ਡੋਡਿਆਂ ਦੇ ਕੇਸ ਵਿਚ ਪੰਜਾਬੀ ਨੂੰ ਅਦਾਲਤ ਨੇ ਸੁਣਾਈ 2 ਸਾਲ ਕੈਦ ਦੀ ਸਜ਼ਾ

0
250

11 ਸਾਲ ਪਹਿਲਾਂ 180 ਕਿੱਲੋ ਡੋਡਿਆਂ ਨਾਲ ਅੰਬੈਸਡਰ ਬਰਿੱਜ (ਕੈਨੇਡਾ ਦੇ ਓਂਟਾਰੀਓ ਸੂਬੇ ਨੂੰ ਅਮਰੀਕਾ ਨਾਲ ਜੋੜਨ ਵਾਲਾ ਪੁਲ਼) ‘ਤੇ ਫੜੇ ਗਏ ਸਤਵਿੰਦਰਜੀਤ ਸਿੰਘ ਖਹਿਰਾ ਨੂੰ ਅਦਾਲਤ ਨੇ 2 ਸਾਲ ਕੈਦ ਦੀ ਸਜ਼ਾ ਸੁਣਾਈ ਹੈ।

30 ਜੁਲਾਈ 2010 ਨੂੰ ਜਦ ਖਹਿਰਾ (ਹੁਣ ਊਮਰ 40 ਸਾਲ) ਦੇ ਟਰੱਕ-ਟਰੇਲਰ ਦੀ ਬਾਰਡਰ ਅਧਿਕਾਰੀਆਂ ਵਲੋਂ ਜਾਂਚ ਕੀਤੀ ਗਈ ਤਾਂ ਉਨ੍ਹਾਂ ਨੂੰ ਇਹ ਸਮਾਨ 32 ਬਕਸਿਆਂ ‘ਚ ਮਿਲਿਆ, ਜਿਸਨੂੰ ਅਦਲਾਤੀ ਦਸਤਾਵੇਜ਼ਾਂ ਵਿੱਚ “ਗਰੀਬਾਂ ਦੀ ਹੈ ਰੋ ਇ ਨ” ਦੱਸਿਆ ਗਿਆ ਹੈ।

ਪਹਿਲਾਂ ਪਹਿਲ ਡੋਡਿਆਂ (ਭੁੱਕੀ) ਨੂੰ ਕੈਨੇਡਾ-ਅਮਰੀਕਾ ‘ਚ ਨ ਸ਼ੇ ਵਜੋਂ ਨਹੀਂ ਲਿਆ ਜਾਂਦਾ ਸੀ ਪਰ ਫਿਰ ਪੰਜਾਬੀਆਂ ਦੇ ਇਸ ਵੱਲ ਖਾਸੇ ਝੁਕਾਅ, ਕੁਝ ਮੀਡੀਆਕਾਰਾਂ ਅਤੇ ਸਿਆਸਤਦਾਨਾਂ ਵਲੋਂ ਚੁੱਕੀ ਗੱਲ ਨੇ ਇਸ ਨੂੰ ਨ ਸ਼ਿ ਆਂ ਦੀ ਸੂਚੀ ‘ਚ ਸ਼ਾਮਲ ਕਰਵਾ ਦਿੱਤਾ।

ਇਹ ਖਬਰ ਪੜ੍ਹ ਕੇ ਤੇ ਤਸਵੀਰ ਦੇਖ ਕੇ ਵੀ ਕਈਆਂ ਦੀ ਹੂਕ ਨਿਕਲਣੀ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ