ਇਤਿਹਾਸ ਦੀ ਪੇਤਲੀ ਸਮਝ

0
364

ਸਕੂਲਾਂ ਕਾਲਜਾਂ ਦੀਆਂ ਸੀ ਗਰੇਡ ਕਿਤਾਬਾਂ ਅਤੇ ਟੀਵੀ ਹੀ ਸਾਡੀ ਇਤਿਹਾਸ ਬਾਰੇ ਜਾਣਕਾਰੀ ਦਾ ਮੁੱਖ ਸਰੋਤ ਹਨ। ਇਸ ਕਰਕੇ ਹੈਰਾਨੀ ਨਹੀਂ ਕਿ ਜੋ ਗੱਲ ਇਤਿਹਾਸ ਦੇ ਗੋਲਡ ਮੈਡਲਿਸਟ ਸਿਮਰਨਜੀਤ ਸਿੰਘ ਮਾਨ ਨੇ ਕਹੀ। ਉਹ ਬਹੁਤਿਆਂ ਨੂੰ ਸਮਝ ਨਹੀਂ ਆਈ।

ਜਦੋਂ ਸਿਮਰਨਜੀਤ ਸਿੰਘ ਮਾਨ ਕਹਿੰਦਾ ਹੈ ਕਿ ਗੋਰਖਾ ਫੌਜੀਆਂ ਨੇ ਡਾਇਰ ਦੇ ਹੁਕਮ ‘ਤੇ ਗੋਲੀਆਂ ਚਲਾਈਆਂ ਤਾਂ ਇਸ ਦਾ ਮਤਲਬ ਸੀ ਕਿ ਉਹ ਗੋਰਖਾ ਰੈਜੀਮੈੰਟ ਤੇ ਉਹੀ ਫੌਜ ਅੱਜ ਵੀ ਉਸੇ ਤਰਾਂ ਕੰਮ ਕਰ ਰਹੀ ਹੈ।

ਤੁਸੀੰ ਸ਼ਾਇਦ ਕਦੇ ਇਹ ਨਾ ਸੋਚਿਆ ਹੋਵੇ ਕਿ ਅੱਜ ਦੀ ਭਾਰਤੀ ਫੌਜ ਅਸਲ ਵਿੱਚ ਅੰਗਰੇਜਾਂ ਨੇ ਹੀ ਘੜੀ ਸੀ। ਇਹ ਫੌਜ 1947 ਵਿੱਚ ਹੋਏ ਟਰਾਂਸਫਰ ਆਫ ਪਾਵਰ ਤੋਂ ਬਾਅਦ ਉਸੇ ਤਰਾਂ ਹੀ ਭਾਰਤ ਨੂੰ ਦੇ ਦਿੱਤੀ ਗਈ। ਸੰਭਵ ਹੈ ਕਿ ਕੁਝ ਉਹ ਸਿਪਾਹੀ ਅਤੇ ਅਫਸਰ, ਜਿੰਨਾਂ ਨੇ ਡਾਇਰ ਦੇ ਕਹਿਣ ‘ਤੇ ਗੋਲੀਆਂ ਚਲਾਈਆਂ ਉਨਾਂ ਨੇ 1947 ਤੋਂ ਬਾਅਦ ਭਾਰਤ ਸਰਕਾਰ ਤੋਂ ਤਨਖਾਹ ਅਤੇ ਪੈਨਸ਼ਨਾਂ ਲਈਆਂ।
ਅਰੂੜ ਸਿੰਘ ਨੂੰ ਭੰਡਣ ਵਾਲੇ ਇਹ ਭੁੱਲ ਜਾਂਦੇ ਨੇ ਕਿ ਨਾ ਸਿਰਫ ਭਾਰਤ ਸਰਕਾਰ ਨੇ ਜਲਿਆਂ ਵਾਲੇ ਬਾਗ ‘ਚ ਗੋਲੀਆਂ ਚਲਾਉਣਾ ਵਾਲਿਆਂ ਨੂੰ ਪੈਨਸ਼ਨਾ ਤੇ ਤਨਖਾਹਾਂ ਦਿੱਤੀਆਂ। ਸਗੋੰ ਜਿਸ ਡਾ. ਸੱਤਪਾਲ ਕਰਕੇ ਜਲਿਆਂ ਵਾਲਾ ਬਾਗ ਕਾਂਡ ਹੋਇਆ, ਜਿਸ ਦੀ ਗ੍ਰਿਫਤਾਰੀ ਦਾ ਭੀੜ ਵਿਰੋਧ ਕਰ ਰਹੀ ਸੀ ਅਤੇ ਜਿਸ ਦੇ ਵਿਰੋਧ ਕਾਰਨ ਗੋਲੀਆਂ ਚੱਲੀਆਂ। ਉਹ ਸਤਪਾਲ ਤਾਂ ਆਪ 1922 ‘ਚ ਫੌਜ ‘ਚ ਭਰਤੀ ਹੋ ਗਿਆ ਸੀ ਤੇ ਫੌਜ ਤੋਂ ਤਨਖਾਹ ਤੇ ਪੈਨਸ਼ਨ ਲੈੰਦਾ ਰਿਹਾ।

ਫੇਰ ਅਰੂੜ ਸਿੰਘ ਹੀ ਕਿਉਂ ਯਾਦ ਹੈ ਤਹਾਨੂੰ ? ਕਿਉਂ ਕਿ ਰਾਜ ਕਰ ਰਹੀ ਧਿਰ ਨੂੰ ਪਤਾ ਕਿ ਇਤਿਹਾਸ ਦੀ ਸਮਝ ਐਨੇ ਸੌਖਿਆਂ ਨਹੀਂ ਬਣਦੀ। ਜੋ ਘੋਟ ਘੋਟ ਕੇ ਸਕੂਲਾਂ, ਕਾਲਜਾ ਅਤੇ ਟੀਵੀ ਰਾਹੀਂ ਦੱਸਿਆ ਜਾ ਰਿਹਾ। ਉਸੇ ਨੂੰ ਲੋਕਾਂ ਇਤਿਹਾਸ ਮੰਨ ਲੈਣਾ।
#ਮਹਿਕਮਾ_ਪੰਜਾਬੀ

ਜੱਲੀਆਂ ਵਾਲੇ ਬਾਗ ਵਿਚ ਡਾਇਰ ਨੂੰ ਇਸ਼ਾਰਾ ਕਰਨ ਵਾਲਾ ਲਾਲਾ ਹੰਸ ਰਾਜ ਉੱਥੇ ਚੱਲ ਰਹੇ ਜਲਸੇ ਦਾ ਵੀ ਜੋਇੰਟ ਸੈਕਟਰੀ ਸੀ, ਕਾਂਗਰਸ ਦਾ ਇੱਕ ਮਹੀਨੇ ਬਾਅਦ ਸਲਾਨਾ ਇਕੱਠ (ਅਧਿਵੇਸ਼ਨ) ਵੀ ਹੋਇਆ, ਪਰ ਉੱਥੇ ਵੀ ਕਿਸੇ ਨੇ ਜੱਲੀਆਂ ਵਾਲੇ ਬਾਗ ਦੀ ਘਟਨਾ ਤੇ ਕੋਈ ਸ਼ਬਦ ਤੱਕ ਨਹੀ ਬੋਲਿਆਂ, ਲਾਲਾ ਹੰਸ ਰਾਜ ਸਤਿਆਗ੍ਰਹੀ ਆਖਿਰ ਸਰਕਾਰੀ ਗਵਾਹ ਬਣ ਗਿਆ ਅਤੇ ਅੰਗਰੇਜ ਸਰਕਾਰ ਨੇ ਉਸਨੂੰ ਬਾਹਰ ਭੇਜ ਦਿੱਤਾ, ਜਿੱਥੇ ਇਸ ਕਾਰੇ ਵਾਰੇ ਉਸ ਵੇਲੇ ਦੀ ਇੰਗਲੈਂਡ ਸਰਕਾਰ ਨੇ ਨਿੰਦਾ ਕੀਤੀ, ਚਰਚਿੱਲ ਵਰਗੇ ਬੋਲੇ ਪਰ ਕਾਂਗਰਸ ਪਾਰਟੀ ਦਾ ਚੁੱਪ ਰਹਿਣਾ ਹੈਰਾਨੀ ਵਾਲਾ ਵਰਤਾਰਾ ਹੈ, ਲੋਕਾਂ ਨੂੰ ਹਮੇਸ਼ਾ ਲਾਲਾ ਹੰਸ ਰਾਜ ਸਤਿਆਗ੍ਰਹੀ ਨੂੰ ਵੀ ਚੇਤਾ ਰੱਖਣਾ ਚਾਹੀਦਾ ਹੈ ਕੇ ਅਜਿਹੇ ਲੋਕ ਪੰਜਾਬੀ ਸੂਬੇ ਦੇ ਵਿਰੋਧ ਵੇਲੇ ਵੀ ਸਫੇਦ ਪੋਸ਼ ਸਨ ਅੱਜ ਵੀ ਬੈਠੇ ਹਨ, ਮੈਨੂੰ ਲੱਗਦਾ ਲਾਲਾ ਹੰਸ ਰਾਜ ਸਤਿਆਗ੍ਰਹੀ ਵਾਰੇ ਪੰਜਾਬ ਦੀਆਂ ਯੂਨੀਵਰਸਿਟੀਆਂ ਵਿਚ ਖੋਜ ਹੋਣੀ ਚਾਹੀਦੀ ਹੈ ਕੇ ਉਸਨੇ ਅਜਿਹਾ ਕਿਉਂ ਕੀਤਾ, ਸ਼ਾਇਦ ਰੰਗੀਲਾ ਰਸੂਲ ਛਾਪਣ ਵਾਲੇ ਲੋਕ ਵੀ ਉਸਦੇ ਆਸੇ ਪਾਸੇ ਹੀ ਦਿਸ ਜਾਣਗੇ

ਨੇਤਾ ਜੀ ਸੁਬਾਸ਼ ਚੰਦਰ ਬੋਸ ਦੂਸਰੇ ਵਿਸ਼ਵ ਯੁੱਧ ਦੌਰਾਨ ਧੁਰੀ ਮੁਲਕਾਂ ਦੇ ਧੜ੍ਹੇ ਵਿਚ ਸਨ ਜਿਸ ਵਿਚ ਜਾਪਾਨ, ਹਿਟਲਰ ਅਤੇ ਮੂਸੋਲੀਨੀ ਉਹਨਾਂ ਦੇ ਸਾਥੀ ਸਨ, ਇਹਨਾਂ ਵਾਰੇ ਅਮਰੀਕਾ, ਰੂਸ ਅਤੇ ਦੁਨੀਆਂ ਦੇ ਪੂੰਜੀਵਾਦ ਨੇ ਸਭ ਤੋਂ ਵੱਧ ਪਰਚਾਰ ਸਮਗਰੀ ਛਾਪ ਕੇ ਇਹਨਾਂ ਨੂੰ ਬਦਨਾਮ ਕੀਤਾ, ਹੁਣ ਜੇਕਰ ਸੁਭਾਸ਼ ਚੰਦਰ ਬੋਸ ਵਾਲਾ ਧੜ੍ਹਾ ਜੇਕਰ ਆਲਮੀ ਜੰਗ ਜਿੱਤ ਜਾਂਦਾ ਤਾਂ ਇਤਿਹਾਸ ਹੋਰ ਢੰਗ ਨਾਲ ਲਿਖ ਹੋਣਾ ਸੀ ਅਤੇ ਭਾਰਤ ਦੀ ਰਾਜਸੀ ਧਿਰ ਵੀ ਹੋਰ ਹੋਣੀ ਸੀ, ਫੇਰ ਸੰਧੂ ਸਾਬ ਦੀਆਂ ਜੇਲ ਚਿਠੀਆਂ ਵੀ ਲੈਨਿਨ ਦੀ ਥਾਂ ਹਿਟਲਰ ਦੇ ਨਾਮ ਤੇ ਨਿਕਲਨੀਆਂ ਸਨ, ਸੋ ਦਿੱਲੀ ਵਿਚ ਲੁੱਟੀਅਨ ਤੇ ਭਾਰਤ ਸਰਕਾਰ ਨੇ ਨੇਤਾ ਜੀ ਦਾ ਬੁੱਤ ਹੀ ਨਹੀ ਲਗਾਇਆ ਸਗੋਂ ਧੁਰੀ ਮੁਲਕਾਂ ਨੂੰ ਵੀ ਮਾਨਤਾ ਦਿੱਤੀ ਹੈ, ਹੁਣ ਕਾਮਰੇਡ, ਲਿਬਰਲ ਜਾਂ ਰਾਸ਼ਟਰਵਾਦੀ ਇਸ ਗੱਲ ਨੂੰ ਝੂਠ ਸਾਬਤ ਕਰ ਦੇਣ ਜਾਂ ਫੇਰ ਮੰਨ ਲੈਣ ਵੀ ਨੇਤਾ ਜੀ ਸੁਭਾਸ਼ ਚੰਦਰ ਬੋਸ ਨਾਜ਼ੀ ਧਿਰ ਦਾ ਹਿੱਸਾ ਸਨ ਅਤੇ ਸਟਾਲਿਨ ਵਾਲੇ ਗਠਜੋੜ ਖਿਲਾਫ ਲੜ੍ਹ ਰਹੇ ਸਨ!

Gangveer Singh Rathour