ਜੱਟੋ ਨਹੀੰ ਮੰਨਣਾ ਤਾਂ ਨਾ ਮੰਨੋ।

0
415

ਜੱਟੋ ਨਹੀੰ ਮੰਨਣਾ ਤਾਂ ਨਾ ਮੰਨੋ। ਪਰ ਕਿਸਾਨ ਯੂਨੀਅਨਾਂ ਵਾਲੇ ਤੁਹਾਡੀਆਂ ਜੜਾਂ ‘ਚ ਬੈਠ ਰਹੇ ਆ। ਕਿਸਾਨ ਯੂਨੀਅਨਾਂ ਤੀਜੇ ਦਿਨ ਸੜਕ ਰੋਕ ਕੇ ਬੈਠ ਜਾਂਦੀਆਂ। ਅੱਜ ਫੇਰ ਅੱਧੇ ਮਾਲਵੇ ‘ਚ ਸੜਕਾਂ ਰੋਕ ਕੇ ਆਮ ਲੋਕ ਖੱਜਲ ਕੀਤੇ।

ਕਿਸਾਨ ਯੂਨੀਅਨਾਂ ਦੇ ਰਵਈਏ ਤੋਂ ਲੱਗਦਾ ਕਿ ਪਹਿਲਾਂ ਇਹ ਕਿਸਾਨਾਂ ਮਜਦੂਰਾਂ ਨੂੰ ਆਪਸ ‘ਚ ਭਿੜਾਉਣਾ ਚਾਹੁੰਦੀਆਂ ਸੀ। ਹੁਣ ਇਹ ਕਿਸਾਨਾਂ ਤੇ ਦੂਜੇ ਵਰਗਾਂ ਨੂੰ ਵੀ ਆਪਸ ‘ਚ ਭਿੜਾਉਣਾ ਚਾਹੁੰਦੀਆਂ।
ਸੜਕ ਰੋਕਣ ਨਾਲ ਸਰਕਾਰ ਸੌਖੀ ਹੁੰਦੀ ਹੈ। ਇਸ ਨਾਲ ਕਿਸਾਨਾਂ ਖਿਲਾਫ ਮਾਹੌਲ ਬਣਾਉਣ ਵਿੱਚ ਸਰਕਾਰ ਨੂੰ ਸੌਖ ਹੁੰਦੀ ਹੈ।

ਇਹ ਸਮਝਣਾ ਤਾਂ ਕੋਈ ਔਖਾ ਨਹੀਂ ਕਿ ਸੜਕ ਰੋਕਣ ਨਾਲ ਆਮ ਬੰਦਾ ਪਰੇਸ਼ਾਨ ਹੁੰਦਾ।

ਦੀਪ ਸਿੱਧੂ ਵਰਗਿਆਂ ਨੇ ਕਿਸਾਨ ਯੂਨੀਅਨਾਂ ਨੂੰ ਮਜਬੂਰ ਕੀਤਾ ਕਿ ਦਿੱਲ਼ੀ ਜਾਮ ਕਰਦੋ। ਪਰ ਉਥੇ ਕਿਸਾਨ ਯੂਨੀਅਨਾਂ ਨੂੰ ਇਸ ਗੱਲ ਦੀ ਬਹੁਤ ਚਿੰਤਾ ਰਹਿੰਦੀ ਸੀ ਕਿ ਕਿਤੇ ਇਨਾਂ ਦੇ ਧਰਨੇ ਕਰਕੇ ਆਮ ਦਿੱਲੀ ਵਾਲੇ ਪਰੇਸ਼ਾਨ ਨਾ ਹੋਣ। ਪਰ ਪੰਜਾਬ ਵਿੱਚ ਇਨਾਂ ਨੂੰ ਅਜਿਹੀ ਕੋਈ ਚਿੰਤਾ ਨਹੀੰ ਸਤਾਉਂਦੀ।

ਇਸ ਕਰਕੇ ਜਰੂਰੀ ਹੈ ਕਿ ਤੁਸੀਂ ਸਾਜਿਸ਼ ਨੂੰ ਸਮਝੋ।
#ਮਹਿਕਮਾ_ਪੰਜਾਬੀ