲੱਖਾਂ ਰੁਪਏ ਦਾ ਫੰਡ ਇਕੱਠਾ ਕਰਦੀ ਹੈ। ਕਿਤੇ ਉਹ ਫੰਡ ਝਾਰਖੰਡ ਦੇ ਜੰਗਲਾਂ ‘ਚ ਉਨਾਂ ਨਕਸਲੀਆਂ ਦੀ ਜੇਬ ‘ਚ ਤਾਂ ਨਹੀੰ ਪਹੁੰਚ ਰਿਹਾ ਜੋ ਭਾਰਤੀ ਫੌਜੀਆਂ ਨੂੰ ਮਾਰਦੇ ਨੇ?

ਉਗਰਾਹਾਂ ‘ਤੇ ਪੰਜਾਬ ਅਤੇ ਭਾਰਤ ਸਰਕਾਰ ਐਨੀ ਨਰਮ ਕਿਉਂ ਹੈ। ਪੰਜਾਬ ਤੋਂ ਬਾਹਰ ਕੋਈ ਨਕਸਲਵਾਦੀਆਂ ਦੀਆਂ ਫੋਟੋਆਂ ਲਾ ਕੇ ਦੇਖੇ। ਸਰਕਾਰ ਦੋ ਦਿਨਾਂ ਵਿੱਚ ਉਸ ਜਥੇਬੰਦੀ ਦੇ ਸਾਰੇ ਬੰਦਿਆਂ ਨੂੰ ਅੰਦਰ ਕਰ ਦਿਊ। ਪਰ ਉਗਰਾਹਾਂ ਨੂੰ ਸਰਕਾਰ ਐਨੀ ਛੋਟ ਕਿਉਂ ਦੇ ਰਹੀ ਹੈ ? ਉਗਰਾਹਾਂ ਨੂੰ ਸਰਕਾਰ ਕਿਉਂ ਨਹੀਂ ਫੜਦੀ ? ਸਹੀ ਸਵਾਲ ਇਹੀ ਹੈ। ਸਰਕਾਰ ਉਗਰਾਹਾਂ ਨੂੰ ਕਿਉਂ ਨਹੀਂ ਫੜਦੀ ?

ਅੰਮ੍ਰਿਤਪਾਲ ਵਰਗੇ ਕਿੰਨੇ ਮੁੰਡਿਆਂ ਦੀਆਂ ਜਵਾਨੀਆਂ ਸਰਕਾਰ ਨੇ ਜੇਲ ‘ਚ ਗਾਲ ਦਿੱਤੀਆਂ ਨੇ। ਅੰਮ੍ਰਿਤਪਾਲ ਨੂੰ ਵੀ ਫੜ ਲਵੇਗੀ। ਪਰ ਸਰਕਾਰ ਨੇ ਕਦੇ ਪੰਜਾਬ ਦੇ ਕਾਮਰੇਡਾਂ ਨੂੰ ਕਿਉਂ ਨਹੀਂ ਫੜਿਆ ? ਸਗੋਂ ਜਿਹੜੇ ਮਨਜੀਤ ਧਨੇਰ ਵਰਗੇ ਫੜੇ ਸੀ ਉਨਾਂ ਨੂੰ ਵੀ ਦੋ ਦੋ ਵਾਰ ਮਾਫੀਆਂ ਦੇ ਕੇ ਛੱਡ ਦਿੱਤਾ।

ਇਸ ਕਰਕੇ ਸਹੀ ਸਵਾਲ ਪੁੱਛੋ ਕਿ ਆੜਤੀਆਂ ਤੋਂ ਵੀ ਫੰਡ ਲੈਣ ਵਾਲੀ ਜਥੇਬੰਦੀ ਉਗਰਾਹਾਂ ਨੂੰ ਸਰਕਾਰ ਕੁਝ ਕਿਉਂ ਨਹੀਂ ਕਹਿੰਦੀ ? ਸਰਕਾਰ ਉਗਰਾਹਾਂ ਨੂੰ ਕਿਉਂ ਨਹੀੰ ਫੜਦੀ ?
#ਮਹਿਕਮਾ_ਪੰਜਾਬੀ