ਜੋਗਿੰਦਰ ਉਗਰਾਹਾਂ ਨੂੰ ਅੰਦਰੋਂ ਪਤਾ ਹੈ ਕਿ ਜੋ ਇਕੱਠ ਇਹ ਰੈਲੀਆਂ ਮੁਜਹਾਰਿਆਂ ‘ਚ ਕਰ ਲੈਂਦੇ ਨੇ। ਉਹ ਇਕੱਠ ਕੋਈ ਸਿਧਾਂਤਕ ਨਹੀਂ।

0
324

ਅਸਲੀ ਗੈਂਗਸਟਰ ਉਗਰਾਹਾਂ -ਜੋਗਿੰਦਰ ਉਗਰਾਹਾਂ ਨੂੰ ਅੰਦਰੋਂ ਪਤਾ ਹੈ ਕਿ ਜੋ ਇਕੱਠ ਇਹ ਰੈਲੀਆਂ ਮੁਜਹਾਰਿਆਂ ‘ਚ ਕਰ ਲੈਂਦੇ ਨੇ। ਉਹ ਇਕੱਠ ਕੋਈ ਸਿਧਾਂਤਕ ਨਹੀਂ। ਉਗਰਾਹਾਂ ਵਰਗੇ ਅਸਲੀ ਗੈਂਗਸਟਰ ਨੇ। ਇਨਾਂ ਦਾ ਘਰ ਉਨਾਂ ਲੋਕਾਂ ਦੇ ਸਿਰ ਤੋਂ ਚੱਲਦਾ ਜੋ ਕਰਜੇ ਦੇ ਜਾਲ ‘ਚ ਫਸ ਗਏ ਨੇ।

ਉਗਰਾਹਾਂ ਦੀ ਰੈਲੀ ਵਿੱਚ ਆਉਣ ਵਾਲੇ ਫਸੇ ਹੁੰਦੇ ਨੇ। ਸਰਕਾਰ ਉਨਾਂ ਨੂੰ ਪਹਿਲਾਂ ਬੈਂਕਾਂ ਦੇ ਚੱਕਰ ਵਿੱਚ ਫਸਾਉਂਦੀ ਹੈ। ਸਿੱਖ ਸਿਆਸਤ ਦੀ ਪਿੜ ਨੱਬਵਿਆਂ ਤੋਂ ਖਾਲੀ ਪਈ ਹੈ। ਉੱਥੇ ਇਨਾਂ ਕਰਜਈ ਕੀਤੇ ਲੋਕਾਂ ਦੀ ਬਾਂਹ ਫੜਣ ਵਾਲਾ ਕੋਈ ਨਹੀਂ ਸੀ। ਸਰਕਾਰ ਕਰਜਈ ਲੋਕਾਂ ਨੂੰ ਉਗਰਾਹਾਂ ਵਰਗੀਆਂ ਜਥੇਬੰਦੀਆਂ ਵੱਲ ਧੱਕਦੀ ਆ। ਜਾਂ ਤਾਂ ਜਮੀਨ ਦੀ ਕੁਰਕੀ ਕਰਵਾਉ, ਜਾਂ ਫਿਰ ਉਗਰਾਹਾਂ ਵਰਗੀਆਂ ਜਥੇਬੰਦੀਆਂ ਨੂੰ ਪ੍ਰੋਟੈਕਸ਼ਨ ਮਨੀ ਦਿਉ। ਸਰਕਾਰ ਅਤੇ ਉਗਰਾਹਾਂ ਟਾਇਪ ਜਥੇਬੰਦੀਆਂ ਦਾ ਮੁੱਖ ਕੰਮ ਲੋਕਾਂ ਨੂੰ ਸਿੱਖ ਸਿਆਸਤ ਤੋਂ ਦੂਰ ਕਰਕੇ ਘਸਿਆਰੇ ਬਣਾਉਣਾ ਹੈ।

ਇਸੇ ਕਰਕੇ ਸ਼ਰੇਆਮ ਜੱਟ-ਵਿਰੋਧੀ ਸਿਆਸਤ ਕਰਕੇ ਵੀ ਉਗਰਾਹਾਂ ਜੱਟਾਂ ਦਾ ਮਸੀਹਾ ਬਣਿਆ ਹੋਇਆ। ਇਹੀ ਮਜਦੂਰ ਜਥੇਬੰਦੀਆਂ ਦਾ ਹਾਲ ਹੈ। ਦੀਪ ਸਿੱਧੂ ਨੇ ਕੁੱਝ ਹੀ ਸਮੇਂ ‘ਚ ਕਿਸਾਨ ਮਜਦੂਰ ਯੂਨੀਅਨਾਂ ਦੀ ਸਿਆਸਤ ਨੰਗੀ ਕਰ ਦਿੱਤੀ ਸੀ। ਉਗਰਾਹਾਂ ਹੋਰੀਂ ਉਦੋਂ ਦੇ ਹੀ ਬੌਖਲਾਏ ਹੋਏ ਨੇ। ਕੱਲ ਜੋ ਉਗਰਾਹਾਂ ਨੇ ਕਿਹਾ ਉਹ ਵੀ ਉਸ ਬੌਖਲਾਹਟ ਦਾ ਹੀ ਹਿੱਸਾ ਸੀ ਜੋ ਸਿੱਖ ਸਿਆਸਤ ਵਿੱਚ ਨਵੀਆਂ ਸਫੇਬੰਦੀਆਂ ਕਾਰਨ ਪੈਦਾ ਹੋਈ ਹੈ। ਸਿੱਖ ਰਾਜਨੀਤੀ ਕਰਨ ਵਾਲਿਆਂ ਨੂੰ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ ਕਿ ਉਗਰਾਹਾਂ ਅਤੇ ਬੈਕਾਂ ਦੇ ਚੁੰਗਲ ‘ਚ ਫਸੇ ਕਿਸਾਨਾਂ ਮਜਦੂਰਾਂ ਨੂੰ ਕਿਵੇਂ ਬਚਾਉਣਾ।
#ਮਹਿਕਮਾ_ਪੰਜਾਬੀ

ਉਗਰਾਹਾਂ ਦਾ ਧੰਨਵਾਦ ਜੀਹਨੇ ਆਪਸ ਵਿੱਚ ਲੜਦੇ ਭਿੜਦੇ ਸਿੱਖ ਇਕੱਠੇ ਕੀਤੇ। ਕਿਤੇ ਇਹੋ ਜਹੀਆਂ ਚਵਲਾਂ ਲਗਾਤਾਰ ਮਾਰਨ ਤਾਂ ਸਿੱਖ ਕੌਮ ਵਿੱਚ ਸਦੀਵੀ ਏਕਤਾ ਹੋ ਜਾਵੇ।ਜਦ ਸਾਨੂੰ ਕੋਈ ਬਾਹਰੋਂ ਨਾ ਲਲਕਾਰੇ, ਫੇਰ ਅਸੀਂ ਅੰਦਰ ਲੜ -ਘੁਲ ਪੈਂਦੇ ਆਂ।ਉਗਰਾਹਾਂ ਦੀਆਂ ਵੀਡੀਓਜ਼ ਦੇਖਕੇ ਹਰ ਪਿੰਡ ਵਿੱਚ ਉਹਦੇ ਸਮਰਥਕਾਂ ਨੂੰ ਲੋਕ ਲਾਹਣਤਾਂ ਪਾ ਰਹੇ ਨੇ ਕਿ ਆਹ ਹੈ ਥੋਡਾ ਲੀਡਰ!ਕਈਆਂ ਦੇ ਘਰਾਂ ਵਿੱਚ ਕਲੇਸ਼ ਪਿਆ ਹੋਣਾ ਕਿ ਤੂੰ ਉਥੇ ਬੈਠਾ ਇਹ ਬਕਵਾਸ ਸੁਣਦਾ ਕਿਉਂ ਰਿਹਾ, ਜੁੱਤੀਆਂ ਕਿਉਂ ਨਾ ਮਾਰੀਆਂ ਜੋਕਰ ਦੇ! -ਸਰਬਜੀਤ ਸਿੰਘ ਘੁਮਾਣ

ਜੱਟੋ ਨਹੀੰ ਮੰਨਣਾ ਤਾਂ ਨਾ ਮੰਨੋ। ਪਰ ਕਿਸਾਨ ਯੂਨੀਅਨਾਂ ਵਾਲੇ ਤੁਹਾਡੀਆਂ ਜੜਾਂ ‘ਚ ਬੈਠ ਰਹੇ ਆ। ਕਿਸਾਨ ਯੂਨੀਅਨਾਂ ਤੀਜੇ ਦਿਨ ਸੜਕ ਰੋਕ ਕੇ ਬੈਠ ਜਾਂਦੀਆਂ। ਅੱਜ ਫੇਰ ਅੱਧੇ ਮਾਲਵੇ ‘ਚ ਸੜਕਾਂ ਰੋਕ ਕੇ ਆਮ ਲੋਕ ਖੱਜਲ ਕੀਤੇ।

ਕਿਸਾਨ ਯੂਨੀਅਨਾਂ ਦੇ ਰਵਈਏ ਤੋਂ ਲੱਗਦਾ ਕਿ ਪਹਿਲਾਂ ਇਹ ਕਿਸਾਨਾਂ ਮਜਦੂਰਾਂ ਨੂੰ ਆਪਸ ‘ਚ ਭਿੜਾਉਣਾ ਚਾਹੁੰਦੀਆਂ ਸੀ। ਹੁਣ ਇਹ ਕਿਸਾਨਾਂ ਤੇ ਦੂਜੇ ਵਰਗਾਂ ਨੂੰ ਵੀ ਆਪਸ ‘ਚ ਭਿੜਾਉਣਾ ਚਾਹੁੰਦੀਆਂ।
ਸੜਕ ਰੋਕਣ ਨਾਲ ਸਰਕਾਰ ਸੌਖੀ ਹੁੰਦੀ ਹੈ। ਇਸ ਨਾਲ ਕਿਸਾਨਾਂ ਖਿਲਾਫ ਮਾਹੌਲ ਬਣਾਉਣ ਵਿੱਚ ਸਰਕਾਰ ਨੂੰ ਸੌਖ ਹੁੰਦੀ ਹੈ।

ਇਹ ਸਮਝਣਾ ਤਾਂ ਕੋਈ ਔਖਾ ਨਹੀਂ ਕਿ ਸੜਕ ਰੋਕਣ ਨਾਲ ਆਮ ਬੰਦਾ ਪਰੇਸ਼ਾਨ ਹੁੰਦਾ।

ਦੀਪ ਸਿੱਧੂ ਵਰਗਿਆਂ ਨੇ ਕਿਸਾਨ ਯੂਨੀਅਨਾਂ ਨੂੰ ਮਜਬੂਰ ਕੀਤਾ ਕਿ ਦਿੱਲ਼ੀ ਜਾਮ ਕਰਦੋ। ਪਰ ਉਥੇ ਕਿਸਾਨ ਯੂਨੀਅਨਾਂ ਨੂੰ ਇਸ ਗੱਲ ਦੀ ਬਹੁਤ ਚਿੰਤਾ ਰਹਿੰਦੀ ਸੀ ਕਿ ਕਿਤੇ ਇਨਾਂ ਦੇ ਧਰਨੇ ਕਰਕੇ ਆਮ ਦਿੱਲੀ ਵਾਲੇ ਪਰੇਸ਼ਾਨ ਨਾ ਹੋਣ। ਪਰ ਪੰਜਾਬ ਵਿੱਚ ਇਨਾਂ ਨੂੰ ਅਜਿਹੀ ਕੋਈ ਚਿੰਤਾ ਨਹੀੰ ਸਤਾਉਂਦੀ।

ਇਸ ਕਰਕੇ ਜਰੂਰੀ ਹੈ ਕਿ ਤੁਸੀਂ ਸਾਜਿਸ਼ ਨੂੰ ਸਮਝੋ।
#ਮਹਿਕਮਾ_ਪੰਜਾਬੀ